ਵਿਸਤਾਰ
ਡਾਓਨਲੋਡ Docx
ਹੋਰ ਪੜੋ
ਦਰਅਸਲ, ਮੈਂ ਸੋਚਿਆ ਸੀ ਕਿ ਇਹ ਮੇਰੇ ਦਿਨ ਦਾ ਅੰਤ ਸੀ, ਅਤੇ ਮਿਸ ਡੀ ਦੀ ਕਹਾਣੀ। ਪਰ ਉਸਨੇ ਕਿਸੇ ਤਰ੍ਹਾਂ ਮੇਰੇ ਨਾਲ ਦੁਬਾਰਾ ਸੰਪਰਕ ਕੀਤਾ। ਅਤੇ ਇਸ ਲਈ, ਮੈਂ ਉਸਨੂੰ ਪੁੱਛਿਆ ਕਿ ਕੀ ਉਹ ਆਪਣੀ ਇਸ ਤਰ੍ਹਾਂ ਦੀ ਜ਼ਿੰਦਗੀ ਤੋਂ ਖੁਸ਼ ਹੈ ਜਾਂ ਨਹੀਂ। ਉਸਨੇ ਕਿਹਾ, "ਨਹੀਂ।" ਮੈਂ ਪੁੱਛਿਆ, "ਅਜਿਹੀ ਕਿਹੜੀ ਗੱਲ ਹੈ ਜਿਸ ਤੋਂ ਤੁਸੀਂ ਖੁਸ਼ ਨਹੀਂ ਹੋ?" ਉਸਨੇ ਕਿਹਾ, "ਕਿਉਂਕਿ ਮੂੰਹ ਗੁਆ ਦਿੱਤਾ ਹੈ, ਖਾ ਨਹੀਂ ਸਕਦੀ।" ਮੈਂ ਕਿਹਾ, "ਓਹ, ਇਹ, ਬੇਸ਼ੱਕ, ਭਿਆਨਕ ਹੈ ਅਤੇ ਮੈਂ ਸਮਝਦੀ ਹਾਂ। ਪਰ ਇਹ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਅਜੇ ਵੀ ਘੁੰਮ ਰਹੇ ਹੋ, ਆਪਣੀ ਜ਼ਿੰਦਗੀ ਜੀ ਰਹੇ ਹੋ, ਅਤੇ ਆਪਣੇ ਆਕਾਰ ਦੇ ਹਿਸਾਬ ਨਾਲ ਇਕ ਅਜਿਹੀ ਵੱਡੀ ਰੌਸ਼ਨੀ ਵੀ ਜਗਾ ਰਹੇ ਹੋ। ਮੈਨੂੰ ਨਹੀਂ ਪਤਾ ਕਿ ਤੁਸੀਂ ਇਹ ਕਿਵੇਂ ਕਰਦੇ ਹੋ। ਕੀ ਤੁਸੀਂ ਮੈਨੂੰ ਦੱਸ ਸੱਕਦੇ ਹੋ?" ਜਦੋਂ ਮੈਂ ਉਸਨੂੰ ਪਹਿਲੀ ਵਾਰ ਦੇਖਿਆ, ਮੈਂ ਉਸਨੂੰ ਪੁੱਛਿਆ ਕਿ ਮੈਂ ਉਸਨੂੰ ਕਿਵੇਂ ਸੰਬੋਧਨ ਕਰਾਂ, "ਕੀ ਤੁਸੀਂ ਮਰਦ ਹੋਂ ਜਾਂ ਔਰਤ? ਕਿਉਂਕਿ ਮੈਨੂੰ ਤੁਹਾਡੀ ਸ਼ਖ਼ਸੀਅਤ ਬਾਰੇ ਬਹੁਤਾ ਨਹੀਂ ਪਤਾ।" ਤਾਂ ਪਹਿਲਾਂ, ਉਸਨੇ ਕਿਹਾ, "ਮਰਦ।" ਤਾਂ ਮੈਂ ਸੋਚਿਆ, "ਓਹ। ਉਹ ਮਰਦ ਹੈ।" ਤਾਂ ਮੈਂ ਕਿਹਾ, "ਮਰਦਾਵਾਂ" ਅਤੇ ਉਹ ਸਭ। ਪਰ ਬਾਅਦ ਵਿੱਚ, ਮੈਨੂੰ ਹੋਰ ਸ਼ਬਦ ਸਮਝ ਆਏ। ਉਸਨੇ ਕਿਹਾ, "ਮਰਦਾਂ ਨੂੰ ਭਰਮਾਉਣ ਵਾਲਾ।" ਓਹ ਮੇਰੇ ਰੱਬਾ, ਕਿਹੋ ਜਿਹੀ ਇੱਕ ਭਾਸ਼ਾ ਹੈ ਅਤੇ ਪ੍ਰਗਟਾਵੇ ਦਾ ਕਿਹੋ ਜਿਹਾ ਇੱਕ ਤਰੀਕਾ ਹੈ। ਮੇਰਾ ਖਿਆਲ ਹੈ ਕਿ ਉਸਦਾ ਮਤਲਬ ਹੈ ਕਿ ਉਹ ਔਰਤ ਹੈ, ਪਰ ਇਸਨੂੰ ਹਾਸੋਹੀਣੇ ਢੰਗ ਨਾਲ ਪ੍ਰਗਟ ਕਰਨ ਦਾ ਇੱਕ ਤਰੀਕਾ, ਕਾਫ਼ੀ ਹਾਸੋਹੀਣਾ। ਮੈਨੂੰ ਸੱਚਮੁੱਚ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਇੰਨੀ ਉਤਸੁਕਤਾ ਨਾਲ ਆਈ ਅਤੇ ਖੁਸ਼ਖਬਰੀ ਵੀ ਦਿੱਤੀ। ਅਤੇ ਇੱਕ ਹੋਰ ਮੱਕੜੀ ਵੀ ਆ ਗਈ। ਹਰ ਰੋਜ਼, ਕੋਈ ਨਾ ਕੋਈ ਆਉਂਦਾ ਹੈ। ਅਤੇ ਅੱਜ ਪਹਿਲੀ ਵਾਰ ਮੈਂ ਇੱਕ ਕੀੜੇ ਨੂੰ ਮਿਲੀ ਹਾਂ ਜੋ ਸ਼ਾਂਤੀ ਦੀਆਂ ਖ਼ਬਰਾਂ ਅਤੇ ਦਿਲਾਸੇ-ਭਰੇ ਸ਼ਬਦ ਦੇਣ ਆਇਆ ਸੀ। "ਤੁਸੀਂ ਇਹ ਖ਼ਬਰ ਕਿੱਥੋਂ ਸੁਣੀ? ਕੀ ਤੁਸੀਂ ਮੈਨੂੰ ਦੱਸ ਸੱਕਦੇ ਹੋ?" "ਓਹ, ਦੁਨੀਆਂ ਦੇ ਲੋਕ ਇਸ ਬਾਰੇ ਬਹੁਤ ਗੱਲਾਂ ਕਰਦੇ ਹਨ।" ਉਸਨੇ ਇਹ ਇਸ ਤਰ੍ਹਾਂ ਸੁਣਿਆ। "ਤੁਹਾਡੀ ਅੰਗਰੇਜ਼ੀ ਬਹੁਤ ਵਧੀਆ ਹੈ। ਮੈਂ ਸੱਚਮੁੱਚ ਹੈਰਾਨ ਅਤੇ ਪ੍ਰਭਾਵਿਤ ਹਾਂ। ਨਾਲੇ, ਮੈਨੂੰ ਤੁਹਾਡਾ ਹਾਸਾ-ਮਜ਼ਾਕ ਪਸੰਦ ਹੈ।" "ਕਰਮ ਸ਼ਾਂਤੀ ਤੁਹਾਡੇ ਲਈ ਸੱਚਮੁੱਚ ਭਾਰੀ ਹੈ।" "ਓਹ, ਤੁਹਾਡਾ ਧੰਨਵਾਦ, ਮੈਨੂੰ ਇਹ ਪਤਾ ਹੈ, ਮੈਨੂੰ ਇਹ ਪਤਾ ਹੈ। ਪਰ ਕੀ ਕਰੀਏ? ਮੈਂ ਕੀ ਕਰਾਂ? ਇਹ ਦੁਨੀਆਂ ਇਸੇ ਤਰ੍ਹਾਂ ਦੀ ਹੈ। ਮੈਨੂੰ ਲੋਕਾਂ ਲਈ ਸ਼ਾਂਤੀ ਕਰਮ ਸਹਿਣ ਕਰਨ ਵਿੱਚ ਕੋਈ ਇਤਰਾਜ਼ ਨਹੀਂ ਹੈ, ਪਰ ਉਹ ਤਾਂ ਬਚ ਵੀ ਨਹੀਂ ਸਕਦੇ, ਭਾਵੇਂ ਮੈਂ ਉਨ੍ਹਾਂ ਲਈ ਕੁਝ ਵੀ ਅਤੇ ਬਹੁਤ ਕੁਝ ਕਰਾਂ, ਕਿਉਂਕਿ ਉਹ ਨਹੀਂ... ਉਹ ਮੇਰੀ ਗੱਲ 'ਤੇ ਵਿਸ਼ਵਾਸ ਨਹੀਂ ਕਰਦੇ, ਸ਼ਾਇਦ ਨਹੀਂ । ਇਸੇ ਕਰਕੇ ਉਹ ਮੇਰੇ ਸੁਝਾਵਾਂ ਅਤੇ ਸਲਾਹਾਂ ਦੀ ਪਾਲਣਾ ਨਹੀਂ ਕਰਦੇ।" "ਹੋ ਸਕਦਾ ਹੈ ਕਿ ਉਹ ਤੁਹਾਡੇ ਸ਼ਬਦ ਸੁਣਦੇ ਹੋਣ, ਪਰ ਆਪਣੀਆਂ ਆਦਤਾਂ, ਉਹ ਇੰਨੀ ਆਸਾਨੀ ਨਾਲ ਨਹੀਂ ਕੱਟ ਸਕਦੇ।" "ਹਾਂਜੀ, ਹਾਂਜੀ, ਤੁਸੀਂ ਸਹੀ ਹੋ। ਮੈਨੂੰ ਪਤਾ ਹੈ ਕਿ ਇਹ ਵੀ ਕਾਰਨਾਂ ਵਿਚੋਂ ਇੱਕ ਹੈ, ਅਤੇ ਇਹ ਬਹੁਤ ਦੁਖਦਾਈ ਹੈ, ਬਹੁਤ ਦੁਖਦਾਈ, ਕਿਉਂਕਿ ਇਹ ਸੰਭਵ ਹੈ। ਸ਼ਾਂਤੀ ਦਾ ਕਰਮ, ਹੱਤਿਆ ਦਾ ਕਰਮ ਰੋਕਿਆ ਜਾ ਸਕਦਾ ਹੈ। ਪਰ ਅਜਿਹਾ ਨਹੀਂ ਲੱਗਦਾ ਕਿ ਇਹ ਬਹੁਤ ਜਲਦੀ ਹੋਣ ਵਾਲਾ ਹੈ। ਕੁਝ ਲੋਕ ਕਹਿੰਦੇ ਹਨ ਕਿ 2026 ਇੱਕ ਵੀਗਨ ਵਿਸ਼ਵ ਸਾਲ ਹੋਵੇਗਾ। ਹਰ ਕੋਈ ਵੀਗਨ ਬਣ ਜਾਵੇਗਾ, ਪਰ ਮੈਂ ਅਜਿਹੇ ਇਕ ਵੱਡੇ ਪੱਧਰ 'ਤੇ ਕੁਝ ਵੀ ਨਹੀਂ ਦੇਖਿਆ। ਭਾਵੇਂ ਦੁਨੀਆਂ ਵਿੱਚ ਵੀਗਨਿਜ਼ਮ ਨਾਲ ਸੁਧਾਰ ਹੋਇਆ ਹੈ - ਵਧੇਰੇ ਵੀਗਨ ਭੋਜਨ ਪੈਦਾ ਹੁੰਦਾ ਹੈ, ਜਿਸ ਨਾਲ ਲੋਕਾਂ ਲਈ ਇਸਨੂੰ ਖਰੀਦਣਾ ਆਸਾਨ ਅਤੇ ਵਾਜਬ ਕੀਮਤ 'ਤੇ ਮਿਲਦਾ ਹੈ। ਪਰ ਮੇਰਾ ਖਿਆਲ ਹੈ ਕਿ ਜਿੰਨੇ ਜ਼ਿਆਦਾ ਲੋਕ ਖਰੀਦਦੇ ਹਨ, ਓਨਾ ਹੀ ਇਹ ਵੀਗਨ ਕਾਰੋਬਾਰ ਵਧੇਗਾ। ਮੰਗ ਅਨੁਸਾਰ, ਸਪਲਾਈ ਹੋਵੇਗੀ। ਇਸ ਵੇਲੇ, ਇਹ ਅਜੇ ਵੀ ਓਨਾ ਨਹੀਂ ਹੈ ਜਿੰਨਾ ਮੈਂ ਚਾਹੁੰਦੀ ਹਾਂ, ਕਿਉਂਕਿ ਮੈਂ ਸੱਚਮੁੱਚ ਇਸ ਦੁਨੀਆਂ ਨੂੰ ਬਚਾਉਣਾ ਚਾਹੁੰਦੀ ਹਾਂ। ਮੈਂ ਲੋਕਾਂ ਦੀਆਂ ਰੂਹਾਂ ਬਚਾਉਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਉਹ ਹਮੇਸ਼ਾ ਲਈ ਦੁੱਖਾਂ ਤੋਂ ਮੁਕਤ ਹੋ ਜਾਣ। ਪਰ ਮੈਂ ਕੀ ਕਰ ਸਕਦੀ ਹਾਂ? ਮਨੁੱਖੀ ਸੰਸਾਰ ਵਿੱਚ, ਮੈਂ ਸਿਰਫ਼ ਇੱਕ ਛੋਟੀ ਜਿਹੀ ਔਰਤ ਹਾਂ, ਅਤੇ ਕਰਮ ਨੇ ਮੈਨੂੰ ਮੇਰੇ ਕਾਮਿਆਂ ਤੋਂ, ਮੇਰੇ ਲੋਕਾਂ ਤੋਂ, ਜਾਨਵਰ-ਲੋਕਾਂ ਤੋਂ ਵੱਖ ਕਰ ਦਿੱਤਾ - ਜਿਨ੍ਹਾਂ ਨੂੰ ਮੈਂ ਪਿਆਰ ਵੀ ਕਰਦੀ ਹਾਂ, ਉਸ ਜਗ੍ਹਾ ਤੋਂ ਜਿੱਥੇ ਮੈਂ ਰਹਿੰਦੀ ਹੁੰਦੀ ਸੀ, ਅਤੇ ਇਹ ਆਰਾਮਦਾਇਕ ਅਤੇ ਆਸਾਨ ਸੀ - ਇੱਥੋਂ ਤੱਕ ਕਿ ਉਹ ਵੀ ਮੇਰੇ ਕੋਲ ਨਹੀਂ ਹੋ ਸਕਦਾ। ਅਤੇ ਥੋੜ੍ਹੀ ਜਿਹੀ ਸੁਰੱਖਿਆ ਵੀ ਹਮੇਸ਼ਾ ਬਹੁਤ ਹੀ ਨਾਜ਼ੁਕ ਅਤੇ ਅਸਥਿਰ ਹੁੰਦੀ ਹੈ। ਮੈਂ ਮੁਸ਼ਕਿਲ ਨਾਲ ਆਪਣੀ ਰੱਖਿਆ ਕਰ ਸਕਦੀ ਹਾਂ। ਮੇਰੇ ਆਲੇ-ਦੁਆਲੇ ਬੰਦੂਕਾਂ, ਜਾਂ ਚਾਕੂਆਂ ਜਾਂ ਕੁੰਗ ਫੂ ਵਾਲਾ ਕੋਈ ਨਹੀਂ ਹੈ। ਇਸ ਲਈ ਭਾਵੇਂ ਤੁਸੀਂ ਇਸ ਗੱਲ ਤੋਂ ਉਦਾਸ ਹੋ ਕਿ ਤੁਸੀਂ ਖਾ ਨਹੀਂ ਸਕਦੇ, ਬਹੁਤ ਸਾਰੇ ਲੋਕ ਬਹੁਤ ਸਾਰੀਆਂ ਚੀਜ਼ਾਂ ਲਈ ਉਦਾਸ ਹਨ। ਮੇਰੇ ਲਈ, ਮੈਂ ਇਸ ਧਰਤੀ 'ਤੇ ਸਭ ਤੋਂ ਦੁਖੀ ਹਾਂ, ਮੈਨੂੰ ਲੱਗਦਾ ਹੈ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜੋ ਮੈਂ ਦੇਖਦੀ ਹਾਂ ਉਹ ਸਹੀ ਨਹੀਂ ਹਨ, ਇਹ ਬਸ ਬੇਰਹਿਮੀ ਤੋਂ ਬਹੁਤ ਹੀ ਪਰੇ ਹੈ, ਕਰੂਰਤਾ ਤੋਂ ਪਰੇ, ਵਹਿਸ਼ੀਪੁਣੇ ਤੋਂ ਪਰੇ, ਵਹਿਸ਼ੀ ਕਾਰਵਾਈਆਂ ਤੋਂ ਪਰੇ । ਇਹ ਬਸ... ਜੇ ਉਦਾਸੀ ਤੁਹਾਡਾ ਦਿਲ ਤੋੜ ਸਕਦੀ ਹੈ, ਤਾਂ ਇਹ ਮੇਰਾ ਵੀ ਦਿਲ ਤੋੜ ਦੇਵੇਗੀ। ਇਹ ਕਈ ਵਾਰ ਟੁੱਟਿਆ, ਭਾਵੇਂ ਅਦਿਖ ਰੂਪ ਵਿਚ। ਇਸ ਦੁਨੀਆਂ ਨੂੰ ਸਹਿਣਾ ਬਹੁਤ ਔਖਾ ਹੈ। ਪਰ ਤੁਸੀਂ ਜਾਣਦੇ ਹੋ, ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਅਤੇ ਤੁਸੀਂ ਹੈਰਾਨ ਵੀ ਕਹਿ ਸਕਦੇ ਹੋਂ, ਕਿ ਤੁਸੀਂ, ਇੱਕ ਅਜਿਹੇ ਨਿਮਰ ਛੋਟੇ ਜਿਹੇ ਕੀੜੇ ਜਾਂ ਬੀਟਲ, ਕਰਮ ਬਾਰੇ ਇੰਨਾ ਕੁਝ ਜਾਣ ਸਕਦੇ ਹੋ। ਤੁਸੀਂ ਇਹ ਸਭ ਕਿਵੇਂ ਜਾਣਦੇ ਹੋ? ਮੇਰਾ ਮਤਲਬ ਹੈ, ਇਹ ਗੱਲ ਸਿਰਫ਼ ਮੈਂ ਹੀ ਜਾਣਦੀ ਹਾਂ। ਮੇਰਾ ਮਤਲਬ ਹੈ, ਇਨਸਾਨ, ਉਹ ਜਾਣਦੇ ਹਨ, ਪਰ ਮੈਨੂੰ ਨਹੀਂ ਲੱਗਦਾ ਕਿ ਉਹ ਸ਼ਾਂਤੀ ਕਰਮ ਦੀ ਡੂੰਘਾਈ ਨੂੰ ਜਾਣਦੇ ਹਨ ਜੋ ਮੈਨੂੰ ਅਤੇ ਮੇਰੇ ਕੰਮ ਨੂੰ, ਮੇਰੇ ਜੀਵਨ ਨੂੰ, ਮੇਰੀ ਖੁਸ਼ੀ ਨੂੰ, ਮੇਰੀ ਆਪਣੀ ਸ਼ਾਂਤੀ ਨੂੰ, ਸਭ ਕੁਝ ਨੂੰ ਪ੍ਰਭਾਵਿਤ ਕਰਦਾ ਹੈ। ਤਾਂ ਤੁਹਾਨੂੰ ਇਸ ਬਾਰੇ ਕਿਵੇਂ ਪਤਾ ਹੈ? ਤੁਹਾਡੀ ਜ਼ਿੰਦਗੀ ਬਹੁਤ ਛੋਟੀ ਹੈ, ਅਤੇ ਤੁਹਾਡੀਆਂ ਜ਼ਰੂਰਤਾਂ ਅਸਲ ਵਿੱਚ ਪੂਰੀਆਂ ਨਹੀਂ ਹੁੰਦੀਆਂ। ਤੁਹਾਨੂੰ ਕਿਵੇਂ ਪਤਾ ਕਿ ਸ਼ਾਂਤੀ ਕਰਮ ਮੇਰੇ ਲਈ ਭਾਰੀ ਹੈ? ਤੁਸੀਂ ਇਹ ਕਿਵੇਂ ਜਾਣਦੇ ਹੋ? ਕੀ ਤੁਸੀਂ ਕ੍ਰਿਪਾ ਕਰਕੇ ਮੈਨੂੰ ਦੱਸ ਸਕਦੇ ਹੋ?" "ਇਨਸਾਨਾਂ ਲਈ ਰਹਿਮਦਿਲ ਨਹੀਂ ਇੱਕ ਦੂਜੇ ਨਾਲ ਅਤੇ ਦੂਜੇ ਜੀਵਾਂ ਨਾਲ ਅਜਿਹੇ ਇਕ ਨਰਕ-ਭਰੇ ਢੰਗ ਨਾਲ ਨਾਲ ਵਿਵਹਾਰ ਕਰਨਾ।" "ਵਾਹ, ਤੁਹਾਡੀ ਅੰਗਰੇਜ਼ੀ ਸੱਚਮੁੱਚ ਵਧੀਆ ਹੈ। ਤੁਹਾਡਾ ਗਿਆਨ, ਦਰਸ਼ਨ, ਸਿਆਣਪ ਸੱਚਮੁੱਚ ਕਮਾਲ ਦੀ ਹੈ।" ਇਹ ਉਸਦੀ ਲਗਾਤਾਰ ਗੱਲ ਹੈ, "ਦੁਨੀਆਂ ਨੂੰ ਬਚਾਉਣ ਵਿਚ ਅਸਫਲ ਰਹੇ, ਇਸਨੂੰ ਸੁਰੱਖਿਅਤ ਕਰਨ ਵਿੱਚ।" "ਹਾਂਜੀ, ਤੁਸੀਂ ਸਹੀ ਹੋ। ਤੁਸੀਂ ਸਹੀ ਹੋ। ਤੁਸੀਂ ਇਸਨੂੰ ਬਹੁਤ ਹੀ ਨਰਮਾਈ ਅਤੇ ਦਿਆਲਤਾ ਨਾਲ ਕਿਹਾ। ਹਾਂਜੀ, ਇਸ ਦੇ ਉਲਟ ਕਰਨਾ ਆਸਾਨ ਹੈ, ਲੋਕਾਂ ਨੂੰ ਬਚਾਉਣਾ, ਇਸ ਦੁਨੀਆਂ ਨੂੰ ਬਚਾਉਣਾ, ਇੱਕ ਦੂਜੇ ਦੀ ਮਦਦ ਕਰਨਾ, ਕਿਉਂਕਿ ਪ੍ਰਮਾਤਮਾ ਇੰਨਾ ਭਰਪੂਰ ਦਿੰਦਾ ਹੈ ਕਿ ਅਸੀਂ ਸਿਰਫ਼ ਆਪਣੀ ਦੁਨੀਆਂ ਨੂੰ ਹੀ ਨਹੀਂ, ਸਗੋਂ ਕਈ ਦੁਨੀਆਂ ਨੂੰ ਵੀ ਖੁਆ ਸਕਦੇ ਹਾਂ। ਜੇ ਉਹ ਸਾਰੇ ਜਾਣਦੇ ਹੋਣ ਕਿ ਕਿਵੇਂ ਵਿਵਹਾਰ ਕਰਨਾ ਹੈ ਅਤੇ ਇੱਕ ਦੂਜੇ ਨੂੰ ਪਿਆਰ ਕਰਨਾ ਹੈ, ਮੇਰੇ ਰੱਬਾ, ਤਾਂ ਧਰਤੀ 'ਤੇ ਸਵਰਗ ਬਣਾਉਣਾ ਬਹੁਤ ਆਸਾਨ ਹੈ। ਕੀ ਤੁਹਾਨੂੰ ਨਹੀਂ ਲੱਗਦਾ, ਡੀ?" "ਹਾਂਜੀ, ਮੈਨੂੰ ਵੀ ਲੱਗਦਾ ਹੈ।" ਇਹੀ ਉਸਨੇ ਕਿਹਾ। "ਮੈਨੂੰ ਦੱਸੋ, ਤੁਸੀਂ ਇੰਨਾ ਸਿਆਣੇ ਕਿਵੇਂ ਹੋ ਗਏ? ਮੇਰਾ ਮਤਲਬ, ਤੁਸੀਂ ਕਿਹੜੇ ਸਕੂਲ ਵਿੱਚ ਪੜ੍ਹੇ ਹੋ? ਜਿਵੇਂ ਸਾਡੀ ਦੁਨੀਆਂ ਵਿੱਚ, ਅਸੀਂ ਸਕੂਲ ਜਾਂਦੇ ਹਾਂ, ਕਾਲਜ ਜਾਂਦੇ ਹਾਂ, ਯੂਨੀਵਰਸਿਟੀ ਜਾਂਦੇ ਹਾਂ ਕਿਸੇ ਕਿਸਮ ਦਾ ਗਿਆਨ ਪ੍ਰਾਪਤ ਕਰਨ ਲਈ ਤਾਂ ਜੋ ਤੁਹਾਡੇ ਕੋਲ ਕਿਸੇ ਕਿਸਮ ਦਾ ਸਰਟੀਫਿਕੇਟ ਹੋਵੇ ਅਤੇ ਫਿਰ ਤੁਸੀਂ ਇੱਕ ਨੌਕਰੀ ਪ੍ਰਾਪਤ ਕਰ ਸਕੋ, ਸਮਾਜ ਵਿੱਚ ਇੱਕ ਸਤਿਕਾਰਤ ਵਿਅਕਤੀ ਬਣ ਸਕੋ। ਤੁਸੀਂ ਕਿਹੜੇ ਸਕੂਲ ਵਿੱਚ ਪੜ੍ਹੇ ਸੀ? ਤੁਹਾਨੂੰ ਇਕ ਇੰਨਾ ਸਿਆਣਾ ਫ਼ਲਸਫ਼ਾ ਕਿਵੇਂ ਮਿਲਿਆ, ਜਿਵੇਂ ਕਿ ਤੁਸੀਂ ਹੁਣੇ ਪ੍ਰਗਟ ਕੀਤਾ ਹੈ? ਕੀ ਤੁਸੀਂ ਸਾਨੂੰ ਦੱਸ ਸਕਦੇ ਹੋ?" "ਹਾਂਜੀ, ਦੱਸ ਸਕਦੀ ਹਾਂ।" "ਤੁਸੀਂ ਇੱਕ ਬੁੱਧੀ ਦੇ ਮਾਲਕ ਹੋ ਅਤੇ ਤੁਹਾਡੇ ਕੋਲ ਬਹੁਤ ਸਾਰੇ ਪੈਰੋਕਾਰ ਅਤੇ ਅਨੁਯਾਈ ਹਨ। ਪਰ ਤੁਸੀਂ ਹੁਣ ਜਵਾਨ ਨਹੀਂ ਰਹੇ।" "ਇਸ ਤੋਂ ਤੁਹਾਡਾ ਕੀ ਮਤਲਬ ਹੈ? ਮੈਂ ਅਜੇ ਵੀ ਬਹੁਤ ਜਵਾਨ ਹਾਂ।" "ਇਸ ਕਰਕੇ, ਤੁਹਾਡੇ ਕੋਲ ਨਕਾਰਾਤਮਕਤਾ ਦੇ ਵਿਰੁੱਧ ਲੜਾਈ ਜਿੱਤਣ ਲਈ ਇੰਨੀ ਤਾਕਤ ਨਹੀਂ ਹੈ।" "ਖੈਰ, ਤੁਹਾਡਾ ਬਹੁਤ ਧੰਨਵਾਦ। ਕਾਸ਼, ਤੁਸੀਂ ਮੈਨੂੰ ਇਸ ਤੋਂ ਬਿਹਤਰ ਕਾਮਨਾ ਕਰਦੇ। ਪਰ ਮੈਨੂੰ ਖੁਸ਼ੀ ਹੈ ਕਿ ਤੁਸੀਂ ਇਮਾਨਦਾਰ ਹੋ ਅਤੇ ਤੁਸੀਂ ਆਪਣੇ ਦਿਲੋਂ ਇਮਾਨਦਾਰੀ, ਸੱਚਾਈ ਅਤੇ ਸੱਚੇ ਦਿਲੋਂ ਗੱਲ ਕਰਦੇ ਹੋ, ਅਤੇ ਮੈਨੂੰ ਸਿਰਫ਼ ਖੁਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਅਤੇ ਸੱਚ ਬੋਲਣ ਦੀ ਹਿੰਮਤ ਨਹੀਂ ਕਰਦੇ। ਪਰ ਕੀ ਮੈਂ ਤੁਹਾਨੂੰ ਕੁਝ ਦੱਸ ਸਕਦੀ ਹਾਂ ਜੋ ਤੁਹਾਡੀ ਰਾਏ ਦੇ ਥੋੜ੍ਹਾ ਉਲਟ ਹੈ, ਜੋ ਤੁਸੀਂ ਹੁਣੇ ਪ੍ਰਗਟ ਕੀਤੀ ਹੈ। ਹੁਣ, ਸਕਾਰਾਤਮਕ ਅਤੇ ਨਕਾਰਾਤਮਕ ਵਿਚਕਾਰ ਇਹ ਲੜਾਈ ਕਿਸੇ ਕੁਸ਼ਤੀ ਦੇ ਸਟੇਜ, ਜਾਂ ਮੁੱਕੇਬਾਜ਼ੀ ਦੇ ਸਥਾਨ ਵਰਗੀ ਨਹੀਂ ਹੈ। ਅਸੀਂ ਅੰਦਰੂਨੀ ਅਧਿਆਤਮਿਕ ਸ਼ਕਤੀ ਅਤੇ ਗਿਆਨ, ਬੁੱਧੀ ਦੇ ਨਾਲ-ਨਾਲ ਮਨੁੱਖਤਾ ਅਤੇ ਸਾਰੇ ਜੀਵਾਂ ਲਈ ਹਮਦਰਦੀ ਨਾਲ ਲੜਦੇ ਹਾਂ। ਇਹੀ ਸਾਡਾ ਲੜਨ ਦਾ ਟੀਚਾ ਹੈ। ਅਸੀਂ ਸਿਰਫ਼ ਮੌਜ-ਮਸਤੀ ਲਈ, ਮਸ਼ਹੂਰ ਹੋਣ ਲਈ, ਪਿਆਰ ਕੀਤੇ ਜਾਣ ਲਈ, ਜਾਂ ਸਤਿਕਾਰੇ ਜਾਣ ਲਈ ਨਹੀਂ ਲੜਦੇ। ਜਿਵੇਂ-ਜਿਵੇਂ ਮੈਂ ਵਡੀ ਹੁੰਦੀ ਜਾਂਦੀ ਹਾਂ, ਮੈਂ ਸਿਆਣੀ ਮਹਿਸੂਸ ਕਰਦੀ ਹਾਂ; ਮੈਂ ਆਪਣੇ ਦਿਲ ਵਿੱਚ ਹੋਰ ਵੀ ਡੂੰਘਾਈ ਨਾਲ ਮਹਿਸੂਸ ਕਰਦੀ ਹਾਂ, ਕਿ ਮੈਂ ਸਹੀ ਲਈ ਲੜਨ ਲਈ ਵੀ ਹੋਰ ਦ੍ਰਿੜ ਹਾਂ, ਅਤੇ ਰੂਹਾਂ ਨੂੰ ਨਰਕਾਂ ਅਤੇ ਹੋਰ ਕਿਸੇ ਵੀ ਵਧੇਰੇ ਨੀਵੇਂ ਸੰਸਾਰ ਵਿੱਚ ਦੁੱਖਾਂ ਤੋਂ ਬਚਾਉਣ ਲਈ ਦ੍ਰਿੜ ਹਾਂ। ਅਤੇ ਉਹ ਪ੍ਰੇਰਣਾ ਸੱਚਮੁੱਚ ਮੈਨੂੰ ਹਰ ਸਮੇਂ ਅੱਗੇ ਅਤੇ ਉੱਪਰ ਵੱਲ ਧੱਕ ਰਹੀ ਹੈ। ਅਤੇ ਬੇਸ਼ੱਕ, ਅਸੀਂ ਜਿੱਤਣ ਦੀ ਉਮੀਦ ਕਰਦੇ ਹਾਂ, ਕਿਉਂਕਿ ਨਰਕ ਅਸਲ ਵਿੱਚ ਨਰਕ ਹੈ, ਇਸ ਵਿੱਚ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਲਈ ਬਹੁਤ ਜ਼ਿਆਦਾ ਦੁੱਖ ਹੈ, ਖਾਸ ਕਰਕੇ ਸਦੀਵੀ ਨਰਕ ਦੇ ਦਰਵਾਜ਼ੇ ਵਿੱਚ ਦਾਖਲ ਹੋਣਾ - ਕੋਈ ਵੀ ਕਦੇ ਬਾਹਰ ਨਹੀਂ ਨਿਕਲ ਸਕਦਾ। ਕਲਪਨਾ ਕਰੋ ਕਿ ਇਹ ਤੁਸੀਂ ਹੋਵੋਂ। ਕਲਪਨਾ ਕਰੋ ਕਿ ਜੇਕਰ ਤੁਹਾਡੇ ਬੱਚੇ ਜਾਂ ਤੁਹਾਡੇ ਪਤੀ, ਤੁਹਾਡੇ ਪਿਆਰੇ ਨੂੰ, ਨਰਕ ਵਿੱਚ ਡਿੱਗਣਾ ਪਵੇ, ਤਾਂ ਕੀ ਤੁਸੀਂ ਉਨ੍ਹਾਂ ਨੂੰ ਬਚਾਉਣ ਲਈ ਆਪਣੀ ਪੂਰੀ ਤਾਕਤ ਨਾਲ ਕੋਸ਼ਿਸ਼ ਨਹੀਂ ਕਰਨਾ ਚਾਹੋਗੇ? ਕਿਉਂਕਿ ਕੋਈ ਇਸ ਤਰ੍ਹਾਂ ਦੇ ਸਦੀਵੀ ਦੁੱਖ ਨੂੰ ਕਿਵੇਂ ਸਹਿ ਸਕਦਾ ਹੈ? ਜਾਂ ਇਥੋਂ ਤਕ ਕੁਝ ਸਾਲ ਜਾਂ ਕੁਝ 10 ਸਾਲ ਵੀ - ਇਹ ਬਹੁਤ ਭਿਆਨਕ ਹੈ। ਅਤੇ ਜੇਕਰ ਸਾਡੇ ਕੋਲ ਕੋਈ ਦਿਲ ਹੈ, ਕੋਈ ਭਾਵਨਾ ਹੈ, ਕੋਈ ਹਮਦਰਦੀ ਹੈ, ਕੋਈ ਪਿਆਰ ਹੈ, ਕੋਈ ਦਇਆ ਹੈ, ਤਾਂ ਅਸੀਂ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਕੀ ਤੁਹਾਨੂੰ ਨਹੀਂ ਲੱਗਦਾ? ਇਸ ਲਈ, ਉਮਰ ਮਾਇਨੇ ਨਹੀਂ ਰੱਖਦੀ ਕਿਉਂਕਿ ਇਸ ਲੜਾਈ ਲਈਂ, ਮਾਸਪੇਸ਼ੀਆਂ ਦੀ ਲੋੜ ਨਹੀਂ ਹੈ। ਮੈਂ ਅਜੇ ਵੀ ਜ਼ਿੰਦਾ ਹਾਂ, ਬਹੁਤ ਸੁਚੇਤ ਹਾਂ, ਅਤੇ ਮੈਂ ਹਰ ਰੋਜ਼ ਅੱਠ ਘੰਟੇ ਤੋਂ ਵੱਧ ਕੰਮ ਕਰ ਰਹੀ ਹਾਂ, ਕਈ ਵਾਰ, ਲਗਭਗ ਸਾਰਾ ਦਿਨ, ਸਾਰੀ ਰਾਤ ਵੀ। ਅਤੇ ਮੈਂ ਬਹੁਤ ਘੱਟ ਸੌਂਦੀ ਹਾਂ, ਬਸ ਬਹੁਤ ਘੱਟ ਆਰਾਮ ਕਰਦੀ ਹਾਂ, ਅਤੇ ਜੋ ਵੀ ਹੋਵੇ ਖਾਂਦੀ ਹਾਂ। ਦੇਖੋ, ਅਸੀਂ ਇੱਥੇ ਸਰੀਰਕ ਤਾਕਤ ਬਾਰੇ ਗੱਲ ਨਹੀਂ ਕਰ ਰਹੇ। ਅਸੀਂ ਅਧਿਆਤਮਿਕ ਤਾਕਤ, ਪ੍ਰਮਾਤਮਾ-ਸਰੋਤ ਤੋਂ ਤਾਕਤ, ਸਾਰੀ ਸ੍ਰਿਸ਼ਟੀ ਦੇ ਸਰੋਤ ਤੋਂ, ਸਾਰੇ ਪਿਆਰ ਦੇ ਸਰੋਤ ਤੋਂ, ਸਾਰੀ ਜ਼ਿੰਦਗੀ, ਚੰਗੇ ਉਦੇਸ਼ ਲਈ ਸਾਰੀ ਬਿਨਾਂ-ਸ਼ਰਤ ਕਰਬਾਨੀ - ਮਸਕੀਨਾਂ, ਕਮਜ਼ੋਰਾਂ ਅਤੇ ਅਣਜਾਣ ਲੋਕਾਂ ਨੂੰ ਬਚਾਉਣ ਲਈ ਗੱਲ ਕਰ ਰਹੇ ਹਾਂ। ਉਹ ਪ੍ਰਮਾਤਮਾ ਦੇ ਪਿਆਰ ਅਤੇ ਬੁੱਧੀ ਨਾਲ ਪੈਦਾ ਹੋਏ ਹਨ, ਪਰ ਉਨ੍ਹਾਂ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਗਈ ਹੈ ਅਤੇ ਹੱਥ-ਪੈਰ ਬੰਨ੍ਹੇ ਗਏ ਹਨ, ਜਦੋਂ ਕਿ ਤੈਰਨ ਲਈ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ ਹੈ। ਕਲਪਨਾ ਕਰੋ ਕਿ ਕੋਈ ਵੀ ਜੀਵ ਕਿੰਨਾ ਜ਼ਿਆਦਾ ਬੇਵੱਸ ਹੋ ਸਕਦਾ ਹੈ।" ਇਸ ਲਈ, ਭਾਵੇਂ ਮੈਂ ਮਰ ਰਹੀ ਹਾਂ ਜਾਂ ਹੁਣ ਨਾਲੋਂ ਵਡੀ ਹੋਵਾਂ, ਮੈਂ ਫਿਰ ਵੀ ਉਨ੍ਹਾਂ ਲਈ ਲੜਦੀ ਰਹਾਂਗੀ, ਅਤੇ ਮੈਂ ਜਿੱਤਾਂਗੀ। ਇਹ ਹੈ ਜਿਵੇਂ ਹੁਣ ਮੈਂ ਮਹਿਸੂਸ ਕਰਦੀ ਹਾਂ। Photo Caption: “ਸੰਯੁਕਤ ਗੁਆਂਢੀ/ ਸਹਾਇਕ ਚੰਗੀ ਹਵਾ”











