ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਪੇਨ ਦਾ ਖਪਤਕਾਰ ਮਾਮਲਿਆਂ ਦੇ ਮੰਤਰੀ, ਸਤਿਕਾਰਯੋਗ ਐਲਬਰਟੋ ਗਾਰਜ਼ਨ, ਇਕ ਚਮਕਦਾਰ ਵਿਸ਼ਵ ਬਹਾਦਰ ਲੀਡਰਸ਼ਿਪ ਅਵਾਰਡ ਜੇਤੂ, ਨੇ ਹਿੰਮਤ ਨਾਲ ਜਾਨਵਰ-ਲੋਕਾਂ ਦੇ ਮਾਸ ਦੀ ਖਪਤ ਨੂੰ ਘਟ ਕਰਨ ਲਈ ਬੁਲਾਇਆ ਗਰੀਨਹਾਉਸ ਗੈਸਾਂ ਨੂੰ ਘਟਾਉਣ ਲਈ। “ ਮੈਂ ਚਿੰਤਤ ਹਾਂ। ਮੈਂ ਚਿੰਤਤ ਹਾਂ ਸਾਡੇ ਸਾਥੀ ਨਾਗਰਿਕਾਂ ਦੀ ਸਿਹਤ ਬਾਰੇ, ਅਤੇ ਮੈਂਨੂੰ ਚਿੰਤਾ ਹੈ ਸਾਡੇ ਗ੍ਰੀਹ ਦੀ ਸਿਹਤ ਬਾਰੇ। ਇਕ ਗ੍ਰਹਿ ਤੋਂ ਬਿਨਾਂ, ਸਾਡੇ ਕੋਲ ਕੋਈ ਜੀਵਨ ਨਹੀਂ ਹੈ। ਇਕ ਗ੍ਰਹਿ ਤੋਂ ਬਿਨਾਂ, ਸਾਡੇ ਕੋਲ ਕੋਈ ਤਨਖਾਹਾਂ ਨਹੀਂ ਹੈ। ਇਕ ਗ੍ਰਹਿ ਤੋਂ ਬਿਨਾਂ, ਸਾਡੇ ਕੋਲ ਕੋਈ ਆਰਥਿਕਤਾ ਨਹੀਂ ਹੈ। ਅਸੀਂ ਆਪਣੇ ਆਹਾਰ ਨੂੰ ਬਦਲ ਸਕਦੇ ਹਾਂ ਅਤੇ ਗ੍ਰਹਿ ਦੀ ਸਥਿਤੀ ਵਿਚ ਸੁਧਾਰ ਲਿਆ ਸਕਦੇ ਹਾਂ। ” ਉਸ ਦੀ ਅਪੀਲ ਦੇ ਹਿਸੇ ਵਜੋਂ, ਮੰਤਰੀ ਨੇ ਉਜਾਗਰ ਕੀਤਾ ਹੈ ਸਪੇਨ ਦੀ ਗਹਿਰੀ ਕਮਜ਼ੋਰੀ ਡੀਸਾਰਟੀਫੀਕੇਸ਼ਨ ਪ੍ਰਤੀ, ਜੋ ਕਿ ਉਸਨੇ ਨੋਟ ਕੀਤਾ ਹੈ ਕਿ ਦੇਸ਼ ਨੂੰ ਹਮੇਸ਼ਾਂ ਲਈ ਬਦਲ ਸਕਦਾ ਹੈ। ਉਸ ਨੇ ਇਸ ਬਾਰੇ ਸੁਚੇਤ ਕੀਤਾ ਹੈ ਸਪੇਨ ਜਿਆਦਾ ਜਾਨਵਰ-ਲੋਕਾਂ ਦੇ ਮਾਸ ਦਾ ਸੇਵਨ ਕਰਦਾ ਹੈ ਕਿਸੇ ਹੋਰ ਯੂਰੋਪੀਅਨ ਯੂਨੀਅਨ ਦੇਸ਼ ਨਾਲੋਂ, ਹਰ ਸਾਲ ਜ਼ਮੀਨੀ ਜਾਨਵਰ-ਲੋਕਾਂ ਦਾ 70 ਮਿਲੀਅਨ ਕਤਲੇਆਮ । “ ਬਹੁਤ ਜਿਆਦਾ ਖਪਤ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਗ੍ਰਹਿ ਨੂੰ ਵੀ। ਸਾਡੀ ਅਤੇ ਸਾਡੇ ਪ੍ਰੀਵਾਰਾਂ ਦੀ ਸਿਹਤ ਖਤਰੇ ਵਿਚ ਹੈ। ਅਤੇ ਇਹ ਇਕ ਸਮਸਿਆ ਹੈ ਸਾਨੂੰ ਜਿਤਨਾ ਜ਼ਲਦੀ ਹੋ ਸਕਦੇ ਸੰਬੋਧਨ ਕਰਨਾ ਜ਼ਰੂਰੀ ਹੈ। ” ਬੈਲਜ਼ੀਅਮ ਦੇ ਪ੍ਰਧਾਨ ਮੰਤਰੀ, ਸਤਿਕਾਰਯੋਗ ਐਲਕਜ਼ੈਂਡਰ ਡੀ ਕਰੂ, ਨੇ ਜਾਨਵਰ-ਲੋਕਾਂ ਦੇ ਮਾਸ ਨੂੰ ਘਟ ਖਾਣ ਲਈ ਬੁਲਾਇਆ ਇਕ ਸੂਚੀ ਵਿਚ ਤਰੀਕਿਆਂ ਵਿਚੋਂ ਪਹਿਲੇ ਵਜੌਂ ਗਲੋਬਲ ਵਾਰਮਿੰਗ ਨਾਲ ਸਿਝਣ ਲਈ, ਲਿਖਿਆ: "ਯੂਰੋਪੀਅਨ ਯੂਨੀਅਨ ਦਾ ਉਦੇਸ਼ ਹੈ (ਗਰੀਨਹਾਉਸ ਗੈਸਾਂ ਦੇ ਨਿਕਾਸ) ਕਟੌਤੀ 55 % 2030 ਤਕ, ਅਤੇ ਨੈਟ-ਜ਼ੀਰੋ ਨਿਕਾਸ ਨੂੰ 2050 ਤਕ ਪ੍ਰਾਪਤ ਕਰਨ ਲਈ। ਇਹਨਾਂ ਅਭਿਲਾਸ਼ੀ ਟੀਚਿਆਂ ਪ੍ਰਤੀ ਸਾਡੀ ਪਹਿਲੀ ਪ੍ਰਤਿਕ੍ਰਿਆ ਹੈ ਕਿ ਸਾਨੂੰ ਘਟ ਮੀਟ ਖਾਣਾ ਚਾਹੀਦਾ ਹੈ, ਅਕਸਰ ਘਟ ਉਡਣਾ, ਜੋ ਵਰਤਦੇ ਉਸ ਨੂੰ ਦੁਬਾਰਾ ਵਰਤੋਂ ਕਰਨਾ, ਸਾਡੀ ਧਾਰਨਾ ਤੇ ਸਵਾਲ ਉਠਾਉਣਾ ਕਿ ਕੁਲ ਘਰੇਲੂ ਉਤਪਾਦ ਗਲਾਤਾਰ ਵਧਣਾ ਚਾਹੀਦਾ ਹੈ।" ਕੈਨੇਡੀਅਨ ਪ੍ਰਧਾਨ ਮੰਤਰੀ ਸਤਿਕਾਰਯੋਗ ਜਸਟਿਨ ਟਰੂਡੋ ਨੇ ਸਰਕਾਰ ਦੁਆਰਾ ਵਾਤਾਵਰਨ ਪਖੀ ਪੌਂਦਾ-ਅਧਾਰਿਤ ਪ੍ਰੋਟੀਨਾਂ ਦਾ ਇਕ ਵਡਾ ਨਿਵੇਸ਼ ਐਲਾਨ ਕੀਤਾ ਹੈ। “ ਜਿਉਂ ਸੰਸਾਰ ਭਰ ਵਿਚ ਲੋਕ ਵਧੇਰੇ ਪੌਂਦੇ ਅਧਾਰਿਤ ਉਤਪਾਦਾਂ ਨੂੰ ਖਾਣਾ ਸ਼ੁਰੂ ਕਰਦੇ ਹਨ, ਸਾਡੇ ਕੋਲ ਇਕ ਮੌਕਾ ਹੋਵੇਗਾ ਕੈਨੇਡੀਅਨ ਨਵੀਨਤਾ ਅਤੇ ਕੈਨੇਡੀਅਨ ਫਸਲਾਂ ਨੂੰ ਇਕਠੇ ਲਿਆਉਣ ਲਈ ਅਤੇ ਇਕ ਮੌਕਾ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਸਿਰਜ਼ਣ ਲਈ। ਅਜ਼, ਮੈਂ ਇਸਦਾ ਐਲਾਨ ਕਰ ਸਕਦਾ ਹਾਂ ਸਾਡੀ ਸਰਕਾਰ ਲਗਭਗ $100 ਮਿਲੀਅਨ ਕੈਨੇਡੀਅਨ ਡਾਲਰ ਯੋਗਦਾਨ ਪਾ ਰਹੀ ਹੈ ਮੈਰਿਟ ਫੰਕਸ਼ਨਲ ਫੂਡਜ਼ ਲਈ ਵਿਨੀਪੈਂਗ ਸਥਾਨ ਵਿਚ। ਇਹ ਸਹੂਲਤ ਇਕ ਵਿਸ਼ਵ ਆਗੂ ਹੋਵੇਗੀ ਪੌਂਦੇ ਅਧਾਰਿਤ ਪ੍ਰੋਟੀਨਾਂ ਵਿਚ, ਅਤੇ ਚੰਗੀਆਂ ਨੌਕਰੀਆਂ ਸਿਰਜ਼ੇਗੀ ਇਕ ਤੇਜ਼ੀ ਨਾਲ ਵਧ ਰਹੇ ਖੇਤਰ ਵਿਚ। ” ਨਿਊ ਯਾਰਕ ਸਿਟੀ ਨੇ ਸ਼ੁਕਰਵਾਰ ਨੂੰ ਸਕੂਲਾਂ ਦੇ ਮੈਨੂ ਵੀਗਨ ਬਣਾਏ ਹਨ ਇਸ ਦੇ 1.700 ਪਬਲਿਕ ਸਕੂਲਾਂ ਵਿਚ ਵੀਗਨ ਸ਼ੁਕਰਵਾਰ ਦੀ ਪਹਿਲਕਦਮੀ ਦੇ ਹਿਸੇ ਵਜੋਂ। ਵਿਕਾਸ ਬਾਰੇ, ਨਿਊ ਯਾਰਕ ਸਿਟੀ ਦੇ ਮੇਅਰ, ਮਾਣਯੋਗ ਐਰਿਕ ਐਡਮਸ, ਨੇ ਕਿਹਾ: "ਸਕੂਲਾਂ ਵਿਚ ਪੌਂਦੇ-ਅਧਾਰਿਤ ਵਿਕਲਪਾਂ ਦਾ ਭਾਵ ਹੈ ਸਿਹਤਮੰਦ ਭੋਜ਼ਨ ਖਾਣਾ ਅਤੇ ਸਿਹਤਮੰਦ ਜੀਵਨ, ਅਤੇ ਹਜ਼ਾਰਾਂ ਹੀ ਨਿਊ ਯਾਰਕ ਵਿਦਿਆਰਥੀਆਂ ਦੀਆਂ ਜਿੰਦਗੀਆਂ ਵਿਚ ਸੁਧਾਰ।" “ ਸਾਡੇ ਬਚਿਆਂ ਨੂੰ ਨਹੀਂ ਲਗਾਤਾਰ ਖੁਆਇਆ ਜਾਣਾ ਚਾਹੀਦਾ ਉਹ ਜੋ ਉਨਾਂ ਦੀ ਸਿਹਤ ਸੰਭਾਲ ਸੰਕਟਾਂ ਦਾ ਕਾਰਨ ਹੈ; ਬਚਪਨ ਦਾ ਮੋਟਾਪਾ, ਬਚਪਨ ਦੀ ਸ਼ੂਗਰ, ਦਮਾ। ” ਮੈਅਰ ਐਰਿਕ ਐਡਮਜ਼ ਨੇ ਆਪਣੇ ਸਹਿ-ਨਾਗਰਿਕਾਂ ਨੂੰ ਇਕ ਸਿਹਤਮੰਦ ਪੌਂਦੇ ਅਧਾਰਿਤ ਆਹਾਰ ਚੁਣਨ ਦੀ ਵੀ ਅਪੀਲ ਕੀਤੀ। “ ਮੈਂ ਨਿਊ ਯਾਰਕਰਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਜਿਤਨਾ ਸੰਭਵ ਹੋ ਸਕੇ ਬਹੁਤ ਸਾਰੇ ਪੌਂਦੇ ਅਧਾਰਤ ਭੋਜ਼ਨ ਖਾਣ ਲਈ॥ ਜਿਤਨੇ ਵਧ ਪੌਂਦਾ-ਅਧਾਰਿਤ ਭੋਜ਼ਨ ਤੁਹਾਡੇ ਕੋਲ ਹੋਣ, ਉਤਨੇ ਸਿਹਤਮੰਦ ਤੁਸੀਂ ਬਣੋਂਗੇ। ” ਨਿਊ ਯਾਰਕ ਦੇ ਸ਼ਹਿਰ ਨੇ ਮੀਟ-ਰਹਿਤ ਸੋਮਵਾਰ ਨੂੰ ਵੀ ਲਾਗੂ ਕੀਤਾ ਹੈ ਆਪਣੇ ਪਬਲਿਕ ਸਕੂਲਾਂ ਵਿਚ ਜਾਨਵਰ-ਲੋਕਾਂ ਦੇ ਮਾਸ ਨੂੰ ਹਫਤੇ ਵਿਚ ਇਕ ਵਾਰ ਮੈਨੂ ਤੋਂ ਬਾਹਰ ਛਡਣ ਨਾਲ। “ ਅਸੀਂ ਚਾਹੁੰਦੇ ਹਾਂ ਉਹ (ਵਿਦਿਆਰਥੀ) ਸਿਹਤਮੰਦ ਹੋਣ ਜਿੰਨੇ ਉਹ ਹੋ ਸਕਣ ਅਤੇ ਨਾਲੇ ਅਸੀਂ ਚਾਹੁੰਦੇ ਹਾਂ ਕਿ ਉਹ ਸਿਖਣ ਜਿਤਨਾ ਚੰਗੀ ਤਰਾਂ ਉਹ ਸਿਖ ਸਕਣ... ” “ ਇਸ ਦਾ ਮਤਲਬ ਹੈ ਕਿ ਸਾਰੇ 1.1 ਮਿਲੀਅਨ ਬਚੇ ਸਿਹਤਮੰਦ ਸੁਆਦਲਾ ਸ਼ਾਕਾਹਾਰੀ ਭੋਜ਼ਨ ਖਾਣਗੇ ਹਰ ਸੋਮਵਾਰ । ਸ਼ਾਕਾਹਾਰੀ ਵਿਕਲਪਾਂ ਕਾਰਡਿਉਵੈਸਕੁਲਰ ਦਿਲ ਦੇ ਰੋਗ , ਸ਼ੂਗਰ ਅਤੇ ਕੈਂਸਰ ਦੇ ਖਤਰੇ ਨੂੰ ਘਟਾਉਂਦੇ ਹਨ। ਇਹ ਵਾਤਾਵਰਨ ਲਈ ਵੀ ਚੰਗਾ ਹੈ ਕਿਉਂਕਿ ਇਹ ਸਾਡੀ ਮਦਦ ਕਰਦਾ ਹੈ ਸਾਡੇ ਕਾਰਬਨ ਫੁਟਪਿੰਟ ਨੂੰ ਘਟਾਉਣ ਲਈ ਅਤੇ ਜ਼ਰੂਰੀ ਸਰੋਤਾਂ ਨੂੰ ਸੁਰਖਿਅਤ ਰਖਣ ਲਈ, ਪਾਣੀ ਸਮੇਤ। ” “ ਅਸੀਂ ਸਿਰਫ ਪ੍ਰੀਵਾਰਾਂ ਨੂੰ ਹੀ ਨਹੀਂ ਬਚਾ ਰਹੇ, ਅਸੀਂ ਆਪਣੇ ਗ੍ਰਹਿ ਨੂੰ ਬਚਾ ਰਹੇ ਹਾਂ। ” ਲਾਸ ਐਸਲਸ ਯੂਨੀਫਾਇਡ ਸਕੂਲ ਜ਼ਿਲੇ ਨੇ ਵੀ ਭਾਗ ਲਿਆ ਹੈ ਮੀਟ ਰਹਿਤ ਸੋਮਵਾਰ ਵਿਚ, 1,303 ਸਕੂਲਾਂ ਵਿਚ 664,000 ਵਿਦਿਆਰਥੀਆਂ ਨੂੰ ਸੋਮਵਾਰ ਨੂੰ ਜਾਨਵਰ-ਲੋਕਾਂ ਦੇ ਮਾਸ ਤੋਂ ਬਿਨਾਂ ਭੋਜ਼ਨ ਪ੍ਰਦਾਨ ਕਰਦੇ ਹੋਏ । ਸਕੂਲ਼ ਜ਼ਿਲਾ ਵਿਦਿਆਰਥੀਆਂ ਨੂੰ ਹੋਰ ਪੌਂਦਾ ਅਧਾਰਤ ਭੋਜ਼ਨ ਚੁਣਨ ਦੇ ਸਿਹਤ ਪ੍ਰਤੀ ਲਾਭ ਬਾਰੇ ਵੀ ਜਾਗਰੂਕ ਕਰਦਾ ਹੈ। ਆਦਿ... ਇਹ ਸਿਰਫ ਕੁਝ ਰਚਨਾਤਮਕ ਵਿਕਾਸ ਹਨ ਵਿਸ਼ਵ ਨੇਤਾਵਾਂ ਅਤੇ ਸਰਕਾਰਾਂ ਤੋਂ ਜੋ ਸਾਡੇ ਸੰਸਾਰ ਨੂੰ ਅਗੇ ਵਧਣ ਵਿਚ ਮਦਦ ਕਰ ਰਹੇ ਹਨ ਇਕ ਵਧੇਰੇ ਸੁਰਖਿਅਤ, ਸਿਹਤਮੰਦ, ਵਧੇਰੇ ਸ਼ਾਂਤਮਈ, ਅਤੇ ਖੁਸ਼ਹਾਲ ਭਵਿਖ ਪ੍ਰਤੀ। ਸਵਰਗ ਬਖਸ਼ੇ ਸਾਰਿਆਂ ਨੂੰ ਜੋ ਸੰਬੰਧਿਤ ਹਨ ਹਰ ਵੀ ਗਿਆਨ ਅਤੇ ਹੌਂਸਲੇ ਨਾਲ ਸਹੀ ਨੀਤੀ ਕਾਰਜ਼ਾਂ ਨੂੰ ਅਗੇ ਲਿਜਾਣ ਵਿਚ। “ ਮੰਨ ਲਵੋ ਤੁਸੀਂ ਪ੍ਰਚਾਰ ਕਰਦੇ ਹੋ ਜੈਵਿਕ ਪੌਦੇ-ਅਧਾਰਤ ਭੋਜਨ ਦਾ, ਹੁਣ, ਜੋ ਕੋਈ ਵੀ, ਸਰਕਾਰ, ਜਿਹੜਾ ਵੀ ਪ੍ਰਵਾਨਗੀ ਦੇਣ ਦਾ ਫੈਸਲਾ ਕਰਦਾ ਹੈ ਇਸ ਪੌਦੇ-ਅਧਾਰਤ ਆਹਾਰ ਦੇ ਹਲ ਨੂੰ, ਬਸ ਇਹਨੂੰ ਪ੍ਰਵਾਨਗੀ ਦਿਉ ਸਿਰਫ, ਉਹ ਕਮਾਵੇਗਾ, ਮੇਰੇ ਰਬਾ, ਹਜਾਰਾਂ ਹੀ ਜਿਲੀਅਨ ਰੁਹਾਨੀ ਫਲਾਂ ਦੇ ਅੰਕ। ਅਤੇ ਸਾਨੂੰ ਲੋੜ ਹੈ ਬਹੁਤ ਸਾਰੇ ਅੰਕਾਂ ਦੀ ਸਵਰਗ ਨੂੰ ਵਾਪਸ ਜਾਣ ਲਈ। ਜੋ ਕੋਈ ਵੀ ਪ੍ਰਵਾਨਗੀ ਦਿੰਦਾ ਹੈ ਇਹਦੀ ਇਥੋਂ ਤਕ, ਬਸ ਇਕ ਵਾਰੀ ਹੀ, ਉਹਦੇ ਲਈ ਕਾਫੀ ਹੈ ਪਹਿਲਾਂ ਹੀ ਸਵਰਗ ਨੂੰ ਉਡਣਾ, ਉਹਦੇ ਇਸ ਸੰਸਾਰ ਨੂੰ ਛਡਣ ਤੋਂ ਬਾਦ । ਉਹਨੂੰ ਲੋੜ ਨਹੀ ਹੈ ਕਿਸੇ ਹੋਰ ਧਾਰਮਿਕ ਅਸਥਾਨ ਦੀ ਯਾਤਰਾ ਦੀ, ਕੋਈ ਲੋੜ ਨਹੀ ਹੈ ਕੁਝ ਹੋਰ ਕਰਨ ਦੀ। ਜੋ ਕੋਈ ਵੀ ਪ੍ਰਵਾਨਗੀ ਦਿੰਦਾ ਹੈ ਉਹਦੀ, ਅਤੇ ਜਿਹੜਾ ਵੀ ਯਕੀਨੀ ਬਣਾਉਂਦਾ ਹੈ ਕਿ ਇਹ ਚਲਦਾ ਰਹੇ, ਹਾਸਲ ਕਰੇਗਾ ਸਮਾਨ ਰੁਹਾਨੀ ਗੁਣਾਂ ਦੇ ਅੰਕ, ਜੋ ਸਵਰਗ ਉਨਾਂ ਉਤੇ ਬਖਸ਼ਸ਼ ਕਰਨਗੇ। ” ਹੋਰ ਵਿਸਤਾਲ ਲਈ ਅਤੇ ਮੁਫਤ ਡਾਉਨਲੋਡਾਂ ਲਈ, ਕ੍ਰਿਪਾ ਕਰਕੇ ਜਾਉ SupremeMasterTV.com/scrolls