ਵਿਸਤਾਰ
ਹੋਰ ਪੜੋ
ਤੁਹਾਡਾ ਧੰਨਵਾਦ। ਮੈਂ ਆਮ ਤੌਰ ਤੇ ਕਾਫੀ ਬਿਲਕੁਲ ਨਹੀਂ ਪੀਂਦੀ। ਪਰ ਜਦੋਂ ਇਹਦੀ ਖੁਸ਼ਬੂ ਇਤਨੀ ਵਧੀਆ ਹੋਵੇ, ਤੁਸੀਂ ਜਾਣਦੇ ਹੋ? ਜਿਵੇਂ, ਤੁਸੀਂ ਸੜਕ ਉਤੇ ਤੁਰਦੇ ਹੋ, ਤੁਸੀਂ ਕੁਝ ਲੋਕਾਂ ਨੂੰ ਇਹ ਪਤੀਲੇ ਵਿਚ ਬਣਾਉਂਦਿਆਂ ਨੂੰ ਸੁੰਘਦੇ ਹੋ - ਓਹ, ਤੁਸੀਂ ਬਸ ਇਹ ਪੀਣੀ ਚਾਹੁੰਦੇ ਹੋ! ਪਰ ਜਦੋਂ ਮੈ ਜਾ ਕੇ ਇਹ ਪੀਂਦੀ ਹਾਂ - ਓਹ, ਮੈਂ ਬਹੁਤ ਨਿਰਾਸ਼ ਹੁੰਦੀ ਹਾਂ ਕਿਉਂਕਿ ਮੈਂ ਕਾਫੀ ਪ੍ਰਤੀ ਆਦੀ ਨਹੀਂ ਹਾਂ। ਇਹ ਕਸੈਲੀ ਹੈ। ਪਰ ਕਦੇ ਕਦਾਂਈ, ਮੈਂ ਇਹਦਾ ਅਨੰਦ ਮਾਣ ਸਕਦੀ ਜੇਕਰ ਮੈਂ ਇਹਦੇ ਵਿਚ ਬਹੁਤ ਸਾਰੀ ਚੀਨੀ ਪਾਵਾਂ - ਮਨਾ ਕੀਤਾ ਭੋਜ਼ਨ। ਸਾਡੇ ਲਈ, (ਸੁਪਰੀਮ ਮਾਸਟਰ ਟੀਵੀ (ਟੀਮ)), ਇਹ ਬਹੁਤ ਮਹਤਵਪੂਰਨ ਹੈ। (ਹੈਂਜੀ?) ਕਿਉਂਕਿ ਇਹ ਕੰਮ ਨਾਲ ਮਦਦ ਕਰਦਾ ਹੈ!) ਮੈਂ ਜਾਣਦੀ ਹਾਂ, ਮੈਂ ਜਾਣਦੀ ਹਾਂ। (ਹਾਂਜੀ।) ਹਾਂਜੀ, ਮੈਂ ਜਾਣਦੀ ਹਾਂ, ਪਰ ਮੈਨੂੰ ਜਾਗਦੇ ਰਹਿਣ ਲਈ ਕਾਫੀ ਦੀ ਲੋੜ ਨਹੀਂ ਹੈ। ਜੇਕਰ ਮੈਂ ਇਹ ਪੀਂਦੀ ਹਾਂ, ਮੈਂ ਸ਼ਾਇਦ ਸੌਂ ਨਾ ਸਕਾਂ।