ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਤਿੰਨ ਕਿਸਮ ਦੇ ਗੁਰੂ, ਪੰਜ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਅਤੇ ਮੈਂ ਇਥੇ ਆਪਣੇ ਪੂਰੇ ਦਿਲ ਨਾਲ ਇਹ ਵੀ ਪੁਛ ਰਹੀ ਹਾਂ ਉਨਾਂ ਸਰਕਾਰਾਂ, ਵਡੇ ਦੇਸ਼ਾਂ ਵਿਚ ਵਡੇ, ਸ਼ਕਤੀਸ਼ਾਲੀ ਲੋਕਾਂ ਨੂੰ: ਅਸੀਂ ਕੀ ਕੀਤਾ ਹੈ? ਮੇਰੇ ਪੈਰੋਕਾਰਾਂ ਨੇ ਪ੍ਰੇਸ਼ਾਨ ਕੀਤੇ ਜਾਣ ਦੇ, ਧਮਕਾਏ ਜਾਣ ਦੇ, ਸੀਮਤ ਕੀਤੇ ਜਾਣ ਦੇ, ਰੁਕਾਵਟ ਵਿਚ ਪਾਏ ਜਾਣ ਦੇ, ਜਾਂ ਅੜਿਕੇ ਵਿਚ ਪਾਏ ਜਾਣ ਦੇ ਅਤੇ ਗ੍ਰਿਫਤਾਰ ਕੀਤੇ ਜਾਣ ਦੇ, ਜਾਂ ਕਿਸੇ ਵੀ ਤਰੀਕੇ ਨਾਲ ਜੇਲ ਵਿਚ ਪਾਏ ਜਾਣ ਦੇ ਲਾਇਕ ਹੋਣ ਲਈ ਕੀ ਕੀਤਾ ਹੈ? ਅਸੀਂ ਤੁਹਾਡਾ ਕੀ ਨੁਕਸਾਨ ਕੀਤਾ ਹੈ? ਅਸੀਂ ਸਿਰਫ ਗ੍ਰਹਿ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਤੁਹਾਡਾ ਗ੍ਰਹਿ ਵੀ ਹੈ। ਅਸੀਂ ਸਿਰਫ ਸੰਸਾਰ ਨੂੰ ਇਕ ਬਿਹਤਰ ਜਗਾ ਬਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ: ਵਧੇਰੇ ਕਾਨੂੰਨ-ਦੀ ਪਾਲਣਾ ਕਰਨ ਵਾਲੇ ਨਾਗਰਿਕ; ਵਧੇਰੇ ਕੋਮਲ, ਵਧੇਰੇ ਪਿਆਰੇ, ਵਧੇਰੇ ਮਦਦਗਾਰ ਨਾਗਰਿਕ। ਇਹ ਤੁਹਾਡੀ ਸਰਕਾਰ ਲਈ ਵੀ ਵਧੀਆ ਹੋਵੇਗਾ। […]

ਮੂਲ ਵਿਚ, ਮੈਂ ਸਿਰਫ ਆਪਣੀ ਟੀਮ ਦੇ ਸਾਰੇ ਮੈਂਬਰਾਂ ਅਤੇ ਸਾਰੇ ਲੋਕਾਂ ਜਾਂ ਜਾਨਵਰ-ਲੋਕਾਂ ਜਾਂ ਦਰਖਤਾਂ ਜਾਂ ਪੌਂਦਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਸੀ - ਕੋਈ ਵੀ ਜਿਹੜਾ ਇਸ ਮਿਸ਼ਨ ਵਿਚ ਗ੍ਰਹਿ ਨੂੰ ਬਚਾਉਣ ਲਈ, ਮਨੁਖੀ ਆਤਮਾਵਾਂ ਨੂੰ ਬਚਾਉਣ ਲਈਂ ਮੇਰੀ ਮਦਦ ਕਰ ਰਿਹਾ ਹੈ। ਅਤੇ ਅਸੀਂ ਬਹੁਤ ਜਿਆਦਾ ਗਲਾਂ ਕੀਤੀਆਂ ਕਿਸੇ ਹੋਰ ਚੀਜ਼ ਬਾਰੇ। ਕ੍ਰਿਪਾ ਕਰਕੇ ਮੇਰਾ ਆਭਾਰ ਸਵੀਕਾਰ ਕਰੋ। ਪ੍ਰਮਾਤਮਾ ਤੁਹਾਨੂੰ ਸਾਰਾ ਸਮਾਂ ਢੇਰ ਸਾਰੀਆਂ ਬਖਸ਼ਿਸ਼ਾਂ ਦੇਣ। ਪ੍ਰਮਾਮਤਾ ਤੁਹਾਡੇ ਨੇਕ ਮਕਸਦ ਵਿਚ ਤੁਹਾਨੂੰ ਸੇਧ ਦੇਵੇ, ਅਤੇ ਇਸ ਧਰਤੀ ਉਤੇ ਤੁਹਾਡੇ ਜੀਵਨ ਦੌਰਾਨ ਕਿਸੇ ਵੀ ਤਰੀਕੇ ਨਾਲ ਤੁਹਾਡੀ ਮਦਦ ਕਰੇ ਜਿਸ ਦੀ ਤੁਹਾਨੂੰ ਲੋੜ ਹੈ। ਕ੍ਰਿਪਾ ਕਰਕੇ ਮੇਰਾ ਪਿਆਰ ਸਵੀਕਾਰ ਕਰੋ ਅਤੇ ਇਹਨੂੰ ਆਪਣੇ ਨਾਲ ਬਣਾਈ ਰਖੋ। ਇਹ ਕਦੇ ਕਦਾਂਈ ਸ਼ਾਇਦ ਤੁਹਾਡੀ ਮਦਦ ਕਰੇ, ਜਦੋਂ ਤੁਸੀਂ ਕੁਝ ਰੁਕਾਵਟਾਂ ਜਾਂ ਮੁਸੀਬਤਾਂ ਦਾ ਸਾਹਮੁਣਾ ਕਰਦੇ ਹੋ।

ਕਿਉਂਕਿ ਮੈਂ ਜਾਣਦੀ ਹਾਂ ਤੁਹਾਡੇ ਵਿਚੋਂ ਕਈ ਨੇਕ ਕੰਮ ਕਰਨ ਦੀ ਸਖਤ ਕੋਸ਼ਿਸ਼ ਕਰ ਰਹੇ ਹਨ, ਪਰ ਕੁਝ ਪ੍ਰਤਿਬੰਧਿਤ ਦੇਸ਼ਾਂ ਵਿਚ, ਉਹ ਤੁਹਾਨੂੰ ਮਨਾ ਕਰਦੇ ਹਨ। ਉਹ ਤੁਹਾਨੂੰ ਰੋਕਦੇ ਹਨ। ਉਹ ਤੁਹਾਡੇ ਲਈ ਰੁਕਾਵਟਾਂ ਖੜੀਆਂ ਕਰਦੇ ਅਤੇ ਇਥੋਂ ਤਕ ਤੁਹਾਨੂੰ ਜੇਲ ਕਰਦੇ, ਤੁਹਾਨੂੰ ਗ੍ਰਿਫਤਾਰ ਕਰਦੇ, ਜਾਂ ਤੁਹਾਡੀਆਂ ਜਿੰਦਗੀਆਂ ਲਈ ਮੁਸ਼ਕਲਾਂ ਬਣਾਉਂਦੇ ਹਨ। ਮੈਨੂੰ ਬਹੁਤ ਅਫਸੋਸ ਹੈ। ਮੈਂ ਇਹਦੇ ਬਾਰੇ ਸੋਚਦੀ ਹੋਈ ਰੋਂਦੀ ਹਾਂ। ਜੇਕਰ ਤੁਸੀਂ ਕਰ ਸਕੋਂ, ਫਿਰ ਇਹ ਕਰੋ। ਜੇਕਰ ਤੁਸੀਂ ਨਹੀਂ ਕਰ ਸਕਦੇ, ਫਿਰ ਬਸ ਸ਼ਾਂਤ ਰਹੋ ਅਤੇ ਆਪਣੀ ਅਤੇ ਅਤੇ ਆਪਣੇ ਪ੍ਰੀਵਾਰ ਦੀ ਰਖਿਆ ਕਰਨ ਦੀ ਕੋਸ਼ਿਸ਼ ਕਰੋ।

ਮੈਂ ਨਹੀਂ ਚਾਹੁੰਦੀ ਤੁਹਾਨੂੰ ਕਿਸੇ ਤਰੀਕੇ ਵਿਚ ਨੁਕਸਾਨ ਪਹੁੰਚਾਇਆ ਜਾਵੇ। ਮੈਂ ਨਹੀਂ ਚਾਹੁੰਦੀ। ਕ੍ਰਿਪਾ ਕਰਕੇ, ਕਰੋ ਸਿਰਫ ਜੋ ਤੁਸੀਂ ਕਰ ਸਕਦੇ ਹੋ। ਸਿਰਫ ਜੇਕਰ ਹਾਲਾਤਾਂ ਇਜ਼ਾਜ਼ਤ ਦਿੰਦੀਆਂ ਹਨ। ਕਿਉਂਕਿ ਸੰਸਾਰ ਵਿਚ ਹਰ ਇਕ ਹੁਣ ਜਾਣਦਾ ਹੈ ਕਿ ਅਸੀਂ ਕਿਸੇ ਚੀਜ਼ ਲਈ ਕੋਈ ਨੁਕਸਾਨ ਨਹੀਂ ਕਰਦੇ, ਕਿਸੇ ਪ੍ਰਤੀ, ਕਿਸੇ ਸਰਕਾਰ ਪ੍ਰਤੀ, ਜਾਂ ਕਿਸੇ ਘਾਹ ਪ੍ਰਤੀ, ਇਥੋਂ ਤਕ, ਇਸ ਗ੍ਰਹਿ ਉਤੇ। ਪਰ ਅਜ਼ੇ ਵੀ, ਉਥੇ ਕੁਝ ਮੂਰਖ, ਬੇਸਮਝ ਕਿਸੇ ਜਗਾ ਹਨ ਜਿਹੜੇ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਅਤੇ ਤੁਹਾਡੀ ਜਿੰਦਗੀ ਲਈ ਮੁਸੀਬਤ ਬਣਾ ਸਕਦੇ। ਕ੍ਰਿਪਾ ਕਰਕੇ, ਚੰਗੀ ਤਰਾਂ ਮੈਡੀਟੇਸ਼ਨ ਕਰੋ। ਸੁਰਖਿਆ ਲਈ ਧੰਨਵਾਦ ਕਰੋ। ਅਤੇ ਆਪਣੀ ਸਾਕਾਰਾਤਮਿਕਤਾ, ਭਰੋਸੇ ਦੀ ਅਨੁਭਵੀ ਭਾਵਨਾ ਬਣਾਈ ਰਖੋ, ਦੂਜਿਆਂ ਦੀ ਮਦਦ ਕਰਨ ਲਈ ਬਾਹਰ ਜਾ ਕੇ ਤੁਹਾਡੇ ਕੋਈ ਚੀਜ਼ ਕਰਨ ਤੋਂ ਪਹਿਲਾਂ। ਪਹਿਲਾਂ, ਆਪਣੀ ਮਦਦ ਕਰੋ; ਉਹ ਮਹਤਵਪੂਰਨ ਹੈ।

ਅਤੇ ਮੈਂ ਇਥੇ ਆਪਣੇ ਪੂਰੇ ਦਿਲ ਨਾਲ ਇਹ ਵੀ ਪੁਛ ਰਹੀ ਹਾਂ ਉਨਾਂ ਸਰਕਾਰਾਂ, ਵਡੇ ਦੇਸ਼ਾਂ ਵਿਚ ਵਡੇ, ਸ਼ਕਤੀਸ਼ਾਲੀ ਲੋਕਾਂ ਨੂੰ: ਅਸੀਂ ਕੀ ਕੀਤਾ ਹੈ? ਮੇਰੇ ਪੈਰੋਕਾਰਾਂ ਨੇ ਪ੍ਰੇਸ਼ਾਨ ਕੀਤੇ ਜਾਣ ਦੇ, ਧਮਕਾਏ ਜਾਣ ਦੇ, ਸੀਮਤ ਕੀਤੇ ਜਾਣ ਦੇ, ਰੁਕਾਵਟ ਵਿਚ ਪਾਏ ਜਾਣ ਦੇ, ਜਾਂ ਅੜਿਕੇ ਵਿਚ ਪਾਏ ਜਾਣ ਦੇ ਅਤੇ ਗ੍ਰਿਫਤਾਰ ਕੀਤੇ ਜਾਣ ਦੇ, ਜਾਂ ਕਿਸੇ ਵੀ ਤਰੀਕੇ ਨਾਲ ਜੇਲ ਵਿਚ ਪਾਏ ਜਾਣ ਦੇ ਲਾਇਕ ਹੋਣ ਲਈ ਕੀ ਕੀਤਾ ਹੈ? ਅਸੀਂ ਤੁਹਾਡਾ ਕੀ ਨੁਕਸਾਨ ਕੀਤਾ ਹੈ? ਅਸੀਂ ਸਿਰਫ ਗ੍ਰਹਿ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਤੁਹਾਡਾ ਗ੍ਰਹਿ ਵੀ ਹੈ। ਅਸੀਂ ਸਿਰਫ ਸੰਸਾਰ ਨੂੰ ਇਕ ਬਿਹਤਰ ਜਗਾ ਬਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ: ਵਧੇਰੇ ਕਾਨੂੰਨ-ਦੀ ਪਾਲਣਾ ਕਰਨ ਵਾਲੇ ਨਾਗਰਿਕ; ਵਧੇਰੇ ਕੋਮਲ, ਵਧੇਰੇ ਪਿਆਰੇ, ਵਧੇਰੇ ਮਦਦਗਾਰ ਨਾਗਰਿਕ। ਇਹ ਤੁਹਾਡੀ ਸਰਕਾਰ ਲਈ ਵੀ ਵਧੀਆ ਹੋਵੇਗਾ। ਫਿਰ ਤੁਹਾਨੂੰ ਮਾੜੇ ਲੋਕਾਂ ਦੇ ਨਾਲ ਨਜਿਠਣ ਦੀ ਲੋੜ ਨਹੀਂ ਪਵੇਗੀ। ਤੁਹਾਡੇ ਕੋਲ ਨਜਿਠਣ ਲਈ ਅਪਰਾਧੀ ਨਹੀਂ ਹੋਣਗੇ ਕਿਉਂ? ਤੁਸੀਂ ਸਾਨੂੰ ਕਿਉਂ ਸਤਾ ਰਹੇ ਹੋ? ਜਿਵੇਂ, ਸਾਡੇ ਦੀਖਿਆ ਦੇ ਸਥਾਨਾਂ ਤੇ ਛਾਪਾ ਮਾਰਦੇ, ਸਾਡੇ ਲੋਕਾਂ ਨੂੰ ਜੇਲ ਵਿਚ ਪਾਉਂਦੇ, ਉਨਾਂ ਦੇ ਇੰਟਰਨੈਟ ਖਾਤਿਆਂ ਤੇ ਅਤੇ ਨਿਜ਼ੀ ਕੰ‌ਪਿਊਟਰਾਂ ਤੇ ਛਾਪਾ ਮਾਰਦੇ, ਇਹ ਅਤੇ ਉਹ ਦਸਤਾਵੇਜ਼ ਜ਼ਬਤ ਕਰਦੇ। ਇਹ ਸ਼ਾਸਨ ਕਰਨ ਲਈ ਇਕ ਸਹੀ ਤਰੀਕਾ ਨਹੀਂ ਹੈ।

ਇਸ ਬਾਰੇ ਸੋਚੋ ਅਤੇ ਇਹ ਸਭ ਬਕਵਾਸ ਬੰਦ ਕਰੋ ਅਤੇ ਆਪਣੇ ਅਤੇ ਆਪਣੇ ਦੇਸ਼ ਲਈ ਮਾੜੇ ਕਰਮ ਸਹੇੜਨੇ ਬੰਦ ਕਰੋ। ਜਿਵੇਂ ਪ੍ਰਮਾਤਮਾ ਚੰਗੇ ਲੋਕਾਂ ਨੂੰ, ਚੰਗੇ ਦੇਸ਼ਾਂ ਨੂੰ ਬਹੁਤ ਫਲ ਦੇਵੇਗਾ, ਉਸੇ ਤਰਾਂ ਉਤਨਾ ਜਿਆਦਾ ਪ੍ਰਮਾਤਮਾ ਉਨਾਂ ਲੋਕਾਂ, ਉਨਾਂ ਦੇਸ਼ਾਂ ਨੂੰ ਸਜ਼ਾ ਦੇਵੇਗਾ, ਜਿਹੜੇ ਬ੍ਰਹਿਮੰਡ ਦੇ ਸਿਧਾਂਤ ਦੇ ਵਿਰੁਧ ਜਾਂਦੇ ਹਨ, ਚੰਗੇ ਸਿਧਾਂਤ ਦੇ, ਇਸ ਗ੍ਰਹਿ ਉਤੇ ਜਾਂ ਕਿਸੇ ਵੀ ਜਗਾ ਇਕ ਦੂਜੇ ਅਤੇ ਹੋਰਨਾਂ ਜੀਵਾਂ ਨਾਲ ਨਜਿਠਣ ਦੇ ਵਧੀਏ ਤਰੀਕੇ ਦੇ ਵਿਰੁਧ ਜਾਂਦੇ ਹਨ। ਕ੍ਰਿਪਾ ਕਰਕੇ ਇਹ ਯਾਦ ਰਖੋ। ਤੁਹਾਨੂੰ ਮੇਰੇ ਵਿਚ ਵਿਸ਼ਵਾਸ਼ ਕਰਨ ਦੀ ਨਹੀਂ ਲੋੜ। ਜ਼ਰਾ ਤਰਕ ਨਾਲ ਸੋਚੋ। ਜੋ ਵੀ ਤੁਸੀਂ ਕਰਦੇ ਹੋ ਉਹਦਾ ਇਕ ਨਤੀਜਾ ਹੋਵੇਗਾ। ਚੰਗੇ ਕੰਮ ਚੰਗੇ ਨਤੀਜੇ ਲਿਆਉਣਗੇ, ਭਾਵੇਂ ਤੁਸੀਂ ਇਹ ਜਾਣਦੇ ਹੋਵੋਂ ਜਾਂ ਨਹੀਂ। ਮਾੜੇ ਕੰਮਾਂ ਦੇ ਮਾੜੇ ਨਤੀਜੇ ਹੋਣਗੇ, ਜਾਣਦੇ ਜਾਂ ਹੋਵੋਂ ਜਾਂ ਨਾਂ ਜਾਣਦੇ ਹੋਵੋਂ, ਅਤੇ ਇਹ ਜ਼ਲਦੀ ਨਾਲ ਜਾਂ ਬਾਅਦ ਵਿਚ ਆਉਣਗੇ। ਬਸ ਉਵੇਂ ਜਿਵੇਂ ਜੇਕਰ ਤੁਸੀਂ ਇਕ ਚੌਲਾਂ ਦਾ ਬੀਜ਼ ਬੀਜ਼ਦੇ ਹੋ, ਫਿਰ ਤੁਹਾਡੇ ਕੋਲ ਚੌਲ ਬਾਹਰ ਆਉਣਗੇ। ਤੁਸੀਂ ਸੇਬ ਦੇ ਬੀਜ ਬੀਜਦੇ ਹੋ, ਤੁਹਾਡੇ ਕੋਲ ਸੇਬ ਦੇ ਰੁਖ ਅਤੇ ਸੇਬ ਫਲ ਹੋਣਗੇ। ਇਹ ਬਹੁਤ ਸਧਾਰਨ, ਬਹੁਤ ਤਰਕਸ਼ੀਲ ਹੈ। ਇਸ ਭੌਤਿਕ ਸੰਸਾਰ ਵਿਚ, ਇਹ ਇਸ ਤਰਾਂ ਹੈ।

ਭਾਵੇਂ ਜੇਕਰ ਤੁਸੀਂ ਸਵਰਗ ਨੂੰ ਜਾਣ ਦਾ ਟੀਚਾ ਰਖਣਾ ਨਹੀਂ ਚਾਹੁੰਦੇ, ਇਸ ਭੌਤਿਕ ਸੰਸਾਰ ਵਿਚ, ਜੇਕਰ ਤੁਸੀਂ ਪੰਜ ਬੁਧ ਧਰਮ ਦੇ ਸਿਧਾਂਤਾਂ ਦੀ, ਜਾਂ ਇਸਾਈ ਧਰਮ ਦੇ ਦਸ ਸਿਧਾਂਤਾ ਅਤੇ ਹੋਰ ਧਰਮਾਂ ਦੀ ਪਾਲਣਾ ਕਰਦੇ ਹੋ, ਤੁਸੀਂ ਦੁਬਾਰਾ ਇਕ ਚੰਗੇ, ਸਿਹਤਮੰਦ, ਅਮੀਰ ਮਨੁਖ ਵਜੋਂ ਪੁਨਰ ਜਨਮ ਲਵੋਂਗੇ। ਅਤੇ ਜੇਕਰ ਤੁਹਾਨੂੰ ਜਾਨਵਰ-ਲੋਕਾਂ ਦੀ ਬਾਦਸ਼ਾਹਿਤ ਵਿਚ ਜਨਮ ਲੈਣਾ ਪਵੇ ਕਿਵੇਂ ਨਾ ਕਿਵੇਂ, ਤੁਸੀਂ ਜਾਨਵਰ ਬਾਦਸ਼ਾਹਿਤ ਦੇ ਰਾਜ਼ੇ ਹੋਵੋਂਗੇ। ਤੁਸੀਂ ਹੁਸ਼ਿਆਰ ਹੋਵੋਂਗੇ, ਤੁਸੀਂ ਅਕਲਮੰਦ ਹੋਵੋਂਗੇ, ਤੁਸੀਂ ਸੁਰਖਿਅਤ ਹੋਵੋਂਗੇ, ਅਤੇ ਤੁਸੀਂ ਸਿਹਤਮੰਦ ਰਹੋਂਗੇ ਆਪਣੇ ਜੀਵਨ ਦੇ ਆਖਰੀ ਸੁਆਸ ਤਕ, ਭਾਵੇਂ ਮਨੁਖ ਹੋਵੋਂ ਜਾਂ ਇਕ ਜਾਨਵਰ ਵਿਆਕਤੀ।

ਸਾਡੇ ਕੋਲ ਕੋਈ ਬੰਦੂਕਾਂ ਨਹੀਂ, ਕੋਈ ਚਾਕੂ ਨਹੀਂ, ਕੋਈ ਤਾਕਤ ਨਹੀਂ, ਕੋਈ ਫੌਜ ਨਹੀਂ, ਕੋਈ ਹਵਾਈ ਜ਼ਹਾਜ਼ ਨਹੀਂ। ਸਾਡੇ ਕੋਲ ਇਥੋਂ ਤਕ ਐਰ ਫੋਰਸ ਟੈਨ ਵੀ ਨਹੀਂ, ਐਰ ਫੋਰਸ ਵੰਨ ਦੀ ਗਲ ਤਾਂ ਪਾਸੇ ਰਹੀ ਜਿਵੇਂ ਕੁਝ ਦੇਸ਼ਾਂ ਵਿਚ। ਤੁਹਾਡੇ ਵਿਰੁਧ ਜਾਣ ਦੇ ਲਈ ਸਾਡੇ ਕੋਲ ਕੋਈ ਚੀਜ਼ ਨਹੀਂ ਹੈ। ਸਾਡੇ ਕੋਲ ਕੋਈ ਇਰਾਦਾ ਨਹੀਂ ਹੈ ਸੋ ਕ੍ਰਿਪਾ ਕਰਕੇ, ਸਾਨੂੰ ਸ਼ਾਂਤੀ ਵਿਚ ਛਡ ਦਿਓ। ਆਪਣੀ ਖੁਦ ਦੀ ਦੇਖ ਭਾਲ ਕਰੋ, ਤਾਂਕਿ ਤੁਸੀਨ ਸੁਰਖਿਅਤ, ਸਿਹਤਮੰਦ ਅਤੇ ਸ਼ਾਇਦ ਸਵਰਗ ਨੂੰ ਜਾ ਸਕੋਂ, ਜਾਂ ਘਟੋ ਘਟ ਮੁੜ ਇਕ ਚੰਗੇ ਇਨਸਾਨ ਵਜੋਂ ਦੁਬਾਰਾ ਜਨਮ ਲਵੋ, ਅਗਲੇ ਜੀਵਨ ਵਿਚ ਜਾਂ ਇਸ ਜੀਵਨ ਵਿਚ ਕੋਈ ਮੁਸੀਬਤ ਦਾ ਸਾਹਮੁਣਾ ਨਾ ਕਰਨਾ ਪਵੇ। ਤੁਹਾਡਾ ਬਹੁਤ ਹੀ ਧੰਨਵਾਦ।

ਮੈਨੂੰ ਭਰੋਸਾ ਹੈ ਕਿ ਤੁਸੀਂ ਕਾਰਨ ਅਤੇ ਨਤੀਜੇ ਦੇ ਤਰਕ ਬਾਰੇ ਜਾਣਨ ਲਈ ਕਾਫੀ ਬੁਧੀਮਾਨ ਹੋ। ਬਸ ਇਹੀ ਹੈ ਜੋ ਤੁਹਾਨੂੰ ਯਾਦ ਰਖਣਾ ਜ਼ਰੂਰੀ ਹੈ: ਕਾਰਨ ਅਤੇ ਨਤੀਜਾ। ਜੇਕਰ ਤੁਸੀਂ ਕਿਸੇ ਵਿਆਕਤੀ ਨੂੰ ਨੁਕਸਾਨ ਪਹੁੰਚਾਉਂਦੇ ਹੋ, ਤੁਹਾਨੂੰ ਨੁਕਸਾਨ ਪਹੁੰਚਾਇਆ ਜਾਵੇਗਾ, ਜ਼ਲਦੀ ਨਾਲ ਜਾਂ ਬਾਅਦ ਵਿਚ। ਤੁਸੀਂ ਇਹ ਜਾਣਦੇ ਹੋ ਜਾਂ ਇਹ ਨਹੀਂ ਜਾਣਦੇ; ਤੁਹਾਡੇ ਨਾਲ ਸ਼ਾਇਦ ਕੋਈ ਹਾਦਸਾ ਹੋ ਜਾਵੇਗਾ, ਇਕ ਭਿਆਨਕ ਬਿਮਾਰੀ, ਜਾਂ ਸ਼ੁਹਰਤ ਗੁਆ ਬੈਟੋਂ, ਸਥਿਤੀ ਗੁਆ ਬੈਠੋਂ, ਜਾਏਦਾਦ ਗੁਆ ਬੈਠੋਂ, ਜਾਂ ਕਿਸੇ ਜਗਾ ਫਸ ਜਾਵੋਂ - ਬਸ ਜਿਵੇਂ ਤੁਸੀਂ ਚੰਗੇ, ਰੂਹਾਨੀ, ਨੇਕ ਅਭਿਆਸੀਆਂ ਨੂੰ ਜੇਲ ਵਿਚ ਪਾਉਂਦੇ ਹੋ। ਤੁਸੀਂ ਦੇਖੋ, ਹਰ ਚੀਜ਼ ਤੁਸੀਂ ਕਰਦੇ ਹੋ ਤੁਹਾਡੇ ਵਲ ਵਾਪਸ ਮੁੜ ਕੇ ਆਵੇਗੀ। ਜੇਕਰ ਤੁਸੀਂ ਕੁਝ ਚੀਜ਼ ਬਾਹਰ ਸੁਟਦੇ ਹੋ, ਜੇਕਰ ਤੁਸੀਂ ਕਾਫੀ ਲੰਮੇਂ ਸਮੇਂ ਲਈ ਉਥੇ ਖੜੇ ਰਹੋ, ਇਹ ਵਾਪਸ ਤੁਹਾਡੇ ਵਲ ਆ ਜਾਵੇਗੀ। ਉਥੇ ਬ੍ਰਹਿਮੰਡ ਵਿਚ ਇਕ ਬੂਮਰੈਂਗ ਪ੍ਰਭਾਵ ਹੈ। ਇਹ ਇਸ ਤਰਾਂ ਹੈ।

ਤੁਹਾਨੂੰ ਮੇਰੇ ਵਿਚ ਵਿਸ਼ਵਾਸ਼ ਕਰਨ ਦੀ ਨਹੀਂ ਲੋੜ - ਇਹਦੇ ਬਾਰੇ ਸੋਚੋ, ਤਰਕਸ਼ੀਲ, ਲਾਜੀਕਲ ਸੋਚ। ਤੁਹਾਨੂੰ ਬੁਧ ਵਿਚ ਵਿਸ਼ਵਾਸ਼ ਕਰਨ ਦੀ ਵੀ ਨਹੀਂ ਲੋੜ। ਇਹ ਤੁਹਾਡੇ ਲਈ ਚੰਗਾ ਹੈ ਜੇਕਰ ਤੁਸੀਂ ਪ੍ਰਮਾਤਮਾ ਵਿਚ ਵਿਸ਼ਵਾਸ਼ ਕਰਦੇ ਹੋ ਅਤੇ ਬੁਧ ਵਿਚ ਵਿਸ਼ਵਾਸ਼ ਕਰਦੇ ਹੋ। ਖੈਰ, ਮੈਂ ਪ੍ਰਾਰਥਨਾ ਕਰਦੀ ਹਾਂ ਅਜਿਹਾ ਵਾਪਰੇ। ਪਰ ਭਾਵੇਂ ਜੇਕਰ ਤੁਸੀਂ ਨਹੀਂ ਕਰਦੇ, ਬਸ ਤਰਕ ਨਾਲ ਸੋਚੋ। ਆਪਣੇ ਆਪ ਵਿਚ ਵਿਸ਼ਵਾਸ਼ ਰਖੋ, ਚੀਜ਼ਾਂ ਵਿਚ ਵਿਸ਼ਵਾਸ਼ ਕਰੋ ਜੋ ਤੁਸੀਂ ਦੇਖ ਸਕਦੇ ਹੋ, ਤੁਸੀਂ ਛੂਹ ਸਕਦੇ ਹੋ, ਤੁਸੀਂ ਸਾਬਤ ਕਰ ਸਕਦੇ ਹੋ। ਜਿਵੇਂ ਇਕ ਸੇਬ ਦਾ ਬੀਜ ਇਕ ਸੇਬ ਦਾ ਰੁਖ ਬਣੇਗਾ, ਅਤੇ ਤੁਹਾਨੂੰ ਸੇਬ ਫਲ ਦੇਵੇਗਾ। ਬਿਨਾਂਸ਼ਕ, ਜੇਕਰ ਤੁਸੀਂ ਕਿਵੇਂ ਨਾ ਕਿਵੇਂ ਇਸਨੂੰ ਕਾਫੀ ਪੋਸ਼ਣ ਦਿੰਦੇ ਹੋ ਅਤੇ ਚੰਗੀ ਮਿਟੀ, ਜ਼ਮੀਨ ਵਿਚ ਇਹਨੂੰ ਉਗਾਉਂਦੇ ਹੋ, ਫਿਰ ਇਹ ਵਧੀਆ ਵਡਾ ਹੋਵੇਗਾ, ਇਕ ਸੇਬ ਰਖ ਬਣ ਜਾਵੇਗਾ। ਇਹ ਬਸ ਇਕ ਜੰਗਲੀ ਘਾਹ ਨਹੀਂ ਬਣੇਗਾ। ਉਹ ਯਕੀਨਨ ਹੈ: ਜੇਕਰ ਇਹ ਵਡਾ ਹੁੰਦਾ ਹੈ, ਇਹ ਇਕ ਸੇਬ ਰੁਖ ਵਿਚ ਦੀ ਵਡਾ ਹੋਵੇਗਾ ਅਤੇ ਸੇਬ ਫਲ ਦੇਵੇਗਾ। ਅਤੇ ਸੇਬ ਫਲ ਕੋਲ ਇਹਦੇ ਵਿਚ ਬੀਜ ਹੋਣਗੇ, ਫਿਰ ਤੁਸੀਂ ਉਨਾਂ ਨੂੰ ਬਹੁਤ, ਬਹੁਤ ਸੇਬ ਦਰਖਤ ਬਣਨ ਲਈ ਬੀਜ ਸਕਦੇ ਹੋ, ਅਤੇ ਇਹਦੇ ਤੋਂ ਚੰਗੀ ਤਰਾਂ ਗੁਜ਼ਾਰਾ ਕਰ ਸਕਦੇ ਹੋ। ਅਤੇ ਦੂਸਰੇ ਬੀਜ ਵੀ ਸਮਾਨ ਹਨ। ਤੁਸੀਂ ਮਕੀ ਦੇ ਬੀਜ ਬੀਜ਼ਦੇ ਹੋ, ਤੁਹਾਡੇ ਕੋਲ ਮਕੀ ਦੇ ਪੌਂਦੇ ਅਤੇ ਮਕੀ ਦਾ ਫਲ ਹੋਵੇਗਾ। ਕੋਈ ਵੀ ਚੀਜ਼ ਇਸ ਤਰਾਂ ਹੈ: ਤਰਕਸ਼ੀਲ।

ਬਸ ਕ੍ਰਿਪਾ ਕਰਕੇ ਸਾਨੂੰ ਇਕਲਿਆਂ ਨੂੰ ਛਡ ਦਿਓ। ਅਸੀਂ ਤੁਹਾਨੂੰ, ਤੁਹਾਡੀ ਸਰਕਾਰ ਨੂੰ, ਜਾਂ ਤੁਹਾਡੇ ਦੇਸ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੇ। ਖੈਰ, ਜੇਕਰ ਤੁਸੀਂ ਯੁਧ ਸਿਰਜ਼ਦੇ ਹੋ, ਫਿਰ ਤੁਸੀਂ ਕਿਵੇਂ ਵੀ ਨੁਕਸਾਨ ਆਪ ਦੇਖ ਲਵੋਂਗੇ। ਲੋਕ ਤੁਹਾਨੂੰ ਵੀ ਬੰਦੂਕ ਨਾਲ ਸ਼ਾਇਦ ਗੋਲੀ ਮਾਰ ਦੇਵੇ। ਸਿਰਫ ਤੁਸੀਂ ਗੋਲੀ ਹੀ ਨਹੀਂ ਉਨਾਂ ਨੂੰ ਮਾਰਦੇ, ਪਰ ਉਹ ਤੁਹਾਨੂੰ ਗੋਲੀ ਮਾਰਨਗੇ। ਦੋਵੇਂ ਧਿਰਾਂ ਨੂੰ ਕਿਸੇ ਚੀਜ਼ ਦਾ ਫਾਇਦਾ ਨਹੀਂ ਹੋਵੇਗਾ ਸਿਵਾਇ ਖਰਾਬ ਵਿਤੀ, ਖਾਰਬ ਸਿਹਤ, ਉਨੀਂਦਰਾ, ਅਤੇ ਸ਼ਾਇਦ ਆਪਣੀ ਜਾਨ ਗੁਆ ਬੈਠੋਂ। ਤੁਹਾਡਾ ਬਹੁਤ ਹੀ ਧੰਨਵਾਦ। ਤੁਹਾਨੂੰ ਸਮਝਣ ਲਈ, ਇਕ ਵਧੇਰੇ ਸੰਤਮਈ ਜੀਵਨ ਜਿਉਣ ਲਈ, ਇਕ ਵਧੇਰੇ ਸਿਹਤਮੰਦ, ਖੁਸ਼ਕਿਸਮਤ, ਖੁਸ਼, ਚੰਗੀ ਨੀਂਦ ਵਾਲਾ, ਚੰਗਾ ਭੋਜਨ ਖਾਣ ਵਾਲਾ, ਜੀਵਨ ਜੀਣ ਲਈ ਭਰਪੂਰ ਬਖਸ਼ਿਸ਼ਾਂ ਹੋਣ।

ਮੈਂ ਕਿਸੇ ਸਰਕਾਰ ਨੂੰ ਦੋਸ਼ ਵੀ ਨਹੀਂ ਦਿੰਦੀ ਕਿਸੇ ਚੀਜ਼ ਲਈ ਜੋ ਤੁਹਾਡੇ ਅਖੌਤੀ ਕਰਮਚਾਰੀਆਂ ਨੇ ਮੇਰੇ ਲੋਕਾਂ ਪ੍ਰਤੀ ਕੀਤਾ ਹੈ, ਜਾਂ ਕਰ ਰਹੇ ਹਨ, ਜਾਂ ਕਰਨਗੇ, ਕਿਉਂਕਿ ਮੈਂ ਜਾਣਦੀ ਹਾਂ ਉਹ (ਸਰਕਾਰੀ ਕਰਮਚਾਰੀ) ਦਾਨਵਾਂ, ਮਾੜੇ ਭੂਤਾਂ, ਮਾੜੀਆਂ ਰੂਹਾਂ, ਮਾਇਆ ਦੁਆਰਾ ਪ੍ਰਭਾਵਿਤ ਹਨ। ਜਾਂ ਉਹ ਖੁਦ ਆਪ ਦਾਨਵ ਜਾਂ ਜੋਸ਼ੀਲੇ ਦਾਨਵ ਹਨ। ਤੁਸੀਂ ਸੈਂਟਰਲ ਸਰਕਾਰ ਦੇਸ਼ ਦੇ ਕੁਝ ਹੋਰ ਖੇਤਰਾਂ ਵਿਚ ਸਾਰੇ ਕਰਮਚਾਰੀਆਂ ਨੂੰ ਹਮੇਸ਼ਾਂ ਨਹੀਂ ਕੰਟ੍ਰੋਲ ਕਰ ਸਕਦੇ। ਭਾਵੇਂ ਤੁਹਾਡੇ ਦੇਸ਼ ਦੀ ਰਾਜ਼ਧਾਨੀ ਵਿਚ, ਚੀਜ਼ਾਂ ਅਜ਼ੇ ਵੀ ਸ਼ਾਇਦ ਵਾਪਰਦੀਆਂ ਹਨ ਜੋ ਸਰਕਾਰ ਦੀ ਸਾਖ ਅਤੇ ਸਿਸਟਮ ਲਈ ਅਨੁਕੂਲ ਨਹੀਂ ਹਨ। ਕਿਉਂਕਿ ਮਨੁਖ, ਕਦੇ ਕਦਾਂਈ ਉਹ ਮਨੁਖਾਂ ਵਾਂਗ ਲਗਦੇ ਹਨ, ਪਰ ਉਹ ਨਹੀਂ ਹਨ।

ਕੁਝ ਅਤੀਤ ਦੀ ਜਿੰਦਗੀ ਵਿਚ ਮਾੜੇ ਸਨ ਅਤੇ ਵਾਪਸ ਆਉਂਦੇ ਅਤੇ ਦੁਬਾਰਾ ਸਮਾਨ ਮਾੜੀਆਂ ਚੀਜ਼ਾਂ ਕਰਦੇ ਹਨ। ਜਾਂ ਕਈਆਂ ਨੂੰ ਦਾਨਵਾਂ, ਭੂਤਾਂ, ਜਾਂ ਮਾੜੀਆਂ ਰੂਹਾਂ ਦੁਆਰਾ ਭੂਤਗ‌ਰਿਸਤ ਕੀਤਾ ਗਿਆ ਹੈ, ਅਤੇ ਕੁਝ ਖੁਦ ਆਪ ਮਾੜੀਆਂ ਰੂਹਾਂ, ਮਾੜੇ ਦਾਨਵ ਜਾਂ ਭੂਤ ਹਨ। ਪਰ ਉਹ ਵਚਨਬਧ ਹਨ ਆਪਣੇ ਲੀਡਰਾਂ ਦੁਆਰਾ ਮਾੜੇ ਕੰਮ ਕਰਨ ਲਈ ਜਾਂ ਆਲੇ ਦੁਆਲੇ ਮਹੌਲ ਦੀ ਮਾੜੀ ਐਨਰਜ਼ੀ ਦੁਆਰਾ, ਜਾਂ ਉਚ ਅਧਿਕਾਰੀਆਂ ਦੁਆਰਾ, ਜਾਂ ਸੈਂਟਰ ਸਰਕਾਰ ਦੁਆਰਾ ਜਾਂ ਸਭ ਤੋਂ ਉਚੇ ਅਧਿਕਾਰੀ ਦੁਆਰਾ ਜਿਨਾਂ ਨੂੰ ਉਹ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ, ਚੇਤੰਨ ਜਾਂ ਅਵਚੇਤਨ ਤੌਰ ਤੇ। ਕਿਉਂਕਿ ਉਹ ਇਹਨਾਂ ਅਧਿਕਾਰੀਆਂ ਦੇ - ਉਚ ਅਧਿਕਾਰੀ, ਨੀਵੇਂ ਪਧਰ ਦੇ ਅਧਿਕਾਰੀ, ਜਾਂ ਸਭ ਤੋਂ ਉਚੇ ਅਧਿਕਾਰੀ, ਦੇਸ਼ ਦੇ ਨੇਤਾਵਾਂ ਦੇ ਅਤੀਤ-ਜਿੰਦਗੀ ਦੇ ਦੁਸ਼ਮਣ ਹਨ। ਉਹ ਪੁਰਾਣੇ ਦੁਸ਼ਮਣ ਹੋ ਸਕਦੇ, ਇਸ ਜੀਵਨ ਦੇ ਗੁਪਤ ਦੁਸ਼ਮਣ, ਜਾਂ ਸ਼ਾਇਦ ਦਾਨਵ ਅਤੇ ਭੂਤ, ਜਿਨਾਂ ਨੇ ਇਕ ਮਨੁਖੀ ਸਰੀਰ ਲਿਆ ਹੈ ਤੁਹਾਨੂੰ ਨੇਤਾਵਾਂ ਨੂੰ ਨੁਕਸਾਨ ਪਹੁੰਚਾਉਣ ਲਈ - ਸਮਝਦਾਰ ਅਤੇ ਚੰਗੇ ਅਤੇ ਸਾਫ ਨੇਤਾ - ਜਾਂ ਵਡੇ ਪਧਰ ਤੇ ਤੁਹਾਡੇ ਦੇਸ਼ ਲਈ। ਕਿਉਂਕਿ ਜੇਕਰ ਇਹ ਨੇਤਾਵਾਂ ਜਾਂ ਦੂਜੇ ਉਚੇ ਅਧ‌ਿਕਾਰੀਆਂ ਨੂੰ ਪ੍ਰਭਾਵਿਤ ਕਰਦਾ ਹੈ, ਫਿਰ ਇਹ ਦੇਸ਼ਾਂ ਨੂੰ ਵੀ ਕਿਸੇ ਤਰੀਕੇ ਨਾਲ ਪ੍ਰਭਾਵਿਤ ਕਰੇਗਾ। ਕ੍ਰਿਪਾ ਕਰਕੇ ਸਾਵਧਾਨ ਰਹੋ ਅਤੇ ਜਾਂਚ ਕਰੋ ਦੇਖਣ ਲਈ ਸਰਕਾਰ ਲਈ, ਤੁਹਾਡੀ ਸਾਖ ਲਈ, ਤੁਹਾਡੇ ਸ਼ਾਸਨ ਲਈ, ਅਤੇ ਤੁਹਾਡੇ ਦੇਸ਼ ਲਈ, ਅਤੇ ਬਿਨਾਂਸ਼ਕ, ਤੁਹਾਡੇ ਲੋਕਾਂ ਲਈ ਕੌਣ ਚੰਗਾ ਹੈ, ਕੌਣ ਮਾੜਾ ਹੈ।

ਮੈਂ ਕਦੇ ਕਿਸੇ ਦੇਸ਼ ਦੀ ਸਰਕਾਰ ਜਾਂ ਨੇਤਾਵਾਂ ਨੂੰ ਦੋਸ਼ੀ ਨਹੀਂ ਠਹਿਰਾਉਂਦੀ। ਮੈਂ ਜਾਣਦੀ ਹਾਂ ਇਹ ਲੀਡਰੀ ਦੀ ਮਸ਼ੀਨ ਦਾ ਸ਼ਾਸਨ ਕਰਨਾ ਬਹੁਤ ਮੁਸ਼ਕਲ ਹੈ। ਇਹ ਬਹੁਤੇ ਲੋਕਾਂ ਦਾ ਬਣਿਆ ਹੋਇਆ ਹੈ, ਅਤੇ ਉਨਾਂ ਵਿਚੋਂ ਸਾਰੇ ਚੰਗੇ ਨਹੀਂ ਹਨ, ਬਿਨਾਂਸ਼ਕ। ਉਨਾਂ ਵਿਚੋਂ ਸਾਰੇ ਸਰਕਾਰ ਦੇ ਸਿਧਾਂਤਾਂ, ਨਿਯਮਾਂ ਨੂੰ ਨਹੀਂ ਮੰਨਦੇ, ਜਾਂ ਮਾਰਗਦਰਸ਼ਨ ਦੀ ਪਾਲਣਾ ਨਹੀਂ ਕਰਦੇ। ਕਿਸੇ ਵੀ ਦੇਸ਼ ਵਿਚ, ਇਹ ਇਸ ਤਰਾਂ ਹੈ। ਮੈਂ ਤੁਹਾਨੂੰ ਦੋਸ਼ੀ ਨਹੀਂ ਠਹਿਰਾਉਂਦੀ। ਜਾਂ ਫਿਰ ਜੇਕਰ ਤੁਸੀਂ ਮਾੜੀਆਂ ਚੀਜ਼ਾਂ ਕਰਦੇ ਹੋ, ਜਿਵੇਂ ਕੁਝ ਨੇਤਾ ਜਿਨਾਂ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਸੀ। ਮੈਂਥੋਂ ਰਿਹਾ ਨਹੀਂ ਜਾਂਦਾ। ਮੈਂ ਸਾਰਾ ਸਮਾਂ ਸਚ ਦਸਦੀ ਹਾਂ, ਭਾਵੇਂ ਜੇਕਰ ਇਹ ਮੇਰੀ ਸੁਰਖਿਆ ਲਈ ਅਤੇ ਮੇਰੀ ਜਾਨ ਲਈ ਖਤਰਨਾਕ ਹੋਵੇ। ਮੇਰੇ ਲਈ ਲੋਕਾਂ ਨੂੰ ਦਸਣਾ ਜ਼ਰੂਰੀ ਹੈ ਤਾਂਕਿ ਉਹ ਉਨਾਂ ਤੋਂ ਬਚਣ ਦੀ ਚੋਣ ਕਰ ਸਕਣ, ਮੁਸੀਬਤ ਤੋਂ ਬਚਣ ਲਈ, ਮਾੜੀ ਐਨਰਜ਼ੀ ਤੋਂ ਬਚਣ ਲਈ, ਅਤੇ ਆਪਣੀ ਮਦਦ ਕਰਨ ਦੀ ਕੋਸ਼ਿਸ਼ ਕਰ ਸਕਣ - ਪ੍ਰਮਾਤਮਾ ਨੂੰ ਉਨਾਂ ਨੂੰ ਸਰੁਖਿਅਤ ਰਖਣ ਲਈ ਪ੍ਰਾਰਥਨਾ ਕਰਨ; ਜਾਂ ਉਸ ਦਾਨਵ ਨੇਤਾ ਦੇ ਨਾਲ ਜਾਣ। ਇਹ ਉਨਾਂ ਦੀ ਚੋਣ ਹੈ। ਮੇਰੇ ਕੋਲ ਸਿਰਫ ਸਚ ਦਸਣ ਦੀ ਚੋਣ ਹੈ, ਪਰ ਮੇਰੇ ਕੋਲ ਲੋਕਾਂ ਦੇ ਕੀ ਕਰਨ ਦਾ ਫੈਂਸਲਾ ਲੈਣ ਦੀ ਚੋਣ ਨਹੀਂ ਹੈ।

ਵੈਸੇ ਵੀ, ਬਸ ਇਸ ਗਲਬਾਤ ਨੂੰ ਖਤਮ ਕਰਨ ਲਈ, ਮੈਂ ਤੁਹਾਡੇ ਸਾਰ‌ਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਹੜੇ ਆਪਣੇ ਦਿਲ ਤੋਂ ਸਮਰਥਨ ਕਰਦੇ ਜਾਂ ਕਿਸੇ ਵੀ ਤਰੀਕੇ ਵਿਚ ਮਦਦ ਕਰਦੇ ਜਾਂ ਸੁਪਰੀਮ ਮਾਸਟਰ ਟੈਲੀਵੀਜ਼ਨ ਦੀ ਮਦਦ ਕਰਦੇ ਹਨ ਜ਼ਾਰੀ ਰਹਿਣ ਲਈ, ਆਪਣੀ ਕਿਰਤ ਦੇ ਯੋਗਦਾਨ ਨਾਲ, ਸੰਪਾਦਨ, ਲ਼ਿਖਣਾ, ਵੀਡਿਓਗਰਾਫੀ, ਫੋਟੋਗਰਾਫੀ, ਮੇਜ਼ਬਾਨੀ, ਟੀਮ ਲਈ ਪਕਾਉਣਾ ਜਦੋਂ ਉਹ ਕੰਮ ਕਰ ਰਹੇ ਹਨ, ਕਿਸੇ ਵੀ ਤਰਂ ਉਨਾਂ ਦੀ ਮਦਦ ਕਰਨ ਲਈ; ਬਿਲਕੁਲ ਕਿਸੇ ਵੀ ਤਰਾਂ ਸੁਪਰੀਮ ਮਾਸਟਰ ਨੂੰ ਕਾਇਮ ਰਖਣ ਲਈ। ਭਾਵੇਂ ਮੈਂ ਵਿਤੀ ਹਿਸਿਆਂ ਨੂੰ ਕਰਦੀ ਹਾਂ, ਅਤੇ ਸੰਪਾਦਨ, ਦਰੁਸਤ, ਸੁਪਰਵਾਇਜ਼ਿੰਗ, ਅਤੇ ਡਾਏਰੈਕਟਿੰਗ ਵੀ ਕਰਦੀ ਹਾਂ, ਜੇਕਰ ਮੈਂ ਇਕਲੀ ਹੋਵਾਂ ਤੁਹਾਡੇ ਸਾਰ‌ਿਆਂ ਦੀ ਮਦਦ ਤੋਂ ਬਿਨਾਂ, ਮੈਂ ਉਤਨਾ ਨਹੀਂ ਕਰ ਸਕਾਂਗੀ ਜੋ ਅਸੀਂ ਹੁਣ ਕਰ ਰਹੇ ਹਾਂ। ਸੋ, ਮੇਰੇ ਦਿਲ ਦੀ ਗਹਿਰਾਈ ਤੋਂ, ਮੇਰੀ ਰੂਹ ਦੀ ਗਹਿਰਾਈ ਤੋਂ, ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ। ਅਤੇ ਗ੍ਰਹਿ ਉਤੇ ਸਾਡੇ ਸਾਰੇ ਭਰਾਵਾਂ ਅਤੇ ਭੈਣਾਂ ਦੀ ਮਦਦ ਕਰਨ ਲਈ, ਖਾਸ ਕਰਕੇ ਜਾਨਵਰ(-ਲੋਕਾਂ) ਦੀ ਮਦਦ ਕਰਨ ਲਈ ਤੁਹਾਨੂੰ ਮੇਰੇ ਜੀਵਨ ਵਿਚ ਭੇਜ਼ਣ ਲਈ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦੀ ਹਾਂ। ਮੈਂ ਉਨਾਂ ਨਾਲ ਬਹੁਤ ਪਿਆਰ ਕਰਦੀ ਹਾਂ। ਮੈਂਥੋਂ (ਪਿਆਰ ਕਰਨ ਤੋਂ) ਰਿਹਾ ਨਹੀਂ ਜਾਂਦਾ।

ਮੇਰੇ ਪਿਆਰ ਅਤੇ ਜੋ ਵੀ ਆਸ਼ੀਰਵਾਦ ਪ੍ਰਮਾਤਮਾ ਤੋਂ ਮੇਰੇ ਕੋਲ ਹੈ ਉਸ ਦੇ ਸਿਵਾਇ ਮੇਰੇ ਕੋਲ ਹੋਰ ਬਹੁਤਾ ਤੁਹਾਨੂੰ ਕਹਿਣ ਲਈ ਜਾਂ ਦੇਣ ਲਈ ਨਹੀਂ ਹੈ। ਅਤੇ ਹੋਰਨਾਂ ਸਾਰੇ ਜੀਵਾਂ ਦਾ ਤੁਹਾਡੇ ਲਈ ਆਭਾਰ ਤੁਹਾਡੇ ਤਕ ਪਹੁੰਚਾਉਣ ਲਈ। ਅਤੇ ਬਿਨਾਂਸ਼ਕ, ਮੇਰਾ ਆਭਾਰ। ਤੁਹਾਨੂੰ ਹਮੇਸ਼ਾਂ ਹੀ ਬਹੁਤ ਬਹੁਤ ਬਖਸ਼ਿਆ ਜਾਵੇ। ਤੁਸੀਂ ਅਤੇ ਤੁਹਾਡੇ ਪਿਆਰੇ ਇਸ ਜੀਵਨ ਅਤੇ ਅਗੇ ਅਗਲੇ ਵਿਚ ਸਿਹਤਯਾਬ ਰਹੋ, ਖੁਸ਼ ਰਹੋ।

ਅਤੇ ਕੋਈ ਵੀ ਬਾਕੀ, ਤੁਸੀਂ ਸਾਰੇ, ਕ੍ਰਿਪਾ ਕਰਕੇ ਪ੍ਰਮਾਤਮਾ ਨੂੰ ਯਾਦ ਰਖਣਾ, ਪ੍ਰਮਾਤਮਾ ਨਾਲ ਪਿਆਰ ਕਰਨਾ, ਪ੍ਰਮਾਤਮਾ ਦੀ ਵਡਿਆਈ ਕਰਨੀ, ਪ੍ਰਮਾਤਮਾ ਦਾ ਅਤੇ ਸਾਰੇ ਦਸ ਦਿਸ਼ਾਵਾਂ ਵਿਚ ਅਤੇ ਤਿੰਨ ਸਮ‌ਿਆਂ ਵਿਚ ਸਾਰੇ ਮਹਾਂਪੁਰਖਾਂ ਦਾ ਧੰਨਵਾਦ ਕਰਨਾ। ਅਤੇ ਸਾਰੇ ਨੇਕ ਜੀਵਾਂ ਦਾ ਧੰਨਵਾਦ ਕਰਨਾ ਜਿਨਾਂ ਨੇ ਇਸ ਗ੍ਰਹਿ ਨੂੰ ਅਤੇ ਸਾਡੀਆਂ ਜਿੰਦਗੀਆਂ ਨੂੰ ਹੁਣ ਤਕ ਕਾਇਮ ਰਖਣ ਵਿਚ ਮਦਦ ਕੀਤੀ ਹੈ। ਅਤੇ ਚੰਗੇ ਬਣਨ ਦੀ, ਚੰਗਾ ਕਰਨ ਦੀ, ਚੰਗਾ ਸੋਚਣ ਦੀ ਕੋਸ਼ਿਸ਼ ਕਰੋ। ਭਾਵੇਂ ਜੇਕਰ ਤੁਸੀਂ ਕੋਈ ਚੀਜ਼ ਚੰਗੀ ਨਹੀਂ ਕਰ ਸਕਦੇ, ਉਨਾਂ ਦੀ ਪ੍ਰਸ਼ੰਸਾ ਕਰੋ ਜਿਹੜੇ ਚੰਗਾ ਕਰਦੇ ਹਨ। ਪ੍ਰਮਾਤਮਾ ਦੀ ਵਡਿਆਈ ਕਰੋ ਜੋ ਉਨਾਂ ਦੇ ਚੰਗਾ ਕਰਨ ਵਿਚ ਮਦਦ ਕਰਦੇ ਹਨ, ਫਿਰ ਤੁਸੀਂ ਵੀ ਗੁਣ ਨੂੰ ਸਾਂਝਾ ਕਰੋਂਗੇ।

ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, ਕੋਈ ਵੀ ਸ਼ਬਦਾਂ ਤੋਂ ਵਧ ਜੋ ਮੈਂ ਬੋਲ ਸਕਦੀ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਇਹਨੂੰ ਮਹਿਸੂਸ ਕਰਦੇ ਹੋ। ਇਹ ਪ੍ਰਮਾਤਮਾ ਤੋਂ ਮੇਰੇ ਦੁਆਰਾ ਵਹਿ ਰਿਹਾ ਪਿਆਰ ਹੈ, ਅਤੇ ਸਾਰੇ ਗੁਰੂਆਂ, ਮਹਾਂਪੁਰਖਾਂ ਤੋਂ ਮੇਰੇ ਦੁਆਰਾ ਵਹਿ ਰਿਹਾ ਪਿਆਰ ਹੈ। ਕ੍ਰਿਪਾ ਕਰਕੇ ਚੰਗੀ ਦੇਖਭਾਲ ਕਰੋ ਅਤੇ ਚੰਗਾ ਕਰੋ। ਵੀਗਨ ਬਣੋ, ਸ਼ਾਂਤੀ ਰਖੋ, ਚੰਗੇ ਕੰਮ ਕਰੋ। ਪ੍ਰਮਾਤਮਾ ਤੁਹਾਨੂੰ ਪਿਆਰ ਕਰਦੇ ਹਨ। ਪ੍ਰਮਾਤਮਾ ਤੁਹਾਨੂੰ ਬਖਸ਼ੇ।

ਪ੍ਰਮਾਤਮਾ ਤੁਹਾਨੂੰ ਸੁਰਖਿਅਤ ਰਖੇ। ਮੈਂ ਤੁਹਾਨੂੰ ਹਮੇਸ਼ਾਂ ਲਈ ਪਿਆਰ ਕਰਦੀ ਹਾਂ। ਸਿਹਤਯਾਬ ਰਹੋ, ਹੁਣ ਦੇ ਲਈ ਅਲਵਿਦਾ।

Photo Caption: ਸਭ ਸਾਧਨਾ ਦੁਆਰਾ ਉਚਾ ਉਠਣਾ ਸ਼ੁਧ, ਇਮਾਨਦਾਰ ਬਣੇ ਰਹਿਣ ਲਈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (5/5)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-19
210 ਦੇਖੇ ਗਏ
2024-12-19
157 ਦੇਖੇ ਗਏ
2024-12-19
144 ਦੇਖੇ ਗਏ
1:57

Eggs Attract Negative Energy

842 ਦੇਖੇ ਗਏ
2024-12-18
842 ਦੇਖੇ ਗਏ
9:46
2024-12-18
327 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ