ਖੋਜ
ਪੰਜਾਬੀ
 • English
 • 正體中文
 • 简体中文
 • Deutsch
 • Español
 • Français
 • Magyar
 • 日本語
 • 한국어
 • Монгол хэл
 • Âu Lạc
 • български
 • bahasa Melayu
 • فارسی
 • Português
 • Română
 • Bahasa Indonesia
 • ไทย
 • العربية
 • čeština
 • ਪੰਜਾਬੀ
 • русский
 • తెలుగు లిపి
 • हिन्दी
 • polski
 • italiano
 • Wikang Tagalog
 • Українська Мова
 • Hrvatski jezik
 • Others
 • English
 • 正體中文
 • 简体中文
 • Deutsch
 • Español
 • Français
 • Magyar
 • 日本語
 • 한국어
 • Монгол хэл
 • Âu Lạc
 • български
 • bahasa Melayu
 • فارسی
 • Português
 • Română
 • Bahasa Indonesia
 • ไทย
 • العربية
 • čeština
 • ਪੰਜਾਬੀ
 • русский
 • తెలుగు లిపి
 • हिन्दी
 • polski
 • italiano
 • Wikang Tagalog
 • Українська Мова
 • Hrvatski jezik
 • Others
ਟਾਈਟਲ
ਉਤਾਰਾ
ਅਗੇ ਆ ਰਿਹਾ
 

ਆਪਣੇ ਆਪ ਨੂੰ ਉਚਾ ਚੁਕੋ ਇਕ ਵਧੇਰੇ ਕੁਲੀਨ, ਆਤਮ-ਬਲੀਦਾਨ ਕਰਨ ਵਾਲੇ ਇਨਸਾਨ ਵਿਚ ਦੀ, ਦੋ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਿਖਾਇਆ ਆਪਣੇ ਆਪ ਨੂੰ ਸਾਰੀ ਕਿਸਮ ਦੀਆਂ ਵਖੋ ਵਖਰੀਆਂ ਹਾਲਾਤਾਂ ਵਿਚ ਰਹਿਣਾ ਚੰਗਾ ਹੈ। ਹਿਮਾਲੀਆ ਵਿਚ,ਮੈਂਨੂੰ ਵੀ ਸਮਸਿਆਵਾਂ ਆਈਆਂ ਸਨ ਇਸ ਤਰਾਂ ਦੀਆਂ ਅਤੇ ਇਹ ਕਈ ਸਾਲਾਂ ਤਕ ਸਨ। ਮੇਰੇ ਕੋਲ ਸਿਰਫ ਇਕ ਜੋੜਾ ਸੀ ਜੁਤੀਆਂ ਦਾ। ਜਦੋਂ ਇਹ ਗਿਲਾ ਹੋ ਜਾਂਦਾ ਠੰਡੇ ਮੌਸਮ ਵਿਚ, ਇਹ ਫੁਲ ਜਾਂਦਾ, ਪੈਰ ਵੀ ਸੁਜ ਜਾਂਦੇ ਅਤੇ… ਠੰਡੇ। ਬਰਫ ਠੰਡੀ ਹੈ। ਭਾਵੇਂ ਆਰਜੀ, ਕਦੇ ਕਦੇ ਸਿਖਲਾਈ ਚੰਗੀ ਹੈ। ਤਾਂ ਕਿ ਸਰੀਰ ਅਤੇ ਮਨ ਆਦੀ ਹੋ ਜਾਣ ਵਖੋ ਵਖਰੇ ਹਾਲਾਤਾਂ ਤੋਂ,ਅਤੇ ਫਿਰ ਅਸੀਂ ਤਰਤੀਬ ਦੇ ਸਕਦੇ ਹਾਂ ਅਤੇ ਰਖ ਸਕੀਏ ਆਪਣਾ ਸੰਤੁਲਨ ਹਰ ਵੇਲੇ। ਅਤੇ ਫਿਰ ਜਦੋਂ ਸਾਡੇ ਕੋਲ ਇਕ ਸੁਖ ਆਰਾਮ ਵਾਲੀ ਹਾਲਤ ਹੋਵੇ, ਵਧੇਰੇ ਸੁਖ ਆਰਾਮ ਵਾਲੀ ਹਾਲਤ, ਫਿਰ ਅਸੀਂ ਇਹਦੀ ਕਦਰ ਕਰਦੇ ਹਾਂ ਅਤੇ ਅਸੀਂ ਆਨੰਦ ਮਾਣਦੇ ਹਾਂ ਇਹਦਾ ਹੋਰ ਵਧੇਰੇ ।

ਅਤੇ ਜੇਕਰ ਸਾਡੇ ਕੋਲ ਨਹੀਂ ਹੈ, ਫਿਰ ਸੋਚੋ ਲਖਾਂ ਹੀ ਲੋਕਾਂ ਬਾਰੇ ਜਿਹਨਾਂ ਕੋਲ ਘਰ ਨਹੀ ਹਨ, ਇਕ ਛੋਟੀ ਜਿਹੀ ਗਾਰੇ ਦੀ ਝੌਪੜੀ ਵੀ ਨਹੀ ਸਿਰ ਉਤੇ। ਤੁਸੀਂ ਇਹ ਦੇਖ ਸਕਦੇ ਹੋ ਟੀਵੀ ਉਤੇ। ਉਹ ਬਸ ਰਖਦੇ ਹਨ ਬਸ ਕੁਝ ਟਾਹਣੀਆਂ ਛੋਟੀਆਂ ਟਾਹਣੀਆਂ ਇਕਠੀਆਂ ਕਰਕੇ। ਉਹ ਵੀ ਨਹੀਂ ਹਨ। ਕਦੇ ਕਦੇ ਅਫਰੀਕਾ ਵਿਚ ਔਖੀ ਹੈ ਲਭਣੀ ਕੋਈ ਸੁਕੀ ਲਕੜੀ ਇਹਨੂੰ ਇਕ ਤੰਬੂ ਦੇ ਆਕਾਰ ਵਾਲੀ ਬਣਾਉਣਾ। ਅਤੇ ਉਹਨਾਂ ਕੋਲ ਕੁਝ ਵੀ ਨਹੀ ਹੈ ਇਹਨੂੰ ਢਕਣ ਲਈ ਐਨੇ ਜਿਆਦਾ ਗਰਮ ਮੌਸਮ ਵਿਚ। ਸ਼ਰਨਾਰਥੀ ਲੋਕ, ਉਹਨਾਂ ਨੂੰ ਛਡਣਾ ਪੈਂਦਾ ਹੈ ਸਭ ਕੁਝ। ਕਿਉਕਿ ਕੁਝ ਲੋਕ, ਉਨਾਂ ਦੇ ਜੀਵਨ ਬਸ ਬਝੇ ਹੋਏ ਹਨ ਇਕ ਪਿੰਡ ਨਾਲ ਅਤੇ ਪਛੂਆਂ ਨਾਲ, ਅਤੇ ਖੇਤੀਵਾੜੀ ਨਾਲ। ਅਤੇ ਜੇਕਰ ਲੜਾਈ ਛਿੜ ਪਵੇ ਜਾਂ ਕੋਈ ਸੰਕਟ ਆ ਪਵੇ ਉਨਾਂ ਉਤੇ, ਫਿਰ ਉਨਾਂ ਨੂੰ ਬਸ ਸਭ ਕੁਝ ਛਡਣਾ ਪੈਂਦਾ ਹੈ ਅਤੇ ਉਹ ਨਹੀ ਲਿਜਾ ਸਕਦੇ… ਉਨਾਂ ਕੋਲ ਕੀ ਹੈ? ਉਨਾਂ ਕੋਲ ਬਸ ਉਨਾਂ ਦੇ ਹਥ ਹਨ ਕੰਮ ਕਰਨ ਲਈ। ਤੇ ਜੇਕਰ ਉਹ ਆਪਣੀ ਜਮੀਨ ਛਡ ਜਾਣ, ਉਨਾਂ ਕੋਲ ਹੋਰ ਕੁਝ ਵੀ ਨਹੀ। ਅਤੇ ਉਨਾਂ ਦੇ ਪਛੂ ਅਤੇ ਸਾਰਾ ਕੁਝ, ਉਹ ਹੈ ਉਨਾਂ ਦੀ ਰੋਜੀ ਰੋਟੀ। ਅਤੇ ਜਦੋਂ ਇਹ ਬਰਬਾਦ ਹੋ ਜਾਂਦੇ ਹਨ ਜਾਂ ਪਿਛੇ ਰਹਿ ਜਾਂਦੇ ਹਨ, ਉਹਨਾਂ ਕੋਲ ਕੁਝ ਵੀ ਨਹੀਂ ਹੁੰਦਾ। ਉਨਾਂ ਕੋਲ ਕੁਝ ਵੀ ਨਹੀ ਹੁੰਦਾ। ਸੋ, ਮੈਂ ਟੀਵੀ ਉਤੇ ਦੇਖਿਆ ਹੈ, ਕਈਆਂ ਨੇ ਬਸ ਥੋੜੀ ਪਲਾਸਟਿਕ ਰਖੀ ਹੋਈ, ਜੋ ਕੁਝ ਵੀ ਛੋਟੀ ਫਟੀ ਹੋਈ ਪਲਾਸਟਿਕ ਦੀ ਚਾਦਰ ਉਪਰ, ਢਕਿਆ ਹੋਇਆ ਵੀ ਨਹੀ ਸਾਰੇ ਦਾ ਸਾਰਾ ਛੰਨ ਦਾ ਢਾਂਚਾ ਜਿਹੜਾ ਉਨਾਂ ਨੇ ਉਸਾਰਿਆ।

ਅਤੇ ਉਥੇ ਹਨ ਬਹੁਤ ਸਾਰੀਆਂ ਹੋਰ ਮੁਸ਼ਕਿਲਾਂ ਵੀ ਹਨ। ਜੇਕਰ ਤੁਸੀਂ ਟੀਵੀ ਦੇਖੋਂ, ਤੁਸੀਂ ਪਹਿਲਾਂ ਹੀ ਜਾਣਦੇ ਹੋ। ਮੈਨੂੰ ਤੁਹਾਨੂੰ ਦਸਣ ਦੀ ਲੋੜ ਨਹੀ ਹੈ। ਇਹ ਸਾਡਾ ਦਿਲ ਤੋੜਦਾ ਹੈ। ਪਰ ਜਿੰਨਾ ਚਿਰ ਸਾਡਾ ਇਸ ਕਿਸਮ ਦਾ ਜੀਵਨ ਢੰਗ ਹੈ, ਤੁਸੀਂ ਜਾਣਦੇ ਹੋ, ਆਪਣਾ ਜੀਵਨ ਬਣਾਉਦੇ ਅਤੇ ਹਰ ਥਾਂ ਬਣ ਗਈ ਹੈ ਇਕ ਕਤਲਗਾਹ ਮਨੁਖਾਂ ਲਈ ਜਾਂ ਜਾਨਵਰਾਂ ਲਈ, ਫਿਰ ਮਾੜੇ ਕਰਮ (ਫਲ) ਅਸੀਂ ਇਨਾਂ ਤੋਂ ਬਚ ਨਹੀ ਸਕਦੇ। ਕਿਸੇ ਨਾਂ ਕਿਸੇ ਢੰਗ ਨਾਲ, ਇਕ ਜਨਮ ਜਾਂ ਦੂਸਰਾ, ਇਹ ਸਾਡੇ ਕੋਲ ਵਾਪਸ ਆਵੇਗਾ। ਔਕੜਾਂ, ਦੁਖ ਮੁਸੀਬਤਾਂ, ਦੁਖ ਦਰਦ, ਸਾਨੂੰ ਸਹਿਣੇ ਪੈਣੇ ਹਨ ਤਾਂਕਿ ਸਾਫ ਕਰ ਸਕੀਏ ਜੋ ਵੀ ਮਾੜੇ ਕਰਮ ਜਿਹੜੇ ਅਸੀਂ ਬਣਾਏ ਪਿਛਲੇ ਜਨਮ ਵਿਚ।

ਮੈਂ ਤਾਂ ਸ਼ਕਾਇਤ ਵੀ ਨਹੀ ਕਰਦੀ ਜੇਕਰ ਮੈਂ ਕਿਸੇ ਵੀ ਹਾਲਤ ਵਿਚ ਰਹਾਂ। ਮੈਂ ਪਹਿਲਾਂ ਹੀ ਆਪਣੇ ਆਪ ਨੂੰ ਇਸ “ਹਾਲਤ” ਮੁਤਾਬਿਕ ਬਣਾ ਲਿਆ ਹੈ। ਸੋ ਇਥੇ ਕੁਝ ਵੀ ਨਹੀ ਹੈ ਜਿਹੜਾ ਮੈਨੂੰ ਡਰਾਵੇ ਹੋਰ। ਜਦੋਂ ਅਸੀਂ ਇਸ ਸੰਸਾਰ ਵਿਚ ਰਹਿੰਦੇ ਹਾਂ, ਸਾਨੂੰ ਸਵੀਕਾਰ ਕਰਨਾ ਪੈਂਦਾ ਹੈ ਬਹੁਤ ਸਾਰੀਆਂ ਹਾਲਾਤਾਂ ਨੂੰ। ਅਸੀਂ ਹਮੇਸ਼ਾਂ ਹੀ ਇਹ ਨਹੀਂ ਚਾਹੁੰਦੇ, ਉਹ ਚਾਹੁੰਦੇ ਅਤੇ ਦੂਸਰੇ ਚਾਹੁੰਦੇ। ਸਾਨੂੰ ਆਪਣੇ ਆਪ ਨੂੰ ਸਿਖਾਉਣਾ ਚਾਹੀਦਾ ਹੈ। ਮਨ ਨੂੰ ਸਿਖਾਉ ਹਾਲਾਤ ਨੂੰ ਸਵੀਕਾਰ ਕਰਨ ਲਈ। ਅਤੇ ਜਿਥੇ ਕਿਧਰੇ ਵੀ ਤੁਸੀਂ ਜਾਂਦੇ ਹੋ, ਬਿਨਾਂਸ਼ਕ ਤੁਸੀਂ ਕੋਸ਼ਿਸ਼ ਕਰੋ ਹਾਲਾਤ ਨੂੰ ਜਿੰਨਾ ਸੰਭੰਵ ਹੋ ਸਕੇ ਆਰਾਮਦਾਇਕ ਬਣਾਉਣ ਦੀ, ਤੁਹਾਡੇ ਆਪਣੇ ਸਾਧਨਾਂ ਅਨੂਕੂਲ, ਅਤੇ ਜੇ ਹਾਲਾਤ ਇਜਾਜਤ ਦਿੰਦੇ ਹੋਣ। ਤੁਸੀਂ ਉਥੇ ਨਾਂ ਬੈਠੇ ਰਹੋ ਅਤੇ ਉਡੀਕ ਕਰੋ ਕਿਸੇ ਹੋਰ ਦੀ ਤੁਹਾਡੀ ਦੇਖ ਭਾਲ ਕਰੇ। ਮੈਂ ਗਲ ਕਰ ਰਹੀ ਹਾਂ ਹਰ ਇਕ ਬਾਰੇ ਵੀ, ਸਿਰਫ ਇਸ ਜਥੇ ਦੀ ਹੀ ਨਹੀਂ।

ਸਧਾਰਨ ਗਲ ਕਰ ਰਹੀ ਹਾਂ। ਜੇ ਤੁਸੀਂ ਇਕ ਮੌਸਮ ਵਿਚ ਆਉਂਦੇ ਹੋ ਜਿਹੜਾ ਠੰਡਾ ਹੈ, ਤੁਸੀਂ ਪਾਉ ਹੋਰ ਕਪੜੇ। (ਹਾਂਜੀ) ਜੇਕਰ ਇਹ ਗਰਮ ਹੈ, ਤੁਸੀਂ ਪਾਉ ਘਟ, ਇਹ ਨਹੀਂ ਕਿ ਕੁਝ ਵੀ ਨਾਂ ਪਾਉ! ਨਹੀ, ਆਦਮੀ ਕਰ ਸਕਦੇ ਹਨ। ਆਦਮੀ ਨੰਗੇ ਰਹਿ ਸਕਦੇ ਹਨ, ਪਰ ਔਰਤਾਂ ਮੈਂ ਸਲਾਹ ਦਿੰਦੀ ਹਾਂ ਨਾਂ ਕਰਨ। ਕੋਈ ਵੀ ਕੁਝ ਨਹੀ ਕਹਿੰਦਾ, ਪਰ ਪੁਲੀਸ ਸ਼ਾਇਦ ਆ ਜਾਵੇ ਕਿਸੇ ਵੀ ਵੇਲੇ ਅਤੇ ਮੈਂ ਜਿੰਮੇਵਾਰ ਨਹੀਂ ਹਾਂ ਇਸ ਕਿਸਮ ਦੇ ਹਾਲਾਤ ਲਈ। ਮੇਰੇ ਅਗੇ ਅਰਦਾਸ ਨਾਂ ਕਰੋ ਇਸ ਹਾਲਤ ਵਿਚ। ਠੀਕ? ਅਸੀਂ ਅਰਦਾਸ ਕਰ ਸਕਦੇ ਹਾਂ ਚੀਜਾਂ ਲਈ ਜਿਹੜੀਆਂ ਠੀਕ ਹਨ ਅਤੇ ਜਿਹੜੀਆਂ ਅਸਲ ਵਿਚ ਜਰੂਰੀ ਹਨ। ਪਰ ਹਮੇਸ਼ਾਂ ਹੀ ਅਰਦਾਸ ਨਾਂ ਕਰੀ ਜਾਈਏ ਹਰ ਇਕ ਛੋਟੀ ਜਿਹੀ ਚੀਜ ਲਈ, “ਸਤਿਗੁਰੂ, ਇਹ ਕਰੋ ਮੇਰੇ ਲਈ, ਉਹ ਕਰੋ ਮੇਰੇ ਲਈ।” ਇਹ ਸਚੀਂ ਬਹੁਤ ਕਹਿਰ ਹੈ। ਹਾਲਾਤ ਉਪਜਦੇ ਹਨ ਤਾਂਕਿ ਤੁਸੀਂ ਸ਼ਕਤੀਸ਼ਾਲੀ ਹੋ ਸਕੋਂ ਰੁਹਾਨੀ ਅਤੇ ਮਾਨਸਿਕ ਤੌਰ ਤੇ, ਜਜਬਾਤੀ, ਮਨੋ ਵਿਗਿਆਨ, ਸਰੀਰਕ ਵਿਗਿਆਨ,ਸਰੀਰਕ ਵਿਗਿਆਨ ਲਈ।

ਸੋ ਤੁਸੀਂ ਹਮੇਸ਼ਾਂ ਹੀ ਨਾਂ ਭਜੀ ਜਾਉ ਔਕੜਾਂ ਤੋਂ ਜੇ ਇਹ ਬਹੁਤੀਆਂ ਖਤਰਨਾਕ ਨਹੀ। ਜੇਕਰ ਇਹ ਖਤਰਨਾਕ ਹਨ, ਬਿਨਾਂ ਸ਼ਕ ਮੈਂ ਤੁਹਾਨੂੰ ਸਲਾਹ ਦਿੰਦੀ ਹਾਂ ਦੂਰ ਭਜਣ ਦੀ,ਉਥੇ ਨਾਂ ਠਹਿਰੋ ਅਤੇ ਉਡੀਕ ਕਰੋ। “ਸਤਿਗੁਰੂ ਆਉਣਗੇ ਅਤੇ ਮੈਨੂੰ ਲਿਜਾਣਗੇ।” ਜੇਕਰ ਇਹ ਖਤਰਨਾਕ ਹੈ, ਮੈਂ ਆਪ ਵੀ ਭਜ ਜਾਵਾਂਗੀ। ਤੁਹਾਡੇ ਕੋਲ ਫਰਜ ਹੈ ਆਪਣੇ ਆਪ ਦੀ ਰਖਿਆ ਕਰਨ ਦਾ। ਤੁਹਾਡੇ ਕੋਲ ਫਰਜ ਹੈ ਇਸ ਮੰਦਿਰ ਨੂੰ ਬਚਾਉਣ ਦਾ, ਜਿਹੜਾ ਵਰਤੋਗੇ ਅਭਿਆਸ ਕਰਨ ਲਈ ਉਸ ਦਿਨ ਤਕ ਜਦੋਂ ਤਕ ਸਾਡੇ ਖਤਮ ਨਹੀਂ ਹੋ ਜਾਂਦੇ ਕਰਮ (ਫਲ) ਇਸ ਗ੍ਰਹਿ ਉਤੇ। ਉਹ ਹੈ ਫਰਜ ਤੁਹਾਨੂੰ ਦੇਖ ਭਾਲ ਕਰਨੀ ਪੈਣੀ ਹੈ। ਸੋ ਤੁਸੀਂ ਯਕੀਨੀ ਬਣਾਉ ਤੁਹਾਡੇ ਸਰੀਰ ਉਤੇ ਗਰਮ ਕਪੜੇ ਹਨ, ਜਾਂ ਆਰਾਮਦਾਇਕ ਕਪੜੇ ਹਨ।

ਅਤੇ ਘਰੇ, ਜੇਕਰ ਤੁਸੀਂ ਬਜੁਰਗ ਹੋ, ਕ੍ਰਿਪਾ ਕਰਕੇ ਸੋਵੋਂ ਇਕ ਆਰਾਮਦਾਇਕ ਬਿਸਤਰੇ ਉਤੇ। ਫਰਸ਼ ਉਤੇ ਨਾਂ ਪਵੋ ਜਿਵੇਂ ਇਥੇ ਅਤੇ ਬੈਠੇ, ਅਤੇ ਫਿਰ ਪਿਠ ਦਰਦ ਅਤੇ ਸਾਰਾ ਕੁਝ। “ਔਹ, ਸਤਿਗੁਰੂ, ਮੇਰੇ ਦਰਦ ਹੈ!” ਮੈਂ ਕੀ ਕਰਾਂਗੀ? ਆਵਾਂ ਅਤੇ ਤੁਹਾਡੀ ਮਾਲਸ਼ ਕਰਾਂ? ਜੇਕਰ ਤੁਹਾਨੂੰ ਮੁਸੀਬਤ ਹੈ, ਜਾਉ ਡਾਕਟਰ ਨੂੰ ਦੇਖੋ। ਜੇਕਰ ਥੋੜੇ ਚਿਰ ਬਾਦ, ਇਹ ਨਹੀਂ ਜਾਂਦੀ,ਇਹਦਾ ਮਤਲਬ ਹੈ ਇਹ ਸ਼ਾਇਦ ਗੰਭੀਰ ਹੈ। ਜਾਉ ਦੇਖੋ ਡਾਕਟਰ ਨੂੰ। ਅਤੇ ਜੇਕਰ ਡਾਕਟਰ,ਬਹੁਤ ਸਾਰਿਆਂ ਤੋਂ ਬਾਦ ਤੁਸੀਂ ਆਰੋਗ ਨਹੀ ਹੁੰਦੇ, ਉਹਦਾ ਮਤਲਬ ਹੈ ਤੁਹਾਨੂੰ ਇਹਨੂੰ ਝਲਣਾ ਪੈਣਾ ਹੈ ਤਾਂਕਿ ਤੁਸੀਂ ਧੋ ਸਕੋ ਆਪਣੇ ਮਾੜੇ ਕਰਮ (ਫਲ)। ਮੈਂ ਵੀ ਇਹੀ ਕਰਦੀ ਹਾਂ। ਮੈਂ ਡਾਕਟਰ ਕੋਲ ਜਾਂਦੀ ਹਾਂ, ਅਤੇ ਜੇਕਰ ਡਾਕਟਰ ਚੰਗੀ ਤਰਾਂ ਨਹੀ ਕੰਮ ਕਰਦਾ, ਫਿਰ ਠੀਕ ਹੈ, ਮੈਂ ਇਹਨੂੰ ਸਵੀਕਾਰ ਕਰਦੀ ਹਾਂ। ਅਤੇ ਫਿਰ ਸਮੇਂ ਨਾਲ ਇਹ ਵੀ ਦੂਰ ਹੋ ਜਾਂਦੀ ਹੈ। ਪਰ ਐਵੇਂ ਨਾਂ ਅਰਦਾਸ ਕਰੀ ਜਾਉ ਸਭ ਕਾਸੇ ਲਈ। ਮੇਰੇ ਮਾਲਕਾ। ਹਰ ਇਕ ਛੋਟੀ ਜਿਹੀ ਫਿਣਸੀ ਲਈ ਤੁਹਾਡੇ ਚਿਹਰੇ ਉਤੇ। ਸ਼ਾਇਦ ਇਹ ਸੋਹਣੀ ਹੈ ਲਗਦੀ ਹੈ ਉਥੇ ਜਾਣ ਲਈ, ਹੋਰ ਵਧੇਰੇ ਪਿਆਰਾ ਲਗਦਾ ਹੈ ਤੁਹਾਡੇ ਚਿਹਰਾ ਪਹਿਲਾਂ ਨਾਲੋਂ - ਬਹੁਤਾ ਸਾਫ।

ਅਤੇ ਅਰਦਾਸ ਨਾਂ ਕਰੋ ਹਰ ਛੋਟੀ ਜਿਹੀ ਚੀਜ ਲਈ। ਜਿਵੇਂ ਤੁਹਾਡੀ ਧੀ ਦੌੜ ਗਈ ਹੈ ਅਤੇ ਤੁਹਾਡਾ ਪੁਤਰ ਤੁਹਾਡੇ ਨਾਲ ਲੜਦਾ ਰਹਿੰਦਾ ਹੈ। ਮੈਂ ਉਨਾਂ ਨੂੰ ਮਜਬੂਰ ਨਹੀ ਕਰ ਸਕਦੀ ਤੁਹਾਡੇ ਨਾਲ ਰਹਿਣ ਲਈ ਜਦੋਂ ਮਾੜੇ ਕਰਮ (ਫਲ) ਤੁਹਾਡੇ ਨਾਲ ਖਤਮ ਹੋ ਗਏ ਹੋਣ। ਮੈਂ ਤੁਹਾਨੂੰ ਦਸਿਆ, ਇਸ ਰਿਟਰੀਟ ਉਤੇ, ਮੈਨੂੰ ਨਾਂ ਪੁਛੋ ਕੋਈ ਵੀ ਦੁਨਿਆਵੀ ਸਵਾਲ। (ਹਾਂਜੀ।) ਆਪਣੀ ਬਿਮਾਰੀ ਨੂੰ ਦੂਰ ਕਰੋ, ਆਪਣੀਆਂ ਫਿਣਸੀਆਂ ਨੂੰ ਹਟਾਉ, ਜੋ ਵੀ। ਉਹ ਨਾਂ ਕਰੋ। ਪਰ ਮੇਰਾ ਮਤਲਬ ਅੰਦਰੂਨੀ ਵੀ ਹੈ। ਮੇਰਾ ਮਤਲਬ ਬਾਹਰ ਗਲ ਕਰਨ ਦਾ ਹੀ ਨਹੀਂ ਅਤੇ ਫਿਰ ਅੰਦਰੋਂ ਅਰਦਾਸ ਕਰੀ ਜਾਉਂ ਇਨਾਂ ਬੇਫਜੂਲ ਚੀਜਾਂ ਲਈ।

ਸਭ ਕੁਝ ਨਾਸ਼ਵਾਨ ਹੈ, ਤੁਸੀਂ ਉਹ ਜਾਣਦੇ ਹੋ। ਜੇਕਰ ਤੁਹਾਡੀ ਧੀ ਭਜ ਗਈ ਹੈ, ਫਿਰ ਇਹ ਚੰਗਾ ਹੈ। ਤੁਹਾਡੇ ਕੋਲ ਹੋਰ ਵਧੇਰੇ ਸਮਾਂ ਹੈ ਅਭਿਆਸ ਕਰਨ ਲਈ। ਉਹ ਵਡੀ ਹੋ ਗਈ ਹੈ। ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਉਹਨੂੰ ਹਮੇਸ਼ਾਂ ਲਈ ਕਾਬੂ ਵਿਚ ਨਹੀ ਰਖ ਸਕਦੇ।ਸਾਡੇ ਟਬਰ ਸਾਡੇ ਕੈਦੀ ਨਹੀ ਹਨ। ਅਸੀਂ ਆਪਣੀ ਕੋਸ਼ਿਸ਼ ਕੀਤੀ ਉਨਾਂ ਨੂੰ ਸਿਖਿਆ ਦੇਣ ਦੀ, ਯਕੀਨੀ ਬਣਾਉਣ ਦੀ ਉਹ ਸੁਰਖਿਅਤ ਹੋਣ ਤੇ ਸਭ ਕੁਝ ਹੋਵੇ ਉਨਾਂ ਦੀ ਜਰੂਰਤ ਲਈ। ਪਰ ਜੇਕਰ ਉਹਨਾਂ ਨੇ ਫੈਸਲਾ ਕਰ ਲਿਆ ਉਹ ਨਹੀਂ ਚਾਹੁੰਦੇ ਇਹ, ਫਿਰ ਇਹ ਠੀਕ ਵੀ ਹੈ। ਜਾਂ ਜੇਕਰ ਤੁਸੀਂ ਚਾਹੁੰਦੇ ਹੋ, ਤੁਸੀਂ ਪੁਲੀਸ ਨੂੰ ਦਸ ਸਕਦੇ ਹੋ ਅਤੇ ਉਨਾਂ ਨੂੰ ਲਭੋ।

ਹਮੇਸ਼ਾਂ ਹੀ ਅਰਦਾਸ ਨਾਂ ਕਰੀ ਜਾਉ ਸਤਿਗੁਰੂ ਲਈ ਚੀਜਾਂ ਕਰਨ ਲਈ। ਅਸੀਂ ਹਰ ਚੀਜ ਲਈ ਅਰਜ ਕਰਦੇ ਹਾਂ, ਅਸੀਂ ਪਾ ਲੈਂਦੇ ਹਾਂ ਇਹ। ਪਰ ਤੁਹਾਨੂੰ ਸੋਚਣਾ ਪੈਣਾ ਹੈ ਦੋ ਵਾਰੀ ਅਰਦਾਸ ਕਰਨ ਤੋਂ ਪਹਿਲਾਂ। ਸੋਚੋ ਜੋ ਤੁਸੀਂ ਚਾਹੁੰਦੇ ਹੋ। ਜਦੋਂ ਤੁਸੀਂ ਆਏ ਸੀ ਦੀਖਿਆ ਲੈਣ ਲਈ ਮੇਰੇ ਕੋਲੋਂ, ਕੀ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੁਹਾਨੂੰ ਆਰੋਗ ਕਰ ਦਿਆਂਗੀ? ਹਾਂਜੀ ਜਾਂ ਨਹੀ? (ਨਹੀਂ) ਕੀ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਤੁਹਾਡਾ ਪਤੀ ਕਰੇਗਾ ਤੁਹਾਨੂੰ ਪਿਆਰ ਹਮੇਸ਼ਾਂ ਲਈ? ਹਾਂਜੀ ਜਾਂ ਨਹੀਂ? (ਨਹੀਂ) ਕੀ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਤੁਹਾਡੀ ਪਤਨੀ ਤੁਹਾਨੂੰ ਤਲਾਕ ਨਹੀ ਦੇਵੇਗੀ? ਹਾਂਜੀ ਜਾਂ ਨਹੀਂ? (ਨਹੀਂ) ਕੀ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਤੁਹਾਡੇ ਬਚੇ ਰਹਿਣਗੇ ਤੁਹਾਡੇ ਨਾਲ ਸਦਾ ਲਈ, ਬਹਾਦਰ ਅਤੇ ਚੰਗੇ ਅਤੇ ਦਇਆਲੂ? ਕੀ ਮੈਂ ਕੀਤਾ? (ਨਹੀਂ) ਮੈਂ ਕੀ ਤੁਹਾਡੇ ਨਾਲ ਵਾਅਦਾ ਕੀਤਾ ਸੀ? (ਮੁਕਤੀ) ਮੁਕਤੀ ਅਤੇ ਘਰ ਨੂੰ ਜਾਣ ਦਾ। ਹਾਂਜੀ, ਬਸ ਇਹੀ। ਮੈਂ ਤੁਹਾਨੂੰ ਵਾਅਦਾ ਕੀਤਾ ਆਪਣੇ ਆਪ ਨੂੰ ਜਾਨਣ ਦਾ, ਆਪਣਾ ਮਹਾਨ ਆਪਾ ਪਛਾਨਣ ਦਾ, ਪ੍ਰਭੂ ਨੂੰ ਜਾਨਣ ਦਾ। ਬਸ ਉਹੀ ਸਭ ਮੈਂ ਵਾਅਦਾ ਕੀਤਾ। ਅਤੇ ਕੀ ਤੁਹਾਨੂੰ ਇਹ ਮਿਲਿਆ, ਕਦਮ ਦਰ ਕਦਮ? (ਹਾਂਜੀ।) ਹਾਂਜੀ। ਫਿਰ ਮੈਂ ਆਪਣਾ ਵਾਅਦਾ ਪੂਰਾ ਕੀਤਾ।

ਤੁਸੀਂ ਆਪਣਾ ਘਰ ਦਾ ਕੰਮ ਕਰੋ। ਤੁਹਾਡਾ ਪ੍ਰੀਵਾਰ- ਮੇਰਾ ਕੋਈ ਕੰਮ ਨਹੀਂ ਹੈ। ਕੋਈ ਸਮਸਿਆ ਤੁਹਾਡੇ ਭੌਤਿਕ ਸਰੀਰ ਦੀ- ਮੇਰਾ ਕੋਈ ਕੰਮ ਨਹੀ ਹੈ। ਮੈਂ ਸਿਰਫ ਚਾਹੁੰਦੀ ਹਾਂ ਤੁਹਾਡੀ ਦੇਖ ਭਾਲ ਕਰਨੀ ਉਥੋਂ ਤਕ ਜਿਥੇ ਕੋਈ ਸਮਸਿਆ ਨਹੀ। ਜਿੰਨਾ ਚਿਰ ਤੁਸੀਂ ਇਥੇ ਹੋ, ਉਥੇ ਔਕੜ ਹੋਵੇਗੀ। ਮੈਂ ਕਦੇ ਵੀ ਵਾਅਦਾ ਨਹੀ ਕੀਤਾ ਤੁਹਾਨੂੰ ਕਿ ਦੀਖਿਆ ਤੋਂ ਬਾਦ ਇਸ ਜੀਵਨ ਕਾਲ ਵਿਚ, ਤੁਹਾਨੂੰ ਕਦੇ ਵੀ ਕੋਈ ਔਕੜ ਨਹੀਂ ਆਵੇਗੀ, ਸਭ ਸ਼ਾਂਤੀਪੂਰਨ ਅਤੇ ਪਿਆਰ ਅਤੇ ਅਡੋਲ -ਨਹੀਂ। ਕੀ ਮੈਂ ਉਹ ਕੀਤਾ, ਕੀ ਮੈਂ ਉਹ ਤੁਹਾਨੂੰ ਦਸਿਆ? (ਨਹੀਂ) ਨਹੀਂ!

ਤੁਸੀਂ ਕਿਵੇਂ ਬਝੇ ਹੋਏ ਨਹੀ ਹੋਵੋਂਗੇ ਜਦੋਂ ਤੁਸੀਂ ਕੈਦ ਵਿਚ ਹੋ? ਜੇਕਰ ਮੈਂ ਇਕ ਵਕੀਲ ਹਾਂ ਅਤੇ ਮੈਂ ਤੁਹਾਡਾ ਬਚਾ ਕਰਦੀ ਹਾਂ ਅਤੇ ਤੁਸੀਂ ਬਿਲਕੁਲ ਨਿਰਦੋਸ਼ ਹੋ, ਅਤੇ ਮੈਂ ਤੁਹਾਨੂੰ ਵਾਅਦਾ ਕਰਦੀ ਹਾਂ, “ਠੀਕ, ਮੈਂ ਇਹ ਕੇਸ ਲੈਂਦੀ ਹਾਂ ਅਤੇ ਫਿਰ ਤੁਸੀਂ ਬਾਹਰ ਜਾਉਗੇ।” ਪਰ ਜਦੋਂ ਤਕ ਮੈਂ ਪੇਪਰਾਂ ਦਾ ਕੰਮ ਕਰ ਰਹੀ ਹਾਂ ਅਤੇ ਅਫਸਰ ਲੋਕਾਂ ਨਾਲ ਸੰਪਰਕ ਕਰ ਰਹੀ ਹਾਂ ਅਤੇ ਕਾਨੂੰਨ ਨਾਲ, ਤੁਸੀਂ ਜੇਲ ਵਿਚ ਰਹੋਂਗੇ। ਹਾਂਜੀ? ਜਦੋਂ ਤਕ ਇਹ ਹੋ ਨਹੀ ਜਾਂਦਾ। ਜੇਲ ਵਿਚ, ਤੁਸੀਂ ਮੈਨੂੰ ਨਹੀਂ ਪੁਛ ਸਕਦੇ, “ਮੇਰੀ ਮਰਸਡੀਜ ਕਿਥੇ ਹੈ? ਮੇਰਾ ਅੰਗ ਰਖਿਅਕ ਕਿਥੇ ਹੈ? ਕਿਥੇ ਹੈ ਮੇਰਾ ਨਾਸ਼ਤਾ ਬਿਸਤਰ ਵਿਚ?” ਤੁਸੀਂ ਨਹੀ ਪੁਛ ਸਕਦੇ ਇਹ ਚੀਜਾਂ। ਮੈਂ ਵਾਅਦਾ ਕੀਤਾ ਤੁਸੀਂ ਬਾਹਰ ਜਾਉਗੇ। ਅਤੇ ਫਿਰ ਤੁਸੀਂ ਉਡੀਕ ਕਰੋ। ਠੀਕ? (ਹਾਂਜੀ)

ਸੋ ਇਸ ਸੰਸਾਰ ਵਿਚ, ਤੁਹਾਨੂੰ ਸਵੀਕਾਰ ਕਰਨਾ ਪੈਣਾ ਹੈ ਜੋ ਵੀ ਹਾਲਾਤ ਹੋਣ। ਅਤੇ ਜੇਕਰ ਤੁਸੀਂ ਚਾਹੁੰਦੇ ਹੋ ਇਹ ਬਿਹਤਰ ਹੋਣ, ਜਲਦੀ, ਤੁਸੀਂ ਹੋਰ ਵਧੇਰੇ ਭਗਤੀ ਕਰੋ । ਤੁਸੀਂ ਆਪਣਾ ਕੰਮ ਕਰੋ। ਤੁਸੀਂ ਸਦਾ ਹੀ ਨਿਰਭਰ ਨਾਂ ਕਰੋ ਇਸ ਛੋਟੀ ਬੁਢੀ ਔਰਤ ਉਤੇ ਤੁਹਾਡੇ ਲਈ ਇਧਰ ਉਧਰ ਭਜੀ ਫਿਰੇ। ਜੇਕਰ ਮੈਂ ਇਹ ਕਰਦੀ ਹਾਂ, ਮੰਨ ਲਵੋ ਮੈਂ ਕਰ ਸਕਦੀ ਹਾਂ, ਤੁਸੀਂ ਕੁਝ ਵੀ ਨਹੀਂ। ਸਵੀਕਾਰ ਕਰੋ ਹਾਲਾਤ ਨੂੰ ਜੇਲ ਵਿਚ। ਜੇਕਰ ਜੇਲ ਵਾਰਡ ਤੁਹਾਨੂੰ ਦਸਦਾ ਹੈ, “ਜਾਉ ਅਜ ਪਕਾਉ,” ਤੁਸੀਂ ਜਾਉ ਅਜ ਪਕਾਉ। ਜੇਕਰ ਉਹ ਤੁਹਾਨੂੰ ਕਹੇ, “ਲੌਂਡਰੀ ਦੀ ਦੇਖ ਭਾਲ ਕਰੋ ਸਾਰੇ ਕੈਦੀਆਂ ਲਈ,” ਤੁਸੀਂ ਜਾਉ ਦੇਖ ਭਾਲ ਕਰੋ ਲੌਂਡਰੀ ਦੀ ਕੈਦੀਆਂ ਲਈ। ਤੁਸੀਂ ਆਪਣੇ ਵਕੀਲ ਨੂੰ ਨਾਂ ਬੁਲਾਉ ਅਤੇ ਕਹੋ, “ਦੇਖੋ, ਮੈਂ ਆਜਾਦ ਹਾਂ, ਮੈਂ ਇਕ ਨਿਰਦੋਸ਼ ਹਾਂ, ਮੈਂ ਸਭ ਕੁਝ ਹਾਂ, ਮੈਂ… ਤੁਸੀਂ ਕੰਮ ਕਰ ਰਹੇ ਹੋ ਮੇਰੇ ਲਈ, ਕਿਉਂ ਮੈਂਨੂੰ ਫਿਰ ਵੀ ਕਪੜੇ ਧੋਣੇ ਪੈ ਰਹੇ ਹਨ ਇਥੇ, ਫਰਸ਼ ਸਾਫ ਕਰਨਾ?” ਜਿੰਨਾ ਚਿਰ ਤੁਸੀਂ ਜੇਲ ਵਿਚ ਹੋ, ਤੁਸੀਂ ਕਰੋ ਜੋ ਜੇਲ ਦਾ ਵਾਰਡ ਤੁਹਾਨੂੰ ਕਹਿੰਦਾ ਹੈ। ਨਹੀਂ ਤਾਂ, ਤੁਹਾਡੀ ਮੁਕਤੀ ਦੇਰੀ ਨਾਲ ਹੋਵੇਗੀ। ਕਿਉਕਿ ਉਹ ਕਹਿਣਗੇ ਤੁਸੀਂ ਕਰਮਚਾਰੀਆਂ ਨੂੰ ਬੇਇਜਤ ਕੀਤਾ। ਜਾਂ ਜੇਕਰ ਤੁਸੀਂ ਲੜਾਈ ਕਰਦੇ ਹੋ ਜੇਲ ਦੇ ਵਾਰਡ ਨਾਲ, ਤੁਸੀਂ ਉਥੇ ਰਹੋਗੇ। ਵਕੀਲ ਨਹੀ ਕਰ ਸਕੇਗਾ ਕੁਝ ਵੀ ਜੇਕਰ ਤੁਸੀਂ ਮੁਸ਼ਕਿਲਾਂ ਖੜੀਆਂ ਕਰੋਗੇ ਪੁਲੀਸ ਦੇ ਨਾਲ ਉਥੇ। ਜਾਂ ਜੇਕਰ ਤੁਸੀਂ ਮਾਰਦੇ ਕੁਟਦੇ ਹੋ ਜੇਲ ਦੇ ਵਾਰਡ ਨੂੰ। ਫਿਰ ਬਸ ਇਹੀ ਹੈ, ਤੁਸੀਂ ਖਤਮ।

ਅਸੀਂ ਇਥੇ ਹਾਂ। ਅਸੀਂ ਸਭ ਕੁਝ ਕਰਦੇ ਹਾਂ ਜਰੂਰੀ ਇਥੇ। ਜੇਕਰ ਤੁਹਾਨੂੰ ਕੰਮ ਕਰਨਾ ਪੈਣਾ ਹੈ, ਤੁਸੀਂ ਕੰਮ ਕਰੋ। ਜੇਕਰ ਤੁਹਾਨੂੰ ਦੇਖ ਭਾਲ ਕਰਨੀ ਪੈਣੀ ਹੈ ਬਚਿਆਂ ਦੀ, ਆਪਣੇ ਬਚਿਆਂ ਦੀ ਦੇਖ ਭਾਲ ਕਰੋ। ਅਤੇ ਕੋਈ ਵੀ ਉਨਾਂ ਵਿਚੋਂ ਭਜ ਗਿਆ, ਤੁਸੀਂ ਪੁਲੀਸ ਨੂੰ ਦਸੋ ਉਨਾਂ ਦੀ ਭਾਲ ਕਰੇ। ਅਤੇ ਜੇਕਰ ਉਹ ਨਹੀ ਕਰ ਸਕਦੇ, ਫਿਰ ਉਹ ਨਹੀ ਕਰ ਸਕਦੇ। ਕਿਸੇ ਵੀ ਹਾਲਤ ਨੂੰ ਮੇਰੇ ਉਤੇ ਨਾਂ ਥੋਪੋ । ਠੀਕ? ਮੰਨ ਲਵੋ ਜੇ ਮੈਂ ਸਭ ਕੁਝ ਕਰਦੀ ਹਾਂ ਤੁਹਾਡੇ ਲਈ, ਤੁਸੀਂ ਕੌਣ ਹੋ? ਇਕ ਜੌਂਬੀ? ਇਕ ਅਪਾਹਜ ਪ੍ਰਾਣੀ, ਸੋਚ ਨਹੀ ਸਕਦਾ, ਰੀਐਕਟ ਨਹੀਂ ਕਰ ਸਕਦਾ, ਆਪਣੀ ਅਕਲ ਨਹੀਂ ਵਰਤ ਸਕਦਾ? ਤੁਸੀਂ ਕੀ ਕਰੋਗੇ? ਸਭ ਕੁਝ, ਤੁਸੀਂ ਬੁਲਾਉਂਦੇ ਸਤਿਗੁਰੂ ਨੂੰ। ਫਿਰ ਤੁਸੀਂ ਕੀ ਕਰੋਗੇ? ਤੁਸੀਂ ਕਾਹਦੇ ਲਈ ਜੀਉਂਦੇ ਹੋਂ? ਬਸ ਖਾਣ ਅਤੇ ਸੌਣ ਲਈ?

ਹਰ ਇਕ ਹਾਲਤ ਨੂੰ ਲਵੋ ਇਕ ਚੰਗਾ ਪ੍ਰਭੂ ਵਲੋਂ ਦਿਤਾ ਮੌਕਾ ਜਾਂ ਖਤਮ ਕਰਨਾ ਵਾਲਾ ਮਾੜੇ ਕਰਮ (ਫਲ) ਨੂੰ। ਜੇਕਰ ਸਾਡਾ ਕੁਝ ਗੁਆਚ ਜਾਂਦਾ ਹੈ, ਅਸੀਂ ਕੁਝ ਹੋਰ ਲਭ ਲੈਂਦੇ ਹਾਂ। ਇਹ ਸਦਾ ਹੀ ਉਦਾਂ ਦਾ ਹੈ। ਸਭ ਕੁਝ ਵਾਪਰਦਾ ਹੈ ਕਿਸੇ ਕਾਰਣ ਕਰਕੇ। ਹਰ ਇਕ ਜਣਾ ਤੁਹਾਨੂੰ ਦਸੇਗਾ ਉਹ। ਸੋ ਨਾਂ ਕਰੋ ਬਸ ਐਨੀ ਸੌਖੀ ਜਾਂ ਆਸਾਨੀ ਨਾਲ ਬਸ ਅਰਦਾਸ ਕਰੀ ਜਾਉ ਕਿਸੇ ਵੀ ਛੋਟੀ ਜਿਹੀ ਚੀਜ ਲਈ ਜਿਸਦੀ ਤੁਸੀਂ ਆਪ ਦੇਖ ਭਾਲ ਕਰ ਸਕਦੇ ਹੋ ਆਸਾਨੀ ਨਾਲ। ਜੇਕਰ ਤੁਸੀਂ ਬਿਮਾਰ ਹੋ, ਅਰਦਾਸ ਨਾਂ ਕਰੋ ਸਤਿਗੁਰੂ ਅਗੇ ਤੁਹਾਨੂੰ ਆਰੋਗ ਕਰਨ। ਜਾਉ ਇਕ ਡਾਕਟਰ ਨੂੰ ਦੇਖੋ। ਜਦੋਂ ਤਕ ਇਕ ਅਤਿਅੰਤ ਬੁਰੀ ਹਾਲਤ ਵਿਚ ਨਾਂ ਹੋਵੋਂ ਜਿਸਦੀ ਤੁਸੀਂ ਮਦਦ ਨਹੀ ਕਰ ਸਕਦੇ ਇਹ,ਫਿਰ ਬਿਨਾਂਸ਼ਕ, ਸ਼ਾਇਦ ਤੁਸੀਂ ਕਰ ਸਕਦੇ ਹੋ।

ਪਰ ਮੈਂ ਤੁਹਾਨੂੰ ਦਸਿਆ, ਜੇਕਰ ਤੁਸੀਂ ਪੰਜੇ ਰਹਿਤਾਂ ਰਖੋਂ, ਫਰਿਸ਼ਤੇ ਤੁਹਾਡੀ ਰਖਿਆ ਕਰਨਗੇ। ਅਤੇ ਯਕੀਨੀ ਬਣਾਉ ਜੋ ਤੁਸੀਂ ਖਾਂਦੇ ਹੋ ਉਹ ਖਾਲਸ ਅਤੇ ਸਾਫ ਹੈ। ਯਕੀਨੀ ਬਣਾਉ ਤੁਸੀਂ ਕਾਫੀ ਭਗਤੀ ਕਰਦੇ ਹੋਂ। ਫਿਰ ਹਰ ਇਕ ਹਾਲਤ ਬਦਲ ਜਾਵੇਗੀ ਇਕ ਬਹੁਤ ਹੀ ਨਰਮ ਹਾਲਤ ਵਿਚ। ਵਡੀਆਂ ਮੁਸ਼ਕਿਲਾਂ ਬਣ ਜਾਣਗੀਆਂ ਛੋਟੀਆਂ ਮੁਸ਼ਕਿਲਾਂ। ਛੋਟੀਆਂ ਮੁਸ਼ਕਿਲਾਂ ਬਣ ਜਾਣਗੀਆਂ ਕੁਝ ਵੀ ਨਹੀ। ਅਤੇ ਉਹ ਹੈ ਆਮ ਜੇਕਰ ਤੁਸੀਂ ਆਪਣੇ ਨਿਯਮ ਰਖਦੇ ਹੋ, ਖਾਣਾ ਖਾਲਸ ਵੀਗਨ ਭੋਜਨ, ਅਤੇ ਚੰਗੀ ਭਗਤੀ । ਠੀਕ? (ਹਾਂਜੀ।) ਕਦੇ ਕਦੇ, ਜੇਕਰ ਅਸੀਂ ਚੰਗੀ ਭਗਤੀ ਨਹੀ ਕਰਦੇ ਜਾਂ ਅਸੀਂ ਚੰਗੀ ਤਰਾਂ ਨਹੀ ਰਖਦੇ ਨਿਯਮਾਂ ਨੂੰ, ਭਾਵੇਂ ਥੋੜੀ ਕੁ ਜਿਹੀ ਹੀ ਹੋਵੇ, ਸਭ ਕੁਝ ਦਾ ਹਿਸਾਬ ਦੇਣਾ ਪੈਣਾ ਹੈ ਸਵਰਗ ਵਿਚ। ਸ਼ਾਇਦ ਮੈਂ ਉਥੇ ਨਹੀ ਹਾਂ, ਸ਼ਾਇਦ ਕੋਈ ਨਹੀਂ ਦੇਖਦਾ, ਪਰ ਸਵਰਗ ਜਾਣਦਾ ਹੈ ਸਭ ਕੁਝ। ਸੋ ਸੋਚੋ ਨਾਂ ਤੁਸੀਂ ਧੋਖਾ ਦੇ ਸਕਦੇ ਹੋ। ਅਤੇ ਜੇਕਰ ਤੁਸੀਂ ਨਹੀ ਕਰਦੇ ਇਹ, ਫਿਰ ਕਦੇ ਕਦੇ ਨਤੀਜੇ ਬਣ ਜਾਂਦੇ ਹਨ ਵਧੇਰੇ ਬਦਤਰ ਉਸ ਨਾਲੋਂ ਜਿਵੇਂ ਇਹ ਹੋਣੇ ਚਾਹੀਦੇ ਹਨ । ਕਿਉਕਿ ਮਾਇਆ, ਵਿਰੋਧੀ ਨਾਕਾਰਾਤਮਿਕ ਤਾਕਤ, ਇਸ ਸੰਸਾਰ ਵਿਚ ਅਸੀਂ ਰਹਿੰਦੇ ਹਾਂ, ਉਹ ਮੰਗ ਕਰਦੀ ਹੈ ਸਭ ਕੁਝ ਨਿਆਂਪੂਰਕ ਅਤੇ ਬਸ ਉਪਚਾਰ ਕਰਦੀ ਹੈ ਸਭ ਜੀਵਾਂ ਦਾ ਇਸ ਗ੍ਰਹਿ ਉਤੇ। ਸੋ, ਅਸੀਂ ਕਰ ਸਕਦੇ ਹਾਂ ਸਭ ਕੁਝ ਅਸੀਂ ਚਾਹੀਏ, ਪਰ ਸਾਨੂੰ ਦੇਣਾ ਪੈਣਾ ਹੈ ਇਹਦੇ ਲਈ।

ਅਤੇ ਹੁਣ, ਮੰਨ ਲਵੋ ਅਸੀ ਸਭ ਕੁਝ ਕਰਦੇ ਹਾਂ ਪਹਿਲਾਂ ਹੀ, ਅਸੀਂ ਭਗਤੀ ਚੰਗੀ ਕਰਦੇ ਹਾਂ, ਅਤੇ ਫਿਰ ਵੀ ਕੁਝ ਵਾਪਰਦਾ ਹੈ ਸਾਡੇ ਨਾਲ। ਫਿਰ ਇਹਨੂੰ ਹੋ ਲੈਣ ਦਿਉ। ਉਹ ਹੈ ਜੁਰਮਾਨਾ ਮਾੜੇ ਕਰਮ (ਫਲ) ਦਾ ਪਿਛਲੇ ਜਨਮਾਂ ਦੇ ਤਾਂਕਿ ਅਸੀ ਆਜਾਦ ਹੋ ਸਕੀਏ। ਇਥੋਂ ਤਕ ਕਿ ਬਹੁਤ ਹੀ ਛੋਟਾ ਜਿਹਾ, ਸਾਨੂੰ ਦੇਣਾ ਪੈਣਾ ਹੈ, ਤਾਂਕਿ ਅਸੀਂ ਬਣ ਸਕੀਏ ਖਾਲਸ ਅਤੇ ਉਪਰ ਜਾਈਏ। ਕਦੇ ਕਦੇ ਸਾਨੂੰ ਮੁਸ਼ਕਿਲ ਹੈ ਥੋੜੀ ਜਿਹੀ, ਜਾਂ ਸਾਨੂੰ ਕੁਝ ਚੀਜ਼ ਪ੍ਰੇਸ਼ਾਨ ਕਰਦੀ ਹੈ, ਪਰ ਫਿਰ ਅਸੀਂ ਜਾਂਦੇ ਹਾਂ ਇਕ ਉਚੇ ਪਧਰ ਉਤੇ।

ਸੋ ਅਦਲਾ ਬਦਲੀ ਨਾਂ ਕਰੋ ਆਪਣੇ ਰੁਹਾਨੀ ਪੁੰਨਾਂ ਦੀ ਥੋੜੇ ਜਿਹੇ ਸੁਖ ਆਰਾਮ ਲਈ ਇਸ ਸੰਸਾਰ ਦੇ ਵਿਚ। ਇਹ ਬਹੁਤ ਹੀ ਕੀਮਤੀ ਹੈ, ਤੁਹਾਡਾ ਸਾਹ, ਤੁਹਾਡਾ ਜੀਵਨ, ਤੁਹਾਡੇ ਦਿਨ, ਤੁਹਾਡੇ ਸਾਲ ਇਥੇ ਧਰਤੀ ਉਤੇ। ਇਹਨੂੰ ਵਰਤੋ ਬਸ ਤਾਂਕਿ ਜਦੋਂ ਤੁਸੀਂ ਉਪਰ ਜਾਉਂ, ਤੁਸੀਂ ਮੁਸਕਰਾਉਂ। “ਅਹ, ਮੈਂ ਆਪਣੇ ਵਲੋਂ ਚੰਗਾ ਕੀਤਾ ਆਪਣੇ ਰੁਹਾਨੀ ਅਭਿਆਸ ਲਈ। ਮੈਂ ਜਿਥੇ ਹਾਂ ਮੈਂ ਹਾਂ ਕਿਉਕਿ ਮੈਂ ਇਹਨੂੰ ਕਮਾਇਆ ਹੈ।” ਅਤੇ ਬਸ ਇਹਦੇ ਨਾਲ ਨਾਂ ਬਝੋ ਇਹ ਸਭ ਛੋਟੀ ਜਿਹੀ ਲਾਲਚ ਨਾਲ ਇਸ ਸਿੰਸਾਰ ਵਿਚ ਅਤੇ ਇਕ ਛੋਟੇ ਸੁਖ ਆਰਾਮ ਲਈ ਇਸ ਜਨਮ ਵਿਚ, ਅਤੇ ਇਕ ਉਚੇ ਪਧਰ ਉਤੇ ਜਾਣ ਲਈ ਰੁਹਾਨੀ ਮੌਕੇ ਨੂੰ ਲੰਘਾਉਣਾ । ਸਤਿਗੁਰੂ ਸ਼ਕਤੀ ਤੁਹਾਨੂੰ ਆਸ਼ੀਰਵਾਦ ਦੇ ਸਕਦੀ ਹੈ, ਪ੍ਰੰਤੂ ਜੇਕਰ ਤੁਸੀਂ ਬਸ ਇਸ ਦੀ ਵਰਤੋਂ ਕਰਦੇ ਹੋਂ ਕਿਸੇ ਵੀ ਮਾਮੂਲੀ ਚੀਜ਼ ਲਈ, (ਜੇ) ਤੁਸੀਂ ਇਸ ਸ਼ਕਤੀ ਦੀ ਦੁਰਵਰਤੋਂ ਕਰਦੇ ਹੋਂ ਦੁਨਿਆਵੀ ਫਾਇਦੇ ਲਈ ਜਾਂ ਛੋਟੇ ਮੋਟੇ ਆਰਾਮ ਲਈਂ, ਜਾਂ ਅਨੰਦ ਲਈ,ਫਿਰ ਤੁਸੀਂ ਇਹ ਗੁਆ ਬੈਠੋਂਗੇ।ਤੇ ਫਿਰ ਜਦੋਂ ਤੁਸੀਂ ਮਰ ਜਾਵੋਂਗੇ, ਤੁਸੀਂ ਬਸ ਬੈਠੇ ਹੋਵੋਂਗੇ ਕਿਤੇ ਹੋ ਸਕਦਾ ਤਾਰਿਕ ਜਾਂ ਦੂਸਰੇ ਪਧਰ ਉਤੇ, ਜਾਂ ਤੀਸਰੇ ਪਧਰ ਉਤੇ, ਸਾਰੇ ਹੋਰਨਾਂ ਪੈਰੋਕਾਰਾਂ ਨੂੰ ਦੇਖਦੇ ਹੋਏ ਕੋਲੋਂ ਦੀ ਉਡਦੇ ਹੋਏ। ਫਿਰ ਤੁਸੀਂ ਪਛਤਾਵਾ ਮ੍ਹਹਿਸੂਸ ਕਰੋਂਗੇ ਕਿ ਤੁਹਾਨੂੰ ਇਸ ਸੰਸਾਰ ਨਾਲ ਇਤਨਾ ਜ਼ਿਆਦਾ ਨਹੀਂ ਚਿੰਬੜਨਾ ਚਾਹੀਦਾ ਸੀ।

ਜਦੋਂ ਤੁਸੀਂ ਮੇਰੇ ਕੋਲ ਆਏ ਸੀ ਦੀਖੀਆ, ਨਾਮ ਲਈਂ, ਤਸੀਂ ਪ੍ਰਭੂ ਲਈ ਆਏ ਸੀ, ਕਿ ਨਹੀ? ਤੁਸੀਂ ਆਏ ਸੀ ਸਭ ਤੋਂ ਸੰਭਵ ਉਚੇ ਪਧਰ ਰੁਹਾਨੀ ਮੁਕਤੀ ਦੇ ਲਈ , ਕਿ ਨਹੀ? ਜਾਂ ਤੁਸੀਂ ਆਏ ਸੀ ਤੁਹਾਡੀ ਧੀ ਲਈਂ, ਜਾਂ ਤੁਹਾਡਾ ਪੁਤਰ ਇਮਤਿਹਾਨ ਪਾਸ ਹੋ ਜਾਵੇ,ਤੁਹਾਡੀ ਧੀ ਨੂੰ ਇਕ ਸੋਹਣਾ ਸੁਨਖਾ ਪਤੀ ਮਿਲੇ ਭਾਵੇਂ ਉਹ ਇਤਨੀ ਕਰੂਪ ਹੈ, ਕੋਈ ਵੀ ਉਸ ਨੂੰ ਦੇਖਣਾ ਨਹੀਂ ਚਾਹੁੰਦਾ? ਜੇਕਰ ਤੁਸੀਂ ਇਨਾਂ ਦੁਨਿਆਵੀ ਮੰਤਵਾਂ ਲਈ ਆਏ ਸੀ, ਮੈਨੂੰ ਮਾਫ ਕਰਨਾ, ਸੋਚ ਧਾਰਨਾ ਗਲਤ ਹੈ। ਤੁਹਾਨੂੰ ਇਹ ਬਦਲਣੀ ਪਵੇਗੀ।

ਜੇਕਰ ਕੋਈ ਵਿਆਕਤੀ ਦੌੜ ਜਾਏ ਤੁਹਾਥੋਂ, ਤੁਸੀਂ ਜਾਂਚ ਕਰੋ ਕੀ ਗਲਤੀ ਹੈ ਤੁਹਾਡੇ ਆਪਣੇ ਵਲੋਂ। ਜੇਕਰ ਕੋਈ ਗਲਤ ਨਹੀਂ, ਆਪਣੇ ਨਾਲ ਸਚ ਮੁਚ, ਫਿਰ ਠੀਕ ਹੈ, ਹੋ ਸਕਦਾ ਸਮਾਂ ਆ ਗਿਆ ਹੈ। ਕਰਮ (ਪ੍ਰਤੀਫਲ) ਮੇਟੇ ਗਏ ਹਨ, ਤਾਂਕਿ ਤੁਸੀਂ ਦੋਨੋ ਇਕ ਦੂਜ਼ੇ ਨੂੰ ਸ਼ਾਂਤੀ ਵਿਚ ਰਹਿਣ ਦੇਵੋਂ। ਫਿਰ ਖੁਸ਼ ਹੋਵੋ, ਬਚਾਵੋ ਵਧੇਰੇ ਸਮਾਂ ਅਭਿਆਸ ਕਰਨ ਲਈ ।

ਕਿਸੇ ਚੀਜ਼ ਨਾਲ ਨਾ ਚਿੰਬੜੋ ਜਿਹੜੀ ਤੁਹਾਡੀ ਨਹੀਂ ਰਹੀ। ਇਹ ਕਦੇ ਵੀ ਤੁਹਾਡੀ ਨਹੀਂ ਸੀ, ਕੋਈ ਵੀ ਚੀਜ਼ ਇਸ ਗ੍ਰਹਿ ਉਤੇ। ਕੁਝ ਵੀ ਨਹੀਂ । ਕੀ ਤੁਸੀਂ ਕੋਈ ਚੀਜ਼ ਲਿਆਂਦੀ ਸੀ ਇਸ ਸੰਸਾਰ ਵਿਚ ਦੀ? (ਨਹੀਂ ।) ਠੀਕ ਹੈ।ਫਿਰ ਤੁਸੀਂ ਕਿਉਂ ਕੋਈ ਚੀਜ਼ ਚਾਹੁੰਦੇ ਹੋਂ? ਭਾਵੇਂ ਜੇਕਰ ਤੁਸੀਂ ਇਕ ਧੀ ਜਾਂ ਇਕ ਪੁਤਰ ਨੂੰ ਜਨਮ ਦਿਤਾ ਹੈ ਇਸ ਸੰਸਾਰ ਵਿਚ, ਤੁਸੀਂ ਬਹੁਤ ਕੁਝ ਖਾਧਾ ਹੈ ਮੋਟਾ ਕੀਤਾ ਆਪਣੇ ਆਪ ਨੂੰ, ਵੀਹ ਸਾਲ ਪਹਿਲੇ, ਤੁਹਾਡੇ ਇਕ ਧੀ ਨੂੰ ਜਨਮ ਦੇਣ ਤੋਂ ਪਹਿਲੇ। ਮਿਸਾਲ ਵਜੋਂ। ਅਤੇ ਫਿਰ, ਕਿਤਨੇ ਲੋਕਾਂ ਨੂੰ ਤੁਹਾਡੇ ਆਲੇ ਦੁਆਲੇ ਦੌੜਨਾ ਪਿਆ? ਡਾਕਟਰ, ਨਰਸ, ਮੈਡੀਕਲ ਕਰਮਚਾਰੀ, ਦਵਾਈ, ਸਮਾਂ। ਅਧੀ ਰਾਤ ਉਠ ਕੇ ਸਹਾਇਤਾ ਕਰਨ ਲਈ ਬਚੇ ਦੇ ਜਨਮ ਲਈ , ਤੁਹਾਨੂੰ ਆਰਾਮ ਦੇਣ ਲਈ, ਅਤੇ ਤੁਹਾਡੇ ਬਾਰੇ ਪਤਾ ਕਰਨਾ ਤੁਹਾਡੇ ਜਨਮ ਦੇਣ ਤੋਂ ਬਾਅਦ, ਅਤੇ ਫਿਰ ਚੈਕ ਆਪ ਜਦੋਂ ਬਚਾ ਬਾਹਰ ਆ ਗਿਆ, ਚੈਕ ਆਪ ਕੀਤਾ ਜਦੋਂ ਬਚਾ ਵਡਾ ਹੁੰਦਾ ਸੀ। ਕਿਤਨੇ ਲੋਕਾਂ ਨੇ ਪਹਿਲੇ ਹੀ ਤੁਹਾਡੇ ਲਈ ਕੰਮ ਕੀਤਾ? ਸੋ, ਕੀ ਕੋਈ ਚੀਜ਼ ਹੈ ਜੋ ਸਚਮੁਚ ਤੁਹਾਡੀ ਹੈ? ਤੁਸੀਂ ਦੇਣਦਾਰ ਹੋਂ ਕਰਜ਼ੇ ਦੇ ਇਨਾਂ ਸਾਰੇ ਲੋਕਾਂ ਦੇ । ਅਤੇ ਸਰਕਾਰ ਦੇ ਵੀ। ਅਤੇ ਸਾਰੇ ਲੋਕ ਜਿਹੜੇ ਤੁਹਾਡੇ ਨਾਲ ਕਰ ਭਰਦੇ ਹਨ। ਜਾਂ ਹੋ ਸਕਦਾ ਤੁਸੀਂ ਕਰ ਵੀ ਨਹੀਂ ਕਦੇ ਭਰਿਆ, ਪ੍ਰੰਤੂ ਤੁਸੀਂ ਹਸਪਤਾਲ ਦੀ ਵਰਤੋਂ ਕੀਤੀ, ਤੁਸੀਂ ਡਾਕਟਰ ਦੀ ਸੇਵਾ ਲਈ, ਤੁਸੀਂ ਮੁਫਤ ਦਵਾਈ ਦੀ ਵਰਤੋਂ ਕੀਤੀ, ਸਭ ਚੀਜ਼। ਕੀ ਤੁਸੀਂ ਇਸ ਬਾਰੇ ਕਦੇ ਸੋਚਿਆ ਹੈ? ਅਤੇ ਤੁਸੀਂ ਸੋਚਦੇ ਹੋਂ ਕਿ ਤੁਸੀਂ ਕੁਝ ਚੀਜ਼ ਲਿਆਂਦੀ ਹੈ ਇਸ ਸੰਸਾਰ ਵਿਚ ਕਿ ਤੁਹਾਨੂੰ ਹਕ ਹੈ ਇਸ ਉਤੇ ਕਬਜ਼ਾ ਕਰਨ ਦਾ, ਸੋਚਦੇ ਹੋਂ ਕਿ ਇਹ ਤੁਹਾਡਾ ਹੈ ਅਤੇ ਫਿਰ ਇਸ ਨੂੰ ਸਦਾ ਹੀ ਰਖ ਸਕਦੇ ਹੋਂ? ਨਹੀਂ ! ਖਾਸ ਕਰਕੇ ਜੇਕਰ ਤੁਸੀਂ ਗਿਆਨਵਾਨ ਹੋਂ। ਭਾਵੇ ਬਸ ਥੋੜੇ ਜਿਹੇ ਗਿਆਨ ਵਾਲੇ, ਤੁਹਾਡੇ ਕਰਮਾਂ (ਪ੍ਰਤਿਫਲ) ਦੇ ਮਤਾਬਕ । ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਗ੍ਰਹਿ ਉਤੇ ਸਾਡਾ ਕੁਝ ਵੀ ਆਪਣਾ ਨਹੀਂ ਹੈ। ਅਸੀਂ ਬਹੁਤ ਹੀ ਰਿਣੀ ਹਾਂ।

ਸੋ ਕੋਸ਼ਿਸ਼ ਕਰੋ ਵਧੇਰੇ ਉਪਕਾਰੀ ਚੀਜ਼ਾਂ ਕਰਨੀਆਂ, ਵਧੇਰੇ ਧੰਨਵਾਦੀ ਸੰਸਾਰ ਦੇ, ਤੁਹਾਡੇ ਆਸ ਪਾਸ ਲੋਕਾਂ ਦੇ, ਦੀਖੀਅਕ ਜਾਂ ਗੈਰ-ਦੀਖੀਅਕ। ਉਨਾਂ ਤੋਂ ਬਿਨਾਂ, ਤੁਸੀਂ ਜਿੰਦਾ ਨਹੀਂ ਰਹਿ ਸਕਦੇ। ਕਿਸਾਨ ਤੋਂ ਬਿਨਾਂ, ਤੁਹਾਡੇ ਪਾਸ ਕੁਝ ਵੀ ਖਾਣ ਲਈ ਨਹੀਂ ਹੋਵੇਗਾ। ਕੂੜਾ ਸਾਫ ਕਰਨ ਵਾਲੇ ਤੋਂ ਬਿਨਾਂ ਵੀ, ਤੁਹਾਡਾ ਘਰ ਗੰਧਾ ਹੋਵੇਗਾ ਅਤੇ ਤੁਸੀਂ ਬਿਮਾਰ ਹੋਵੋਂਗੇ। ਕੂੜਾ ਚੁਕਣ ਵਾਲੇ, ਉਨਾਂ ਦੀ ਨੌਕਰੀ ਵਧੇਰੇ ਖਤਰਨਾਕ ਹੈ ਹੋਰਨਾਂ ਅਨੇਕ ਹੀ ਨੌਕਰੀਆਂ ਨਾਲੋਂ। ਸਭ ਤੋਂ ਖਤਰਨਾਕ ਕੰਮਾਂ ਵਿਚੋਂ ਇਕ ਹੈ ਭਾਵੇਂ ਇਹ ਇੰਝ ਨਹੀਂ ਲਗਦਾ ਜਿਵੇਂ ਤੁਛ ਲਗਦਾ ਹੈ। ਇਹ ਕੇਵਲ ਗੰਧਾ ਹੀ ਨਹੀਂ, ਇਹ ਖਤਰਨਾਕ ਹੈ। ਕਦੇ ਕਦੇ ਚੀਜ਼ਾਂ ਫਟ ਜਾਂਦੀਆਂ। ਉਹ ਜਾਣਦੇ ਤਕ ਨਹੀਂ ਉਹ ਕਿਹੜੀ ਚੀਜ਼ ਨੂੰ ਹਥ ਲਾਉਂਦੇ ਹਨ। ਖੋਜ਼ ਦਰਸਾਉਂਦੀ ਹੈ ਕਿ ਉਨਾਂ ਪਾਸ ਪੰਜ਼ ਗੁਣਾਂ - ਜਾਂ ਵਧੇਰੇ, ਬਹੁ-ਗੁਣਾਂ - ਵਧੇਰੇ ਖਤਰਨਾਕ ਨੌਕਰੀ ਹੈ ਪੁਲਸ ਨਾਲੋਂ ਅਤੇ ਅਗ ਬੁਝਾਉਣ ਵਾਲਿਆਂ ਨਾਲੋਂ ਵੀ। ਅਤੇ ਭਾਵੇ ਕਿਸਾਨ ਮੌਜ਼ੂਦ ਹਨ, ਪ੍ਰੰਤੂ ਸੁਪਰਮਾਰਕੀਟ ਮੌਜ਼ੂਦ ਹਨ, ਉਥੇ ਲੋਕ ਹਨ ਜਿਹੜੇ ਚੀਜ਼ਾਂ ਵੇਚਦੇ ਹਨ ਤੁਹਾਡੇ ਲਈਂ, ਫਾਰਮਸੀ, ਸਭ ਕਿਸਮ ਦੇ ਲੋਕ ਜਿਨਾਂ ਦੇ ਅਸੀਂ ਬਹੁਤ ਹੀ ਰਿਣੀ ਹਾਂ ਜਿੰਦਾ ਰਹਿਣ ਲਈਂ। ਸੋ ਇਥੋਂ ਤਕ ਕਿ ਥੋੜੀ ਜਿਹੀ ਮੈਡੀਟੇਸ਼ਨ ਕਾਫੀ ਨਹੀਂ ਹੈ ਉਨਾਂ ਦੀ ਰਹਿਮਤਾ ਨੂੰ ਅਦਾ ਕਰਨ ਲਈ , ਇਹ ਕਾਫੀ ਵੀ ਨਹੀ ਹੈ ਹਰ ਇਕ ਦੇ ਨਾਲ ਮੈਰਿਟ ਸਾਂਝੇ ਕਰਨ ਲਈ ।

ਇਹ ਨਾ ਸੋਚੋ ਕਿ ਤੁਸੀਂ ਕੋਈ ਹੋਂ। ਬਸ ਕਿਉਂਕਿ ਤੁਸੀਂ ਕੁਆਨ ਯਿੰਨ ਅਭਿਆਸੀ ਹੋਂ ਅਤੇ ਤੁਸੀਂ ਥੋੜਾ ਜਿਹਾ ਦਾਨ ਪੁੰਨ ਕਰਦੇ ਹੋਂ ਇਥੇ ਅਤੇ ਉਥੇ ... ਮੇਰੇ ਉਪਦੇਸ਼ ਅਨਸਾਰ। ਅਤੇ ਫਿਰ ਤੁਸੀਂ ਮ੍ਹਹਿਸੂਸ ਕਰਦੇ ਹੋਂ ਤੁਸੀਂ ਕੁਝ ਹੋਂ। ਹਮੇਸ਼ਾਂ ਸੋਚੋ ਕਿ ਤੁਸੀਂ ਕੁਝ ਵੀ ਨਹੀਂ ਹੋਂ। ਠੀਕ ਹੈ? ਰਹੋ ਕਿਤੇ ਵੀ, ਕੁਝ ਚੀਜ਼ ਵੀ ਕਰੋ। ਸਾਨੂੰ ਵਧੇਰੇ ਅਭਿਆਸ ਕਰਨਾ ਚਾਹੀਦਾ ਹੈ ਅਤੇ ਜਿਵੇਂ, ਵਧੇਰੇ ਆਪਣੇ ਆਪ ਨੂੰ ਚੈਕ ਕਰਨਾ ਜ਼ਰੂਰੀ ਹੈ। ਇਹ ਨਹੀਂ ਕਿ ਹਮੇਸ਼ਾਂ ਤਕਲੀਫ ਤੋਂ ਦੌੜਣਾ ਅਤੇ ਸਖਤ ਕੰਮ ਤੋਂ ਜਾਂ ਮੁਸ਼ਕਲ ਹਾਲਤਾਂ ਤੋਂ। ਬਸ ਕਿਉਂਕਿ ਐਰ ਕੌਨ ਜ਼ਿਆਦਾ ਠੰਢਾ ਹੈ ਅਤੇ ਤੁਸੀਂ ਬਹੁਤ ਸਾਰੇ ਲੋਕਾਂ ਨਾਲ ਇਕ ਕਮਰਾ ਸਾਂਝਾ ਕਰ ਰਹੇ ਹੋਂ। ਤੁਸੀਂ ਬਸ ਵਧੇਰੇ ਕਪੜੇ ਪਹਿਨੋ। ਜਾਂ ਬਾਹਰ ਜਾਓ, ਬਾਹਰ ਸੌਂਵੋਂ। ਉਥੇ ਐਰ-ਕੌਨ ਨਹੀਂ ਹੈ। ਮੈਂ ਵੀ ਐਰ-ਕੌਨ ਨਹੀਂ ਪਸੰਦ ਕਰਦੀ, ਮੈਨੂੰ ਕਹਿਣਾ ਪਵੇਗਾ ਕਿ ਮੈਂ ਸਮਝਦੀ ਹਾਂ। ਮੈਂ ਚੰਗੀ ਤਰਾਂ ਸਮਝਦੀ ਹਾਂ। ਪ੍ਰੰਤੂ ਫਿਰ ਘਰੇ, ਮੈਨੂੰ ਕਮਰੇ ਨੂੰ ਵੰਡਣਾ ਪੈਂਦਾ ਹੈ। ਇਥੋਂ ਤਕ ਮੇਰੀ ਗੁਫਾ ਵੀ ਮੈਂ ਦੋ ਹਿਸਿਆਂ ਵਿਚ ਵੰਡਦੀ ਹਾਂ। ਬਾਹਰਲਾ ਹਿਸਾ ਕੁਤਿਆਂ ਦੇ ਲਈ, ਉਨਾਂ ਪਾਸ ਐਰ-ਕੌਨ ਹੈ। ਅੰਦਰਲਾ ਹਿਸਾ, ਕੋਈ ਐਰ-ਕੌਨ ਨਹੀਂ। ਮੈਂ ਇਕ ਪੜਧਾ ਟੰਗਦੀ ਹਾਂ ਵਿਚਕਾਰ। ਅਤੇ ਜੇਕਰ ਮੈਨੂੰ ਬਾਹਰ ਜਾਣਾ ਪਵੇ ਉਨਾਂ ਦੇ ਨਾਲ, ਮੈਂ ਇਕ ਦਮ ਐਰ ਕੌਨ ਪਹਿਲੇ ਬੰਦ ਕਰਦੀ ਹਾਂ ਚੀਜ਼ਾਂ ਚੈਕ ਕਰਨ ਲਈ , ਅਤੇ ਫਿਰ ਮੈਂ ਐਰ ਕੌਨ ਉਨਾਂ ਲਈ ਦੁਬਾਰਾ ਲਾਉਂਦੀ ਹਾਂ। ਕਿਉਂਕਿ ਜੇਕਰ ਐਰ ਕੌਨ ਜ਼ਿਆਦਾ ਠੰਢਾ ਹੋਵੇ ਇਕ ਦਮ ਹੀ, ਮੈਂ ਵੀ ਨਹੀ ਸਹਾਰ ਸਕਦੀ। ਮੈਂ ਉਹ ਸਮਝਦੀ ਹਾਂ। ਪ੍ਰੰਤੂ ਇਹ ਸੌਖਾ ਹੈ ਇਸ ਨੂੰ ਸੰਭਾਲਣਾ। ਨਹੀਂ?

ਸਾਨੂੰ ਆਪਣੇ ਆਪ ਨੂੰ ਆਦੀ ਬਣਾਉਣਾ ਚਾਹੀਦਾ ਹੈ ਹਾਲਾਤਾਂ ਦੇ ਨਾਲ, ਜ਼ਲਦੀ ਨਾਲ ਰੀਐਕਟ ਕਰਨਾ। ਜੇ ਇਹ ਠੰਢਾ ਹੈ, ਵਧੇਰੇ ਕਪੜੇ ਪਹਿਨੋ ਜਾਂ ... ਮੈਂ ਤੁਹਾਨੂੰ ਸਭ ਚੀਜ਼ ਸਿਖਾਉਂਦੀ ਹਾਂ। ਤੁਸੀਂ ਇਕ ਬੋਤਲ ਵੀ ਲੈ ਸਕਦੇ ਹੋਂ, ਗਰਮ ਪਾਣੀ ਨਾਲ ਭਰ ਕੇ, ਅਤੇ ਇਸ ਨੂੰ ਜਫੀ ਪਾਓ, ਅਤੇ ਇਹ ਨਿਘਾ ਹੈ। ਇਹ ਹੈ ਜਿਵੇਂ ਮੈਂ ਕਰਦੀ ਹਾਂ। ਅਤੇ ਐਰ ਕੌਨ , ਤੁਸੀਂ ਇਸ ਨੂੰ ਹੋਰ ਉਪਰ ਨੂੰ ਮੋੜ ਸਕਦੇ ਹੋਂ ਤਾਂਕਿ ਇਹ ਤੁਹਾਡੇ ਵਲ ਸਿਧਾ ਨਾ ਆਵੇ। ਅਤੇ ਇਸ ਨੂੰ ਇਕ ਸਹਿਣੱਯੋਗ ਡਿਗਰੀ ਤੇ ਰਖ ਸਕਦੇ ਹੋਂ।

ਮੇਰਾ ਭਾਵ ਹੈ, ਠੀਕ ਹੈ, ਮੇਰਾ ਇਹ ਭਾਵ ਨਹੀਂ ਕਿ ਤੁਸੀਂ ਮਾੜੇ ਲੋਕ ਹੋਂ। ਤੁਸੀਂ ਸ਼ਾਕਾਹਾਰੀ ਹੋਂ, ਤੁਸੀਂ ਅਭਿਆਸ ਕਰਦੇ ਹੋਂ। ਮੇਰਾ ਭਾਵ ਤੁਸੀਂ ਨਹੀਂ, ਹਹ? ਮੇਰਾ ਭਾਵ ਹੈ, ਕੋਈ ਵੀ ਜਿਹੜਾ ਦੀਖਿਆ ਲੈਂਦਾ ਹੈ ਉਹ ਇਕ ਚੰਗਾ ਇਨਸਾਨ ਹੈ। ਇਹ ਪਕੇ ਤੌਰ ਤੇ ਸਚ ਹੈ। ਪ੍ਰੰਤੂ ਤੁਹਾਨੂੰ ਇਕ ਕਦਮ ਅਗੇ ਚਲਣਾ ਪਵੇਗਾ। ਤੁਸੀਂ ਬਸ ਕੇਵਲ ਚੰਗੇ ਹੀ ਨਹੀਂ , ਤੁਹਾਨੂੰ ਚੰਗੇ ਕੰਮ ਕਰਨੇ ਜ਼ਰੂਰੀ ਹੈ ਅਤੇ ਹੋਰਨਾਂ ਦੀ ਦੇਖ ਭਾਲ ਕਰਨੀ ਤਾਂਕਿ ਉਹ ਵੀ ਚੰਗਾ ਮ੍ਹਹਿਸੂਸ ਕਰਨ। ਨਾ ਕੇ ਬਸ ਉਥੇ ਬੈਠੇ ਉਡੀਕਦੇ, ਹਮੇਸ਼ਾਂ ਅਰਦਾਸਾਂ ਕਰਦੇ, ਸਤਿਗੁਰੂ ਜੀ ਦੀ ਆਸ਼ੀਰਵਾਦ ਲਈ, ਜਾਂ ਜੇਕਰ ਇਹ ਅਸੁਖਾਵਾਂ ਹੋਵੇ, ਤੁਸੀਂ ਛਡ ਕੇ ਚਲ ਜਾਵੋਂ। ਇਹ ਪਿਆਰ ਨਹੀਂ ਹੈ। ਅਤੇ ਭਾਵੇਂ ਫਿਰ ਵੀ … ਬਿਨਾਂ ਸ਼ਕ, ਮੈਂ ਕੋਸ਼ਿਸ਼ ਕਰਦੀ ਹਾਂ ਤੁਹਾਡੀ ਸਾਰਿਆਂ ਦੀ ਦੇਖ ਭਾਲ ਕਰਨੀ, ਪ੍ਰੰਤੂ ਤੁਹਾਡੇ ਪਾਸ ਵੀ ਜੁੰਮੇਵਾਰੀ ਹੈ ਆਪਣੀ ਦੇਖ ਭਾਲ ਕਰਨ ਦੀ, ਕਿ ਨਹੀਂ? ਤੁਸੀਂ ਸਾਰੇ।

ਹਮੇਸ਼ਾਂ ਸਤਿਗੁਰੂ ਦੀ ਸ਼ਕਤੀ ਨੂੰ ਨਾ ਅਰਦਾਸਾਂ ਕਰੋ ਇਹ ਕਰਨ ਲਈਂ, ਇਹ ਆਪਣੇ ਲਈ ਕਰੋ। ਉਹ ਸ਼ਕਤੀ ਦੀ ਦੁਰਵਰਤੋਂ ਕਰਨੀ ਹੈ, ਜਦੋਂ ਤੁਹਾਨੂੰ ਇਸ ਦੀ ਲੋੜ ਨਹੀਂ । ਸੰਕਟ, ਹੰਗਾਮੀ ਹਾਲਤ ਵਿਚ, ਹਾਂ। ਠੀਕ ਹੈ? ਜਦੋਂ ਤੁਸੀਂ ਕੋਈ ਵੀ ਚੀਜ਼ ਨਾ ਕਰ ਸਕੋਂ ਹੋਰ, ਫਿਰ ਠੀਕ ਹੈ। ਪ੍ਰੰਤੂ ਜੇਕਰ ਤੁਸੀਂ ਕਰ ਸਕਦੇ ਹੋਂ, ਤੁਸੀਂ ਆਪਣਾ ਦਿਮਾਗ ਪਹਿਲੇ ਵਰਤੋ। ਆਪਣਾ ਆਈਕਿਉ ਵਰਤੋ, ਆਪਣੇ ਆਈ ਕਿਊ ਨੂੰ ਟ੍ਰੇਨ ਕਰੋ ਵਧੇਰੇ ਹੁਸ਼ਿਆਰ ਬਣਨ ਲਈ, ਵਧੇਰੇ ਜ਼ਲਦੀ ਨਾਲ ਪ੍ਰਤਿਕ੍ਰਿਆ ਕਰਨੀ ਸਭ ਹਾਲਤਾਂ ਵਿਚ ਜਿਨਾਂ ਦਾ ਸਾਹਮੁਨਾ ਕਰਨਾ ਪਵੇ।ਜੇ ਕਦੇ ਕਿਸੇ ਦਿਨ ਤੁਹਾਨੂੰ ਕਿਸੇ ਦੀ ਮੱਦਦ ਕਰਨੀ ਪਵੇ। ਇਹ ਸਭ ਕੇਵਲ ਸਾਡੇ ਬਾਰੇ ਹੀ ਨਹੀਂ । ਇਹ ਹੈ ਹਰ ਇਕ ਬਾਰੇ ਜੋ ਸਾਡੇ ਆਸ ਪਾਸ ਹੈ,ਅਤੇ ਹਰ ਇਕ ਜੋ ਸਾਡੇ ਆਸ ਪਾਸ ਨਹੀਂ ਹੈ।

ਤੁਹਾਨੂੰ ਆਪਣੇ ਆਪ ਨੂੰ ਟ੍ਰੇਨ ਕਰਨਾ ਪੈਣਾ ਹੈ ਪਹਿਲੇ ਚੰਗੇ ਬਣਨਾ ਅਤੇ ਸਮਰਥ, ਤਾਂਕਿ ਹੋ ਸਕਦਾ ਇਕ ਦਿਨ ਅਸੀਂ ਕਿਸੇ ਹੋਰ ਦੀ ਮੱਦਦ ਕਰ ਸਕੀਏ। ਹਮੇਸ਼ਾਂ ਨਾਂ ਉਥੇ ਬੈਠੇ ਜਿਵੇਂ ਇਕ ਬਚੇ ਦੀ ਤਰਾਂ ਮਾਂ ਦੀ ਉਡੀਕ ਕਰਦੇ। ਭਾਵੇਂ ਜੇਕਰ ਤੁਹਾਨੂੰ ਚਮਲਾਇਆ ਗਿਆ ਹੈ, ਤੁਹਾਨੂੰ ਤਿਆਰੀ ਕਰਨੀ ਚਾਹੀਦੀ ਹੈ ਆਪਣੇ ਆਪ ਨੂੰ ਇਕ ਵਧੇਰੇ, ਵਧੇਰੇ ਕੁਲੀਨ ਨੇਕ ਜੀਵ ਵਿਚ ਦੀ ਉਠਾ ਉਠਣ ਲਈ। ਆਤਮ-ਬਲੀਦਾਨ ਜੀਵ। ਪ੍ਰੰਤੂ ਮੈਂ ਤੁਹਾਨੂੰ ਨਹੀਂ ਕਹਿੰਦੀ ਕੁਝ ਚੀਜ਼ ਸਖਤ ਕਰਨ ਲਈਂ। ਆਤਮ-ਬਲੀਦਾਨ ਕਰਨ ਵਾਲੇ - ਇਸ ਬਾਰੇ ਗਲ ਕਰਨਾ ਇਕ ਹਸਾਉਣ ਵਾਲੀ ਚੀਜ਼ ਹੈ। ਇਹ ਬਹੁਤ ਹੀ ਕਮਜ਼ੋਰ ਹੈ ਸ਼ਬਦ ਲਈ । ਮੇਰਾ ਭਾਵ ਹੈ ਤੁਹਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹਾਲਾਤ ਦੇ ਅਨਸਾਰ ਚਲਣ ਦੀ। ਕੋਸ਼ਿਸ਼ ਕਰੋ ਹੋਰਨਾਂ ਦੀ ਮੱਦਦ ਕਰਨੀ ।
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-06-18
1089 ਦੇਖੇ ਗਏ
2024-06-16
5652 ਦੇਖੇ ਗਏ
37:31
2024-06-16
154 ਦੇਖੇ ਗਏ
2024-06-16
125 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ