ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਨੁਖੀ ਸਰੀਰ ਦੀ ਅਨਮੋਲਤਾ, ਅਠ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਕਿਥੇ ਸੀ? ਜੋ ਵੀ ਮੈਂਨੂੰ ਯਾਦ ਹੈ, ਮੈਂ ਤੁਹਾਨੂੰ ਦਸਾਂਗੀ। ਇਹ ਸ਼ਾਇਦ ਤਰਤੀਬਵਾਰ ਨਾ ਹੋਵੇ।

ਹੁਣ, ਤੁਸੀਂ ਸਾਰੇ ਜਾਣਦੇ ਹੋ ਕਿ ਮੈਡੀਟੇਸ਼ਨ ਵਿਚ ਬੈਠਣਾ, ਤੁਸੀਂ ਜਿਆਦਾਤਰ ਸਤਿਗੁਰੂਆਂ ਨੂੰ ਇਹ ਕਰਦੇ ਹੋਏ ਦੇਖਦੇ ਹੋ ਜਾਂ ਉਹ ਆਪਣੇ ਪੈਰੋਕਾਰਾਂ ਨੂੰ ਦਸਦੇ ਹਨ ਲਤਾਂ ਨਾਲ ਪੂਰੀ ਤਰਾਂ ਚੌਕੜੀ (ਫੁਲ ਲੋਟਸ) ਮਾਰਨੀ, ਭਾਵ ਤੁਹਾਡੀਆਂ ਦੋਨੇ ਲਤਾਂ ਇਕਠੀਆਂ ਜੁੜੀਆਂ, ਵਲੇਟੀਆਂ ਹੋਣ ਅਤੇ ਸਮੁਚੇ ਪੈਰਾਂ ਦੀਆਂ ਤਲੀਆਂ ਉਪਰ ਨੂੰ ਅਸਮਾਨ ਵਲ ਹਨ। ਦੋਨੋਂ ਤਲੀਆਂ ਦੋਨਾਂ ਲਤਾਂ ਦੇ ਉਪਰ ਹਨ ਅਤੇ ਉਪਰ ਵਲ। ਇਹ ਵਧੀਆ ਹੈ। ਉਹ ਸਰੀਰ ਦੀ ਸਥਿਤੀ, ਆਸਣ ਤੁਹਾਨੂੰ ਆਪਣੇ ਆਪ ਨੂੰ ਕੰਟ੍ਰੋਲ ਕਰਨ ਵਿਚ ਸ਼ਕਤੀ ਦਿੰਦਾ ਹੈ। ਆਪਣੇ ਆਪ ਨੂੰ ਵਖ-ਵਖ ਪਹਿਲੂਆਂ ਵਿਚ ਕੰਟ੍ਰੋਲ ਕਰਨ ਲਈ, ਪਰ ਸਾਰੇ ਪਹਿਲੂਆਂ ਵਿਚ ਨਹੀਂ। ਉਥੇ ਅਨੇਕ ਹੋਰ ਪਹਿਲੂ ਹਨ ਜੋ ਤੁਸੀਂ ਕੰਟ੍ਰੋਲ ਨਹੀਂ ਕਰ ਸਕਦੇ, ਜਿਵੇਂ ਤੁਹਾਡੀਆਂ ਭਾਵਨਾਵਾਂ, ਗੁਸਾ, ਅਤੇ ਸੰਸਾਰੀ ਦੁਨਿਆਵੀ ਸਮਗਰੀ ਲਈ ਲਾਲਸਾ; ਇਹਨਾਂ ਲਈ ਇਛਾ ਕਰਨਾ ਮੁਨਾਸਬ ਨਹੀਂ - ਬਸ ਆਪਣੀ ਜੀਵਿਕਾ ਕਮਾਉਣ ਲਈ ਕੰਮ ਕਰਨ ਲਈ ਆਪਣੇ ਭੌਤਿਕ ਸਰੀਰ ਦੀ ਅਤੇ ਭੌਤਿਕ ਦਿਮਾਗ ਦੀ ਵਰਤੋਂ ਕਰਨੀ। ਪਰ ਜੇ ਤੁਹਾਡੇ ਕੋਲ ਕਿਸੇ ਹੋਰ ਕਿਸਮ ਦਾ ਹਥ ਨਾਲ ਇਕ ਇਸ਼ਾਰੇ ਦਾ ਆਸਣ ਹੈ, ਇਸ ਤਰਾਂ ਪੂਰੀ ਤਰਾਂ ਚੌਂਕੜੀ ਮਾਰਨ ਨਾਲ, ਫਿਰ ਤੁਸੀਂ ਕਿਸੇ ਹੋਰ ਕਿਸਮ ਦੀ ਸ਼ਕਤੀ ਪ੍ਰਾਪਤ ਕਰੋਂਗੇ।

ਮੈਂ ਤੁਹਾਨੂੰ ਸਿਰਫ ਦਸ ਸਕਦੀ ਹਾਂ ਉਹਦੇ ਬਾਰੇ ਜੋ ਤੁਸੀਂ ਸੰਸਾਰ ਵਿਚ ਪਹਿਲੇ ਹੀ ਦੇਖ ਲਿਆ ਹੈ। ਮੈਂ ਬਸ ਭੇਤ ਸਮਝਾਉਂਦੀ ਹਾਂ। ਦੂਜੇ, ਬਹੁਤ ਸਾਰੇ ਹੋਰ ਮੈਂ ਤੁਹਾਨੂੰ ਨਹੀਂ ਦਸ ਸਕਦੀ ਕਿਉਂਕਿ ਇਹ ਸ਼ਾਇਦ ਤੁਹਾਨੂੰ ਨੁਕਸਾਨ ਪਹੁੰਚਾਉਣ ਜੇਕਰ ਤੁਸੀਂ ਅਜ਼ਮਾਇਸ਼ ਕਰਦੇ ਹੋ ਜਦੋਂ ਤੁਸੀਂ ਕਾਫੀ ਸ਼ੁਧ ਨਾ ਹੋਵੋਂ। ਪ੍ਰਮਾਤਮਾ ਅਤੇ ਸਾਰੇ ਹੋਰ ਪ੍ਰਭੂ ਇਹਦੀ ਇਜਾਜ਼ਤ ਨਹੀਂ ਦਿੰਦੇ ਅਤੇ ਸਵਰਗ ਇਹਦੀ ਚੰਗੀ ਰਾਖੀ ਕਰਦੇ ਹਨ ਅਤੇ ਕਿਸੇ ਵੀ ਅਸ਼ੁਧ ਵਿਆਕਤੀ ਨੂੰ ਇਹਨਾਂ ਨੂੰ ਵਰਤੋਂ ਕਰਨ ਤੋਂ ਵਰਜ਼ਦੇ ਹਨ। ਇਹਨਾਂ ਸਾਰਆਂ ਚੀਜ਼ਾਂ ਨੂੰ ਜਾਨਣਾ ਬਹੁਤ ਵਧੀਆ ਹੈ, ਪਰ ਮੈਂ ਇਹਨਾਂ ਸਾਰ‌ਿਆਂ ਨੂੰ ਹੁਣ ਤਕ, ਅਜ਼ੇ ਨਹੀਂ ਵਰ‌ਤੋਂ ਕੀਤਾ। ਹੋ ਸਕਦਾ ਮੈਂ ਉਨਾਂ ਵਿਚੋਂ ਇਕ ਜਾਂ ਦੋਆਂ ਨੂੰ ਵਰਤਾਂ, ਸ਼ਾਇਦ, ਇਸ ਸਥਿਤੀ ਵਿਚ ਆਪਣੇ ਆਪ ਦੀ ਮਦਦ ਕਰਨ ਲਈ, ਪਰ ਮੈਨੂੰ ਅਜ਼ੇ ਵੀ ਯਕੀਨ ਨਹੀਂ ਹੈ ਜੇਕਰ ਸੰਸਾਰ ਦੇ ਕਰਮ ਹੋਰ ਸਹੂਲਤ ਦੇਣਗੇ।

ਸੋ, ਉਥੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਅਸੀਂ ਜਨਮ ਲੈਂਦੇ ਹਾਂ ਅਤੇ ਇਕ ਦਿਨ ਜਾਂ ਕਿਸੇ ਹੋਰ ਸਮੇਂ ਅਸੀਂ ਮਰਦੇ ਹਾਂ। ਇਹੀ ਹੈ ਬਸ ਜੇਕਰ ਕੋਈ ਵਿਆਕਤੀ ਭੌਤਿਕ ਸਰੀਰ ਵਿਚ ਹੈ ਅਤੇ ਜੇਕਰ ਪ੍ਰਮਾਤਮਾ ਜਾਂ ਬੁਧਾਂ ਨੇ ਉਸ ਵਿਆਕਤੀ ਨੂੰ ਗ੍ਰਹਿ ਤੇ ਮਨੁਖਜਾਤੀ ਅਤੇ ਹੋਰ ਦੂਜੇ ਜੀਵਾਂ ਲਈ, ਇਕ ਨਿਰਦੇਸ਼ਕ ਵਜੋਂ ਨਿਯੁਕਤ ਕੀਤਾ ਹੈ, ਇਥੋਂ ਤਕ ਜਾਨਵਰ-ਲੋਕ, ਰੁਖ ਅਤੇ ਪੌਂਦੇ, ਅਤੇ ਪਥਰ ਵੀ ਉਸ ਵਿਆਕਤੀ ਨੂੰ ਸੁਣ ਰਹੇ ਹਨ। ਅਤੇ ਜੇਕਰ ਉਹ ਵਿਆਕਤੀ ਅਜ਼ੇ ਭੌਤਿਕ ਸਰੀਰ ਵਿਚ ਹੈ, ਫਿਰ ਉਹ ਭੌਤਿਕ ਸੰਸਾਰ ਦੇ ਜੀਵਾਂ ਨਾਲ ਹੋਰ ਜੁੜ ਸਕਦਾ, ਸੰਪਰਕ ਕਰ ਸਕਦਾ ਹੈ ਅਤੇ ਉਨਾਂ ਨੂੰ ਵਧੇਰੇ ਕੁਸ਼ਲਤਾ ਨਾਲ, ਵਧੇਰੇ ਸਿਧੇ ਤੌਰ ਤੇ ਸਿਖਾ ਸਕਦਾ ਹੈ। ਬਸ ਇਹੀ ਹੈ। ਨਹੀਂ ਤਾਂ, ਜਿੰਦਗੀ ਅਤੇ ਮੌਤ ਭੌਤਿਕ ਸੰਸਾਰ ਵਿਚ ਕੁਝ ਚੀਜ਼ ਹੈ ਜਿਸ ਨੂੰ ਅਸੀਂ ਨਹੀਂ ਟਾਲ ਸਕਦੇ।

ਇਹ ਇਕ ਅਫਸੋਸ ਹੈ। ਮੈਂ ਬਹੁਤ ਅਫਸੋਸ ਮਹਿਸੂਸ ਕਰਦੀ ਹਾਂ ਕਿ ਮੈਂ ਕਿਸੇ ਨੂੰ ਇਹਦੇ ਬਾਰੇ ਨਹੀਂ ਸਿਖਾ ਸਕਦੀ। ਇਕ ਵਾਰ, ਮੈਂ ਕੋਸ਼ਿਸ਼ ਕੀਤੀ ਸੀ। ਮੈਂ ਇਹਨਾਂ ਸਰੀਰਕ ਜਾਣਕਾਰੀ ਦੇ ਇਛਾਰ‌ਿਆਂ ਵਿਚੋਂ ਕਿਸੇ ਇਕ ਵਿਆਕਤੀ ਨੂੰ ਤਬਾਦਲਾ, ਟ੍ਰਾਂਸਫਰ ਕਰਨ ਦੀ ਯੋਜਨਾ ਬਣਾਈ, ਜੋ ਉਸ ਸਮੇਂ ਮੇਰੇ ਬਹੁਤ ਲਾਗੇ ਸੀ। ਅਤੇ ਮੈਂ ਸੋਚ‌ਿਆ ਉਹ ਵਿਆਕਤੀ ਇਹ ਸਵੀਕਾਰ ਕਰਨ ਦੇ ਯੋਗ ਹੋਵੇਗਾ। ਬਸ ਘਟੋ ਘਟ ਇਕ ਨਾਲ ਟ੍ਰਾਏ ਕਰਨ ਲਈ। ਪਰ ਨਹੀਂ। ਓਹ, ਕੁਝ ਚੀਜ਼ ਵਾਪਰੀ ਅਤੇ ਨਰਕ ਵਾਂਗ ਹੋ ਗਿਆ। ਸੋ ਉਹ ਵਿਆਕਤੀ ਚੁਣਿਆ ਹੋਇਆ ਨਹੀਂ ਹੋ ਸਕਦਾ ਇਥੋਂ ਤਕ ਕਿ ਸਿਰਫ ਸਰੀਰ ਦੇ ਇਕ ਗੁਪਤ ਇਸ਼ਾਰੇ ਲਈ, ਇਕ ਖਾਸ ਜਾਣਕਾਰੀ ਦੇ ਟੁਕੜੇ ਲਈ।

ਮੈਂ ਵੀ ਬਹੁਤ ਬੁਰਾ, ਨਿਰਾਸ਼ਾ ਮਹਿਸੂਸ ਕਰਦੀ ਹਾਂ, ਕਿ ਬਹੁਤ ਸਾਰੀਆਂ ਚੀਜ਼ਾਂ ਮੈਂ ਜਾਣਦੀ ਹਾਂ, ਮੈਂ ਹੋਰਨਾਂ ਨੂੰ ਨਹੀਂ ਦਸ ਸਕਦੀ ਤਾਂਕਿ ਇਹ ਅਗੇ ਭੇਜੀਆਂ ਜਾਣ ਜਾਂ ਲੋਕਾਂ ਦੀ ਕਿਸੇ ਤਰੀਕੇ ਨਾਲ ਮਦਦ ਕਰਨ ਲਈ। ਮੈਂ ਕੀਤਾ ਜੋ ਵੀ ਮੈਂ ਕਰ ਸਕੀ ਆਪਣੀ ਆਵਦੀ, ਨਿਮਰ ਸ਼ਕਤੀ ਵਿਚ ਜੋ ਵੀ ਪ੍ਰਮਾਤਮਾ ਅਤੇ ਸਾਰੇ ਸੰਤਾਂ ਅਤੇ ਸਾਧੂਆਂ ਦੀ ਕ੍ਰਿਪਾ ਕਾਰਨ ਹੈ।

ਜਦੋਂ ਮੈਂ ਕਹਿੰਦੀ ਹਾਂ "ਸੰਤਾਂ ਅਤੇ ਸਾਧੂਆਂ," ਤੁਹਾਨੂੰ ਜਾਨਣਾ ਚਾਹੀਦਾ ਹੈ ਇਹਦਾ ਅਰਥ ਬੁਧ ਵੀ । ਸਾਡੇ ਕੋਲ ਵਖਰੀ ਪਰਿਭਾਸ਼ਾ ਹੈ। ਪਰ "ਬੁਧਾਂ" ਦਾ ਭਾਵ ਅੰਗਰੇਜ਼ੀ ਭਾਸ਼ਾ ਵਿਚ ਵੀ ਸੰਤ ਅਤੇ ਸਾਧੂ ਜਨ ਹੈ।

ਇਹ ਬਹੁਤ ਮੁਸ਼ਕਲ ਹੈ। ਬਹੁਤ ਸਾਰੇ ਲੋਕ ਸ਼ਬਦਾਵਲੀ ਉਤੇ ਬਹਿਸ ਕਰਦੇ ਰਹਿੰਦੇ ਹਨ। ਸੋ ਇਹ ਜਾਂ ਤਾਂ "ਪ੍ਰਮਾਤਮਾ, ਗੌਡ" ਹੈ ਜਾਂ ਹੋਰ ਕੁਝ ਨਹੀਂ; ਜਾਂ ਇਕ "ਬੁਧਾ" ਜਾਂ ਹੋਰ ਕੋਈ ਨਹੀਂ। ਭਾਵੇਂ ਜੇਕਰ ਬੁਧ ਪਹਿਲੇ ਹੀ 2000-ਕਈ-ਸੌ ਸਾਲ ਪਹਿਲੇ ਹੀ ਆਪਣੇ ਨਿਰਵਾਣ ਵਿਚ ਚਲਾਣਾ ਕਰ ਗਏ ਹਨ, ਜਾਂ (ਭਗਵਾਨ) ਈਸਾ ਜਾਂ ਕੋਈ ਹੋਰ "ਚੰਗਾ ਨਹੀਂ"; ਹੋਰ ਹਰ ਕੋਈ ਇਕ "ਨਾਸਤਕ" ਹੈ। ਮੈਂ ਬਸ ਇਹ ਸਭ ਘੜਮਸ, ਹਰ ਕਿਸੇ ਦੀਆਂ ਦਲੀਲਾਂ ਅਤੇ ਨਿਰਣ‌ਿਆਂ ਨੂੰ ਦੇਖ ਕੇ ਬਸ ਆਪਣਾ ਸਿਰ ਹਿਲਾ ਸਕਦੀ ਹਾਂ। ਮੈਂ ਬਸ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਕੀ ਕਰੀਏ?

ਬਹੁਤੇ ਅਗਿਆਨੀ, ਅਣਜਾਣ ਹਨ ਅਤੇ ਸੋਚਦੇ ਹਨ ਉਹ ਸਭ ਚੀਜ਼ ਜਾਣਦੇ ਹਨ। ਪਰ ਉਹਨਾਂ ਕੋਲ ਇਕ ਉਂਗਲੀ ਦੇ ਨਹੁੰ ਦੀ ਜਾਣਕਾਰੀ (ਕੀਮਤ) ਜਿਤਨਾ ਗਿਆਨ ਨਹੀਂ ਹੈ। ਮੈਂਨੂੰ ਬਸ ਉਨਾਂ ਲਈ ਤਰਸ ਵੀ ਆਉਂਦਾ ਹੈ, ਕਿਉਂਕਿ ਉਹ ਨਹੀਂ ਜਾਣਦੇ ਉਹ ਕੀ ਕਹਿ ਰਹੇ ਹਨ। ਉਹ ਨਹੀਂ ਜਾਣਦੇ ਉਹ ਕੀ ਕਰ ਰਹੇ ਹਨ। ਅਤੇ ਉਹ ਅਸਲੀ, ਸ਼ੁਧ ਅਭਿਆਸੀਆਂ ਨੂੰ ਬਦਨਾਮ ਕਰਕੇ ਸਵਰਗ ਅਤੇ ਧਰਤੀ ਅਤੇ ਸਾਰੇ ਬੁਧਾਂ ਨੂੰ ਨਾਰਾਜ਼ ਕਰਦੇ ਹਨ - ਸੰਤਾਂ ਜਾਂ ਬੁਧਾਂ ਬਾਰੇ ਗਲ ਕਰਨੀ ਤਾਂ ਪਾਸੇ ਰਹੀ ਜਿਨਾਂ ਨੂੰ ਸਵਰਗ ਦੁਆਰਾ ਇਥੇ ਥਲੇ ਇਸ ਅਸ਼ਾਂਤ ਸੰਸਾਰ ਨੂੰ ਆਉਣ ਲਈ ਨਿਯੁਕਤ ਕੀਤਾ ਗਿਆ ਹੈ, ਜੀਵਾਂ ਨੂੰ ਇਸ ਦੁਖੀ ਖੇਤਰ ਤੋਂ ਬਚਾਉਣ ਲਈ ਉਚੇਰੇ ਅਤੇ ਅਨੰਦਮਈ ਸਵਰਗਾਂ ਨੂੰ ਉਪਰ ਲਿਜਾਣ ਲਈ ਤਾਂਕਿ ਉਥੇ ਇਕ ਲੰਮੇਂ ਸਮੇਂ ਤਕ ਰਹਿ ਸਕਣ, ਜਾਂ ਸਦਾ ਲਈ, ਜਾਂ ਆਪ ਬੁਧ ਬਣ ਸਕਣ, ਨਿਰਭਰ ਕਰਦਾ ਉਨਾਂ ਨੂੰ ਉਨਾਂ ਦੇ ਗੁਣਾਂ ਅਨੁਸਾਰ ਕਿਥੇ ਰਖਿਆ ਜਾਂਦਾ ਹੈ।

ਬਹੁਤ ਤਰਸਯੋਗ, ਇਹ ਲੋਕ - ਉਹ ਨਹੀਂ ਜਾਣਦੇ ਉਨਾਂ ਲਈ ਕੀ ਉਡੀਕ ਰਿਹਾ ਹੈ। ਭਾਵੇਂ ਕੁਝ ਵੀ ਹੋਵੇ, ਮੈਂ ਅਜ਼ੇ ਵੀ ਉਨਾਂ ਦੀ ਮਦਦ ਕਰਨ ਦੀ ਅਤੇ ਉਨਾਂ ਨੂੰ ਬਚਾਉਣ ਦੀ ਕੋਸ਼ਸ਼ ਕਰਦੀ ਹਾਂ, ਅਤੇ ਇਹ ਪ੍ਰਮਾਤਮਾ ਦੀ, ਅਤੇ ਬੁਧਾਂ, ਸਤਿਗੁਰੂਆਂ, ਬੋਧੀਸਾਤਵਾਂ ਦੀ ਦਇਆ-ਮਿਹਰ ਉਤੇ ਨਿਰਭਰ ਕਰਦਾ ਹੈ। ਮੇਰੇ ਇਕਲੀ ਤੇ ਨਹੀਂ; ਮੈਂ ਸਿਰਫ ਇਕ ਸਾਧਨ ਹਾਂ। ਮੈਂ ਆਪਣੀ ਪੂਰੀ ਕੋਸ਼ਿਸ਼ ਕਰਦੀ ਹਾਂ, ਬਿਨਾਂਸ਼ਕ - ਕੁਰਬਾਨ ਕਰਦੀ ਜੋ ਵੀ ਮੈਂ ਕਰ ਸਕਾਂ, ਰਹਿੰਦੀ ਹਾਂ ਜਿਸ ਕਿਸੇ ਵੀ ਸਥਿਤੀ ਵਿਚ ਮੈਨੂੰ ਰਹਿਣਾ ਪਵੇ, ਜੋ ਵੀ ਖਤਰੇ ਵਿਚ ਜੋਖਮ ਜਿਸ ਵਿਚ ਮੈਨੂੰ ਕਰਮਾਂ ਦੁਆਰਾ ਮਜ਼ਬੂਰੀ ਨਾਲ ਪਾਇਆ ਜਾਂਦਾ ਜੋ ਵੀ ਮੈਂ ਕਰਦੀ ਹਾਂ ਜੋ ਸੰਸਾਰ ਦੇ ਕਰਮਾਂ ਨਾਲ ਦਖਲਅੰਦਾਜ਼ੀ ਕਰਦਾ ਹੈ।

ਜੇ ਤੁਹਾਨੂੰ ਕੋਈ ਕਦੇ ਨਾ ਦਸੇ, ਤੁਹਾਨੂੰ ਕੋਈ ਚੀਜ਼ ਸਹੀ ਨਾ ਸਿਖਾਵੇ, ਜਾਂ ਜੇਕਰ ਤੁਹਾਨੂੰ ਯਕੀਨ ਨਾ ਹੋਵੇ ਜੇਕਰ ਉਹ ਵਿਆਕਤੀ ਤੁਹਾਨੂੰ ਕੁਝ ਸਹੀ ਚੀਜ਼ ਦਸਦਾ ਹੈ ਜਾਂ ਸਹੀ ਮੂਰਤੀਆਂ ਦੀ ਪੂਜਾ ਕਰਦਾ, ਫਿਰ ਬਸ ਆਪਣੀ ਪੂਰੀ ਇਮਾਨਦਾਰੀ ਨਾਲ ਸਾਰੇ ਗੁਰੂਆਂ ਨੂੰ - ਭਾਵ ਬੋਧੀਸਾਤਵਾ, ਬੁਧਾਂ, ਪ੍ਰਮਾਤਮਾ ਨੂੰ ਅੰਦਰੋਂ ਪ੍ਰਾਰਥਨਾ ਕਰੋ - ਕਿ ਤੁਹਾਡੀ ਰਖਿਆ ਕੀਤੀ ਜਾਵੇਗੀ, ਤੁਹਾਨੂੰ ਆਪਣੇ ਮੂਲ ਨੂੰ ਯਾਦ ਦਿਲਾਉਣ ਵਿਚ ਕਿਸੇ ਵੀ ਗੁਰੂ ਦੁਆਰਾ ਲਿਜਾਇਆ ਜਾਵੇਗਾ, ਇਕ ਅਸਲੀ ਗੁਰੂ ਜਿਹੜਾ ਤੁਹਾਡੀ ਆਤਮਾ ਨੂੰ ਇਸ ਸੰਸਾਰ ਦੇ ਬੰਧਨਾਂ ਤੋਂ ਮੁਕਤ ਕਰ ਸਕਦਾ ਹੈ।

ਖੈਰ, ਘਟੋ ਘਟ ਤੁਸੀਂ ਹੁਣ ਜਾਣਦੇ ਹੋ ਕਿਉਂ ਬੁਧ ਨੇ ਕਿਹਾ ਸੀ ਕਿ ਮਨੁਖੀ ਸਰੀਰ ਪ੍ਰਾਪਤ ਕਰਨਾ ਇਤਨਾ ਕੀਮਤੀ ਹੈ, ਇਤਨਾ ਅਨਮੋਲ ਹੈ, ਇਤਨਾ ਦੁਰਲਭ ਹੈ, ਭਾਵੇਂ ਮੈਂ ਤੁਹਾਡੇ ਲਈ ਇਹਨਾਂ ਸਭ ਭੇਦਾਂ ਬਾਰੇ ਪ੍ਰਦਰਸ਼ਨ ਨਹੀਂ ਕਰ ਸਕਦੇ। ਇਹ ਅਕਸਰ ਕਿਹਾ ਗਿਆ ਹੈ ਕਿ ਜੇਕਰ ਅਸੀਂ ਸਵਰਗਾਂ ਵਿਚ ਹਾਂ, ਜਿਵੇਂ ਸ਼ਾਇਦ ਨੀਵੇਂ ਸਵਰਗਾਂ ਵਿਚ, ਫਿਰ ਇਹ ਅਭਿਆਸ ਕਰਨਾ ਮੁਸ਼ਕਲ ਹੈ। ਮੇਰੇ ਖਿਆਲ ਵਿਚ ਕਿਉਂਕਿ ਸਵਰਗਾਂ ਵਿਚ, ਸਾਡੇ ਕੋਲ ਸਾਡੇ ਭੌਤਿਕ ਸਰੀਰਾਂ ਅੰਦਰ ਇਸ ਭੌਤਿਕ ਆਸ਼ੀਰਵਾਦ ਦੀ ਫੈਕਲਟੀ ਨਹੀਂ ਹੈ। ਭੌਤਿਕ ਸਰੀਰ ਇਹਨਾਂ ਸਾਧਨਾਂ ਨੂੰ, ਅਦਿਖ ਸਾਧਨਾਂ ਨੂੰ ਵਧੇਰੇ ਪਕੜ ਸਕਦਾ , ਭਾਵ ਆਸ਼ੀਰਵਾਦ ਜੋ ਇਕ ਮਨੁਖੀ ਸਰੀਰ ਦੇ ਇਸ ਭੌਤਿਕ ਸਰੀਰ ਵਿਚ ਛੁਪੀ ਹੋਈ ਹੈ। ਸਵਰਗਾਂ ਵਿਚ, ਐਸਟਰਲ ਸਵਰਗ ਤੋਂ ਉਪਰ ਬ੍ਰਹਿਮਾ ਦੇ ਤੀਸਰੇ ਸਵਰਗ ਤਕ, ਸਾਡੇ ਕੋਲ ਇਹ ਭੌਤਿਕ ਵਿਰਾਸਤੀ ਸ਼ਕਤੀ ਵਿਚੋਂ ਕੋਈ ਨਹੀਂ ਹੈ ਜੋ ਸਾਡੇ ਭੌਤਿਕ ਸਰੀਰ ਅੰਦਰ ਹਨ।

ਸ਼ਾਇਦ ਇਸੇ ਲਈ ਵੀ ਬਾਈਬਲ ਵਿਚ, ਪ੍ਰਮਾਤਮਾ ਨੇ ਕਿਹਾ ਕਿ ਪ੍ਰਮਾਤਮਾ ਨੇ ਆਦਮੀ ਨੂੰ ਮਨੁਖਾਂ ਨੂੰ - ਹਮੇਸ਼ਾਂ "ਆਦਮੀ" - ਮਨੁਖਾਂ ਨੂੰ ਪ੍ਰਮਾਤਮਾ ਦੇ ਆਪਣੇ ਚਿਤਰ ਵਿਚ ਬਣਾਇਆ। ਅਸੀਂ ਕਲਪਨਾ ਨਹੀਂ ਕਰ ਸਕਦੇ ਪ੍ਰਮਾਤਮਾ ਦਾ ਚਿਤਰ ਕਿਹੋ ਜਿਹਾ ਹੈ। ਪਰ ਪ੍ਰਮਾਤਮਾ ਕੋਲ ਇਹ ਸਭ ਸ਼ਕਤੀ ਹੈ, ਸਾਰੀ ਰਚਨਾਤਮਿਕ ਸ਼ਕਤੀ ਪ੍ਰਮਾਤਮਾ ਦੀ ਹੋਂਦ ਦੇ ਅੰਦਰ ਹੈ। ਅਤੇ ਜਦੋਂ ਪ੍ਰਮਾਤਮਾ ਨੇ ਮਨੁਖਾਂ ਨੂੰ ਉਸੇ ਚਿਤਰ ਵਿਚ ਬਣਾਇਆ, ਇਸ ਦਾ ਭਾਵ ਹੈ ਸਾਨੂੰ ਵੀ ਪ੍ਰਮਾਤਮਾ ਦੀ ਸਾਰੀ ਸ਼ਕਤੀ ਕਿਸੇ ਹਦ ਤਕ ਵਿਰਾਸਤ ਵਿਚ ਮਿਲੀ ਹੈ - ਸਾਇਦ ਘਟ - ਪਰ ਅਜ਼ੇ ਵੀ ਬਹੁਤ ਸ਼ਕਤੀਸ਼ਾਲੀ, ਬਹੁਤ ਜ਼ਿਆਦਾ ਸ਼ਕਤੀ। ਸ਼ਾਇਦ ਇਸੇ ਕਾਰਨ, ਇਥੋਂ ਤਕ ਫਰਿਸ਼ਤੇ ਸਾਡੇ ਮਨੁਖਾਂ ਨਾਲ ਈਰਖਾ ਕਰਦੇ ਸਨ। ਇਸ ਤਰਾਂ, ਉਹ ਬਹੁਤ ਸਖਤ ਕੋਸ਼ਿਸ਼ ਕਰ ਰਹੇ ਹਨ ਪ੍ਰਮਾਤਮਾ ਨੂੰ ਯਕੀਨ ਦਿਵਾਉਣ ਲਈ ਕਿ ਅਸੀਂ ਕੁਝ ਵੀ ਨਹੀਂ ਹਾਂ, ਅਤੇ ਉਹ ਹਰ ਸਮੇਂ ਮਨੁਖਾਂ ਨੂੰ ਪਰੀਖਿਆ ਕਰਨ ਲਈ ਬਹੁਤ ਸਖਤ ਕੋਸ਼ਿਸ਼ ਕਰਦੇ ਹਨ, ਮਨੁਖਾਂ ਨੂੰ ਅਜਮਾਇਸ਼ਾਂ ਅਤੇ ਬਿਪਤਾ ਵਿਚ ਦੀ ਪਾਉਣ ਲਈ: ਸਭ ਕਿਸਮ ਦੀਆਂ ਚਣੌਤੀਆਂ, ਮਨੁਖਾਂ ਦੀ ਸਮਰਥਾ, ਬੁਧੀ, ਸਿਆਣਪ ਅਤੇ ਸਭ ਕਿਸਮ ਦੀਆਂ ਕਾਬਲੀਅਤਾਂ ਨੂੰ ਪਰਖਦੇ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (3/8)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-24
5 ਦੇਖੇ ਗਏ
2024-12-24
7 ਦੇਖੇ ਗਏ
5:49

Flood Relief Aid in India

93 ਦੇਖੇ ਗਏ
2024-12-22
93 ਦੇਖੇ ਗਏ
41:12
2024-12-22
42 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ