ਖੋਜ
ਅਗੇ ਆ ਰਿਹਾ
 

ਧਿਆਨਯੋਗ ਖਬਰਾਂ / ਫਲਾਈ-ਇੰਨ-ਨਿਊਜ

ਪਰਮ ਸਤਿਗੁਰੂ ਚਿੰਗ ਹਾਈ ਜੀ ਦਾ COP27 ਦੇ ਹਾਜ਼ਰੀਨ ਨੂੰ ਸੰਦੇਸ਼

2022-11-16
ਵਿਸਤਾਰ
ਡਾਓਨਲੋਡ Docx
ਹੋਰ ਪੜੋ

Host: ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਨੂੰ COP27 ਕਾਂਨਫਰੰਸ ਵਿਚ ਹਾਜ਼ਰੀ ਭਰਨ ਦਾ ਸਦਾ ਦਿਤਾ ਗਿਆ ਸ਼ਾਮ ਅਲ-ਸ਼ੇਖ, ਮਿਸਰ ਵਿਚ ਨਵੰਬਰ 5-18, 2022 ਅਯੋਜਿਤ ਕੀਤਾ ਗਿਆ ਸੰਸਥਾ ਦੁਆਰਾ ਜਿਸ ਨੂੰ ਅੰਤਰ-ਸਰਕਾਰੀ ਵੀਗਨ ਨੀਤੀ ਪਲੈਟਫਾਰਮ ਕਿਹਾ ਜਾਂਦਾ ਹੈ। ਜਿਵੇਂ ਸਤਿਗੁਰੂ ਜੀ ਅਜ਼ੇ ਵੀ ਇਕ ਮੈਡੀਟੇਸ਼ਨ ਰੀਟਰੀਟ ਵਿਚ ਹਨ ਸਾਡੇ ਬਹੁਮੁਲੇ ਗ੍ਰਹਿ ਨੂੰ ਉਚਾ ਚੁਕਣ ਲਈ, ਉਹ ਹਾਜ਼ਰ ਨਹੀਂ ਹੋ ਸਕੇ। ਹਾਲਾਂਕਿ, ਉਨਾਂ ਨੇ ਕ੍ਰਿਪਾ ਨਾਲ ਸਾਰੇ ਕਾਂਨਫਰੰਸ ਦੇ ਹਾਜ਼ਰੀਨ ਲਈ ਹੇਠ ਦਿਤਾ ਸੰਦੇਸ਼ ਰਿਕਾਰਡ ਕੀਤਾ।

COP27 ਦੇ ਸਾਰੇ ਚੰਗੇ ਇਰਾਦੇ ਵਾਲੇ ਅਤੇ ਨੇਕ ਹਾਜ਼ਰੀਨ ਨੂੰ ਮੇਰਾ ਸਭ ਤੋਂ ਵਧ ਸਲਾਮ। ਤੁਸੀਂ ਮਿਸਰ ਦੀ ਸੋਨੇ ਦੀ ਧਰਤੀ ਦਾ ਅਨੰਦ ਲੈਣ ਦਾ ਮੌਕਾ ਵੀ ਲੈ ਸਕਦੇ ਹੋ। ਇਸ ਸ਼ਾਨਦਾਰ ਧਰਤੀ ਵਿਚ ਸੂਰਜ਼ ਤੁਹਾਨੂੰ ਆਸ਼ੀਰਵਾਦ ਦੇਵੇ ਅਤੇ ਤੁਹਾਨੂੰ ਤੁਹਾਡੇ ਸਵਰਗੀ ਮੂਲ ਬਾਰੇ ਯਾਦ ਦਿਲਾਵੇ।

ਬੀਬੀਓ ਅਤੇ ਸਜ਼ਣੋ, ਸਦੇ ਲਈ ਤੁਹਾਡਾ ਧੰਨਵਾਦ, ਪਰ ਮੈਂ ਭੌਤਿਕ ਤੌਰ ਤੇ ਹਾਜ਼ਰ ਨਹੀਂ ਹੋ ਸਕੀ। ਇਸ ਪਲ ਮੈਂ ਇਕ ਤੀਬਰ ਮੈਡੀਟੇਸ਼ਨ ਅਤੇ ਪ੍ਰਾਰਥਨਾ ਰੀਟਰੀਟ ਵਿਚ ਹਾਂ ਮਦਦ ਕਰਨ ਲਈ ਇਸ ਗ੍ਰਹਿ ਨੂੰ ਬਚਾਉਣ ਲਈ, ਮਾਨਵਤਾ ਅਤੇ ਸਾਰਿਆਂ ਨੂੰ ਬਚਾਉਣ ਲਈ ਜੋ ਇਸ ਗ੍ਰੀਹ ਉਤੇ ਰਹਿੰਦੇ ਹਨ ਜਿਤਨਾ ਹੋ ਸਕੇ, ਜਿਤਨ‌ਿਆਂ ਨੂੰ ਸੰਭਵ ਹੋ ਸਕੇ। ਇਕੋ ਇਰਾਦੇ ਦੇ ਲਈ ਤੁਹਾਡਾ ਧੰਨਵਾਦ ਹੈ। ਅਤੇ ਇਸੇ ਲਈ ਤੁਸੀਂ ਮਿਸਰ ਵਿਚ COP27 ਉਤੇ ਇਕਠੇ ਹੋਏ ਹੋ ਤਾਂਕਿ ਇਕ ਹਲ ਲਭ ਸਕੋਂ - ਇਕ ਬਿਹਤਰ ਹਲ , ਤੇਜ਼ ਹਲ - ਧਰਤੀ ਉਤੇ ਸਾਰੇ ਜੀਵਾਂ ਨੂੰ ਬਚਾਉਣ ਲਈ। ਪ੍ਰਮਾਤਮਾ ਤੁਹਾਡਾ ਭਲਾ ਕਰੇ ਉਸ ਨੇਕ ਮਕਸਦ ਲਈ।

ਅਸੀਂ ਚਰਚਾ ਕਰਦੇ ਰਹੇ ਹਾਂ ਇਸ ਜਲਵਾਯੂ ਤਬਦੀਲੀ ਦੇ ਵਿਸ਼ੇ ਉਤੇ ਅਨੇਕ ਹੀ ਦਹਾਕਿਆਂ ਤੋਂ ਪਹਿਲੇ ਹੀ, ਪਰ ਬਹਤੁਾ ਬਦਲਾਵ ਨਹੀਂ ਹੈ। ਅਸਲ ਵਿਚ, ਜਲਵਾਯੂ ਤਬਦੀਲੀ ਨੇ ਇਕ ਬਦਤਰ ਮੋੜ ਲਿਆ ਹੈ। ਸਾਡੀ ਧਰਤੀ ਹੋਰ ਵੀ ਗਰਮ ਹੋ ਰਹੀ ਹੈ ਅਤੇ ਸਾਡੇ ਗਲੇਸ਼ੀਅਰ ਹਰ ਜਗਾ ਵਿਗਿਆਨੀਆਂ ਦੀ ਉਮੀਦ ਨਾਲੋਂ ਵੀ ਵਧੇਰੇ ਤੇਜ਼ੀ ਨਾਲ ਪਿਘਲ ਰਹੇ ਹਨ। ਅਸੀਂ ਕਈ ਤਰੀਕੇ ਅਜ਼ਮਾਏ, ਇਹ ਨਹੀਂ ਕਿ ਤੁਸੀਂ ਨਹੀਂ ਕੀਤੇ। ਪਰ ਗਲ ਇਹ ਹੈ, ਇਹ ਬਹਤੁ ਸਰਲ ਹੈ - ਵਿਗਿਆਨਕ ਤੌਰ ਤੇ ਗਲ ਕਰਦਿਆਂ, ਅਤੇ ਰੂਹਾਨੀ ਤੌਰ ਤੇ ਗਲ ਕਰਦ‌ਿਆਂ - "ਜਿਵੇਂ ਤੁਸੀਂ ਬੀਜ਼ੋਂਗੇ, ਉਵੇ ਹੀ ਵਢੋਂਗੇ, ਉਹੀ ਫਲ ਤੁਹਾਨੂੰ ਮਿਲੇਗਾ।" ਜੋ ਵੀ ਅਸੀਂ ਚਾਹੁੰਦੇ ਹਾਂ, ਸਾਨੂੰ ਇਸ ਨੂੰ ਉਗਾਉਣਾ ਪਵੇਗਾ, ਸਾਨੂੰ ਇਸ ਨੂੰ ਸਿਰਜ਼ਣਾ ਪਵੇਗਾ, ਸਾਨੂੰ ਇਸ ਨੂੰ ਬਰਕਰਾਰ ਰਖਣਾ ਪਵੇਗਾ, ਅਤੇ ਸਾਨੂੰ ਇਸ ਨੂੰ ਕਾਇਮ ਰਖਣਾ ਪਵੇਗਾ। ਜੇਕਰ ਅਸੀਂ ਸ਼ਾਂਤੀ ਚਾਹੁੰਦੇ ਹਾਂ, ਸਾਨੂੰ ਹੋਰਨਾਂ ਨੂੰ ਵੀ ਸ਼ਾਂਤੀ ਦੇਣੀ ਪਵੇਗੀ ਅਤੇ ਜਾਨਵਰਾਂ ਦੇ ਰਾਜ ਨੂੰ ਅਤੇ ਜੋ ਵੀ ਇਹ ਗ੍ਰਹਿ ਸਾਡੇ ਨਾਲ ਸਾਂਝਾ ਕਰ ਰਿਹਾ ਹੈ, ਜੋ ਸਾਡੇ ਲਈ ਕਿਸੇ ਵੀ ਤਰਾਂ ਹਾਨੀਕਾਰਕ ਨਹੀਂ ਹਨ।

"ਜਿਵੇਂ ਅਸੀਂ ਬੀਜ਼ਾਂਗੇ, ਉਹੀ ਅਸੀਂ ਵਢਾਂਗੇ, ਫਲ ਪਾਵਾਗੇ।" ਉਹ ਇਕ ਵਿਗਿਆਨਕ ਅਤੇ ਸਰਬ-ਵਿਆਪਕ, ਬ੍ਰਹਿਮੰਡੀ ਕਾਨੂੰਨ ਹੈ ਜਿਸ ਤੋਂ ਕੋਈ ਨਹੀਂ ਬਚ ਸਕਦਾ। ਸਾਨੂੰ ਸ਼ਾਂਤੀ ਨਹੀਂ ਮਿਲ ਸਕਦੀ ਜੇਕਰ ਅਸੀਂ ਇਸ ਧਰਤੀ ਉਤੇ ਮਹਾਨ ਯੁਧ ਹੋਰਨਾਂ ਜੀਵਾਂ ਨਾਲ ਬੀਜ਼ਦੇ (ਸਿਰਜ਼ਦੇ) ਹਾਂ - ਮਿਸਾਲ ਵਜੋਂ, ਦੂਸਰੇ ਮਹਾਨ ਰਾਜ ਦੇ ਜਾਨਵਰ-ਲੋਕਾਂ ਨਾਲ। ਅਸੀਂ ਮਨੁਖੀ ਰਾਜ਼ ਵਿਚ ਹਾਂ। ਜਾਨਵਰ-ਲੋਕ ਜਾਨਵਰ ਰਾਜ ਵਿਚ ਹਨ। ਉਹ ਸਾਨੂੰ ਕਿਸੇ ਵੀ ਤਰਾਂ ਹਾਨੀ ਨਹੀਂ ਪਹੁੰਚਾਉਂਦੇ। ਅਤੇ ਅਸੀਂ ਉਨਾਂ ਨਾਲ ਹਰ ਰੋਜ਼, ਹਰ ਮਿੰਟ, ਹਰ ਸਕਿੰਟ ਲਗਾਤਾਰ ਯੁਧ ਕਰਨਾ ਜ਼ਾਰੀ ਰਖਦੇ ਹਾਂ। ਅਸੀਂ ਤਸੀਹੇ ਦਿੰਦੇ, ਅਸੀਂ ਮਾਰਦੇ ਹਾਂ, ਅਸੀਂ ਉਨਾਂ ਨੂੰ ਕੈਦ ਕਰਦੇ ਹਾਂ। ਅਸੀਂ ਉਨਾਂ ਦੀ ਹਤਿਆ ਕਰਦੇ ਹਾਂ ਸਭ ਕਿਸਮਾਂ ਦੇ ਨਿਰਦਈ ਫੈਸ਼ਨ ਵਿਚ। ਇਸ ਨਾਲ ਸਾਨੂੰ ਲੰਮੇ ਸਮੇਂ ਵਿਚ ਕੋਈ ਸ਼ਾਂਤੀ ਜਾਂ ਕੋਈ ਚੰਗੀ ਕਿਸਮਤ ਨਹੀਂ ਮਿਲੇਗੀ।

ਜਲਵਾਯੂ ਤਬਦੀਲੀ ਦਾ ਵੀ, ਵਿਗਿਆਨਕ ਤੌਰ ਤੇ ਗਲ ਕਰਦਿਆਂ, ਕੁਝ ਸੰਬੰਧ ਹੈ ਉਸ ਨਾਲ ਜਿਵੇਂ ਅਸੀਂ ਜਾਨਵਰ-ਲੋਕਾਂ ਨੂੰ ਕਤਲ ਕਰਦੇ ਹਾਂ ਅਤੇ ਤਸੀਹੇ ਦਿੰਦੇ ਹਾਂ। ਕਿਉਂਕਿ ਅਸੀਂ ਜਾਨਵਰ-ਲੋਕ ਪਾਲਦੇ ਹਾਂ ਅਤੇ ਅਸੀਂ ਕਾਤਲ ਨੂੰ ਸਿਰਜ਼ਦੇ ਹਾਂ ਉਸ ਪ੍ਰਕਿਰ‌ਿਆ ਨਾਲ, ਉਸ ਕਾਰੋਬਾਰ ਨਾਲ। ਮੀਥੇਨ ਗੈਸ ਪਹਿਲੇ ਨੰਬਰ ਉਤੇ ਜ਼ਲਵਾਯੂ ਤਬਦੀਲੀ ਕਾਰਨ ਹੈ, ਅਤੇ ਅਸੀਂ ਸਾਰੇ ਹੁਣ ਨੂੰ ਉਸ ਬਾਰੇ ਜਾਣਦੇ ਹਾਂ।

ਪਰ ਚੰਗੀ ਖਬਰ ਹੈ: ਮੀਥੇਨ ਹੋਰਨਾਂ ਜ਼ਹਿਰੀਲੀਆਂ ਗੈਸਾਂ ਨਾਲੋਂ ਘਟ-ਸਮੇਂ ਤਕ ਮੌਜ਼ੂਦ ਰਹਿੰਦੀ ਹੈ ਜੋ ਸਾਡੇ ਗ੍ਰਹਿ ਨੂੰ ਗਰਮ ਕਰ ਰਹੀਆਂ ਹਨ। ਸੋ, ਜੇਕਰ ਅਸੀਂ ਮੀਥੇਨ ਨੂੰ ਖਤਮ ਕਰਦੇ ਹਾਂ, ਫਿਰ ਗ੍ਰੀਹ ਬਹੁਤ ਜ਼ਲਦੀ ਹੀ ਠੰਡਾ ਹੋ ਜਾਵੇਗਾ। ਅਤੇ, ਇਸ ਦੌਰਾਨ, ਅਸੀਂ ਸ਼ਾਂਤੀ ਪਾ ਸਕਦੇ ਹਾਂ, ਅਤੇ ਸਾਡੇ ਕੋਲ ਹੋਰਨਾਂ ਗੈਸਾਂ ਨਾਲ ਨਜਿਠਣ ਦਾ ਸਮਾਂ ਹੋਵੇਗਾ - ਸੀਓ2, ਮਿਸਾਲ ਵਜੋਂ, ਜੇਕਰ ਉਹ ਸਾਨੂੰ ਪ੍ਰੇਸ਼ਾਨ ਕਰ ਰਹੀ ਹੈ ਅਤੇ ਅਸੀਂ ਓਜ਼ੋਨ ਪਰਤ ਨੂੰ ਠੀਕ ਕਰ ਸਕਦੇ ਹਾਂ, ਉਦਾਹਰਣ ਲਈ। ਅਨੇਕ ਹੀ ਚੀਜ਼ਾਂ ਸਾਨੂੰ ਸਾਡੇ ਗ੍ਰਹਿ ਲਈ ਕਰਨੀਆਂ ਜ਼ਰੂਰੀ ਹਨ। ਬਸ ਜਿਵੇਂ ਘਰ ਖੰਡਰ ਹੋ ਗਿਆ ਹੋਵੇ ਤੁਰੰਤ ਮੁਰੰਮਤ ਦੀ ਲੋੜ ਹੈ। ਪਰ ਜੇ ਅਸੀਂ ਵੀਗਨ ਬਣਦੇ ਹਾਂ, ਜਾਨਵਰਾਂ ਨੂੰ ਰਹਿਣ ਦਿੰਦੇ ਹਾਂ, ਮੀਥੇਨ ਗੈਸ ਹੋਰ ਨਹੀਂ ਰਹੇਗੀ, ਫਿਰ ਸਾਡਾ ਗ੍ਰਹਿ ਠੰਡਾ ਹੋ ਜਾਵੇਗਾ।

ਬਹਤ ਹੀ ਸੌਖਾ। ਤੁਸੀਂ ਸਾਰੇ ਹੁਣ ਨੂੰ ਇਹ ਜਾਣਦੇ ਹੋ। ਅਸੀਂਕਿਉਂ ਨਹੀਂ ਇਸ ਉਤੇ ਕਾਰਵਾਈ ਕਰਦੇ? ਅਸੀਂ ਕਿਉਂ ਨਾਂ ਇਸ ਜਾਣਕਾਰੀ ਨੂੰ ਵਧੇਰੇ ਫੈਲ਼ਾਈਏ, ਅਤੇ ਕਾਨੂੰਨ ਬਣਾਈਏ ਜਿਸ ਦੀ ਲੋਕਾਂ ਨੂੰ ਪਾਲਣਾ ਕਰਨੀ ਪਵੇ - ਆਪਣੇ ਆਪ ਨੂੰ ਬਚਾਉਣ ਲਈ, ਗ੍ਰ‌ਹਿ ਨੂੰ ਬਚਾਉਣ ਲਈ ਆਪਣੇ ਬਚ‌ਿਆਂ ਲਈ ਵੀ, ਅਤੇ ਨਾਲੇ ਹੋਰਨਾਂ ਜੀਵਾਂ ਨੂੰ ਬਚਾਉਣ ਲਈ ਜੋ ਸਾਡੇ ਸਾਥੀ ਨਿਵਾਸੀ ਹਨ, ਜਿਵੇਂ ਕਿ ਜਾਨਵਰ-ਲੋਕ - ਧਰਤੀ ਉਤੇ, ਸਮੁੰਦਰ ਵਿਚ, ਹਵਾ ਵਿਚ, ਆਦਿ। ਅਤੇ ਉਨਾਂ ਨੂੰ ਬਚਾਉਣ ਨਾਲ, ਅਤੇ ਸਭ ਤੋਂ ਪਹਿਲਾਂ ਮਨੁਖਾਂ ਨੂੰ ਬਚਾਉਣਾ, ਅਸੀਂ ਸਵਰਗ ਤੋਂ ਬਹੁਤ ਸਾਰੀਆਂ ਬਰਕਤਾਂ ਅਤੇ ਗੁਣ ਕਮਾਵਾਂਗੇ - ਪ੍ਰਮਾਤਮਾ ਤੋਂ, ਜਿਨਾਂ ਨੇ ਸਾਨੂੰ ਸਾਰ‌ਿਆਂ ਨੂੰ ਸਿਰਜ਼‌ਿਆ ਹੈ ਅਤੇ ਜੋ ਸਾਨੂੰ ਸਾਰਿਆਂ ਨੂੰ ਪਿਆਰ ਕਰਦੇ ਹਨ। ਇਹ ਇਕ ਬਹੁਤ ਹੀ ਸਧਾਰਨ ਹਲ ਹੈ। ਮੈਂ ੲਹਿ ਦਸਦੀ ਰਹੀ ਹਾਂ ਕਈ ਦਹਾਕਿਆਂ ਤੋਂ ਪਹਿਲੇ ਹੀ।

ਮੈਂਨੂੰ ਨਹੀਂ ਪਤਾ ਜੇਕਰ ਤੁਹਾਡੇ ਵਿਚੋਂ ਕਿਸੇ ਨੇ ਸੁਣਿਆ ਸੀ, ਪਰ ਕ੍ਰਿਪਾ ਕਰਕੇ ਹੁਣ ਸੁਣੋ। ਕ੍ਰਿਪਾ ਕਰਕੇ ਹੋਰ ਖੋਜ਼ ਕਰੋ ਇਹਦੇ ਬਾਰੇ, ਜੇਕਰ ਤੁਸੀਂ ਨਹੀਂ ਵਿਸ਼ਵਾਸ਼ ਕਰਦੇ ਜੋ ਮੈਂ ਕਹਿ ਰਹੀ ਹਾਂ। ਪਰ ਤੁਹਾਨੂੰ ਵਿਸ਼ਵਾਸ਼ ਕਰਨਾ ਚਾਹੀਦਾ ਹੈ, ਕਿਉਂਕਿ ਸਾਰੇ ਵਿਗਿਆਨੀਆਂ ਨੇ ਸਾਨੂੰ ਪਹਿਲੇ ਹੀ ਦਸ ਦਿਤਾ ਸੀ। ਸੰਯੁਕਤ ਰਾਸ਼ਟਰ ਦੇ ਨੇਤਾਵਾਂ ਨੇ ਸਾਨੂੰ ਕਈ ਵਾਰ ਦ‌ਸਿਆ ਹੈ। ਅਤੇ ਵਿਗਿਆਨੀ ਅਤੇ ਸੰਯੁਕਤ ਰਾਸ਼ਟਰ (ਅੰਤਰ-ਸਰਕਾਰੀ ਪੈਨਲ) ਜਲਵਾਯੂ ਤਬਦੀਲੀ ਉਤੇ ਪਹਿਲੇ ਹੀ ਇਸ ਬਾਰੇ ਖੋਜ਼ ਕੀਤੀ ਹੈ, ਅਤੇ ਸਿਟੇ ਉਤੇ ਆਈ ਹੈ ਕਿ ਮੀਥੇਨ ਸਾਡੇ ਗ੍ਰਹਿ ਦੇ ਗਰਮ ਹੋਣ ਦਾ ਨੰਬਰ ਇਕ ਕਾਰਨ ਹੈ। ਸੋ ਕ੍ਰਿਪਾ ਕਰਕੇ, ਕੋਈ ਲੋੜ ਨਹੀਂ ਹੋਰ ਸਮਾਂ ਵਿਅਰਥ ਗੁਆਉਣ ਲਈ, ਕਿਉਂਕਿ ਐਸ ਵਖਤ ਹੁਣ ਇਹ ਅਤਿ-ਅਵਸ਼ਕ ਹੈ ।

ਬਸ ਵੀਗਨ ਬਣੋ, ਅਤੇ ਫਿਰ ਸ਼ਾਂਤੀ ਆਵੇਗੀ। ਮੈਂ ਆਮ ਤੌਰ ਤੇ ਲੋਕਾਂ ਨੂੰ ਕਹਿੰਦੀ ਹਾਂ: ਵੀਗਨ ਬਣੋ, ਸ਼ਾਂਤੀ ਸਿਰਜ਼ੋ, ਚੰਗੇ ਕਾਰਜ਼ ਕਰੋ - ਪਰ ਜੇਕਰ ਅਸੀਂ ਵੀਗਨ ਹਾਂ, ਅਸੀਂ ਸ਼ਾਂਤੀ ਸਿਰਜ਼ਾਂਗੇ ਕਿਵੇਂ ਵੀ ਜਾਨਵਰ ਰਾਜ਼ ਨਾਲ ਅਤੇ ਸਾਡੇ ਗੁਆਂਢੀਆਂ ਨਾਲ, ਕਿਉਂਕਿ ਇਹ ਬਸ ਇਕ ਬਹੁਤ ਹੀ ਦਿਆਲੂ, ਉਦਾਰਚਿਤ ਜੀਵਨਸ਼ੈਲੀ ਜੀਣ ਦਾ ਇਕ ਸਧਾਰਨ ਅਤੇ ਕੁਦਰਤੀ ਨਤੀਜ਼ਾ ਹੈ। ਫਿਰ ਸਾਡਾ ਸੁਭਾਅ ਵਾਪਸ ਮੁੜ ਜਾਵੇਗਾ ਆਪਣੀ ਸਾਰੀ ਸ਼ਾਨ ਪ੍ਰਤੀ, ਅਤੇ ਅਸੀਂ ਬਣ ਜਾਵਾਂਗੇ ਅਸਲੀ ਪ੍ਰਮਾਤਮਾ ਦੇ ਬਚੇ ਦੁਬਾਰਾ, ਸਭ ਪ੍ਰਮਾਤਮਾ ਵਾਲੇ ਗੁਣਾਂ ਨਾਲ ਜੋ ਵਿਰਾਸਤ ਵਿਚ ਮਿਲੇ ਸੀ ਉਸ ਦਿਨ ਤੋਂ ਜਦੋਂ ਅਸੀਂ ਜਨਮ ਲਿਆ ਸੀ। ਸਾਨੂੰ ਸਿਰਫ ਇਸ ਨੂੰ ਬਾਹਰ ਲਿਆਉਣ ਦੀ ਲੋੜ ਹੈ, ਇਸ ਨੂੰ ਅਮਲ ਕਰਨਾ ਹੈ। ਜਿਵੇਂ ਪ੍ਰਮਾਤਮਾ ਸਾਨੂੰ ਪਿਆਰ ਕਰਦੇ ਹਨ, ਸਾਨੂੰ ਵੀ ਉਵੇਂ ਪਿਆਰ ਕਰਨਾ ਚਾਹੀਦਾ ਹੋਰਨਾਂ ਨਾਲ ਜੋ ਸਾਡੇ ਆਸ ਪਾਸ ਹਨ ਕਿਉਂਕਿ ਉਹ ਸਭ ਪ੍ਰਾਮਤਾ ਦੀ ਰਚਨਾ ਹੈ।

ਅਸੀਂ ਜਾਣਦੇ ਹਾਂ ਕੀ ਕਰਨਾ ਹੈ। ਬਸ ਇਹ ਕਰੋ। ਬਸ ਇਹੀ। ਅਸੀਂ ਜਾਣਦੇ ਹਾਂ ਵੀਗਨ ਗ੍ਰਹਿ ਦੇ ਲਈ ਵਧੀਆ ਹੈ, ਸਾਡੀ ਸਿਹਤ ਲਈ ਵਧੀਆ ਹੈ ਅਤੇ ਸਾਡੇ ਰੂਹਾਨੀ ਵਿਕਾਸ ਲਈ ਅਤੇ ਗਿਆਨ ਪ੍ਰਾਪਤੀ ਲਈ ਵੀ ਵਧੀਆ ਹੈ। ਸੋ, ਕ੍ਰਿਪਾ ਕਰਕੇ ਬਸ ਇਹ ਕਰੋ। ਮੈਂ ਜਾਣਦੀ ਹਾਂ ਤੁਸੀਂ ਵਿਅਸਤ ਹੋ, ਸੋ ਮੈਂ ਬਹੁਤਾ ਸਮਾਂ ਨਹੀਂ ਲਵਾਂਗੀ, ਜਦੋਂ ਕਿ ਤੁਸੀਂ ਸਭ ਪਹਿਲੇ ਹੀ ਜਾਣਦੇ ਹੋ। ਮੈਂ ਸਿਰਫ ਤੁਹਾਨੂੰ ਯਾਦ ਦਿਲਾ ਰਹੀ ਹਾਂ। ਮੈਂ ਬਸ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ ਸੁਣਨ ਲਈ। ਤੁਸੀਂ ਵਿਆਸਤ ਹੋ ਸੋ ਮੈਂ ਹੁਣ ਇਸਦਾ ਸੰਖੇਪ ਕਰਾਂਗੀ। ਸਿਟਾ ਬਹੁਤ ਸਧਾਰਨ ਹੈ - ਵੀਗਨ ਬਣੋ, ਸ਼ਾਂਤੀ ਸਿਰਜ਼ੋ, ਚੰਗੇ ਕੰਮ ਕਰੋ। ਜਾਂ ਬਸ ਵੀਗਨ ਬਣੋ ਅਤੇ ਸਭ ਚੀਜ਼ਾਂ ਜੋ ਤੁਸੀਂ ਚਾਹੁੰਦੇ ਹੋ ਆਪਣੇ ਆਪ ਹੀ ਸਹੀ ਜਗਾ ਵਿਚ ਆ ਜਾਣਗੀਆ ਅਤੇ ਤੁਸੀਂ ਮਹਿਸੂਸ ਕਰੋਂਗੇ ਜੀਵਨ ਵਧੇਰੇ ਬਿਹਤਰ ਹੈ। ਤੁਸੀਂ ਦੇਖ ਲਵੋਂਗੇ, ਤੁਸੀਂ ਪ੍ਰਾਪਤ ਕਰੋਂਗੇ, ਤੁਸੀ ਮਹਿਸੂਸ ਕਰੋਂਗੇ, ਤੁਸੀਂ ਜਾਣ ਲਵੋਂਗੇ ਕਿ ਸਵਰਗ ਦੀ ਬਖਸ਼ਿਸ਼ ਤੁਹਾਡੇ ਉਪਰ ਵਰਸੇਗੀ। ਤੁਸੀਂ ਪ੍ਰਮਾਤਮਾ ਦੇ ਪਿਆਰ ਨੂੰ ਅਨੁਭਵ ਕਰੋਂਗੇ, ਸਿਰਫ ਸੁਣਨ ਜਾਂ ਗਲਾਂ ਦੁਆਰਾ ਨਹੀਂ। ਕ੍ਰਿਫਾ ਕਰਕੇ ਮੇਰੇ ਵਿਚ ਵਿਸ਼ਵਾਸ਼ ਕਰੋ। ਵੀਗਨ ਬਣੋ ਅਤੇ ਸਭ ਚੀਜ਼ ਵਧੀਆ ਹੋਵੇਗੀ। ਤੁਹਾਡਾ ਬਹੁਤ ਹੀ ਧੰਨਵਾਦ। ਮੈਂ ਤੁਹਾਨੂੰ ਇਸ COP27 ਦੇ ਸਭ ਤੋਂ ਵਧੀਆ ਨਤੀਜ਼ੇ ਦੀ ਕਾਮਨਾ ਕਰਦੀ ਹਾਂ। ਤੁਸੀਂ ਪ੍ਰਮਾਤਮਾ ਦਾ ਪਿਆਰ ਮਹਿਸੂਸ ਕਰੋਂ, ਪ੍ਰਮਾਤਮਾ ਦੀ ਬਖਸ਼ਿਸ਼। ਕ੍ਰਿਪਾ ਕਰਕੇ ਵੀਗਨ ਬਣੋ। ਉਹੀ ਹੈ ਸਭ ਜੋ ਤੁਹਾਨੂੰ ਕਰਨ ਦੀ ਲੋੜ ਹੈ। ਪ੍ਰਭੂ ਭਲਾ ਕਰੇ। ਆਦਿ...

Host: ਅਸੀਂ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਦਾ ਤਹਿ-ਦਿਲੋਂ ਧੰਨਵਾਦ ਕਰਦੇ ਹਾਂ ਉਨਾਂ ਦੇ ਅਤਿ-ਅਵਸ਼ਕ ਸੰਦੇਸ਼ ਲਈ ਕਿ ਸਭ ਤੋਂ ਸਰਲ, ਤੇਜ਼, ਅਤੇ ਸਭ ਤੋਂ ਵਧੀਆ ਹਲ ਜਲਵਾਯੂ ਸੰਕਟ ਲਈ ਵੀਗਨ ਆਹਾਰ ਹੈ। ਸਾਡੀਆਂ ਪ੍ਰਾਰਥਨਾਵਾਂ ਇਹ ਹਨ ਕਿ ਵਿਸ਼ਵ ਸਰਕਾਰਾਂ ਵੀਗਨ ਕਾਨੂੰਨ ਨੂੰ ਤੁਰੰਤ ਹੀ ਲਾਗੂ ਕਰਨ ਤਾਂਕਿ ਪਿਆਰੇ ਜਾਨਵਰ-ਲੋਕਾਂ ਨੂੰ ਸ਼ਾਇਦ ਬਚਾਇਆ ਜਾ ਸਕੇ ਅਤੇ ਮਨੁਖਤਾ ਕੋਲ ਜ਼ਲਦੀ ਹੀ ਇਕ ਖੂਬਸੂਰਤ ਭਵਿਖ ਹੋ ਸਕੇ।

ਨਾਲੇ, ਤੁਹਾਡੇ ਹਵਾਲੇ ਲਈ, ਕ੍ਰਿਪਾ ਕਰਕੇ ਪਿਛਲੇ ਸੰਬੰਧਿਤ ਫਲਾਈ-ਇੰਨ ਨਿਊਜ਼/ ਸਤਿਗੁਰੂ ਅਤੇ ਪੈਰੋਕਾਰਾਂ ਦਰਮਿਆਨ ਕਾਂਨਫਰੰਸਾਂ ਨੂੰ ਚੈਕ ਕਰੋ, ਜਿਵੇਂ ਕਿ:

ਫਲਾਈ-ਇੰਨ ਨਿਊਜ਼:

ਅਹਿੰਸਾ ਸ਼ਾਂਤੀ ਅਤੇ ਸੁਰਖਿਆ ਪੈਦਾ ਕਰਦੀ ਹੈ

ਜੇ ਤੁਸੀਂ ਸ਼ਾਂਤੀ ਦਿੰਦੇ ਹੋ, ਤੁਹਾਨੂੰ ਸ਼ਾਂਤੀ ਮਿਲੇਗੀ - ਜੋ ਵੀ ਅਸੀਂ ਚਾਹੁੰਦੇ ਹਾਂ, ਸਾਨੂੰ ਇਹ ਬੀਜ਼ਣਾ ਪਵੇਗਾ

ਸਤਿਗੁਰੂ ਅਤੇ ਪੈਰੋਕਾਰਾਂ ਵਿਚਕਾਰ:

ਵੀਗਨਿਜ਼ਮ: ਧਰਤੀ ਉਤੇ ਸਵਰਗ ਬਨਾਉਣਾ ਜਲਵਾਯੂ ਤਬਦੀਲੀ ਨੂੰ ਰੋਕਣ ਦੌਰਾਨ - ਪਰਮ ਸਤਿਗੁਰੂ ਚਿੰਗ ਹਾਈ ਜੀ ਦੀਆਂ ਚਰਚਾਵਾਂ ਦੇ ਹਵਾਲੇ

ਪਰਮ ਸਤਿਗੁਰੂ ਚਿੰਗ ਹਾਈ ਜੀ ਵਾਤਾਵਰਣ ਬਾਰੇ: ਮਾਸ ਦੀ ਅਸਲੀ ਕੀਮਤ - ਪਰਮ ਸਤਿਗੁਰੂ ਚਿੰਗ ਹਾਈ ਜੀ ਦੇ ਭਾਸ਼ਣਾਂ ਦੇ ਹਵਾਲੇ

ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਆਪਣੀ ਅਤੇ ਦੂਜ਼‌ਿਆਂ ਦੀ ਰਖਿਆ ਕਰਨ ਲਈ

ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਪਿਆਰ-ਭਰੀ ਚਿੰਤਾ ਅਫਰੀਕਾ ਅਤੇ ਚੀਨ ਲਈ

ਸਰਕਾਰਾਂ ਨੂੰ ਪ੍ਰੋ-ਲਾਈਵ (ਜੀਵਨ-ਪਖੀ) ਹੋਣਾ ਅਤੇ ਵੀਗਨਿਜ਼ਮ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ

ਅਸਲੀ ਦਿਆਲਤਾ ਅਤੇ ਨੈਤਿਕ ਮਿਆਰਾਂ ਅਸਲੀ ਹਲ ਹੈ

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
33:26

ਧਿਆਨਯੋਗ ਖਬਰਾਂ

2023-03-22   24 ਦੇਖੇ ਗਏ
2023-03-22
24 ਦੇਖੇ ਗਏ
2023-03-22
34 ਦੇਖੇ ਗਏ
19:42

Uzbekistan: Golden Heart of the Silk Road, Part 2 of 2

2023-03-22   12 ਦੇਖੇ ਗਏ
2023-03-22
12 ਦੇਖੇ ਗਏ
2023-03-22
17 ਦੇਖੇ ਗਏ
34:25

ਧਿਆਨਯੋਗ ਖਬਰਾਂ

2023-03-21   112 ਦੇਖੇ ਗਏ
2023-03-21
112 ਦੇਖੇ ਗਏ
2023-03-21
121 ਦੇਖੇ ਗਏ
24:21

The Greenest Heroes Gala, Part 8 of a Multi-part Series

2023-03-21   109 ਦੇਖੇ ਗਏ
2023-03-21
109 ਦੇਖੇ ਗਏ
2023-03-21
115 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ