ਖੋਜ
ਪੰਜਾਬੀ
 

ਔਰਤ ਦਾ ਉਚਾ ਦਰਜਾ, ਵੀਹ ਹਿਸਿਆਂ ਦਾ ਸੋਲਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਜੀਵਨਕਾਲ ਵਿਚ ਜੇਕਰ ਇਕ ਭਿਖਾਰੀਆਂ ਦੇ ਰਾਜੇ ਵਜੋਂ ਉਹ ਆਪਣਾ ਕੰਮ ਨਹੀਂ ਪੂਰਾ ਕਰ ਸਕਦਾ - ਉਹ ਚੰਗੀ ਤਰਾਂ ਨਹੀਂ ਕਰਦਾ ਕਿਉਂਕਿ ਉਹ ਇਸ ਤੇ ਧਿਆਨ ਨਹੀਂ ਦਿੰਦਾ, ਬਸ ਧਿਆਨ ਦਿੰਦਾ ਪੂਜੇ ਜਾਣ ਲਈ ਅਤੇ ਪ੍ਰਸ਼ੰਸਾ ਕੀਤੀ ਜਾਣ ਲਈ ਅਤੇ ਭੇਟਾਵਾਂ ਸਵੀਕਾਰ ਕਰਨ ਉਤੇ ਅਤੇ ਗੋਡੇ ਟੇਕੇ ਜਾਣ ਉਤੇ ਅਤੇ ਇਹ ਸਭ। - ਫਿਰ ਉਸ ਕੋਲ ਕਾਫੀ ਸਮਾਂ ਅਤੇ ਧਿਆਨ ਨਹੀਂ ਹੈ ਭਿਖਾਰੀਆਂ ਦੀ ਮਦਦ ਕਰਨ ਲਈ ਅਤੇ ਭਿਖਾਰੀਆਂ ਦੇ ਰਾਜੇ ਵਜੋਂ ਆਪਣੀ ਫਰਜ਼ ਨਿਭਾਉਣ ਲਈ। ਅਗਲੇ ਜੀਵਨਕਾਲ ਵਿਚ, ਜੇਕਰ ਉਹ ਖੁਸ਼ਕਿਸਮਤ ਹੋਵੇਗਾ, ਉਸਨੂੰ ਭਿਖਾਰੀਆਂ ਦੇ ਰਾਜੇ ਵਜੋਂ ਦੁਬਾਰਾ ਜਾਰੀ ਰਹਿਣਾ ਪਵੇਗਾ ਜਦੋਂ ਤਕ ਉਹ ਇਹ ਚੰਗੀ ਤਰਾਂ ਕਰ ਨਹੀਂ ਲੈਂਦਾ। ਜਾਂ ਉਸ ਨੂੰ ਇਕ ਆਮ ਭਿਖਾਰੀ ਬਣਨਾ ਪਵੇਗਾ, ਉਸ ਦਾ ਤਾਜ, ਉਸ ਦੀ ਸਥਿਤੀ ਖੋਹ ਲਈ ਜਾਵੇੀ। ਇਹ ਨਿਰਭਰ ਕਰਦਾ ਹੈ ਉਹ ਕਿਤਨਾ ਆਪਣੇ ਕੰਮ ਨੂੰ ਨਜ਼ਰਅੰਦਾਜ਼ ਕਰਦਾ ਹੈ।

ਇਸ ਲਈ ਜਦੋਂ ਲੋਕ ਇਕ ਵਿਆਕਤੀ ਨੂੰ ਪਵਿਤਰ ਹੋਣ ਲਈ ਉਸ ਦੇ ਫਰਜ਼ ਅਤੇ ਕਿਸਮਤ ਦੀ ਗਲਤੀ ਕਰਦੇ ਹਨ ਫਿਰ ਉਥੇ ਮੁਸੀਬਤ ਆਵੇਗੀ। ਲੋਕਾਂ ਨੂੰ ਉਸ ਭਿਖਾਰੀਆਂ ਦੇ ਰਾਜੇ ਦੇ ਕੁਝ ਕਰਮਾਂ ਨੂੰ ਸਹਿਣਾ ਪਵੇਗਾ ਅਤੇ ਉਲਟ। ਭਿਖਾਰੀਆਂ ਦੇ ਰਾਜੇ ਨੂੰ ਵੀ ਉਸ ਜਾਅਲੀ ਸਿਰਲੇਖ ਦੇ ਕਰਮਾਂ ਨੂੰ ਚੁਕਣਾ ਪਵੇਗਾ। ਕਿਉਂਕਿ ਜੇਕਰ ਤੁਸੀਂ ਇਕ ਬੁਧ ਨਹੀਂ ਹੋ ਅਤੇ ਤੁਸੀਂ ਸਵੀਕਾਰ ਕਰਦੇ ਹੋ ਕਿ ਤੁਸੀਂ ਇਕ ਬੁਧ ਹੋ, ਜਾਂ ਤੁਸੀਂ ਦਾਅਵਾ ਕਰਦੇ ਹੋ ਕਿ ਤੁਸੀਂ ਇਕ ਬੁਧ ਹੋ, ਜਾਂ ਤੁਸੀਂ ਲੋਕਾ ਨੂੰ ਤੁਹਾਨੂੰ ਇਕ ਬੁਧ ਬੁਲਾਉਣ ਲਈ ਮਜ਼ਬੂਰ ਕਰਦੇ ਹੋ, ਜਾਂ ਬਸ ਚੁਪ ਰਹਿੰਦੇ ਹੋ ਤਾਂਕਿ ਲੋਕ ਇਹ ਵਿਚਾਰ ਵਿਚ ਗੁਮਰਾਹ ਹੋਣਾ ਜਾਰੀ ਰਖਣ ਕਿ ਤੁਸੀਂ ਇਕ ਬੁਧ ਹੋ ਜਦੋਂ ਤੁਸੀਂ ਸਿਰਫ ਅਜ਼ੇ ਇਕ ਭਿਖਾਰੀ ਰਾਜਾ ਹੋ, ਅਤੇ ਇਕ ਬੁਧ ਬਣਨ ਲਈ ਕਾਫੀ ਗੁਣ ਨਹੀਂ ਹਨ, ਫਿਰ ਸਿਰਫ ਕਰਾਉਨਿੰਗ ਵਰਲਡ ਲੋਕ ਹੀ ਖੁਸ਼ ਨਹੀਂ ਹੋਣਗੇ, ਪਰ ਸਮੁਚ ਬ੍ਰਹਿਮੰਡ ਵੀ ਖੁਸ਼ ਨਹੀਂ ਹੋਵੇਗਾ ਕਿਉਂਕਿ ਉਹ ਇਸ ਬਾਰੇ ਜਾਣਦੇ ਹਨ। ਸਾਡੇ ਸੰਸਾਰ ਵਿਚ, ਸਾਡੇ ਵਿਚੋਂ ਬਹੁਤੇ ਲੋਕਾਂ ਨੂੰ ਨਹੀਂ ਪਸੰਦ ਕਰਦੇ ਜਿਹੜੇ ਨਕਲੀਆਂ ਚੀਜ਼ਾਂ ਕਰਦੇ ਦੂਜਿਆਂ ਨੂੰ ਭਰਮਾਉਣ ਲਈ ਅਤੇ ਇਮਾਨਦਾਰ ਨਹੀਂ ਹਨ। ਸੋ, ਬ੍ਰਹਿਮੰਡ ਵਿਚ ਵੀ ਇਸ ਤਰਾਂ ਹੀ ਹੈ।

ਉਥੇ ਵੀ ਜੀਵ ਹਨ ਜਿਹੜੇ ਨਕਲੀ ਜੀਵਾਂ ਨੂੰ ਜਾਂ ਨਕਲੀ ਸਥਿਤੀਆਂ ਨੂੰ ਨਹੀਂ ਪਸੰਦ ਕਰਦੇ। ਅਤੇ ਉਹ ਬਾਅਦ ਵਿਚ ਤੁਹਾਡੇ ਟੀਚੇ ਤੋਂ ਰੁਕਾਵਟ ਪਾਉਣ ਲਈ ਬਹੁਤ ਸਾਰੀਆਂ ਚੀਜ਼ਾਂ ਕਰਨਗੇ। ਜਿਵੇਂ ਜੇਕਰ ਤੁਸੀਂ ਇਕ ਬੁਧ ਬਣਨਾ ਚਾਹੁੰਦੇ ਹੋ, ਤੁਸੀ ਨਹੀਂ ਬਣ ਸਕਦੇ ਜਦੋਂ ਤਕ ਤੁਹਾਨੂੰ ਇਕ ਲੰਮੇਂ, ਲੰਮੇਂ ਸਮੇਂ ਤਕ ਅਦਾ ਨਹੀਂ ਕਰਦੇ, ਕਿਉਂਕਿ ਤੁਸੀਂ ਆਪਣਾ ਫਰਜ਼ ਇਕ ਭਿਖਾਰੀ ਰਾਜੇ ਵਜੋਂ ਨਹੀਂ ਕਰਨੀ ਚਾਹੁੰਦੇ, ਪਰ ਤੁਸੀਂ ਵਧੇਰੇ ਪੂਜੇ ਜਾਣਾ ਚਾਹੁੰਦੇ, ਵਧੇਰੇ ਮਸ਼ਹੂਰ ਹੋਣਾ ਚਾਹੁੰਦੇ, ਫਿਰ ਇਹ ਤੁਹਾਡੇ ਲਈ ਬਹੁਤ ਹੀ ਮਾੜਾ ਹੈ। ਭਾਵੇਂ ਜੇਕਰ ਤੁਸੀਂ ਇਕ ਬੁਧ ਬਣ ਸਕਦੇ ਹੋ - ਹਰ ਇਕ ਸਮੇਂ ਦੇ ਹਿਸਾਬ ਨਾਲ ਬਣ ਸਕਦਾ - ਪਰ ਇਹ ਨਕਲ ਕਰਨ ਦੁਆਰਾ ਨਹੀਂ, ਜਾਂ ਲੋਕਾਂ ਨੂੰ ਭਰਮਾਉਣ ਦੁਆਰਾ, ਜਾਂ ਲੋਕਾਂ ਨੂੰ ਗੁੰਮਰਾਹ ਕਰਨ ਨਾਲ ਵਿਸ਼ਵਾਸ਼ ਕਰਨ ਲਈ ਕਿ ਤੁਸੀਂ ਇਕ ਬੁਧ ਹੋ ਜਦੋਂ ਤੁਸੀਂ ਉਥੇ ਅਜੇ ਨਹੀਂ ਪਹੁੰਚੇ।

ਝੂਠ ਬੋਲਣਾ ਕਿ ਤੁਸੀਂ ਇਕ ਬੁਧ ਹੋ, ਜਦੋਂ ਤੁਸੀਂ ਨਹੀਂ ਹੋ, ਲੋਕਾਂ ਨੂੰ ਭਰਮਾਉਣ ਲਈ ਤੁਹਾਡੇ ਵਿਚ ਵਿਸ਼ਵਾਸ਼ ਕਰਾਉਣ ਲਈ ਕਿ ਤੁਸੀਂ ਇਕ ਬੁਧ ਹੋ ਜਦੋਂ ਤੁਸੀਂ ਅਜ਼ੇ ਕਿਸੇ ਜਗਾ ਬੁਧਹੁਡ ਦੇ ਨੇੜੇ ਨਹੀਂ ਹੋ, ਇਹ ਇਕ ਮਹਾਨ ਪਾਪ ਦੇ ਬਰਾਬਰ ਹੈ। ਸੋ ਨਤੀਜੇ ਬਾਰੇ ਸਾਵਧਾਨ ਰਹਿਣਾ।

ਮੈਨੂੰ ਉਮੀਦ ਹੈ ਕਿ ਮੈਂ ਕਾਫੀ ਸਪਸ਼ਟ ਹਾਂ। ਸੋ ਕਿਵੇਂ ਵੀ, ਤੁਸੀਂ ਆਪ ਜਾਣਦੇ ਹੋ, ਤੁਸੀਂ ਜਾਣਦੇ ਹੋ ਤੁਸੀਂ ਕੌਣ ਹੋ। ਅਤੇ ਲੋਕਾਂ ਨੂੰ ਗੁੰਮਰਾਹ ਨਾ ਕਰੋ, ਕਿਉਂਕਿ ਇਹ ਤੁਹਾਡੇ ਲਈ ਬਹੁਤ ਮਾੜਾ ਹੋਵੇਗਾ। ਇਹ ਸ਼ਾਇਦ ਬਿਲਕੁਲ ਤੁਹਾਡੀ ਗਲਤੀ ਨਹੀਂ ਜਦੋਂ ਲੋਕ ਆਪਣਾ ਸਿਰਲੇਖ ਤੁਹਾਡੇ ਤੇ ਮਜ਼ਬੂਰ ਕਰਦੇ ਹਨ ਤੁਹਾਡੀ ਤਪਸਿਆ, ਸੰਜਮ ਕਾਰਨ। ਕਿਉਂਕਿ ਜਿਆਦਾਤਰ ਲੋਕ, ਉਹ ਅਗਿਆਨੀ ਹਨ। ਉਹ ਕਰਮਾਂ ਦੇ ਜ਼ੋਰ ਬਾਰੇ ਅਤੇ ਹਰ ਇਕ ਗ੍ਰਹਿ ਉਤੇ ਜਾਂ ਬ੍ਰਹਿਮੰਡ ਵਿਚ ਕਿਸੇ ਵੀ ਗ੍ਰਹਿ ਤੇ ਹਰ ਇਕ ਜੀਵ ਦੀ ਸਥਿਤੀ ਬਾਰੇ ਨਹੀਂ ਸਮਝਦੇ। ਹਰ ਵਿਆਕਤੀ ਕੋਲ ਇਕ ਫਰਜ਼, ਜੁੰਮੇਵਾਰੀ ਹੈ, ਇਕ ਸਥਿਤੀ ਹੈ। ਸੋ ਜੇਕਰ ਅਸੀਂ ਇਹ ਚੰਗੀ ਤਰਾਂ ਨਹੀਂ ਕਰਦੇ, ਸਾਨੂੰ ਬਾਰ, ਬਾਰ ਦੁਬਾਰਾ ਪੁਨਰ ਜਨਮ ਲੈਣਾ ਪਵੇਗਾ, ਜਦੋਂ ਤਕ ਅਸੀਂ ਚੰਗਾ ਕਰਦੇਹ ਹਾਂ, ਜਦੋਂ ਅਸੀਂ ਆਪਣੇ ਸਾਰੇ ਕਰਜ਼ ਅਦਾ ਕਰਦੇ ਹਾਂ। ਜੇਕਰ ਅਸੀਂ ਇਕ ਗੁਰੂ ਨੂੰ ਨਹੀਂ ਮਿਲੇ, ਸਾਨੂੰ ਇਸ ਦੁਖ ਦੇ ਚਕਰ ਵਿਚੋਂ ਬਾਹਰ ਕਢਣ ਲਈ, ਇਕ ਸ਼ੈਤਾਨ ਦੇ ਜਨਮ ਅਤੇ ਮਰਨ ਦੇ, ਮੌਤ ਅਤੇ ਜਨਮ ਦੇ ਚਕਰ ਵਿਚੋ, ਦੁਖ ਵਿਚੋਂ - ਚਾਰ ਨੇਕ ਸਚਾਈਆਂ ਜੋ ਬੁਧ ਨੇ ਸਿਖਾਈਆਂ ਸੀ: ਜਨਮ, ਬਿਮਾਰੀ, ਬੁਢਾਪਾ ਅਤੇ ਮੌਤ। ਸਿੰਨ, ਲਾਓ, ਬੇਨ, ਤੁ।

ਬ੍ਰਹਿਮੰਡ ਵਿਚ ਹਰ ਇਕ ਰਾਜਾ ਸਾਡੇ ਸੰਸਾਰ ਵਿਚ ਰਾਜੇ ਦੀ ਤਰਾਂ ਨਹੀਂ ਹੈ, ਕਿ ਤੁਸੀਂ ਕਦੇ ਕਦਾਂਈ ਇਥੋਂ ਤਕ ਕਿਵੇਂ ਨਾ ਕਿਵੇਂ ਇਕ ਅੰਦੋਲਨ ਬਣਾ ਸਕਦੇ, ਅਤੇ ਜੇਕਰ ਤੁਹਾਡੇ ਕੋਲ ਕਾਫੀ ਲੋਕ ਹੋਣ ਤੁਹਾਡਾ ਸਮਰਥਨ ਕਰਦੇ, ਕਾਫੀ ਹਥਿਆਰ, ਸ਼ਾਇਦ ਤੁਸੀਂ ਅਸਲੀ ਰਾਜੇ ਨੂੰ ਲਤ ਮਾਰ ਕੇ ਸਿੰਘਾਸਣ ਤੋਂ ਬਾਰ ਕਢ ਸਕੋਂ, ਅਤੇ ਤੁਸੀਂ ਸਿੰਘਾਸਣ ਤੇ ਬੈਠ ਜਾਵੋਂ ਅਤੇ ਇਕ ਰਾਜਾ ਬਣ ਸਕੋਂ, ਅਤੇ ਐਲਾਨ ਕਰੋਂ ਕਿ ਤੁਸੀਂ ਰਾਜਾ ਹੋ। ਕਦੇ ਕਦਾਂਈ ਇਹ ਵਾਪਰ‌ਿਆ ਹੈ। ਪਰ ਬ੍ਰਹਿਮੰਡੀ ਕਾਨੂੰਨ ਵਿਚ, ਇਕ ਰਾਜਾ ਵਖਰਾ ਹੈ। ਉਹ ਖਿਤਾਬ ਉਹਦੇ ਤੋਂ ਕੋਈ ਨਹੀਂ ਲੈ ਸਕਦਾ ਜਾਂ ਫਿਰ ਜੇਕਰ ਉਹ ਬਹੁਤ ਸਾਰੀਆਂ ਮਾੜੀਆਂ ਚੀਜ਼ਾਂ ਕਰਦਾ ਹੈ ਅਤੇ ਕਰਾਉਨਿੰਗ ਵਰਡਲ ਦੀ ਕਰਾਉਨਿੰਗ ਕੌਂਸਲ ਉਸ ਨੂੰ ਵਖ ਵਖ ਤਰੀਕਿਆਂ ਨਾਲ ਸਜ਼ਾ ਦੇਵੇਗੀ।

ਸੋ ਜੇਕਰ ਤੁਸੀਂ ਇਕ ਭਿਕਸ਼ੂ ਹੋ, ਜਾਂ ਭਿਕਸ਼ਣੀ, ਜਾਂ ਇਕ ਪਾਦਰੀ, ਜਾਂ ਪਰੋਹਤਣੀ, ਕ੍ਰਿਪਾ ਕਰਕੇ ਇਹਦਾ ਧਿਆਨ ਰਖਣਾ ਤਾਂਕਿ ਤੁਹਾਡੇ ਗੁਣ, ਯੋਗਤਾ ਤੁਹਾਡੇ ਤੋਂ ਦੂਰ ਨਾ ਹੋ ਜਾਵੇ, ਜਾਂ ਤੁਹਾਡੇ ਤੋਂ ਖਿਸਕ ਨਾ ਜਾਵੇ ਜਾਂ ਤੁਹਾਡੇ ਤੋਂ ਖੋਹੀ ਨਾ ਜਾਵੇ ਗਲਤੀ ਕੰਮ ਨੂੰ ਸੰਤੁਲਿਤ ਵਿਚ ਲਿਆਉਣ ਲਈ। ਅਤੇ ਨਾਲੇ, ਹਮੇਸ਼ਾਂ ਅੰਦਰ ਜਾਂਚ ਕਰੋ ਜੇਕਰ ਤੁਸੀਂ ਫਖਰ ਕਰਦੇ ਹੋ ਪੂਜੇ ਜਾਣ ਲਈ, ਜਾਂ ਪਿਆਰ ਕੀਤੇ ਜਾਣ ਲਈ ਜਾਂ ਵਡੇ ਜਾਂ ਛੋਟੇ ਦਾਨ ਦਿਤੇ ਜਾਣ ਲਈ। ਜੇਕਰ ਪੂਜਣ ਵਾਲ‌ਿਆਂ ਜਾਂ ਅਨੁਯਾਈਆਂ ਦੀ ਭੀੜ ਵਿਚ ਦੇ ਧਿਆਨ ਵਿਚ ਹੋਣ ਦੌਰਾਨ ਤੁਸੀਂ ਅਨੰਦ ਮਾਣਦੇ ਹੋ ਜਾਂ ਨਹੀਂ, ਤੁਹਾਨੂੰ ਆਪਣੇ ਅੰਦਰ ਬਾਰੇ ਜਾਨਣਾ ਜ਼ਰੂਰੀ ਹੈ। ਹੋਰ ਕਿਸੇ ਨਾਲੋਂ ਕੇਵਲ ਤੁਸੀਂ ਇਹ ਬਿਹਤਰ ਜਾਣਦੇ ਹੋ ਕਿਉਂਕਿ ਦੂਜਿਆਂ ਨੂੰ ਬਾਹਰ ਦਾ ਭੁਲੇਖਾ ਪਾ ਸਕਦੇ ਹੋ, ਪਰ ਆਪਣੇ ਆਪ ਨੂੰ ਧੋਖਾ ਨਹੀਂ ਦੇ ਸਕਦੀ।

ਬਾਹਰੋਂ ਵੀ, ਤੁਸੀਂ ਇਕ ਵਡੀ ਭੂਮਿਕਾ ਨਿਭਾਉਂਦੇ ਹੋ ਜਿਵੇਂ ਇਕ ਬਹੁਤ ਚੰਗੇ ਭਿਕਸ਼ੂ ਅਤੇ ਨਿਮਰ ਹੋਣ ਨਾਲ ਅਤੇ ਉਹ ਸਭ। ਜਿਸ ਤਰਾਂ ਤੁਸੀਂ ਬੋਲਦੇ ਹੋ, ਜਾਂ ਜਿਸ ਤਰਾਂ ਤੁਸੀਂ ਲੋਕਾਂ ਨਾਲ ਪੇਸ਼ ਆਉਂਦੇ ਹੋ, ਤੁਸੀਂ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਦੇ ਹੋ ਤੁਸੀਂ ਬਹੁਤ ਨਿਮਰ ਹੋ, ਪਰ ਅੰਦਰੋਂ ਜੇਕਰ ਤੁਸੀਂ ਨਹੀਂ ਹੋ, ਸਮੁਚਾ ਬ੍ਰਹਿਮੰਡ ਜਾਣਦਾ ਹੈ। ਖਾਸ ਕਰਕੇ ਜਜਮੈਂਟ (ਨਿਰਣਾ) ਸੰਸਾਰ ਦੇ ਲੋਕ ਜਾਣਦੇ ਹਨ, ਅਤੇ ਸਾਰੇ ਸਜ਼ਾ ਦੇਣ ਵਾਲੇ ਸੰਸਾਰ ਦੇ ਲੋਕ ਜਾਣਦੇ ਹਨ। ਅਤੇ ਉਹ ਤੁਹਾਡਾ ਨਿਰਣਾ ਕਰਨਗੇ, ਤੁਹਾਨੂੰ ਤਦਾਨਸਾਰ ਸਜ਼ਾ ਦੇਣਗੇ। ਸੋ ਬਹੁਤ ਸਾਵਧਾਨ ਰਹੋ। ਇਹ ਸਭ ਇਕ ਅੰਦਰੂਨੀ ਰਾਜ਼ ਹੈ। ਮੈਂਨੂੰ ਤੁਹਾਡੇ ਸਾਰ‌ਿਆਂ ਤੇ ਉਮੀਦ ਨਹੀਂ ਹੈ ਇਸ ਰਾਜ਼ ਨੂੰ ਤੁਸੀਂ ਜਾਣਦੇ ਹੋਵੋਂ, ਸੋ ਮੈਂ ਬਸ ਤੁਹਾਨੂੰ ਦਸ ਰਹੀ ਹਾਂ ਜੇ ਕਦੇ ਤੁਸੀਂ ਨਹੀਂ ਜਾਣਦੇ ਤਾਂਕਿ ਤੁਸੀਂ ਆਪਣੇ ਆਪ ਨੂੰ ਲੰਮੇਂ ਸਮੇਂ ਦੇ ਨੁਕਸਾਨ ਤੋਂ ਸੁਰਖਿਅਤ ਰਖ ਸਕੋਂ, ਸਿਰਫ ਇਸ ਜਿੰਦਗੀ ਲਈ ਹੀ ਨਹੀਂ, ਰਪ ਕਰਮ ਇਸ ਤੋਂ ਵੀ ਲੰਮੇਂ ਸਮੇਂ ਤਕ ਚਲਦੇ ਰਹਿਣਗੇ।

ਅਤੇ ਭਿਕਸ਼ੂ ਹੋਣ ਦੇ ਨਾਤੇ, ਅਸੀਂ ਚਾਹੁੰਦੇ ਹਾਂ ਆਪਣੇ ਗੁਣਾਂ ਨੂੰ ਬਚਾਉਣਾ ਅਤੇ ਸੰਭਾਲ ਕੇ ਰਖਣਾ, ਗੁਣਾਂ ਨੂੰ ਇਕਠਾ ਕਰਨਾ ਤਾਂਕਿ ਅਸੀਂ ਗਿਆਨਵਾਨ ਬਣ ਸਕੀਏ ਅਤੇ ਹੋਰ ਅਤੇ ਹੋਰ ਬੁਧਹੁਡ ਦੇ ਨੇੜੇ ਜਾ ਸਕੀਏ। ਸੋ ਜੇਕਰ ਕੋਈ ਚੀਜ਼ ਜਾਂ ਕੋਈ ਵਿਆਕਤੀ ਉਨਾਂ ਗੁਣਾਂ ਨੂੰ ਤੁਹਾਡੇ ਹਥਾਂ ਵਿਚੋਂ ਤੁਹਾਡੀਆਂ ਉੰਗਲਾਂ ਵਿਚੋਂ ਰੇਤ ਦੀ ਤਰਾਂ ਖਿਸਕਣ ਦਿੰਦਾ ਹੈ, ਫਿਰ ਇਹ ਬਹੁਤ ਤਰਸਯੋਗ ਹੋਵੇਗਾ। ਇਹ ਇਕ ਬਹੁਤ ਲੰਮਾਂ ਸਮਾਂ ਲਗਦਾ ਹੈ ਗੁਣ ਕਮਾਉਣ ਲਈ, ਅਤੇ ਇਹ ਬਹੁਤ ਸੌਖਾ ਹੈ ਕਿਸੇ ਵੀ ਸਮੇਂ ਇਹ ਗੁਆਉਣੇ। ਇਹ ਬਸ ਗੁਸਾ ਜਾਂ ਲਾਲਚ ਜਾਂ ਗਲਤ ਧਾਰਨਾ ਨਹੀਂ ਹੈ ਜੋ ਤੁਹਾਡੇ ਗੁਣਾਂ ਨੂੰ ਦੂਰ ਲੈ ਜਾਂਦੀ ਹੈ ਅਤੇ ਤੁਹਾਡੇ ਬੁਧਹੁਡ ਲਈ ਰੁਕਾਵਟ ਪਾਉਂਦੀ ਹੈ, ਇਹ ਹੁੳਮੇਂ ਹੈ, ਹੰਕਾਰ ਹੈ, ਘਮੰਡ ਹੇ ਜੋ ਤੁਹਾਡੇ ਗੁਣਾਂ ਨੂੰ ਬਹੁਤ ਤੇਜ਼ੀ ਨਾਲ ਦੂਰ ਜਾਣ ਦਿੰਦੀ ਹੈ।

ਸੋ ਇਹ ਤੁਹਾਡੇ ਨਾਲ ਮੇਰੇ ਦਿਲ ਦੀ ਗਲਬਾਤ ਹੈ, ਕੇਵਲਭਿਕਸ਼ੂ ਅਤੇ ਭਿਕਸ਼ਣੀਆਂ, ਪਾਦਰੀਆਂ ਲਈ । ਮੈਂ ਤੁਹਾਨੂੰ ਚੰਗੀ ਕਾਮਨਾ ਕਰਦੀ ਹਾਂ, ਅਤੇ ਮੈਂ ਕਾਮਨਾ ਕਰਦੀ ਹਾਂ ਬੁਧਹੁਡ ਤੁਹਾਡੀ ਪਹੁੰਚ ਦੇ ਨੇੜੇ ਆਉਂਦਾ ਰਹੇ। ਅਤੇ ਮੈਂ ਕਾਮਨਾ ਕਰਦੀ ਹਾਂ ਸ਼ਾਇਦ ਤੁਸੀਂ ਖੁਸ਼ਕਿਸਮਤ ਹੋਵੋਂ ਇਕ ਅਸਲੀ ਗਿਆਨਵਾਨ ਸਤਿਗੁਰੂ ਨੂੰ ਲਭਣ ਲਈ, ਪ੍ਰਮਾਤਮਾ ਵਲੋਂ ਭੇਜੇ ਗਏ ਗੁਰੂ, ਜਾਂ ਅਸਲੀ ਬੁਧ ਮਨੁਖੀ ਰੂਪ ਵਿਚ, ਤੁਹਾਨੂੰ ਹੋਰ ਚੀਜ਼ਾਂ ਸਿਖਾਉਣ ਲਈ ਜੋ ਮੈਂ ਤੁਹਾਨੂੰ ਇਥੋਂ ਤਕ ਦਸ ਸਕਦੀ ਹਾਂ, ਅਤੇ ਨਾਲੇ ਤੁਹਾਨੂੰ ਉਨਾਂ ਦੀ ਸ਼ਕਤੀ ਦੇ ਸਕਦੀ ਹਾਂ ਤੁਹਾਨੂੰ ਜਨਮ ਅਤੇ ਮਰਨ ਦੇ ਚਕਰ ਵਿਚੋਂ ਬਾਹਰ ਉਚਾ ਚੁਕਣ ਲਈ ਜੋ ਹਰ ਇਕ ਨੂੰ ਸੀਮਤ ਕਰ ਰਿਹਾ ਹੈ, ਇਥੋਂ ਤਕ ਇਕ ਉਚੇ ਵਰਗ ਦੇ ਭਿਕਸ਼ੂਆਂ ਅਤੇ ਭਿਕਸ਼ਣੀਆਂ ਨੂੰ।

ਯਾਦ ਰਖੋ, ਦਿਲ ਮਹਤਵਪੂਰਨ ਹੈ। ਅੰਦਰੀ ਸ਼ੁਧਤਾ ਮਹਤਵਪੂਰਨ ਹੈ, ਬਾਹਰੀ ਦਿਖ ਜਾਂ ਦਿਖਾਵਾ ਨਹੀਂ। ਸੋ ਕ੍ਰਿਪਾ ਕਰਕੇ ਆਪਣਾ ਖਿਆਲ ਰਖੋ। ਇਕ ਅਸਲੀ ਸਤਿਗੁਰੂ ਲਭਣ ਦੀ ਕੋਸ਼ਿਸ਼ ਕਰੋ, ਜੇਕਰ ਤੁਸੀਂ ਕਰ ਸਕਦੇ ਹੋ, ਇਕ ਸ਼ਕਤੀਸ਼ਾਲੀ ਗੁਰੂ। ਇਹਦੇ ਲਈ ਪ੍ਰਾਰਥਨਾ ਕਰੋ, ਅਤੇ ਮੈਂ ਤੁਹਾਡੇ ਲਈ ਸਭ ਤੋਂ ਵਧੀਆ ਦੀ ਕਾਮਨਾ ਕਰਦੀ ਹਾਂ। ਬੁਧ ਤੁਹਾਨੂੰ ਆਸ਼ੀਰਵਾਦ ਦੇਵੇ ਅਤੇ ਜੋ ਵੀ ਜ਼ੂਰਰੀ ਹੋਵੇ ਤੁਹਾਨੂੰ ਇਹਦੇ ਨਾਲ ਬਖਸੇ, ਅਤੇ ਕਾਫੀ ਸ਼ਕਤੀ ਦੇਵੇ ਤੁਹਾਡੇ ਗਿਆਨ ਪ੍ਰਾਪਤੀ ਤਕ ਪਹੁੰਚਣ ਲਈ ਅਤੇ ਬੁਧਹੁਡ ਪ੍ਰਾਪਤ ਕਰਨ ਲਈ, ਬਿਨਾਂਸ਼ਕ, ਜਿਤਨਾ ਜ਼ਲਦੀ ਸੰਭਵ ਹੋਵੇ। ਅਸੀਂ ਇਹ ਇਥੋਂ ਤਕ ਕਲ ਚਾਹੁੰਦੇ ਸੀ, ਪਰ ਅਸੀਂ ਨਹੀਂ ਜਾਣਦੇ ਕੀ ਕਰਨਾ ਹੈ, ਮੈਂ ਜਾਣਦੀ ਹਾਂ ਕੀ ਕਰਨਾ ਹੇ, ਪਰ ਮੈਂ ਤੁਹਾਨੂੰ ਨਹੀਂ ਕਹਿ ਸਕਦੀ ਆ ਕੇ ਅਤੇ ਮੇਰੇ ਨਾਲ ਅਧਿਐਨ ਕਰਨ ਲਈ, ਭਾਵੇਂ ਮੈਂ ਇਹ ਬਹੁਤ ਪਸੰਦ ਕਰਾਂਗੀ, ਤੁਹਾਡੀ ਖਾਤਰ। ਪਰ ਇਹ ਮਕਸਦ ਨਹਂ ਹੈ ਮੈਂ ਅਜ਼ ਤੁਹਾਡੇ ਨਾਲ ਗਲ ਕਰ ਰਹੀ ਹਾਂ। ਇਹ ਸ਼ਰਤ-ਰਹਿਤ ਸੀ, ਅਤੇ ਇਹ ਸਭ ਪਿਆਰ ਨਾਲ ਸੀ। ਸੋ, ਅਮੀਤਬਾ ਬੁਧ, ਅਮੀਤੁਓਫੋ। ਆ ਦੀ ਦਾ ਫਾਟ। ਪ੍ਰਮਾਤਮਾ ਭਲਾ ਕਰੇ। ਬੁਧ ਦੀ ਦਇਆ। ਸਾਨੂੰ ਅਸੀਸ, ਤੁਹਾਨੂੰ ਅਸੀਸ ਤੁਹਾਡੇ ਟੀਚੇ ਲਈ ਗਿਆਨਵਾਨ ਬਣਨ ਲਈ ਅਤੇ ਇਕ ਬੁਧ ਬੁਣਨ ਲਈ। ਆਮੇਨ। ਅਮੀਤੁਓਫੋ। ਆ ਦੀ ਦਾ ਫਾਟ।

Photo Caption: ਸਵਰਗ ਦਾ ਧੰਨਵਾਦ ਇਕ ਮੁਬਾਰਕ ਸ਼ਾਂਤ ਜੀਵਨ ਲਈ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (16/20)
9
2024-12-02
3606 ਦੇਖੇ ਗਏ
10
2024-12-03
3046 ਦੇਖੇ ਗਏ
11
2024-12-04
2883 ਦੇਖੇ ਗਏ
12
2024-12-05
2874 ਦੇਖੇ ਗਏ
13
2024-12-06
2909 ਦੇਖੇ ਗਏ
14
2024-12-07
2776 ਦੇਖੇ ਗਏ
15
2024-12-08
2736 ਦੇਖੇ ਗਏ