ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਰੁਹਾਨੀ ਅਨੁਭਵ ਸਾਡੇ ਭਰੋਸੇ ਨੂੰ ਮਜ਼ਬੂਤ ਕਰਦੇ ਹਨ, ਪੰਜ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਮੈਂ ਆਸ ਕਰਦੀ ਹਾਂ ਕਿ ਇਨਾਂ ਕੁਝ ਦਿਨਾਂ ਵਿਚ, ਕੁਝ ਚੰਗੇ ਅਨੁਭਵ, ਅਤੇ ਕੁਝ ਮੌਤ ਦੇ ਕਰੀਬ ਵਾਲੇ ਅਨੁਭਵ, ਅਤੇ ਕੁਝ ਨਰਕ ਵਾਲੇ ਅਨੁਭਵ, ਤੁਹਾਡੇ ਦਿਲਾਂ ਨੂੰ ਖੋਲਣਗੇ ਥੋੜਾ ਜਿਹਾ ਹੋਰ ਅਤੇ ਤੁਹਾਡੇ ਵਿਸ਼ਵਾਸ਼, ਤੁਹਾਡੀ ਸ਼ਰਧਾ ਨੂੰ ਮਜ਼ਬੂਤ ਕਰਨਗੇ।

( ਸਤਿਗੁਰੂ ਜੀ, ਮੈਂ ਚਾਹੁੰਦਾ ਹਾਂ ਆਪਣਾ ਅਨੁਭਵ ਸਾਂਝਾ ਕਰਨਾ ਸਵਰਗੀ ਗਹਿਣਿਆਂ ਦੇ ਸੰਬੰਧ ਵਿਚ। 21 ਅਕਤੂਬਰ ਉਤੇ, ਮੈਨੂੰ ਚਾਹੀਦਾ ਸੀ ਇਕ ਕਾਰੋਬਾਰ ਦੇ ਦੌਰੇ ਉਤੇ ਤਾਏਪੇ ਨੂੰ ਜਾਣਾ। ਸੋ, ਉਥੇ ਇਹ ਹੋਟਲ ਸੀ ਜਿਸ ਵਿਚ ਕਿਹਾ ਗਿਆ ਹੈ ਬਹੁਤ ਸਾਰੀਆਂ ਰੂਹਾਂ ਹਨ, ਇਸ ਹੋਟਲ ਵਿਚ, ਤਾਏਪੇ ਵਿਚ । ਅਤੇ ਇਹ ਅਸਲ ਵਿਚ ਬਹੁਤ ਮਸ਼ਹੂਰ ਹੈ। ) ਬਹੁਤ ਸਾਰੀਆਂ ਰੂਹਾਂ ਹਨ ਵਿਚ ਉਥੇ? ( ਜਦੋਂ ਤੁਸੀਂ ਇੰਟਰਨੈਟ ਉਤੇ ਖੋਜ਼ ਕਰਦੇ ਹੋ, ਉਨਾਂ ਕੋਲ ਅਸਲ ਵਿਚ ਕਾਫੀ ਇਕ ਚੰਗੀ ਕਹਾਣੀ ਹੈ ਇਸ ਹੋਟਲ ਬਾਰੇ ਤਾਏਪੇ ਵਿਚ। ) ਬਹੁਤ ਸਾਰੀਆਂ ਰੂਹਾਂ, ਤੁਹਾਡਾ ਭਾਵ ਹੈ ਬਹੁਤ ਸਾਰੀਆਂ (ਹਾਂਜੀ।) ਗਾਹਕ ਜਾਂ...? ( ਮੇਰਾ ਭਾਵ ਹੈ ਪ੍ਰੇਤ ਜੀਵ ਉਥੇ। ) ਓਹ, ਅਦਿਖ। ( ਹਾਂਜੀ, ਅਦਿਖ ਜੀਵ ਉਥੇ। ) ਤੁਹਾਡਾ ਭਾਵ ਹੈ ਭੂਤ? ( ਹਾਂਜੀ, ਕੁਝ ਚੀਜ਼ ਉਸ ਤਰਾਂ। ) ਸੋ, ਇਥੋਂ ਤਕ ਭੂਤ, ਉਹ ਜਾਣਦੇ ਹਨ ਕਿਹੜੇ ਮਸ਼ਹੂਰ ਹੋਟਲ ਨੂੰ ਆਉਣ ਲਈ? ਉਨਾਂ ਕੋਲ ਜ਼ਰੂਰ ਹੀ ਬਹੁਤ ਧੰਨ ਹੋਵੇਗਾ। ਹੋ ਸਕਦਾ ਉਹ ਅਦਾ ਕਰਦੇ ਹਨ ਭੂਤਾਂ ਵਾਲੇ ਧੰਨ ਨਾਲ। ( ਮੈਨੂੰ ਅਸਲ ਵਿਚ ਕਿਹਾ ਗਿਆ ਸੀ ਇਸ ਹੋਟਲ ਤੋਂ ਦੂਰ ਰਹਿਣ ਲਈ ਜਦੋਂ ਮੈਂ ਇਸ ਬੈਂਕ ਦੇ ਨਾਲ ਜੁੜਿਆ ਸੀ 13 ਸਾਲ ਪਹਿਲਾਂ। ਸੋ, ਮੈਂ ਅਸਲ ਵਿਚ ਇਸ ਹੋਟਲ ਤੋਂ ਅਨੇਕ, ਅਨੇਕ ਸਾਲਾਂ ਤਕ ਦੂਰ ਰਿਹਾ ਹਾਂ, ਜਦੋਂ 21 ਅਕਤੂਬਰ ਉਤੇ, ਮੈਂ ਨਹੀਂ ਬੁਕ ਕਰ ਸਕਿਆ ਇਕ ਹੋਟਲ ਜੋ ਲਾਗੇ ਹੈ। ਸੋ, ਮੈਂ ਮਜ਼ਬੂਰ ਸੀ ਬੁਕ ਕਰਨਾ ਇਸ ਹੋਟਲ ਵਿਚ ਰਹਿਣ ਲਈ। ਸੋ, ਮੈਂ 21 ਨੂੰ ਅੰਦਰ ਗਿਆ। ਅਤੇ ਫਿਰ ਅਭਿਆਸ ਕਰਨ ਤੋਂ ਬਾਅਦ ਰਾਤ ਨੂੰ, ਮੈਂ ਸੌਂ ਗਿਆ। ਅਤੇ ਤਿਆਰੀ ਕਰਨ ਲਈ ਆਪਣੇ ਇਸ ਸਫਰ ਲਈ, ਮੈਂ ਤੁਹਾਡਾ ਫੋਟੋ ਨਾਲ ਲਿਆਂਦਾ । ਮੈਂ ਵੀ ਲਿਆਂਦੇ "ਅਵੇਕਨਿੰਗ" ਸਵਰਗੀ ਗਹਿਣੇ। ) ( ਅਤੇ ਮੈਂ ਵੀ ਲਿਆਂਦਾ "ਅਵੇਕਨਿੰਗ" ਕੰਗਣ ਜਿਸ ਉਤੇ ਇਕ ਵਡਾ "ਜ਼ੈਡ" ਹੈ ਉਥੇ , ਅਤੇ ਨਾਲੇ, ਪੈਂਡਿੰਟ, ਆਪਣੇ ਆਪ ਨੂੰ ਸੁਰਖਿਅਤ ਰਖਣ ਲਈ। ) ਸੋ, ਸਤਿਗੁਰੂ ਜੀ ਦਾ ਫੋਟੋ, ਕਾਫੀ ਨਹੀਂ, ਤੁਹਾਡਾ ਭਾਵ ਹੈ। ਹਾਂਜੀ, ਮੈਂ ਸਮਝੀ ਇਹ। ਮੈਂ ਵੀ ਇਹ ਪਹਿਨਦੀ ਹਾਂ ਆਪਣੇ ਆਪ ਨੂੰ ਸੁਰਖਿਅਤ ਰਖਣ ਲਈ। ( ਸੋ, ਉਸ ਤੋਂ ਬਾਦ, ਮੈਂ ਗਿਆ ਸੌਣ ਲਈ, ਅਭਿਆਸ ਕਰਨ ਤੋਂ ਬਾਅਦ। ਅਤੇ ਫਿਰ ਅਚਾਨਕ, ਉਥੇ ਇਹ ਤਿੰਨ ਜੀਵ ਸੀ, ਔਰਤਾਂ ਦੀਆਂ ਰੂਹਾਂ, ਅਸਲ ਵਿਚ ਛੁਪੀਆਂ ਹੋਈਆਂ ਪਰਦਿਆਂ ਦੇ ਪਿਛੇ ਕਮਰੇ ਵਿਚ। ) ਛੁਪੀਆਂ ਪਰਦੇ ਦੇ ਪਿਛੇ, ਖਿੜਕੀ ਦੇ ਪਰਦੇ ਪਿਛੇ। ( ਅਤੇ ਉਥੇ ਇਕ ਦਾਇਰਾ ਸੀ ਸੁਰ‌ਖਿਆ ਦਾ ਮੇਰੇ ਆਲੇ ਦੁਆਲੇ, ਸੋ ਉਹ ਮੇਰੇ ਲਾਗੇ ਨਹੀਂ ਆ ਸਕੀਆਂ। ਸੋ, ਮੈਂ ਬਸ ਸੋਚ‌ਿਆ ਕਿ, "ਸਤਿਗੁਰੂ ਜੀ ਦੇ ਸਵਰਗੀ ਗਹਿਣਿਆਂ ਦੀ ਸੁਰਖਿਆ ਨਾਲ, ਮੈਨੂੰ ਬਿਲਕੁਲ ਵੀ ਚਿੰਤਾ ਨਹੀਂ ਕਰਨ ਦੀ ਲੋੜ।" ਸੋ, ਕਿਸੇ ਵੀ ਸਮੇਂ ਮੈਂਨੂੰ ਕੋਈ ਚਿੰਤਾ ਨਹੀਂ ਸੀ। ਸੋ, ਉਸ ਤੋਂ ਬਾਦ, ਮੈਂ ਬਸ ਉਨਾਂ ਨੂੰ ਨਜ਼ਰ ਅੰਦਾਜ਼ ਕੀਤਾ, ਅਤੇ ਫਿਰ ਮੈਂ ਬਸ ਗਿਆ ਗੁਸਲਖਾਨੇ ਨੂੰ। ਸੋ, ਮੈਂ ਵਾਪਸ ਆਇਆ ਅਤੇ ਮੈਂ ਸੌਂ ਗਿਆ। ਅਤੇ ਫਿਰ ਉਥੇ ਇਕ ਹੋਰ ਮੰਜ਼ਾ ਸੀ ਬਸ ਮੇਰੇ ਲਾਗੇ ਹੀ। ਕਮਰੇ ਦੇ ਵਿਚ ਉਥੇ ਦੋ ਮੰਜੇ ਸਨ। ਸੋ, ਮੈਂ ਇਕ ਮੰਜੇ ਉਤੇ ਸੀ, ਅਤੇ ਫਿਰ ਦੂਸਰਾ ਮੰਜਾ ਖਾਲੀ ਸੀ। ਸੋ, ਬਸ ਜਦੋਂ ਮੈਂ ਗਿਆ ਸੌਣ ਲਈ, ਕਿਵੇਂ ਵੀ, ਉਥੇ ਕੁਝ ਰੌਲਾ ਸੀ ( ਦੂਸਰੇ ਮੰਜ਼ੇ ਉਤੇ। ) ਨਾਲ ਵਾਲੇ ਮੰਜ਼ੇ ਉਤੇ, ਚਾਦਰਾਂ ਵਿਸ਼ਾਉਣ ਵਾਲੀਆਂ ਆਵਾਜ਼ਾਂ। ਸੋ, ਮੈਂ ਮੁੜ ਕੇ ਦੇਖ‌ਿਆ ਸਾਰੀ ਜਗਾ ਬਹੁਤ ਧੁੰਦਲੀ ਬਣ ਗਈ, ਅਤੇ ਮੈਂ ਉਸ ਮੰਡਲ ਵਿਚ ਗਿਆ। ਸੋ, ਮੈਂ ਕਿਹਾ, "ਕੀ ਤੁਸੀਂ ਕ੍ਰਿਪਾ ਕਰਕੇ ਨਾ ਆਉ ਅਤੇ ਨਾ ਮੈਨੂੰ ਲਭੋ। ਤੁਸੀਂ ਲਭੋ ਪਰ ਸਤਿਗੁਰੂ ਚਿੰਗ ਹਾਈ ਜੀਂ ਨੂੰ।" ਸੋ ਮੈਂ ਤੁਹਾਡਾ ਨਾਮ ਉਚਾਰਿਆ ਤਿੰਨ ਵਾਰ। ਮੈ ਤੁਹਾਡਾ ਨਾਮ ਉਚਾਰਿਆ ਪਰਮ ਸਤਿਗੁਰੂ ਚਿੰਗ ਹਾਈ ਜੀ। "ਤੁਸੀਂ ਲਭੋ ਪਰਮ ਸਤਿਗੁਰੂ ਚਿੰਗ ਹਾਈ ਜੀ ਨੂੰ," ਤਿੰਨ ਵਾਰੀਂ। ) ਕ੍ਰਿਪਾ ਮੇਰੇ ਤੋਂ ਦੂਰ ਰਹੋ, ਤੁਸੀਂ। ਤੁਸੀਂ ਅਤੇ ਤੁਹਾਡੇ ਦੋਸਤ। ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਭੂਤਾਂ ਨਾਲ। ( ਅਤੇ ਉਸ ਤੋਂ ਬਾਦ, ਸਮੁਚੀ ਜਗਾ ਠੀਕ ਆਮ ਵਾਂਗ ਹੋ ਗਈ ਦੁਬਾਰਾ। ਅਤੇ ਉਹ ਸਾਰੀਆਂ ਚਲੀਆਂ ਗਈਆਂ। ) ਓਹ, ਤੁਹਾਡਾ ਧੰਨਵਾਦ। ਤੁਸੀਂ ਇਹ ਮੇਰੇ ਵਲ ਧਕੇਲ ਦਿਤਾ, ਅਤੇ ਫਿਰ ਤੁਸੀਂ ਸੌਣ ਚਲੇ ਗਏ। ਵਾਓ! ( ਕਿਸੇ ਸਮੇਂ ਵੀ ਮੈਨੂੰ ਕੋਈ ਚਿੰਤਾ ਨਹੀਂ ਸੀ। ਕਿਸੇ ਵੀ ਸਮੇਂ ਮੈਨੂੰ ਕੋਈ ਡਰ ਨਹੀਂ ਸੀ। ਸੋ, ਦੂਸਰੇ ਦਿਨ ਸਵੇਰੇ ਮੈਂ ਕਿਹਾ, "ਕੀ ਮੈਨੂੰ ਕਮਰਾ ਬਦਲਣਾ ਚਾਹੀਦਾ ਹੈ?" ਪਰ ਕਿਵੇਂ ਵੀ, ਮੈਂ ਕਿਹਾ, "ਜਦੋਂ ਕਿ ਉਹ ਗਾਇਬ ਹੋ ਗਏ, ਮੈਂ ਜ਼ਾਰੀ ਰਖਦਾ ਹਾਂ ਉਥੇ ਹੀ ਰਹਿਣਾ।" ਸੋ, ਬਾਦ ਵਿਚ, ਉਥੇ ਹੋਰ ਕੋਈ ਭੂਤਾਂ ਵਾਲੇ ਅਨੁਭਵ ਨਹੀਂ ਸੀ ਉਸ ਤੋਂ ਬਾਦ । ) ਹੋਰ ਕੋਈ ਭੂਤ ਨਹੀਂ ਰਹੇ? ( ਨਹੀਂ ਹੋਰ ਨਹੀਂ। ਅਤੇ ਮੈਂ ਤੁਹਾਡਾ ਗੀਤ "ਗਲ ਕਰਦ‌ਿਆਂ ਇਕ ਪਥਰ ਦੇ ਬੁਧ ਨਾਲ," ਨਾਲੇ ਲਾਇਆ ਸੁਪਰੀਮ ਮਾਸਟਰ ਟੀਵੀ ਆਪਣੇ ਆਈਪੈਡ ਉਤੇ। ) ਠੀਕ ਹੈ।( ਤੁਹਾਡਾ ਧੰਨਵਾਦ, ਸਤਿਗੁਰੂ ਜੀ, ਰੂਹਾਂ ਨੂੰ ਮੁਕਤ ਕਰਨ ਲਈ। ) ਤੁਹਾਡਾ ਸਵਾਗਤ ਹੈ।

ਮੈਂ ਤੁਹਾਨੂੰ ਸਚੋ ਸਚ ਦਸਦੀ ਹਾਂ, ਮੈਂਨੂੰ ਕੋਈ ਦੋਸਤ ਨਹੀਂ ਚਾਹੀਦੇ, ਇਥੋਂ ਤਕ ਮਨੁਖ ਵੀ ਨਹੀਂ, ਭੂਤਾਂ ਦੀ ਤਾਂ ਗਲ ਪਾਸੇ ਰਹੀ। ਉਹ ਤੁਹਾਡੇ ਦੋਸਤ ਹਨ। ਤੁਸੀਂ ਕਿਉਂ ਉਨਾਂ ਨੂੰ ਮੇਰੇ ਵਲ ਧਕਦੇ ਹੋ? ਤੁਹਾਡੇ ਸਾਰਿਆਂ ਕੋਲ, ਸਭ ਕਿਸਮ ਦੇ ਕਰਮ ਹਨ। ਜੇਕਰ ਤੁਹਾਡੇ ਕੋਲ ਕਾਫੀ ਕਰਮ ਨਹੀਂ ਹਨ ਮਨੁਖਾਂ ਨਾਲ, ਤੁਹਾਡੇ ਕੋਲ ਇਥੋਂ ਤਕ ਕਰਮ ਹਨ ਭੂਤਾਂ ਨਾਲ, ਅਤੇ ਫਿਰ ਤੁਸੀਂ ਇਹ ਧਕੇਲਦੇ ਹੋ ਮੇਰੇ ਉਪਰ। ਉਥੇ ਇਕ ਤਾਈਵਾਨੀਜ਼ (ਫਾਰਮੋਸਨ) ਫੇਂਗ ਸ਼ੂਈ ਗੁਰੂ ਹੈ, ਉਹਨੇ ਕਿਹਾ ਭੂਤ ਆਉਂਦੇ ਹਨ ਉਹਦੇ ਕੋਲ ਅਤੇ ਉਹਨਾਂ ਨੇ ਸ਼ਿਕਵਾ ਕੀਤਾ ਕਿ ਕਿਉਂਕਿ ਅਸੀਂ ਇਹ ਜਗਾ ਖਰੀਦੀ ਹੈ ਉਨਾਂ ਕੋਲ ਕੋਈ ਹੋਰ ਜਗਾ ਨਹੀਂ ਹੈ ਜਾਣ ਲਈ, ਸੋ ਉਹ ਆਏ ਅਤੇ ਉਹਨੂੰ ਤੰਗ ਕੀਤਾ। ਸੋ, ਉਹਨੇ ਵੀ ਕਿਹਾ, "ਇਹਦਾ ਮੇਰੇ ਨਾਲ ਕੋਈ ਵਾਸਤਾ ਨਹੀਂ ਹੈ। ਤੁਸੀਂ ਜਾ ਕੇ ਪੁਛੋ ਪਰਮ ਸਤਿਗੁਰੂ ਚਿੰਗ ਹਾਈ ਜੀ ਨੂੰ।" ਕੀ ਤੁਹਾਡੇ ਖਿਆਲ ਮੇਰੇ ਕੋਲ ਕਾਫੀ ਕੰਮ ਨਹੀਂ ਹੈ ਕਰਨ ਲਈ? ਤੁਹਾਡਾ ਨਾਲ ਇਥੇ, ਜਿਉਂਦੇ ਜੀਵਾਂ ਨਾਲ, ਜੇਕਰ ਤੁਸੀਂ ਜਿਉਂਦੇ ਹੋ, ਮੈਂਨੂੰ ਪਕਾ ਪਤਾ ਨਹੀਂ ਹੈ। ਕੀ ਤੁਸੀਂ ਜਿਉਂਦੇ ਹੋ? ਕੀ ਤੁਸੀਂ ਜਿੰਦਾ ਹੋ? ਇਹ ਕਿਉਂ ਹੈ ਸਾਰੇ ਭੂਤ ਤੁਹਾਡੇ ਪ੍ਰਤੀ ਆਕਰਸ਼ਕ ਹੁੰਦੇ ਹਨ ? ਇਥੋਂ ਤਕ ਸਪ ਅਤੇ ਹੋਰ ਵੀ। ਹਰ ਇਕ ਬਸ ਸਭ ਚੀਜ਼ ਮੇਰੇ ਵਲ ਸੁਟਦਾ ਹੈ। "ਜਾਓ ਦੇਖੋ ਸਤਿਗੁਰੂ ਨੂੰ। ਜਾਓ ਪੁਛੋ ਸਤਿਗੁਰੂ ਨੂੰ।" ਤੁਸੀਂ ਉਨਾਂ ਨੂੰ ਦਸਿਆ ਇਥੋਂ ਤਕ ਮੈਂ ਕਿਥੇ ਰਹਿੰਦੀ ਹਾਂ। ਤੁਹਾਡੇ ਉਤੇ ਵਿਸ਼ਵਾਸ਼ ਕਰਾਂ ਆਪਣੀ ਸੁਰਖਿਆ, ਇਕਾਂਤ, ਅਤੇ ਸਲਾਮਤੀ ਲਈ। ਤੁਹਾਡਾ ਬਹੁਤ ਹੀ ਧੰਨਵਾਦ ਹੈ, ਤੁਹਾਡੇ ਸਾਰਿਆਂ ਦਾ। ਮੈਂ ਲੁਕ ਰਹੀ ਹਾਂ ਮਨੁਖਾਂ ਤੋਂ, ਪਹਿਲੇ ਹੀ ਕਾਫੀ ਮਾੜਾ ਹੈ। ਹੁਣ ਮੈਨੂੰ ਭੂਤਾਂ ਤੋਂ ਵੀ ਲੁਕਣਾ ਜ਼ਰੂਰੀ ਹੈ। ਮੈਂਨੂੰ ਕਿਥੇ ਜਾਣਾ ਚਾਹੀਦਾ ਹੈ? ਰਬ ਦੇ ਵਾਸਤੇ। ਠੀਕ ਹੈ ਫਿਰ।

( ਸੋ, ਉਸ ਤੋਂ ਬਾਦ, ਜਦੋਂ ਮੈਂ ਵਾਪਸ ਆਇਆ ਨਵੀਂ ਧਰਤੀ ਨੂੰ, ਮੇਰੇ ਬਿਸਨਿਜ਼ ਦੌਰ ਤੋਂ ਬਾਦ, 25 ਨੂੰ, ਮੈਂ ਤੁਰੰਤ ਹੀ ਖਰੀਦੀ "ਐਲਕਜ਼ੀਰ," ਇਕ ਹੋਰ ਸੈਟ ਗਹਿਣ‌ਿਆਂ ਦਾ। ) ਤੁਹਾਡੇ ਕੋਲ ਧੰਨ ਹੈ। ਤੁਸੀਂ ਭੂਤ ਨੂੰ ਵੀ ਨਹੀਂ ਰਿਸ਼ਵਤ ਦੇ ਸਕਦੇ, ਅਤੇ ਤੁਹਾਨੂੰ ਜ਼ਰੂਰੀ ਸੀ ਘਲਣਾ ਉਨਾਂ ਨੂੰ ਮੇਰੇ ਵਲ। ਹੋ ਸਕਦਾ ਬਸ ਉਨਾਂ ਨੂੰ ਦੇਵੋ ਕੁਝ ਪੈਸੇ। ਜਾਣ ਲਈ ਕਿਸੇ ਹੋਰ ਹੋਟਲ ਨੂੰ। ਜਾਂ ਕੋਈ ਹੋਰ ਕਮਰਾ ਬੁਕ ਕਰੋ। ਹੋ ਸਕਦਾ ਉਨਾਂ ਕੋਲ ਧੰਨ ਨਹੀਂ ਹੈ, ਸੋ ਉਹਨਾਂ ਨੂੰ ਤੁਹਾਡੇ ਨਾਲ ਰਹਿਣਾ ਪਿਆ ਇਕੋ ਕਮਰੇ ਵਿਚ। ਮੇਰੇ ਰਬਾ। ਇਕ ਸਤਿਗੁਰੂ ਨੂੰ ਕੀ ਕਰਨਾ ਪੈਂਦਾ ਹੈ? ਤੁਸੀਂ ਚਾਹੁੰਦੇ ਹੋ ਸਤਿਗੁਰੂ ਬਣਨਾ? (ਨਹੀਂ।) ਇਤਨੀਆਂ ਸਾਰੀਆਂ ਸਮਸਿਆਵਾਂ, ਮਨੁਖ ਪਹਿਲੇ ਹੀ, ਹੁਣ ਭੂਤ ਵੀ ਹਨ। ਕੋਈ ਹੋਰ ਭੂਤ? (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਤੁਸੀਂ ਖਤਮ? ਠੀਕ ਹੈ। ਮੈਨੂੰ ਦਸੋ।

( ਮੈਂ ਨਪਾਲ ਤੋਂ ਹਾਂ, ਸਤਿਗੁਰੂ ਜੀ। ) ਨਪਾਲ। ਸਵਾਗਤ ਹੈ। ( ਸਾਰੇ ਨਪਾਲੀ ਦੀਖਿਅਕ ਅਤੇ ਨਪਾਲੀ ਲੋਕ ਤੁਹਾਡੇ ਨਾਲ ਪਿਆਰ ਕਰਦੇ ਹਨ। ਨਿਘਾ ਪਿਆਰ ਤੁਹਾਨੂੰ, ਸਤਿਗੁਰੂ ਜੀ। ਅਤੇ ਉਹ ਕਹਿੰਦੇ ਹਨ, ਪੁਚਾਲ, ਹੜ ਦੇ ਦੌਰਾਨ, ਸੇਫ ਦ ਡੌਗ, ਸੇਫ ਦ ਕਾਓ, ਅਤੇ ਬੈਂਬੂ ਸਕੂਲ, ਹਰ ਵਾਰੀਂ, ਤੁਸੀਂ ਖਰਚ ਕਰਦੇ ਹੋ ਬਹੁਤ ਸਾਰਾ ਧੰਨ ਮੇਰੇ ਦੇਸ਼ ਲਈ; ਉਹ ਸਾਰੇ ਤੁਹਾਨੂੰ ਯਾਦ ਕਰਦੇ ਹਨ, ਸਤਿਗੁਰੂ ਜੀ। ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ। ) ਤੁਹਾਡਾ ਸਵਾਗਤ ਹੈ। ਤੁਸੀਂ ਸਾਰੇ ਠੀਕ ਹੋ? ਤੁਹਾਡਾ ਪ੍ਰੀਵਾਰ ਠੀਕ ਹੈ? ਨਪਾਲੀ ਲੋਕ ਬਹੁਤ ਹੀ ਪਵਿਤਰ ਹਨ। ਉਹ ਜੀਂਦੇ ਹਨ ਬਹੁਤ ਉਚੇ, ਉਚੇ ਪਧਰ ਉਤੇ। ਬਹੁਤ ਖੂਬਸੂਰਤ ਲੋਕ। ਤੁਹਾਡੇ ਦੇਸ਼ ਦੇ ਲੋਕ ਖੂਬਸੂਰਤ ਹਨ, ਜਿਆਦਾਤਰ ਖੂਬਸੂਰਤ। ( ਮੇਰੇ ਦੇਸ਼ ਦੇ ਲੋਕ ਤੁਹਾਨੂੰ ਹਰ ਸਮਾਂ ਯਾਦ ਕਰਦੇ ਹਨ। ਤੁਸੀਂ ਬਹੁਤ ਸਾਰਾ ਧੰਨ ਖਰਚ ਕੀਤਾ ਹੈ ਮੇਰੇ ਦੇਸ਼ ਲਈ, ਸਤਿਗੁਰੂ ਜੀ। ) ਮੈਂ ਬਸ ਥੋੜੀ ਜਿਹੀ ਮਦਦ ਕਰਦੀ ਹਾਂ ਹੰਗਾਮੀ ਹਾਲਤ ਵਿਚ। ( ਉਹ ਸਾਰੇ ਪਿਆਰ ਕਰਦੇ ਹਨ ਤੁਹਾਡੇ ਨਾਲ, ਸਤਿਗੁਰੂ ਜੀ। ) ਮੈਂ ਨਹੀਂ ਹਰ ਇਕ ਦ‌ੀ ਮਦਦ ਕਰ ਸਕਦੀ, ਉਹ ਤਾਂ ਯਕੀਨਨ ਹੈ। ( ਤੁਹਾਡਾ ਧੰਨਵਾਦ, ਸਤਿਗੁਰੂ ਜੀ। ) ਮੈਂ ਹਮੇਸ਼ਾਂ ਅਫਸੋਸ ਮਹਿਸੂਸ ਕਰਦੀ ਹਾਂ ਕਿ ਮੈਂ ਨਹੀਂ ਮਦਦ ਕਰ ਸਕਦੇ ਵਧੇਰੇ ਉਹਦੇ ਨਾਲੋਂ। ਮੈਂ ਹਮੇਸ਼ਾਂ ਮਹਿਸੂਸ ਕਰਦੀ ਹਾਂ ਜੋ ਵੀ ਪੈਸਾ ਮੈਂ ਦਿੰਦੀ ਹਾਂ ਹਮੇਸ਼ਾਂ ਬਹੁਤ ਥੋੜਾ ਹੈ। ਮੈਂ ਕਦੇ ਵੀ ਨਹੀਂ ਖੁਸ਼। ਪਰ ਕਦੇ ਕਦਾਂਈ ਮੈਂ ਨਹੀਂ ਦੇ ਸਕਦੀ ਵਧੇਰੇ ਕਿਸੇ ਮੰਤਵ ਕਾਰਨ। ਪਰ ਮੈਂ ਉਹ ਨਹੀਂ ਪਸੰਦ ਕਰਦੀ। ਮੈਂ ਨਹੀਂ ਉਹ ਪਸੰਦ ਕਰਦੀ ਕਿ ਮੈਂ ਹੋਰ ਨਹੀਂ ਦੇ ਸਕਦੀ। ਤੁਸੀਂ ਘਰ ਨੂੰ ਜਾ ਕੇ ਅਤੇ ਕਹਿਣਾ ਆਪਣੇ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਮੈਂ ਘਲਦੀ ਹਾਂ ਆਪਣਾ ਪਿਆਰ । ( ਉਹ ਸਾਰੇ ਤੁਹਾਡਾ ਧੰਨਵਾਦ ਕਰਦੇ ਅਤੇ ਪਿਆਰ ਕਰਦੇ ਹਨ ਤੁਹਾਨੂੰ, ਸਤਿਗੁਰੂ ਜੀ। ਮੇਰਾ ਸਮੁਚਾ ਪਰਵਾਰ ਤੁਹਾਨੂੰ ਪਿਆਰ ਕਰਦਾ ਹੈ, ਸਤਿਗੁਰੂ ਜੀ। ) ਠੀਕ ਹੈ, ਤੁਹਾਡਾ ਧੰਨਵਾਦ। ਮੈਂ ਉਹ ਜਾਣਦੀ ਹਾਂ, ਮੈਂ ਉਹ ਜਾਣਦੀ ਹਾਂ। ਤੁਹਾਡਾ ਧੰਨਵਾਦ ਹੈ। ਭੈਣ ਉਥੇ ।

( ਸਤਿਗੁਰੂ ਜੀ, ਮੈਨੂੰ ਇਕ ਅਨੁਭਵ ਹੋਇਆ । ਤੁਸੀਂ ਕਿਹਾ ਸੀ ਬਸ ਹੁਣੇ ਕਿ ਹਰ ਚੀਜ਼ ਤੁਸੀਂ ਸਾਨੂੰ ਦਸੀ ਸਚ ਸੀ, ਅਤੇ ਅਨੁਭਵ ਜੋ ਮੈਂ ਮਹਿਸੂਸ ਕੀਤਾ ਬਸ ਸਾਬਤ ਕਰਦਾ ਹੈ ਇਹ ਹੋਰ ਵੀ ਵਧੇਰੇ। ਸੋ, ਕੁਝ ਸਮਾਂ ਪਹਿਲਾਂ, ਮੇਰੇ ਦੋਸਤ ਸਨ ਜਿਹੜੇ ਸਭ ਉਨਾਂ ਵੀਡਿਓਆਂ ਵਲ ਦੇਖਦੇ ਸਨ ਪਧਰੀ ਧਰਤੀ ਦੀਆਂ ਸਾਜਸ਼ਾਂ, ਕੌਨਸਪੀਰਸੀ ਵਾਲੀਆਂ। ਅਤੇ ਮੈਂ ਸੀ ਜਿਵੇਂ, ਮੇਰੇ ਸਤਿਗੁਰੂ ਜੀ ਨੇ ਕਦੇ ਗਲ ਨਹੀਂ ਕੀਤੀ ਧਰਤੀ ਗ੍ਰਹਿ ਦਾ ਆਕਾਰ ਪਧਰਾ ਹੋਣ ਬਾਰੇ। ਅਤੇ ਮੈਂ ਕਿਹਾ, "ਇਕ ਦਿਨ ਮੈਂ ਜਾਵਾਂਗੀ ਚੈਕ ਕਰਨ ਲਈ ਆਪਣੇ ਆਪ।" ਅਤੇ ਅਭਿਆਸ ਤੋਂ ਬਾਦ ਇਕ ਸਮਾਂ, ਜਿਵੇਂ ਕਦੇ ਕਦਾਂਈ ਆਤਮਾਂ ਬਾਹਰ ਨਿਕਲ ਜਾਂਦੀ ਹੈ, ਅਤੇ ਉਸ ਸਮੇਂ ਮੈਂ ਗਈ ਪੁਲਾੜ ਵਿਚ ਅਤੇ ਮੈਂ ਚੈਕ ਕੀਤਾ। ਧਰਤੀ ਗ੍ਰਹਿ ਗੋਲ ਹੈ। ਅਤੇ ਫਿਰ ਮੇਰਾ ਸਿਰ ਵਜ਼‌ਿਆ ਕਿਸੇ ਚੀਜ਼ ਉਤੇ। ਅਤੇ ਫਿਰ ਜਦੋਂ ਮੈਂ ਦੇਖਿਆ, ਮੈਂ ਬਹੁਤ ਹੀ ਹੈਰਾਨ ਸੀ ਕਿਉਂਕਿ ਇਹ ਸੀ ਜਿਵੇਂ ਇਕ ਫਲੀਟ ਮੀਸਾਇਲਾਂ ਅਤੇ ਸਪੇਸਸ਼ਿਪਾਂ ਦੀ, ਬਸ ਧਰਤੀ ਵਲ ਨਿਸ਼ਾਨਾ ਲਾਉਂਦੀਆਂ, ਬਹੁਤ ਹੀ ਸਨ। ਇਹ ਸੀ ਜਿਵੇਂ ਇਕ ਦ੍ਰਿਸ਼ ਸਟਾਅ ਵੌਰਜ਼ ਵਿਚੋਂ। ਇਹ ਸੀ ਪੁਲਾੜ ਵਿਚ ਅਤੇ ਇਹ ਜਿਵੇਂ ਨਾਂ ਮੁਕਣ ਵਾਲੀ ਸੀ। ਇਹ ਸੀ ਜਿਵੇਂ, ਇਹ ਬਸ ਅਗੇ ਅਤੇ ਅਗੇ ਜ਼ਾਰੀ ਰਹੀ। ਤੁਸੀਂ ਸੋਚਦੇ ਹੋ ਉਹ ਤਾਰੇ ਸਨ, ਪਰ ਉਹ ਮੀਸਾਇਲਾਂ ਸਨ ਤਿਆਰ ਬਿਆਰ ਧਰਤੀ ਗ੍ਰਹਿ ਉਤੇ ਹਮਲਾ ਕਰਨ ਲਈ। ਅਤੇ ਫਿਰ ਜਦੋਂ ਮੈਂ ਵਾਪਸ ਆਈ, ਮੈਂ ਸੀ ਜਿਵੇਂ, "ਓਹ, ਮੇਰੇ ਰਬਾ, ਅਸੀਂ ਹਮੇਸ਼ਾਂ ਖਤਰੇ ਵਿਚ ਰਹਿੰਦੇ ਹਾਂ। ਸਾਨੂੰ ਖਤਮ ਕੀਤਾ ਜਾ ਸਕਦਾ ਹੈ ਕਿਸੇ ਵੀ ਸਮੇਂ।" ਅਤੇ ਉਸ ਤੋਂ ਕੁਝ ਕੁ ਮਹੀਨਿਆਂ ਬਾਦ, ਸਤਿਗੁਰੂ ਜੀ ਨੇ ਐਲਾਨ ਕੀਤਾ ਸੁਪਰੀਮ ਮਾਸਟਰ ਟੀਵੀ ਉਤੇ ਕਿ ਗੈਲੈਕਸੀ ਕੰਟ੍ਰੋਲ ਨੂੰ ਬਰਬਾਦ ਕਰ ਦਿਤਾ ਗਿਆ, ਤੋੜ ਦਿਤਾ। )

ਹਾਂਜੀ, ਨਹੀਂ ਤਾਂ, ਉਹਨਾਂ ਨੇ ਸਾਡੇ ਲਈ ਸਮਸਿਆਵਾਂ ਸਿਰਜ਼ਣੀਆਂ ਸੀ, ਬਸ ਕੰਟ੍ਰੋਲ ਕਰਨ ਨਾਲੋਂ ਹੋਰ ਵਧੇਰੇ । ਜੇਕਰ ਉਹ ਕਾਫੀ ਨਹੀਂ ਕੰਟ੍ਰੋਲ ਕਰ ਸਕਦੇ, ਜੇਕਰ ਉਹ ਇਹ ਪਸੰਦ ਨਾਂ ਕਰਨ, ਫਿਰ ਉਹ ਬਸ ਬਰਬਾਦ ਕਰਦੇ ਹਨ। ਕਿਉਂਕਿ ਮਨੁਖ, ਕਈਆਂ ਨੂੰ ਕੰਟ੍ਰੋਲ ਕੀਤਾ ਜਾ ਸਕਦਾ ਹੈ, ਪਰ ਸਾਰ‌ਿਆਂ ਨੂੰ ਕੰਟ੍ਰੋਲ ਨਹੀਂ ਕੀਤਾ ਜਾ ਸਕਦਾ। ਮਿਸਾਲ ਵਜੋਂ, ਉਹ ਮੈਨੂੰ ਕੰਟ੍ਰੋਲ ਨਹੀਂ ਕਰ ਸਕਦੇ, ਅਤੇ ਉਹ ਪਸੰਦ ਨਹੀਂ ਕਰਦੇ ਉਹ । ਅਤ ਹੁਣ ਉਹ ਨਹੀਂ ਕੰਟ੍ਰੋਲ ਕਰ ਸਕਦੇ ਬਹੁਤ‌ਿਆਂ ਨੂੰ, ਉਹ ਨਹੀਂ ਉਹ ਪਸੰਦ ਕਰਦੇ। ਉਨਾਂ ਨੇ ਨਹੀਂ ਉਹ ਪਸੰਦ ਕੀਤਾ। ਸੋ ਇਹ ਸਮਸ‌ਿਆ ਹੋ ਸਕਦੀ ਸੀ। ਕਿਉਂਕਿ ਅਸੀਂ ਨਿਆਸਰੇ ਹਾਂ ਇਥੇ ਅਸਲ ਵਿਚ। ਅਸੀਂ ਨਿਆਸਰੇ ਹਾਂ। ਅਸੀਂ ਕੈਦ ਕੀਤੇ ਗਏ ਹਾਂ। ਅਸੀਂ ਕਿਤੇ ਵੀ ਨਹੀਂ ਬਾਹਰ ਨਿਕਲ ਸਕਦੇ ਅਤੇ ਸਾਡੇ ਕੋਲ ਕਾਫੀ ਹਾਏ-ਟੈਕ ਨਹੀਂ ਹੈ ਜਿਵੇਂ ਉਨਾਂ ਕੋਲ ਹੈ। ਉਨਾਂ ਦੀ ਟੈਕਨੋਲੋਜ਼ੀ ਬਹੁਤ, ਬਹੁਤ, ਬਹੁਤ, ਬਹੁਤ ਬਿਹਤਰ ਹੈ ਸਾਡੀ ਨਾਲੋਂ। ਸੋ, ਉਹ ਕੁਝ ਚੀਜ਼ ਵੀ ਕਰ ਸਕਦੇ ਹਨ ਜੋ ਉਹ ਚਾਹੁਣ ਸਾਡੇ ਨਾਲ। ਸੋ, ਅਸੀਂ ਹੁਣ ਆਜ਼ਾਦ ਹਾਂ, ਵਧੇਰੇ ਆਜ਼ਾਦ। ਵਧੇਰੇ ਆਜ਼ਾਦ ਹੁੰਦੇ ਜਾ ਰਹੇ ਸਾਰਾ ਸਮਾਂ। ਵਧੇਰੇ ਅਤੇ ਵਧੇਰੇ ਆਜ਼ਾਦੀ, ਸਾਰਾ ਸਮਾਂ। ਮੈਂ ਖੁਸ਼ ਹਾਂ। ਮੈਂ ਸਚਮੁਚ ਖੁਸ਼ ਹਾਂ। ਮੈਂਨੂੰ ਹੋਰ ਕਰਨਾ ਜ਼ਰੂਰੀ ਹੈ। ਮੈਂ ਸਚਮੁਚ ਚਾਹੁੰਦੀ ਹਾਂ ਹੋਰ ਵਧੇਰੇ ਕਰਨਾ ਜਾਨਵਰਾਂ ਲਈ ਅਤੇ ਮਨੁਖਾਂ ਲਈ ਜਿਹੜੇ ਬਹੁਤ ਹੀ ਦੁਖ ਭੋਗ ਰਹੇ ਹਨ, ਕਿਉਂਕਿ ਜੇਕਰ ਉਹ ਦੁਖ ਪਾਉਂਦੇ ਹਨ, ਮੈਂ ਦੁਖ ਪਾਉਂਦੀ ਹਾਂ। ਸਮਾਨ ਮਾਤਰਾਂ ਵਿਚ ਨਹੀਂ, ਬਿਨਾਂਸ਼ਕ, ਜਿਵੇਂ ਭੌਤਿਕ ਰੂਪ ਵਿਚ ਨਹੀਂ, ਹੋ ਸਕਦਾ ਮਾਨਸਿਕ ਤੌਰ ਤੇ ਨਹੀਂ, ਪਰ ਮੈਂ ਅਜ਼ੇ ਵੀ ਦੁਖੀ ਹੁੰਦੀ ਹਾਂ ਕਿਉਂਕਿ ਮੈਂ ਮਹਿਸੂਸ ਕਰਦੀ ਹਾਂ ਜਿਵੇਂ ਮੈਂ ਉਹ ਹਨ। ਬਸ ਇਹੀ ਹੈ। ਇਥੋਂ ਤਕ ਇਕ ਛੋਟਾ ਜਿਹਾ ਕੀਟਾਣੂ, ਜਦੋਂ ਉਹ ਦੁਖ ਸਹਿੰਦੇ ਹਨ ਕਿਸੇ ਕਿਸਮ ਦਾ, ਓਹ, ਮੇਰਾ ਦਿਲ ਬਹੁਤ ਹੀ ਮਾੜਾ ਮਹਿਸੂਸ ਕਰਦਾ ਹੈ। ਅਤੇ ਮੈਂ ਕਿਹਾ, "ਓਹ, ਮੇਰੇ ਰਬਾ, ਸਵਰਗ, ਤੁਸੀਂ ਦੇਖੋ ਸਭ ਚੀਜ਼ ਇਥੇ ਦੁਖ ਹੀ ਦੁਖ ਹੈ। ਤੁਹਾਨੂੰ ਮੇਰੀ ਮਦਦ ਕਰਨੀ ਚਾਹੀਦੀ ਹੈ ਕੁਝ ਹੋਰ ਕਰਨ ਲਈ, ਕੁਝ ਚੀਜ਼ ਹੋਰ, ਕੁਝ ਹੋਰ।" ਕਿਸੇ ਵੀ ਸਮੇਂ ਮੈਂ ਦੇਖਦੀ ਹਾਂ ਕੁਝ ਦੁਖ, ਇਹ ਹੈ ਜਿਵੇਂ ਮੈਂ ਦੁਖੀ ਹੋਵਾਂ। ਇਥੋਂ ਤਕ ਇਕ ਛੋਟਾ ਜਿਹਾ ਕੀੜਾ। ਸਾਡੇ ਲਈ ਉਹ ਬਸ ਇਕ ਛੋਟਾ ਜਿਹਾ ਕੀੜਾ ਹੈ, ਪਰ ਉਹ ਹੈ ਉਨਾਂ ਦੀ ਜਿੰਦਗੀ। ਉਨਾਂ ਕੋਲ ਕੇਵਲ ਉਹੀ ਜਿੰਦਗੀ ਹੈ।

ਮੈਂ ਖੁਸ਼ ਹਾਂ ਕਿ ਅਸੀਂ ਵਧੇਰੇ ਬਿਹਤਰ ਹੋ ਰਹੇ ਹਾਂ, ਪਰ ਬਹੁਤ ਹੌਲੀ ਹੈ, ਬਹੁਤਾ ਹੌਲੀ ਹੈ ਮੇਰੀ ਪਸੰਦ ਦੇ ਮੁਤਾਬਕ। ਇਹ ਨਾਂ ਨਾਲੋਂ ਅਜ਼ੇ ਵੀ ਬਿਹਤਰ ਹੈ। ਸਾਰੇ ਇਨਾਂ ਯੁਗਾਂ ਹੀ ਜਨਮਾਂ ਦੌਰਾਨ, ਅਤੇ ਸਾਰੀਆਂ ਇਨਾਂ ਸਦੀਆਂ ਦੌਰਾਨ, ਅਤੇ ਪੀੜੀਆਂ ਦੌਰਾਨ, ਧਰਤੀ ਬਿਹਤਰ ਨਹੀਂ ਬਣੀ। ਸੋ, ਮੈਂ ਆਸ ਕਰਦੀ ਹਾਂ ਇਸ ਵਾਰ, ਮੇਰੇ ਛੋਟੇ ਜਿਹੇ ਜੀਵਨਕਾਲ ਵਿਚ, ਮੈਂ ਇਹ ਪੂਰਾ ਕਰ ਸਕਾਂ ਤੁਹਾਡੀ ਮਦਦ ਨਾਲ ਅਤੇ ਤੁਹਾਡੇ ਸਮਰਥਨ ਨਾਲ ਅਤੇ ਤੁਹਾਡੀ ਸ਼ਾਬਾਸ਼ ਨਾਲ। ਤੁਹਾਡਾ ਧੰਨਵਾਦ। ਅਤੇ ਤੁਹਾਡੇ ਬਹੁਤ ਸਾਰੇ ਪਿਆਰ ਨਾਲ। ਜੇਕਰ ਤੁਸੀਂ ਚੰਗਾ ਅਭਿਆਸ ਕਰਦੇ ਹੋ, ਅਤੇ ਤੁਸੀਂ ਵਿਹਾਰ ਕਰਦੇ ਹੋ ਤਦਾਨਸਾਰ, ਮੈਂਨੂੰ ਬਹੁਤ ਹੀ ਫਖਰ ਹੈ ਤੁਹਾਡੇ ਉਤੇ। ਜਿਹੜਾ ਵੀ ਇਥੇ ਆਇਆ ਹੈ ਅਜ਼ ਜਾਂ ਇਸ ਹਫਤੇ ਅਤੇ ਅਜ਼ੇ ਵੀ ਨਹੀਂ ਮਹਿਸੂਸ ਕਰ ਸਕਦਾ ਮੇਰਾ ਪਿਆਰ ਜਾਂ ਨਹੀਂ ਮਹਿਸੂਸ ਕਰਦਾ ਜਿਆਦਾ ਵਿਕਾਸ, ਤੁਹਾਨੂੰ ਵਧੇਰੇ ਸਖਤ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਹਾਨੂੰ ਨਹੀਂ ਲੋੜ ਮੇਰੇ ਨਾਲ ਪਿਆਰ ਕਰਨ ਦੀ। ਬਸ ਵਧੇਰੇ ਸਖਤ ਕੋਸ਼ਿਸ਼ ਕਰੋ ਅਤੇ ਫਿਰ ਤੁਸੀਂ ਇਹ ਮਹਿਸੂਸ ਕਰੋਂਗੇ। ਤੁਸੀਂ ਮਹਿਸੂਸ ਕਰੋਂਗੇ ਮੇਰਾ ਪਿਆਰ। ਸਾਡਾ ਰਿਸ਼ਤਾ ਇਕ ਸਨੇਹੀ ਰਿਸ਼ਤਾ ਹੈ, 100%। ਇਥੋਂ ਤਕ ਜੇਕਰ ਤੁਹਾਡੇ ਕੋਲ ਕੋਈ ਵੀ ਪ੍ਰਤਿਸ਼ਤ ਨਹੀਂ, ਮੇਰੇ ਕੋਲ 100% ਹੈ, ਸੋ ਇਹ ਢਕਿਆ ਹੋਇਆ ਹੈ। ਹਾਂਜੀ। ਮੈਂ ਤੁਹਾਨੂੰ ਢਕਿਆ ਹੋਇਆ ਹੈ ।

ਮੈਂ ਆਸ ਕਰਦੀ ਹਾਂ ਕਿ ਇਨਾਂ ਕੁਝ ਦਿਨਾਂ ਵਿਚ, ਕੁਝ ਚੰਗੇ ਅਨੁਭਵ, ਅਤੇ ਕੁਝ ਮੌਤ ਦੇ ਕਰੀਬ ਵਾਲੇ ਅਨੁਭਵ, ਅਤੇ ਕੁਝ ਨਰਕ ਵਾਲੇ ਅਨੁਭਵ, ਤੁਹਾਡੇ ਦਿਲਾਂ ਨੂੰ ਖੋਲਣਗੇ ਥੋੜਾ ਜਿਹਾ ਹੋਰ ਅਤੇ ਤੁਹਾਡੇ ਵਿਸ਼ਵਾਸ਼, ਤੁਹਾਡੀ ਸ਼ਰਧਾ ਨੂੰ ਮਜ਼ਬੂਤ ਕਰਨਗੇ। ਇਸੇ ਕਰਕੇ ਸਾਡੇ ਕੋਲ ਰੀਟਰੀਟਾਂ ਹਨ, ਸੋ ਸਾਡੇ ਕੋਲ ਸਮਾਂ ਹੈ, ਅਸੀਂ ਇਕ ਦੂਸਰੇ ਨੂੰ ਚੀਜ਼ਾਂ ਦਸ ਸਕਦੇ ਹਾਂ ਸਤਿਗੁਰੂ ਦੀ ਮੌਜ਼ੂਦਗੀ ਵਿਚ, ਤਾਂਕਿ ਤੁਹਾਡੇ ਕੋਲ ਕੋਈ ਖਤਰਾ ਨਾ ਹੋਵੇ ਹਉਮੇਂ ਦਾ ਜਾਂ ਆਪਣੀ ਰੂਹਾਨੀ ਯੋਗਤਾ ਜਾਂ ਗੁਣ ਨੂੰ ਗੁਆਉਣ ਦਾ। ਬਸ ਹਰ ਇਕ ਨੂੰ ਨਾਂ ਦਸਣਾ। ਜਦੋਂ ਤੁਸੀਂ ਮੇਰੀ ਮੌਜ਼ੂਦਗੀ ਵਿਚ ਦਸਦੇ ਹੋ, ਇਹ ਠੀਕ ਹੈ। ਅਤੇ ਮੈਂ ਆਸ ਕਰਦੀ ਹਾਂ ਇਹ ਸਭ ਕਹਾਣੀਆਂ ਤੁਹਾਡੀ ਮਦਦ ਕਰਨਗੀਆਂ ਕਿਵੇਂ ਨਾ ਕਿਵੇਂ, ਤੁਹਾਡੀ ਸ਼ਰਧਾ ਨੂੰ ਮਜ਼ਬੂਤ ਕਰਨ ਲਈ ਤੁਹਾਡੇ ਅਭਿਆਸ ਵਿਚ, ਤਾਂਕਿ ਤੁਸੀਂ ਵਧੇਰੇ ਜ਼ਲਦੀ ਨਾਲ ਵਿਕਾਸ ਕਰ ਸਕੋਂ। ਕਿਉਂਕਿ ਭਾਵੇਂ ਕੁਝ ਵੀ ਮੈਂ ਕਹਾਂ ਤੁਹਾਨੂੰ, ਇਹ ਬਸ ਗਲਾਂ ਹੀ ਹਨ। ਜੇਕਰ ਤੁਸੀਂ ਉਹ ਅਨੁਭਵ ਆਪ ਨਹੀਂ ਮਹਿਸੂਸ ਕਰਦੇ, ਜਾਂ ਘਟੋ ਘਟ ਜੇਕਰ ਤੁਸੀਂ ਨਹੀਂ ਸੁਣਦੇ ਉਹਨੂੰ ਆਪਣੀਆਂ ਭੈਣਾਂ ਅਤੇ ਭਰਾਵਾਂ ਵਿਚੋਂ ਇਕ ਤੋਂ, ਫਿਰ ਤੁਹਾਡੇ ਕੋਲ ਸ਼ਾਇਦ 100% ਸ਼ਰਧਾ, ਵਿਸ਼ਵਾਸ਼ ਨਾ ਹੋਵੇ ਉਹਦੇ ਵਿਚ ਜੋ ਮੈਂ ਤੁਹਾਨੂੰ ਦਸਿਆ ਹੈ। ਪਰ ਤੁਹਾਡੇ ਕੋਲ ਹੋਵੇਗਾ। ਤੁਸੀਂ ਉਥੇ ਪਹੁੰਚ ਜਾਵੋਂਗੇ। ਜੇਕਰ ਤੁਸੀਂ ਨਹੀਂ ਪਹੁੰਚੇ, ਜੇਕਰ ਤੁਸੀਂ ਅਜ਼ੇ ਵੀ ਪਿਛੇ ਰਹਿ ਗਏ ਹੋ, ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ, ਤੁਸੀਂ ਉਥੇ ਪਹੁੰਚ ਜਾਵੋਂਗੇ। ਹਰ ਇਕ ਦਾ ਆਪਣਾ ਸਮਾਂ ਹੈ ਅਭਿਆਸ ਕਰਨ ਲਈ ਅਤੇ ਵਿਕਸਤ ਹੋਣ ਲਈ, ਜਦੋਂ ਤਕ ਤੁਸੀਂ ਕੋਸ਼ਿਸ਼ ਕਰਦੇ ਹੋ। ਆਪਣੀ ਸ਼ਰਧਾ ਨਾਲ ਬਣੇ ਰਹਿਣਾ। ਜਿਵੇਂ ਮੈਂ ਤੁਹਾਨੂੰ ਅਨੇਕ ਹੀ ਵਾਰ ਦਸਿਆ ਹੈ, ਮੇਰੇ ਕੋਲ ਕੋਈ ਮੰਤਵ ਨਹੀਂ ਹੈ ਤੁਹਾਨੂੰ ਝੂਠ ਦਸਣ ਦੀ। ਮੈਂ ਨਹੀਂ ਬਹੁਤੀ ਉਤਸੁਕ ਇਸ ਕਿਸਮ ਦੀ ਨੌਕਰੀ ਲਭਣ ਲਈ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-19
161 ਦੇਖੇ ਗਏ
2024-12-19
146 ਦੇਖੇ ਗਏ
1:57

Eggs Attract Negative Energy

847 ਦੇਖੇ ਗਏ
2024-12-18
847 ਦੇਖੇ ਗਏ
9:46
2024-12-18
329 ਦੇਖੇ ਗਏ
46:16
2024-12-18
125 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ