ਖੋਜ
ਅਗੇ ਆ ਰਿਹਾ
 

ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ / ਬੋਧੀ ਕਹਾਣੀਆਂ

ਸਤਿਗੁਰੂ ਜੀ ਸੁਣਾਉਂਦੇ ਹਨ ਚੁਟਕਲੇ ਅਤੇ ਬੋਧੀ ਕਹਾਣੀਆਂ: "ਪੰਜ ਨਸੀਹਤਾਂ ਅਤੇ ਪੰਜ ਬਿਹਤਰੀਨ ਤਰੀਕੇ ਦਾਨ ਪੁੰਨ ਦੇ", ਤਿੰਨ ਹਿਸਿਆਂ ਦਾ ਦੂਸਰਾ ਭਾਗ

2018-01-20
Lecture Language:English
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਸ ਸਮੇਂ, ਬੁਧ ਸਿਖਿਆ ਦੇ ਰਹੇ ਸੀ ਲਾਭ ਬਾਰੇ ਪੰਜ ਨਸੀਹਤਾਂ ਦਾ ਸਮੁਚੀ ਸੰਗਤ ਨੂੰ, ਮਹਾਨ ਇਕਠ, ਸਤਿਸੰਗ ਨੂੰ। ਹੋ ਸਕਦਾ ਉਹ ਦੀਖਿਆ ਦੇ ਰਹੇ ਹੋਣ, ਅਤੇ ਫਿਰ ਇਹ ਕਰ ਰਹੇ ਸਨ। ਸੋ, ਉਨਾਂ ਨੇ ਕਿਹਾ, ਪੰਜ ਨਸੀਹਤਾਂ ਬਾਰੇ, ਅਤੇ ਲਾਭ ਉਨਾਂ ਦੀ ਪਾਲਨਾ ਕਰਨ ਨਾਲ,

"ਨੰਬਰ ਇਕ: ਹਤਿਆ ਨਹੀ ਕਰਨੀ, ਕਿਸੇ ਵੀ ਹੋਰਨਾਂ ਲੋਕਾਂ ਨੂੰ ਹਾਨੀ ਨਹੀ ਪਹੁੰਚਾਉਣੀ ਜਾਂ ਹੋਰਨਾਂ ਜੀਵਾਂ ਨੂੰ ਹਾਨੀ ਨਹੀ ਪਹੁੰਚਾਉਣੀ। ਜੇਕਰ ਤੁਸੀ ਇਹ ਪਾਲਣ ਕਰਦੇ ਹੋ, ਤੁਹਾਡੇ ਪਾਸ ਲਾਭ ਹੋਵੇਗਾ ਇਕ ਲੰਮੀ ਜਿੰਦਗੀ ਦਾ, ਅਤੇ (ਇਕ) ਸਿਹਤਮੰਦ ਜਿੰਦਗੀ।

ਅਤੇ ਨੰਬਰ ਦੋ: ਚੋਰੀ ਨਾ ਕਰਨਾ, ਚੀਜ਼ਾਂ ਨਾ ਲੈਣੀਆਂ ਜਿਹੜੀਆਂ ਤੁਹਾਨੂੰ ਨਹੀ ਦਿਤੀਆਂ ਗਈਆਂ। ਜੇਕਰ ਤੁਸੀ ਇਹ ਨਸੀਹਤ ਦੀ ਪਾਲਣਾ ਕਰਦੇ ਹੋ, ਫਿਰ ਤੁਹਾਡੇ ਪਾਸ ਗੁਣ ਹੋਵੇਗਾ ਜਨਮ ਲੈਣਾ ਅਮੀਰ ਅਤੇ ਕੁਲੀਨ ਵਜੋਂ। ਅਤੇ ਫਿਰ ਕੋਈ ਵੀ ਨਹੀ, ਕੋਈ ਵੀ ਨਹੀ ਤੁਹਾਡੀਆਂ ਚੀਜ਼ਾਂ ਚੋਰੀ ਕਰੇਗਾ।

ਨੰਬਰ ਤਿੰਨ: ਕੋਈ ਵੀ ਨਾਜ਼ਾਇਜ਼ ਸੈਕਸ ਨਾ ਕਰਨਾ। ਜੇਕਰ ਤੁਸੀ ਇਹ ਪਾਲਣ ਕਰਦੇ ਹੋ, ਸਵਰਗ ਅਤੇ ਧਰਤੀ ਤੁਹਾਡਾ ਬਹੁਤ ਸਤਿਕਾਰ ਕਰੇਗੀ, ਅਤੇ ਤੁਹਾਡਾ ਸਰੀਰ ਖੂਬਸੂਰਤ ਹੋਵੇਗਾ। ਤੁਸੀ ਜਨਮ ਲਵੋਂਗੇ ਖੂਬਸੂਰਤ। ਬਿਨਾਂ ਸ਼ਕ, ਐਸ ਵਕਤ, ਜੇਕਰ ਤੁਸੀ ਪਹਿਲੇ ਹੀ ਖੂਬਸ਼ੂਰਤ ਹੋ, ਫਿਰ ਤੁਸੀ ਇਸ ਨਸੀਹਤ ਦੀ ਪਾਲਣਾ ਕਰੋ, ਅਗਲੇ ਜਨਮ ਵਿਚ, ਜੇਕਰ ਤੁਸੀ ਇਨਾਂ ਪੰਜ ਨਸੀਹਤਾਂ ਦੀ ਪਾਲਣਾ ਕਰਦੇ ਹੋ, ਅਗਲੇ ਜਨਮ ਵਿਚ ਤੁਸੀ ਇਕ ਮਨੁਖ ਵਜੋਂ ਜਨਮ ਲਵੋਂਗੇ ਇਹ ਸਭ ਦੇ ਨਾਲ। ਪ੍ਰੰਤੂ ਨਰਕ ਵਿਚ ਜਨਮ ਨਹੀ ਲਵੋਂਗੇ ਜਾਂ ਵੈਹਿਸ਼ੀ ਜਾਨਵਰਾਂ ਵਜੋਂ, ਜਾਂ ਦੁਖ ਕਿਸੇ ਕਿਸਮ ਦਾ ਵੀ।

ਪੰਜ ਨਸੀਹਤਾਂ ਦੀ ਪਾਲਣਾ ਕਰਨ ਨਾਲ, ਤੁਸੀ ਸਵਰਗ ਨੂੰ ਨਹੀ ਜਾਵੋਂਗੇ। ਤੁਸੀ ਬਸ, ਜੇਕਰ ਤੁਸੀ ਪੰਜ ਨਸੀਹਤਾਂ ਨਾਲ ਹੀ ਇਕਲੇ, ਫਿਰ ਤੁਸੀ ਸਵਰਗ ਨੂੰ ਨਹੀ ਜਾਵੋਂਗੇ, ਨਾ ਹੀ ਨੀਵੇਂ ਸਵਰਗ ਨੂੰ ਪ੍ਰੰਤੂ ਘਟੋ ਘਟ ਤੁਸੀ ਇਕ ਮਨੁਖ ਵਜੋ ਜਨਮ ਲਵੋਂਗੇ, ਸਿਹਤਮੰਦ, ਅਮੀਰ, ਅਤੇ ਕੋਈ ਸਮਸਿਆ ਨਹੀ। ਤੰਦਰੁਸਤ, ਅਤੇ ਸ਼ਕਤੀ ਵਾਲੇ, ਰੁਤਬਾ, ਜੋ ਵੀ।

ਅਤੇ ਨੰਬਰ ਚਾਰ: ਝੂਠ ਨਾ ਬੋਲੋ, ਪ੍ਰੰਤੂ ਸਚ ਕਹੋ। ਜੇਕਰ ਤੁਸੀ ਇਸ ਦੀ ਪਾਲਨਾ ਕਰਦੇ ਹੋ, ਫਿਰ ਤੁਹਾਡੇ ਪਾਸ ਗੁਣ ਹੋਵੇਗਾ ਬਹੁਤ ਹੀ ਮਾਣ-ਸਤਿਕਾਰ ਦਾ ਹਰ ਇਕ ਵਲੋਂ ਸੰਸਾਰ ਉਤੇ, ਹਰੇਕ ਤੋਂ ਜਿਨਾਂ ਨੂੰ ਤੁਸੀ ਮਿਲੋਂਗੇ, ਅਤੇ ਜੋ ਵੀ ਤੁਸੀ ਕਹੋਂਗੇ, ਲੋਕੀ ਤੁਹਾਡੇ ਵਿਚ ਵਿਸ਼ਵਾਸ਼ ਕਰਨਗੇ।

ਨੰਬਰ ਪੰਜ: ਕੋਈ ਨਸ਼ੀਲੀਆਂ ਵਸਤਾਂ ਨਾ ਲੈਣੀਆਂ ਜਿਵੇਂ ਸ਼ਰਾਬ ਅਤੇ ਡਰਗ ਅਤੇ ਇਹੋ ਜਿਹਾ ਕੁਝ। ਜੇਕਰ ਤੁਸੀ ਇਸ ਨਸੀਹਤ ਦੀ ਪਾਲਣਾ ਕਰਦੇ ਹੋ, ਗੁਣ ਤੁਹਾਡੇ ਪਾਸ ਹੋਵੇਗਾ ਉਹ ਹੈ, ਅਕਲ, ਬੁਧੀ ਦਾ।"

ਸੋ ਹਰ ਇਕ ਕਰਮ ਦਾ ਇਕ ਪ੍ਰਤਿਫਲ, ਨਤੀਜ਼ਾ ਹੈ। ਸੋ ਉਹ ਸਿਖਿਆ ਦੇ ਰਹੇ ਸਨ ਪੰਜ ਨਸੀਹਤਾਂ ਬਾਰੇ, ਜਿਨਾਂ ਦੀ ਤੁਹਾਨੂੰ ਪਾਲਨਾ ਕਰਨੀ ਚਾਹੀਦੀ ਹੈ। ਹੋ ਸਕਦਾ ਦੀਖਿਆ,ਜ਼ਰੂਰੀ ਹੈ, ਪੰਜ ਨਸੀਹਤਾਂ ਦੀ ਪਾਲਨਾ ਕਰਨੀ।

ਅਤੇ ਬੁਧ ਨੇ ਪੰਜ ਕਿਸਮ ਦੇ ਦਾਨ ਪੁੰਨ ਦੀ ਵਡਿਆਈ ਕੀਤੀ, ਪੰਜ ਕਿਸਮ ਦੀਆਂ ਭੇਟਾਵਾਂ ਦੀ, ਜੋ ਦੇਣ ਵਾਲੇ, ਭੇਟ ਕਰਨ ਵਾਲੇ ਨੂੰ ਬੇਹਦ, ਬੇਹਦ ਗੁਣ ਦਿੰਦਾ ਹੈ, ਜਨਮ ਦਰ ਜਨਮ, ਕੇਵਲ ਇਕ ਜਿੰਦਗੀ ਵਿਚ ਨਹੀ। ਉਹ ਕਿਹੜੇ ਪੰਜ ਹਨ? ਨੰਬਰ ਇਕ, ਪਹਿਲਾ ਹੈ, ਤੁਸੀ ਭੇਟਾ ਕਰੋ ਜਾਂ ਦਾਨ ਕਰੋ ਕਿਸੇ ਵਿਆਕਤੀ ਨੂੰ ਜੋ ਦੂਰੋ ਚਲ ਕੇ ਆਇਆ ਹੈ। ਵਿਆਕਤੀ ਜਿਹੜਾ ਦੂਰੋ ਆਇਆ ਹੈ, ਭਾਵ ਜਿਸ ਨੂੰ ਸਚਮੁਚ ਲੋੜ ਹੈ। ਭਾਵੇਂ ਉਸ ਦੇ ਪਾਸ ਧੰਨ ਹੋਵੇ, ਉਹ ਨਹੀ ਜਾਣਦਾ ਹੋਵੇਗਾ ਕਿਥੋਂ ਭੋਜ਼ਨ ਖਰੀਦਣਾ ਹੈ ਅਜ਼ੇ। ਉਹ ਨਹੀ ਜਾਣਦਾ ਕਿਹੜੇ ਰੈਸਟਰਾਂਟ ਵਿਚ ਖਾਣਾ ਹੈ। ਉਹ ਨਹੀ ਜਾਣਦਾ ਕਿਥੋਂ ਪਾਣੀ ਲੈਣਾ ਹੈ, ਆਦਿ। ਸੋ ਜੇਕਰ ਤੁਸੀ ਭੇਟਾ ਇਨਾਂ ਲੋਕਾਂ ਨੂੰ ਦਿੰਦੇ ਹੋ ਜਾਂ ਕੁਝ ਚੀਜ਼ ਲੋੜੀਂਦੀ ਇਨਾਂ ਦੂਰੋਂ ਆਏ ਲੋਕਾਂ ਲਈ, ਅਜ਼ਨਬੀ ਤੁਹਾਡੇ ਪਿੰਡ ਵਿਚ, ਇਹ ਹੈ ਨੰਬਰ ਇਕ। ਚੰਗੇ ਗੁਣ, ਬੇਹਦ ਗੁਣ। ਇਹ ਸਭ ਤੋਂ ਉਪਰ ਹੈ, ਇਕ ਪੰਜਾਂ ਵਿਚੋਂ ਉਪਰਲਾ।

ਅਤੇ ਫਿਰ ਨੰਬਰ ਦੋ, ਜੇਕਰ ਤੁਸੀ ਭੇਟਾ ਦਿੰਦੇ ਹੋ ਲੋਕਾਂ ਨੂੰ ਜਿਹੜੇ ਜਾ ਰਹੇ ਹਨ, ਦੂਰ ਜਾ ਰਹੇ ਹਨ, ਜਿਵੇਂ ਇਕ ਲੰਚ ਬਾਕਸ ਬਣਾਉਂਦੇ ਹੋ, ਜਾਂ ਸੁਕਾ ਭੋਜ਼ਨ ਸੜਕ ਤੇ ਖਾਣ ਲਈ। ਕਿਉਂਕਿ ਜੇਕਰ ਉਹ ਵਿਆਕਤੀ ਜਾ ਰਿਹਾ ਹੈ, ਉਹ ਬਸ ਪਹਿਲੇ ਹੀ ਉਤਨਾ ਹੀ ਅਸੁਰਖਿਅਤ ਹੈ ਜਿਵੇਂ ਜਿਹੜਾ ਵਿਆਕਤੀ ਦੂਰੋਂ ਚਲ ਕੇ ਆਇਆ ਹੈ। ਅਤੇ ਉਹ ਨਹੀ ਜਾਣਦਾ ਹੋਵੇਗਾ ਕਿਥੇ ਸੜਕ ਤੇ ਰਹਿਣਾ ਹੈ। ਜੇਕਰ ਤੁਸੀ ਉਸ ਨੂੰ ਕੰਬਲ ਦਿੰਦੇ ਹੋ, ਕੁਝ ਸੁਕਾ ਭੋਜ਼ਨ, ਕੁਝ ਚੀਜ਼ ਸਫਰ ਲਈ, ਸੜਕ ਤੇ, ਫਿਰ ਇਹ ਬਹੁਤ ਹੀ ਗੁਣਾਂ ਵਾਲਾ ਹੋਵੇਗਾ। ਬਿਨਾਂਸ਼ਕ। ਇਹ ਸਚਮੁਚ ਲੋੜੀਂਦਾ ਹੈ। ਕੇਵਲ ਬਸ ਗਰੀਬ ਲੋਕਾਂ ਲਈ ਹੀ ਨਹੀ, ਪ੍ਰੰਤੂ ਜਿਸਨੂੰ ਵੀ ਇਸ ਦੀ ਲੋੜ ਹੋਵੇ, ਹਾਂਜੀ।

ਸੋ, ਨੰਬਰ ਤਿੰਨ, ਜੇਕਰ ਤੁਸੀ ਬਿਮਾਰਾਂ ਨੂੰ ਭੇਟ ਕਰਦੇ ਹੋ, ਕੁਝ ਬਿਮਾਰਾਂ ਨੂੰ ਭੇਟ ਕਰਦੇ ਹੋ। ਕਿਉਂਕਿ ਬਿਮਾਰ ਲੋਕ, ਹੋ ਸਕਦਾ ਉਹ ਬਹਤੁ ਹੀ ਨਿਆਸਰੇ ਹੋਣ।

ਨੰਬਰ ਚਾਰ, ਬਿਨਾਂ ਸ਼ਕ, ਤੁਸੀ ਭੋਜ਼ਨ ਦੇਵੋ ਭੁਖਿਆ ਨੂੰ। ਅਤੇ ਜੇਕਰ ਵਿਆਕਤੀ ਬਸ ਹੁਣ ਭੁਖਾ ਹੈ ਅਤੇ ਤੁਸੀ ਉਸ ਨੂੰ ਭੋਜ਼ਨ ਦਿੰਦੇ ਹੋ, ਇਹ ਵਧੀਆ ਹੈ। ਇਹ ਬਹੁਤ ਚੰਗਾ ਹੈ।

ਅਤੇ ਨੰਬਰ ਪੰਜ ਸਭ ਤੋਂ ਵਧੀਆ ਹੈ, ਦੇਣੀ ਸਚ ਦੀ ਸਿਖਿਆ ਲੋਕਾਂ ਨੂੰ ਜਿਹੜੇ ਇਹ ਚਾਹੁੰਦੇ ਹਨ। ਬਸ ਹਰੇਕ ਨੂੰ ਨਹੀ, ਬਿਨਾਂ ਸ਼ਕ, ਪ੍ਰੰਤੂ ਲੋਕੀ ਜਿਹੜੇ ਇਹ ਚਾਹੁੰਦੇ ਹਨ।

ਸੋ, ਉਨਾਂ ਨੇ ਕਿਹਾ, "ਇਨਾਂ ਪੰਜ ਕਿਸਮਾਂ ਦੀਆਂ ਭੇਟਾਵਾਂ, ਜੇਕਰ ਤੁਸੀ ਜਾਣਦੇ ਹੋ ਇਹ ਅਤੇ ਤੁਸੀ ਇਹ ਕਰਦੇ ਹੋ ਤੁਰੰਤ ਹੀ ਜਦੋਂ ਵੀ ਲੋੜ ਪਵੇ, ਫਿਰ ਹੁਣ, ਇਸ ਜਿੰਦਗੀ ਦੌਰਾਨ, ਤੁਹਾਡੇ ਪਾਸ ਵੀ ਗੁਣ ਹੋਣਗੇ। ਪ੍ਰਤਖ ਤੌਰ ਤੇ, ਤੁਹਾਨੂੰ ਲੋੜ ਵੀ ਨਹੀ ਹੈ ਅਗਲੇ ਜਨਮ ਤਕ ਉਡੀਕ ਕਰਨ ਦੀ ਗੁਣ ਦੇਖਣ ਲਈ ਜੋ ਤੁਹਾਡੇ ਵਲ ਆਉਣਗੇ।" ਇਥੋਂ ਤਕ ਇਸੇ ਜਿੰਦਗੀ ਵਿਚ। ਮੈ ਨਹੀ ਜਾਣਦੀ ਤੁਹਾਡੇ ਬਾਰੇ ਕਿਵੇਂ ਹੈ, ਪ੍ਰੰਤੂ ਮੇਰੇ ਪਾਸ ਬਹੁਤ ਗੁਣ ਹਨ ਇਸ ਤੋਂ, ਹੁਣ ਜੋ ਬੁਧ ਨੇ ਕਿਹਾ ਹੈ ਉਹ। ਇਸ ਕਰਕੇ ਨਹੀ ਕਿ ਮੈ ਕਰਨਾ ਚਾਹੁੰਦੀ ਹਾਂ ਗੁਣਾਂ ਲਈ। ਇਹ ਬਸ ਕਿਵੇਂ ਵੀ ਇਹ ਵਾਪਸ ਆਉਂਦਾ ਹੈ ਬੁਹ ਮਾਤਰਾਂ ਵਿਚ। ਮੈ ਇਹ ਕਰਦੀ ਹਾਂ ਕਿਉਂਕਿ ਇਹ ਸਹੀ ਚੀਜ਼ ਹੈ ਕਰਨੀ, ਗੁਣਾਂ ਕਰਕੇ ਨਹੀ।
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
33:07
2023-03-19
126 ਦੇਖੇ ਗਏ
2023-03-19
88 ਦੇਖੇ ਗਏ
2023-03-19
105 ਦੇਖੇ ਗਏ
32:54
2023-03-18
143 ਦੇਖੇ ਗਏ
2023-03-18
164 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ