ਖੋਜ
ਪੰਜਾਬੀ
  • ਸਾਰੀਆਂ ਭਾਸ਼ਾਵਾਂ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • ਸਾਰੀਆਂ ਭਾਸ਼ਾਵਾਂ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ

ਸਾਧਨਾ ਅਭਿਆਸ ਤੁਹਾਡੀ ਢਾਲ ਹੈ

2020-10-18
Lecture Language:English
ਵਿਸਤਾਰ
ਡਾਓਨਲੋਡ Docx
ਹੋਰ ਪੜੋ

ਕਿਉਂਕਿ ਸਚਮੁਚ ਸਾਧਨਾ ਅਭਿਆਸ ਤੁਹਾਡੀ ਢਾਲ ਹੈ। ਉਹ ਹੈ ਜਦੋਂ ਤੁਸੀਂ ਵਧੇਰੇ ਜੁੜੇ ਹੁੰਦੇ ਹੋ ਆਪਣੀ ਵਧੇਰੇ ਮਹਾਨ ਸ਼ਕਤੀ ਨਾਲ ਅਤੇ ਬ੍ਰਹਿਮੰਡੀ ਸ਼ਕਤੀ ਨਾਲ ਜਿਹੜੀ ਤੁਹਾਨੂੰ ਬਹਾਲ ਰਖਦੀ ਹੈ, ਜਿਹੜੀ ਤੁਹਾਨੂੰ ਘੁਟ ਕੇ ਅਤੇ ਸੁਰਖਿਅਤ ਰਖਦੀ ਹੈ, ਤੁਹਾਨੂੰ ਗਲ ਨਾਲ ਲਾਉਂਦੀ ਹੈ ਸਾਰੇ ਪਿਆਰ ਅਤੇ ਆਸ਼ੀਰਵਾਦ ਅਤੇ ਸੁਰਖਿਆ ਨਾਲ। ਸਚਮੁਚ ਉਸ ਤਰਾਂ ਹੈ। ਉਥੇ ਕੋਈ ਹੋਰ ਸ਼ਕਤੀ ਨਹੀਂ ਹੈ ਜੋ ਤੁਹਾਨੂੰ ਇਸ ਸੰਸਾਰ ਵਿਚ ਸੁਰਖਿਅਤ ਰਖ ਸਕਦੀ ਹੈ।

(ਹਾਏ, ਸਤਿਗੁਰੂ ਜੀ।) ਹਾਏ, ਦੋਸਤੋ। ਕੀ ਤੁਸੀਂ ਚਾਹੁੰਦੇ ਹੋ ਇਕ ਬਿਹਤਰ ਰੂਹਾਨੀ ਉਚਾਈ ਵਿਚ ਹੋਣਾ? ( ਹਾਂਜੀ, ਸਤਿਗੁਰੂ ਜੀ। ) (ਹਾਂਜੀ।) ਹਾਂਜੀ, ਬਿਨਾਂਸ਼ਕ। ਤੁਸੀਂ ਹੋਵੋਂਗੇ। ਪਰ ਥੋੜੀ ਜਿਹੀ ਮਿਹਨਤ ਦੀ ਲੋੜ ਹੈ। ਸਾਡਾ ਸਰੀਰ ਹਮੇਸ਼ਾਂ ਨਹੀਂ ਤਾਬੇਦਾਰੀ ਕਰਦਾ। (ਹਾਂਜੀ, ਸਤਿਗੁਰੂ ਜੀ।) ਮੈਂ ਸੋਚਦੀ ਹਾਂ ਇਹ ਹੋ ਸਕਦਾ ਬਿਹਤਰ ਹੈ... ਬਦਲਣਾ ਵਧੇਰੇ ਛੋਟੇ ਦਫਤਰ ਵਿਚ ਉਥੇ ਕੰਮ ਕਰਨ ਲਈ ਇਕਲੇ, ਅਤੇ ਵਡੇ ਦਫਤਰ ਵਿਚ ਤੁਹਾਡੇ ਸਾਰਿਆਂ ਲਈ। ਹੁਣ ਸਾਡੇ ਕੋਲ ਚੋਣ ਹੈ। ਠੀਕ ਹੈ? (ਹਾਂਜੀ।) ਬਿਹਤਰ ਕਿਉਂਕਿ ਤੁਸੀਂ ਹਮੇਸ਼ਾਂ ਅਭਿਆਸ ਕਰਦੇ ਸੀ ਉਥੇ ਪਹਿਲਾਂ ਅਤੇ ਤੁਸੀਂ ਇਹਦੇ ਨਾਲ ਠੀਕ ਮਹਿਸੂਸ ਕਰਦੇ ਹੋ। (ਹਾਂਜੀ।) ਇਹ ਵਧੀਆ ਹੈ। ਤੁਸੀਂ ਠੀਕ ਹੋ ਉਹਦੇ ਨਾਲ ਵੀ, ਤੁਸੀਂ ਸਾਰੇ ਹੀ? ( ਹਾਂਜੀ, ਸਤਿਗੁਰੂ ਜੀ। ) ਚਾਹੀਦਾ ਹੇ ਹੋਣਾ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਮੈਂ ਬੌਸ ਹਾਂ, ਠੀਕ ਹੈ। (ਯਕੀਨਨ, ਸਤਿਗੁਰੂ ਜੀ।) ਜਦੋਂ ਮੈਂ ਕੁਝ ਕਹਿੰਦੀ ਹਾਂ, ਫਿਰ ਇਹ ਉਹੀ ਹੁੰਦਾ। (ਹਾਂਜੀ, ਸਤਿਗੁਰੂ ਜੀ।) ਕਿਹੋ ਜਿਹਾ ਬੌਸ ਕੰਮ ਕਰਦਾ ਹੈ ਜਿਵੇਂ… "ਮੈਂ ਕੰਮ ਕਰਦੀ ਰਹੀ ਹਾਂ ਜਿਵੇਂ ਇਕ ਕੁਤੇ ਵਾਂਗ।" (ਓਹ, ਸਤਿਗੁਰੂ ਜੀ।) ਜਿਵੇਂ ਬੀਟਲਜ਼, ਉਹ ਕੁਹਿੰਦੇ ਹਨ, "ਮੈਂ ਕੰਮ ਕਰਦਾ ਰਿਹਾ ਹਾਂ ਜਿਵੇਂ ਇਕ ਕੁਤੇ ਵਾਂਗ।" ਨਹੀਂ, ਮੈਂ ਨਹੀਂ ਜਾਣਦੀ ਜੇਕਰ ਮੇਰੇ ਕੁਤ‌ਿਆਂ ਨੇ ਕਦੇ ਵੀ ਕੰਮ ਕੀਤਾ ਹੈ ਮੇਰੇ ਵਾਂਗ। ਨਹੀਂ, ਕਦੇ ਨਹੀਂ। ਉਨਾਂ ਕੋਲ ਅਜਿਹਾ ਇਕ ਚੰਗਾ ਜੀਵਨ ਹੈ। ਲਾਡ ਅਤੇ ਪਿਆਰ ਕੀਤਾ ਜਾਂਦਾ ਅਤੇ ਓਹ, ਬਹੁਤ ਵਧੀਆ ਜਿੰਦਗੀ। ਉਹ ਖੁਸ਼ਕਿਸਮਤ ਕੁਤੇ ਹਨ। ਬਹੁਤੇ ਨਹੀਂ ਹਨ ਖੁਸ਼ਕਿਸਮਤ ਉਸ ਤਰਾਂ, ਕਿਵੇਂ ਵੀ, ਸੰਸਾਰ ਵਿਚ। (ਉਹ ਸਹੀ ਹੈ, ਸਤਿਗੁਰੂ ਜੀ।) ਕਿਤਨਾ ਇਕ ਅਫਸੋਸ ਹੈ। ਹਾਂਜੀ। ਮੈਂ ਸੋਚਦੀ ਸੀ, ਜਦੋਂ ਮੈਂ ਦੇਖਿਆ ਇਕ ਸਕੰਕ ਨੂੰ (ਹਾਂਜੀ, ਸਤਿਗੁਰੂ ਜੀ।) ਜਿਹੜੀ ਆਈ ਮੇਰੀ ਜਗਾ ਵਿਚ ਅਤੇ ਮੈਨੂੰ ਸਮਾਨ ਸੰਦੇਸ਼ ਦਿਤੇ। ਜਿਵੇਂ, "ਨਾਂ ਜਾਣਾ, ਰਹਿਣਾ।" ਹੋਰ ਚੀਜ਼ਾਂ ਮੈਂ ਤੁਹਾਨੂੰ ਨਹੀਂ ਦਸ ਸਕਦੀ ਅਜ਼ੇ। ਇਹ ਬਿਹਤਰ ਹੈ ਨਾਂ ਦਸਾਂ, ਨਹੀਂ ਤਾਂ ਇਹਨਾਂ ਨੂੰ ਸ਼ਾਇਦ ਦੁਬਾਰਾ ਖਰਾਬ ਕੀਤੀਆਂ ਜਾਣ। ਚੰਗੀਆਂ ਖਬਰਾਂ ਕਿਵੇਂ ਵੀ। ਉਨਾਂ ਨੇ ਬਸ ਮੈਨੂੰ ਕਿਹਾ ਇਥੇ ਰਹਿਣ ਲਈ। (ਓਹ, ਉਹ ਵਧੀਆ ਹੈ।) ਮੇਰਾ ਭਾਵ ਹੈ ਜਿਥੇ ਵੀ ਮੈਂ ਰਹਿ ਰਹੀ ਹਾਂ। "ਇਥੇ ਰਹੋ, ਨਾਂ ਹਿਲਣਾ, ਨਾਂ ਜਾਣਾ।" (ਓਹ, ਵਧੀਆ।) ਕਿਉਂਕਿ ਨਾਕਾਰਾਤਮਿਕ ਚੀਜ਼ਾਂ ਉਡੀਕ ਰਹੀਆਂ ਹਨ ਮੇਰੇ ਲਈ ਸੜਕ ਉਤੇ ਜਾਂ ਸਪ ਉਥੇ ਸਮਸਿਆ ਖੜੀ ਕਰਨਗੇ ਦੁਬਾਰਾ। ਅਤੇ ਉਹ ਜ਼ਾਰੀ ਰਖਦੇ ਹਨ ਕਹਿਣਾ ਅਤੇ ਉਹ ਕਹਿਣਾ। ਉਹ ਸਾਰੇ ਹੀ ਆਉਂਦੇ ਬਾਰ ਬਾਰ। ਅਤੇ ਫਿਰ ਹੋਰ ਭਿੰਨ ਚੀਜ਼ਾਂ, ਇਥੋਂ ਤਕ ਡਡੂ ਵੀ ਆਏ। (ਵਾਓ, ਸਤਿਗੁਰੂ ਜੀ।) ਮੈਂ ਬਹੁਤ ਹੀ ਛੂਹੀ ਗਈ ਅਤੇ ਮਹਿਸੂਸ ਕਰਦੀ ਹਾਂ ਬਹੁਤ ਹੀ ਜਿਆਦਾ ਪਿਆਰ। ਉਹ ਮੈਨੂੰ ਬਹੁਤ ਢਾਰਸ ਦਿੰਦੇ ਹਨ। (ਮੈਂ ਖੁਸ਼ ਹਾਂ।)

ਅਤੇ ਇਥੋਂ ਤਕ ਕਲ ਰਾਤ, ਇਕ ਨਜ਼ਾਰੇ ਵਿਚ ਵੀ, ਇਕ ਸਤਿਗੁਰੂ ਪੰਜਵੇਂ ਪਧਰ ਦਾ ਵੀ ਆਇਆ ਅਤੇ ਮੈਨੂੰ ਕਿਹਾ। ਮੇਰਾ ਉਹਦੇ ਨਾਲ ਸੰਬੰਧ ਹੈ ਪਹਿਲਾਂ ਤੋਂ ਕਿਉਂਕਿ ਕਿਤਾਬਾਂ ਅਤੇ ਉਨਾਂ ਦੇ ਪੈਰੋਕਾਰਾਂ ਕਰਕੇ। (ਹਾਂਜੀ।) ਅਸਲ ਵਿਚ, ਸਤਿਗੁਰੂ ਕ੍ਰਿਪਾਲ ਸਿੰਘ ਜੀ, ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕੌਣ। ਇਕ ਦ੍ਰਿਸ਼ ਵਿਚ, ਉਹ ਵੀ ਆਏ ਅਤੇ ਮੈਨੂੰ ਕਿਹਾ, "ਨਾ ਜਾਣਾ।" (ਵਾਓ।) ਅਤੇ ਅਗਲਾ ਮੈਂ ਤੁਹਾਨੂੰ ਨਹੀਂ ਦਸ ਸਕਦੀ। ਕੁਝ ਹੋਰ ਚੀਜ਼ਾਂ, ਇਹ ਪੂਰੀਆਂ ਹੋਣਗੀਆਂ, ਸਮੇਂ ਦੇ ਨਾਲ। ਅਤੇ ਬਹੁਤਾ ਦੂਰ ਨਹੀਂ ਹਨ। ਮੈਂ ਖੁਸ਼ ਹਾਂ। ਪਰ ਹੋ ਸਕਦਾ ਬਿਹਤਰ ਹੈ ਮੈਂ ਤੁਹਾਨੂੰ ਨਾਂ ਦਸਾਂ। (ਸਮਝੇ, ਸਤਿਗੁਰੂ ਜੀ।) ਮੈਨੂੰ ਮਾਫ ਕਰਨਾ। ਤੁਸੀਂ ਇਹ ਜਾਣ ਲਵੋਂਗੇ ਜਦੋਂ ਇਹ ਆਵੇਗੀ। (ਹਾਂਜੀ, ਸਤਿਗੁਰੂ ਜੀ।)

ਆਪਣੇ ਅਨੁਭਵ ਤੋਂ, ਇਹ ਗਲ ਤਾਂ ਪਾਸੇ ਰਹੀ ਕਿ ਮੈਂ ਇਕ ਸਤਿਗੁਰੂ ਹਾਂ ਜਾਂ ਕੁਝ, ਜਿਹੜਾ ਵੀ ਅਭਿਆਸ ਨਹੀਂ ਕਰਦਾ ਕਾਫੀ ਚੰਗੀ ਤਰਾਂ ਉਹਦੇ ਕੋਲ ਸਮਸ‌ਿਆ ਹੋਵੇਗੀ। ਇਸੇ ਕਰਕੇ ਮੈਂ ਚਾਹੁੰਦੀ ਹਾਂ ਤੁਹਾਡੇ ਪਿਆਰ‌ਿਆਂ ਕੋਲ ਇਕ ਜਗਾ ਹਵੋੇ ਇਕਠੇ ਮਜ਼ਬੂਤੀ ਨਾਲ ਅਭਿਆਸ ਕਰਨ ਲਈ। (ਹਾਂਜੀ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਇਕਠੇ ਹੋਰਨਾਂ ਭੈਣਾਂ ਅਤੇ ਭਰਾਵਾਂ ਨਾਲ। ਇਹ ਬਿਹਤਰ ਹੈ ਤੁਸੀਂ ਵਧੇਰੇ ਅਭਿਆਸ ਕਰੋ। ਹਰ ਇਕ। ਮੈਂ ਵੀ ਬਹੁਤ ਸਖਤ ਕੋਸ਼ਿਸ਼ ਕਰਦੀ ਹਾਂ ਕਿਉਂਕਿ ਮੇਰਾ ਸਮਾਂ ਵੀ ਬਹੁਤ ਹੀ ਘਟ ਹੁੰਦਾ ਜਾ ਰਿਹਾ ਹੈ ਬਹੁਤੇ ਜਿਆਦਾ ਕੰਮ ਕਰਕੇ। ਤੁਸੀਂ ਜਾਣਦੇ ਹੋ ਕੀ ਮੇਰਾ ਭਾਵ ਹੈ। ਹੋ ਸਕਦਾ ਭੂਰੇ ਵਾਲਾਂ ਵਾਲੀ ਉਥੇ, ਉਹ ਥੋੜਾ ਜਿਹਾ ਜਾਣਦੀ ਹੈ ਕਿਤਨੇ ਤਣਾਉ ਹੇਠ ਮੈਂ ਹਾਂ ਬਹੁਤ ਸਾਰੇ ਕੰਮ ਨਾਲ। (ਹਾਂਜੀ, ਸਤਿਗੁਰੂ ਜੀ।) ਠੀਕ ਹੈ, ਸੋ ਹੁਣ, ਤੁਹਾਡੇ ਕੋਲ ਵਧੇਰੇ ਵਡਾ ਦਫਤਰ ਹੈ। ਇਹਨੂੰ ਚੰਗੀ ਤਰਾਂ ਸਾਫ ਕਰੋ ਅੰਦਰ ਬਾਹਰ। ਖਿੜਕੀਆਂ ਦੀ ਦਹਿਲੀਜ਼ ਅਤੇ ਸਭ ਚੀਜ਼। ਅਤੇ ਹਥੇ ਅਤੇ ਉਹ ਸਭ। ਅਤੇ ਫਿਰ ਇਕਠਿਆਂ ਨੇ ਅਭਿਆਸ ਕਰਨਾ ਹਰ ਰੋਜ਼। (ਹਾਂਜੀ, ਸਤਿਗੁਰੂ ਜੀ।) ਹੋਰ ਰੋਜ਼ ਤੁਸੀਂ ਵਾਰੀ ਨਾਲ ਹਰ ਇਕ ਯਾਦ ਦਿਲਾਉਣਾ ਆਉਣ ਲਈ। ਜੇਕਰ ਇਕ ਵਿਆਕਤੀ ਨਹੀਂ ਆਉਂਦਾ, ਤੁਸੀਂ ਉਹਨੂੰ ਘਸੀਟ ਕੇ ਲਿਆਉਣਾ। (ਹਾਂਜੀ, ਸਤਿਗੁਰੂ ਜੀ।) ਫੋਨ ਰਾਹੀਂ। ਖੜਕਾਈ ਜਾਣਾ ਜਦੋਂ ਤਕ ਉਹ ਆਉਂਦੀ ਨਹੀਂ। ਤੁਹਾਨੂੰ ਵਾਰੀਆਂ ਲੈਣੀਆਂ ਪੈਣਗੀਆਂ ਉਹ ਕਰਨ ਲਈ, ਇਕ ਦੁਸਰੇ ਨੂੰ ਯਾਦ ਦਿਲਾਉਣ ਲਈ, ਕਿਉਂਕਿ ਇਕਠੇ, ਇਕਠੇ ਅਸੀਂ ਖਲੋਂਦੇ ਹਾਂ। ਅਤੇਕ ਹੀ ਤੁਹਾਡੇ ਸਹਿਕਾਰੀ ਚੰਗਾ ਅਭਿਆਸ ਨਹੀਂ ਕਰਦੇ, ਨਹੀਂ ਮੇਰੇ ਉਪਦੇਸ਼ ਉਤੇ ਚਲਦੇ। ਜਾਂ ਉਹ ਛਡ ਦਿੰਦੇ ਹਨ ਜਾਂ ਨਾਕਾਰਾਤਮਿਕ ਰੂਚੀ ਹੈ ਜਾਂ ਨਾਕਾਰਾਤਮਿਕ ਸੋਚ ਜਾਂ ਨਾਕਾਰਾਤਮਿਕ ਸ਼ਕਤੀ ਰਾਹੀਂ ਖਿਚੇ ਜਾਂਦੇ, ਅਤੇ ਫਿਰ ਗਏ, ਖਤਮ। ਤੁਸੀਂ ਦੇਖਿਆ ਉਹ? (ਹਾਂਜੀ।) ਅਤੇ ਫਿਰ, ਉਹ ਪਛਤਾਉਂਦੇ ਹਨ। ਸੋ ਇਹ ਨਹੀਂ ਹੈ ਜਿਵੇਂ ਉਹ ਇਹ ਨਹੀਂ ਜਾਣਦੇ। ਇਹ ਬਸ ਬਹੁਤੀ ਦੇਰ ਹੋ ਗਈ ਹੈ। ਬਹੁਤ ਦੇਰ ਅਫਸੋਸ ਮਹਿਸੂਸ ਕਰਨ ਲਈ। ਬਹੁਤੀ ਦੇਰ ਵਾਪਸ ਆਉਣ ਲਈ। (ਹਾਂਜੀ।) ਉਹ ਸਾਰੇ ਹੀ ਚਾਹੁੰਦੈ ਸੀ ਵਾਪਸ ਆਉਣਾ। ਇਹੀ ਹੈ ਬਸ ਜਾਂ ਉਹ ਲਿਖਦੇ ਹਨ ਜਾਂ ਨਹੀਂ ਲਿਖਦੇ। ਉਹ ਅੰਦਰ ਬਹੁਤ ਅਫਸੋਸ ਮਹਿਸੂਸ ਕਰਦੇ ਹਨ। ਉਹ ਜਾਣਦੇ ਹਨ ਕਿਥੇ ਸਭ ਤੋਂ ਵਧੀਆ ਹੈ।

ਅਤੇ ਸੋ ਤੁਸੀਂ ਸਾਰਿਆਂ ਨੇ ਯਾਦ ਦਿਲਾਉਂਣਾ ਇਕ ਦੂਸਰੇ ਨੂੰ ਚੰਗਾ ਅਭਿਆਸ ਕਰਨ ਲਈ। ਹੋਰਨਾਂ ਸਮੂ੍ਹਾਂ ਨੂੰ ਵੀ ਦਸਣਾ। ਇਹ ਦੇਣਾ ਸਾਡੇ ਮੁੰਡ‌ਿਆਂ ਨੂੰ ਵੀ। ਪਰ ਉਹ ਚੰਗਾ ਕਰ ਰਹੇ ਹਨ। ਖਾਸ ਕਰਕੇ ਤੁਹਾਡੇ ਗੁਆਂਢੀ, ਉਹ ਬਹੁਤ ਚੰਗਾ ਕਰ ਰਹੇ ਹਨ ਹਰ ਰੋਜ਼। ਉਹ ਸਚਮੁਚ ਗੰਭੀਰਤਾ ਨਾਲ ਅਭਿਆਸ ਕਰ ਰਹੇ ਹਨ ਸਮੇਂ ਸਿਰ, ਉਹ ਜਿਨਾਂ ਨੂੰ ਮੈਂ ਜਾਣਦੀ ਹਾਂ। ਅਤੇ ਜੇਕਰ ਨਹੀਂ, ਬਾਅਦ ਵਿਚ ਵੀ । ਮੈਂ ਉਨਾਂ ਨੂੰ ਕਹਿੰਦੀ ਹਾਂ ਇਕ ਦੂਸਰੇ ਨੂੰ ਯਾਦ ਦਿਲਾਉਣ ਲਈ ਅਤੇ ਫਿਰ ਉਹ ਸਾਰੇ ਅਭਿਆਸ ਕਰਦੇ ਹਨ ਸਮੇਂ ਸਿਰ। ਕੇਵਲ ਜਦੋਂ ਸਚਮੁਚ, ਸਚਮੁਚ, ਐਮਰਜੈਂਸੀ ਹੋਵੇ ਅਤੇ ਨਹੀਂ ਉਡੀਕ ਸਕਦੇ ਇਕ ਹੋਰ ਘੰਟੇ ਲਈ, ਫਿਰ ਉਨਾਂ ਨੂੰ ਕੰਮ ਕਰਨਾ ਚਾਹੀਦਾ ਹੈ। ਨਹੀਂ ਤਾਂ, ਬਸ ਜ਼ਰੂਰੀ ਹੈ ਸਭ ਚੀਜ਼ ਨੂੰ ਥਲੇ ਰਖਣਾ, ਜਾ ਕੇ ਅਭਿਆਸ ਕਰੋ ਅਤੇ ਵਾਪਸ ਆਵੋ। ਕਿਉਂਕਿ ਤੁਸੀਂ ਵੀ ਵਧੇਰੇ ਮਜ਼ਬੂਤ ਹੋਵੋਂਗੇ ਅਤੇ ਵਧੇਰੇ ਆਸ਼ੀਰਵਾਦ ਜ਼ਾਰੀ ਰਖਣ ਲਈ ਆਪਣਾ ਨੇਕ ਕੰਮ।

ਕਿਉਂਕਿ ਤੁਸੀਂ ਅਜ਼ੇ ਵੀ ਚਾਹੁੰਦੇ ਹੋ ਕੰਮ ਕਰਨਾ ਸੰਸਾਰ ਲਈ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਤੁਸੀਂ ਅਜ਼ੇ ਵੀ ਕੰਮ ਕਰਨਾ ਚਾਹੁੰਦੇ ਹੋ ਮੇਰੇ ਨਾਲ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਬਿਨਾਂਸ਼ਕ। ਮੈਂ ਉਹ ਜਾਣਦੀ ਹਾਂ। ਉਸੇ ਕਰਕੇ ਇਹ ਇਕ ਹਲ ਹੈ। ਇਹ ਸਹਾਇਤਾ ਹੈ। ਨਹੀਂ ਤਾਂ, ਤੁਸੀਂ ਨਹੀਂ ਇਹਨੂੰ ਸਹਾਰ ਸਕੋਂਗੇ। ਕਿਉਂਕਿ ਇਥੋਂ ਤਕ ਆਸ਼ੀਰਵਾਦ, ਤੁਸੀਂ ਨਹੀਂ ਹਜ਼ਮ ਕਰ ਸਕਦੇ, ਨਾਲੇ ਸ਼ਾਇਦ ਤੁਹਾਨੂੰ ਸਮਸ‌ਿਆ ਦੇਵੇ। ਜਾਂ ਨਾਕਾਰਾਤਮਿਕ ਸ਼ਕਤੀ ਤੁਹਾਨੂੰ ਖਿਚੇ, ਤੁਹਾਡੇ ਲਈ ਸਮਸ‌ਿਆ ਪੈਦਾ ਕਰੇ। ਬਾਈਬਲ ਵਿਚ ਇਹ ਕਿਹਾ ਗਿਆ ਹੈ, "ਜਦੋਂ ਦੋ ਇਕਠੇ ਬੈਠਦੇ ਹਨ ਮੇਰੇ ਨਾਮ ਵਿਚ, ਮੈਂ ਉਨਾਂ ਦੇ ਨਾਲ ਹੋਵਾਂਗਾ।" ਭਾਵ ਸਤਿਗੁਰੂ ਸ਼ਕਤੀ ਉਨਾਂ ਦੇ ਨਾਲ ਹੋਵੇਗੀ ਅਤੇ ਉਨਾਂ ਨੂੰ ਸਹਾਰਾ ਅਤੇ ਸਮਰਥਨ ਦੇਵੇਗੀ ਅਤੇ ਉਨਾਂ ਨੂੰ ਆਸ਼ੀਰਵਾਦ ਦੇਵੇਗੀ ਤਾਂਕਿ ਉਹ ਜ਼ਾਰੀ ਰਹਿਣ। ਕਿਉਂਕਿ ਕੰਮ ਜਿਹੜਾ ਤੁਸੀਂ ਕਰਦੇ ਹੋ ਉਤਨਾ ਸੌਖਾ ਨਹੀਂ ਹੈ। ਇਹ ਸੌਖਾ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਕਈ ਅਸਫਲ ਹੋ ਗਏ। ਕਿਉਂਕਿ ਉਨਾਂ ਕੋਲ ਨਹੀਂ ਹੈ ਕਾਫੀ ਤਾਕਤ ਜ਼ਾਰੀ ਰਖਣ ਲਈ। ਮੈਂ ਗੰਭੀਰ ਹਾਂ। (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਮੈਂ ਵੀ, ਜੇਕਰ ਮੈਂ ਕਾਫੀ ਅਭਿਆਸ ਨਾਂ ਕਰਾਂ, ਮੇਰੇ ਕੋਲ ਵੀ ਸਮਸ‌ਿਆ ਹੋਵੇਗੀ। ਬਿਮਾਰ ਹੋ ਜਾਵਾਂਗੀ। ਇਹ ਕੇਵਲ ਰੂਹਾਨੀ ਗਿਰਾਵਟ ਹੀ ਨਹੀਂ, ਪਰ ਸਰੀਰਕ ਤੌਰ ਤੇ ਵੀ, ਬਿਮਾਰ ਵਧੇਰੇ ਹੋ ਜਾਵਾਂਗੀ ਜਾਂ ਨਵੀਂ ਬਿਮਾਰੀ ਜਾਂ ਹੋਰ ਸਮਸ‌ਿਆ। ਇਥੋਂ ਤਕ ਜੇਕਰ ਤੁਸੀਂ ਅਭਿਆਸ ਕਰਦੇ ਹੋ, ਹੋ ਸਕਦਾ ਤੁਸੀਂ ਕਦੇ ਕਦੇ ਮਹਿਸੂਸ ਕਰਦੇ , ਕਿਉਂਕਿ ਤੁਹਾਨੂੰ ਜ਼ਰੂਰੀ ਹੈ ਕੰਮ ਕਰਨਾ ਅਤੇ ਫਿਰ ਅਭਿਆਸ ਕਰਨਾ ਸਮੇਂ ਸਿਰ, ਹੋ ਸਕਦਾ ਤੁਸੀਂ ਥਕਾਵਟ ਮਹਿਸੂਸ ਕਰਦੇ ਹੋ, ਪਰ ਇਹ ਉਸ ਤਰਾਂ ਨਹੀਂ ਹੈ। ਇਹ ਇਕ ਆਸ਼ੀਰਵਾਦ ਹੈ। (ਹਾਂਜੀ, ਸਤਿਗੁਰੂ ਜੀ।) ਬਾਹਰ ਜਾਵੋ ਥੋੜੀ ਜਿਹੀ ਕਸਰਤ ਕਰੋ, ਆਪਣਾ ਮੂੰਹ ਧੋਵੋ ਠੰਡੇ ਪਾਣੀ ਨਾਲ, ਜਾਉ ਵਾਪਸ ਆਪਣੀ ਫੌਜ਼ ਪ੍ਰਤੀ। ਅਸੀਂ ਸਚਮੁਚ ਆਪਣੇ ਉਪਰ ਚੁਕ ਰਹੇ ਹਾਂ। ਅਸੀਂ ਸੰਸਾਰ ਨੂੰ ਸਿਰ ਉਪਰ ਚੁਕ ਰਹੇ ਹਾਂ, ਤੁਸੀਂ ਉਹ ਜਾਣਦੇ ਹੋ? (ਹਾਂਜੀ।) ਅਸੀਂ ਸੰਸਾਰ ਨੂੰ ਸਿਰ ਉਪਰ ਚੁਕ ਰਹੇ ਹਾਂ ਸਚਮੁਚ ਅਤੇ ਅਗੇ ਵਧ ਰਹੇ ਸਾਡੀ ਛੋਟੀ ਜਿਹੀ ਸੈਨਾ ਨਾਲ ਕੰਮ ਕਰਨ ਲਈ ਸੰਸਾਰ ਲਈ।

ਨਾਲੇ, ਤੁਹਾਡੇ ਸਾਰੇ ਭਰਾ ਅਤੇ ਭੈਣਾਂ ਸੰਸਾਰ ਭਰ ਵਿਚ, ਉਹ ਵੀ ਸਮਰਥਨ ਦੇ ਰਹੇ ਹਨ। ਉਹ ਵੀ ਸਖਤ ਕੰਮ ਕਰ ਰਹੇ ਹਨ, ਆਪਣੀ ਕਾਬਲੀਅਤ ਵਿਚ ਅਤੇ ਸਮੇਂ ਵਿਚ, ਅਤੇ ਸਥਿਤੀ ਦੇ, ਕਿਉਂਕਿ ਉਨਾਂ ਕੋਲ ਪ੍ਰਵਾਰ ਵੀ ਹਨ। (ਹਾਂਜੀ।) ਉਹ ਵੀ ਕਰਦੇ ਹਨ ਜੋ ਉਹ ਕਰ ਸਕਦੇ ਹਨ ਅਤੇ ਉਹ ਸਚਮੁਚ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਤੁਸੀਂ ਦੇਖ ਸਕਦੇ ਹੋ ਸਾਰੀਆਂ ਸ਼ੋਆਂ ਦੌਰਾਨ। (ਹਾਂਜੀ, ਸਤਿਗੁਰੂ ਜੀ।) ਉਨਾਂ ਦੇ ਕੰਮ ਰਾਹੀਂ ਜਿਹੜਾ ਉਹ ਕਰਦੇ ਹਨ। ਅਤੇ ਸਾਨੂੰ ਆਪਣਾ ਹਿਸਾ ਕਰਨਾ ਚਾਹੀਦਾ ਹੈ। ਮੈਂ ਆਪਣਾ ਹਿਸਾ ਕਰਦੀ ਹਾਂ। ਮੈਂ ਸ਼ਿਕਵਾ ਕਰਦੀ ਹਾਂ ਕਦੇ ਕਦੇ ਤੁਹਾਡੇ ਨਾਲ, ਮੈਂ ਇਹ ਅਤੇ ਉਹ ਕਹਿੰਦੀ ਹਾਂ, ਪਰ ਮੈਂ ਅਜ਼ੇ ਵੀ ਇਹ ਕਰਦੀ ਹਾਂ। ਮੈਂ ਨਹੀਂ ਸਚਮੁਚ ਸ਼ਿਕਵਾ ਕਰਦੀ, ਮੈਂ ਬਸ ਤੁਹਾਨੂੰ ਦਸਦੀ ਹਾਂ ਤਾਂਕਿ ਤੁਸੀਂ ਜਾਣ ਲਵੋਂ ਕਿ ਮੈਂ ਤੁਹਾਡੇ ਨਾਲ ਹਾਂ, ਮੈਂ ਵੀ ਸਖਤ ਕੰਮ ਕਰ ਰਹੀ ਹਾਂ। (ਹਾਂਜੀ, ਸਤਿਗੁਰੂ ਜੀ।) ਅਤੇ ਨਾਲੇ ਸਪਸ਼ਟ ਕਰਨ ਲਈ ਤੁਹਾਨੂੰ ਕਿਉਂ ਇਹ ਅਤੇ ਉਹ, ਕਿ ਕਦੇ ਕਦਾਂਈ ਮੇਰੇ ਕੋਲ ਇਹ ਅਤੇ ਉਹ ਦੀ ਸਮਸ‌ਿਆ ਹੁੰਦੀ ਹੈ।

ਪਰ ਉਹ ਜਿਹੜੇ ਨਹੀਂ ਚੰਗਾ ਅਭਿਆਸ ਕਰਦੇ, ਜ਼ਲਦੀ ਨਾਲ ਜਾਂ ਬਾਅਦ ਵਿਚ, ਉਨਾਂ ਕੋਲ ਪ੍ਰਭਾਵ ਹੋਵੇਗਾ ਨਾਕਾਰਾਤਮਿਕ ਸੰਸਾਰ ਦਾ ਉਨਾਂ ਨੂੰ ਮਾਰਦਾ । ਕਿਉਂਕਿ ਸਾਰੇ ਲੋਕ ਸੰਸਾਰ ਵਿਚ ਨਹੀਂ ਅਭਿਆਸ ਕਰਦੇ, ਜਾਂ ਇਥੋਂ ਤਕ ਵੀਗਨ ਵੀ ਨਹੀਂ ਅਜ਼ੇ, ਸੋ ਇਹ ਸਾਰੀ ਨਾਕਾਰਾਤਮਿਕ ਸ਼ਕਤੀ ਸਾਡੇ ਉਤੇ ਦਬਾਅ ਪਾਉਂਦੀ ਹੈ। ਇਹ ਹੈ ਜਿਵੇਂ ਤੁਸੀਂ ਗਹਿਰੇ ਸਮੁੰਦਰ ਵਿਚ ਹੋਵੋਂ। ਭਾਵੇਂ ਤੁਹਾਡੇ ਕੋਲ ਕਾਫੀ ਆਕਸੀਨ ਹੋਵੇ ਅਤੇ ਸਮਗਰੀ, ਇਹ ਸਮਾਨ ਨਹੀਂ ਹੈ ਜਿਵੇਂ ਧਰਤੀ ਉਤੇ। (ਹਾਂਜੀ।) ਅਤੇ ਜੇਕਰ ਤੁਹਾਡੀ ਸਮਗਰੀ ਚੋਣ ਲਗ ਜਾਵੇ, ਮਿਸਾਲ ਵਜੋਂ ਜਿਵੇਂ ਕਾਫੀ ਅਭਿਆਸ ਤੋਂ ਬਿਨਾਂ, ਫਿਰ ਤੁਹਾਡੀ ਬਸ ਮੌਤ ਉਥੇ। ਸਾਰਾ ਪਾਣੀ ਦਾ ਪੈਰਸ਼ਰ ਤੁਹਾਡੇ ਆਸ ਪਾਸ ਤੁਹਾਨੂੰ ਬਸ ਕੁਚਲ ਦੇਵੇਗਾ। (ਹਾਂਜੀ, ਸਤਿਗੁਰੂ ਜੀ।) ਸੋ ਕ੍ਰਿਪਾ ਕਰਕੇ, ਸਾਡੇ ਕੋਲ ਇਕ ਗਰੁਪ ਮੈਡੀਟੇਸ਼ਨ ਹੈ ਹਰ ਰੋਜ਼। ਤੁਸੀ ਹਰ ਰੋਜ਼ ਇਕ ਵਿਆਕਤੀ ਨੂੰ ਵਾਰੀ ਲੈਣ ਦਿੰਦੇ ਹੋ। ਅਤੇ ਇਸ ਵਡੇ ਮੈਡੀਟੇਸ਼ਨ ਹਾਲ ਵਿਚ ਕਾਫੀ ਜਾਗਾ ਹੋਵੇਗੀ ਹਰ ਇਕ ਦੇ ਲਈ। ਸੋ ਤੁਸੀਂ ਦੂਰ ਬੈਠਣਾ ਇਕ ਦੂਜ਼ੇ ਤੋਂ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਤੁਸੀਂ ਉਥੇ ਕੰਮ ਕੀਤਾ ਸੀ ਪਹਿਲਾਂ, ਜਿਆਦਾਤਰ ਤੁਹਾਡੇ ਵਿਚੋਂ, ਸੋ ਤੁਹਾਨੂੰ ਆਦੀ ਹੋਣਾ ਚਾਹੀਦਾ ਹੈ ਏਅਰ ਕੰਡੀਸ਼ਨ ਨਾਲ ਪਹਿਲੇ ਹੀ। (ਹਾਂਜੀ।) ਇਕ ਵਾਧੂ ਕੰਬਲ ਲਿਆਉਣਾ ਹਮੇਸ਼ਾਂ, ਜੇ ਕਦੇ ਤੁਸੀਂ ਵਧੇਰੇ ਠੰਡ ਮਹਿਸੂਸ ਕਰੋਂ। (ਹਾਂਜੀ, ਸਤਿਗੁਰੂ ਜੀ।) ਫਿਰ ਢਕ ਲੈਣਾ, ਬਸ ਇਹੀ ਹੈ। ਅਤੇ ਕੁਆਨ ਯਿੰਨ (ਅੰਦਰੂਨੀ ਸਵਰਗੀ ਆਵਾਜ਼ ਦਾ ਅਭਿਆਸ) ਕਰਨਾ, ਇਹ ਤੁਹਾਨੂੰ ਜ਼ਲਦੀ ਹੀ ਨਿਘਾ ਕਰ ਦੇਵੇਗਾ ਜੇ ਤੁਸੀਂ ਠੰਡ ਮਹਿਸੂਸ ਕਰਦੇ ਹੋਵੋਂ। (ਹਾਂਜੀ, ਸਤਿਗੁਰੂ ਜੀ।)

ਕਿਉਂਕਿ ਸਚਮੁਚ ਸਾਧਨਾ ਅਭਿਆਸ, ਮੈਡੀਟੇਸ਼ਨ ਤੁਹਾਡੀ ਢਾਲ ਹੈ। ਉਹ ਹੈ ਜਦੋਂ ਤੁਸੀਂ ਵਧੇਰੇ ਜੁੜੇ ਹੁੰਦੇ ਹੋ ਆਪਣੀ ਆਵਦੀ ਮਹਾਨ ਸ਼ਕਤੀ ਨਾਲ ਅਤੇ ਬ੍ਰਹਿਮੰਡੀ ਸ਼ਕਤੀ ਨਾਲ ਜਿਹੜੀ ਤੁਹਾਨੂੰ ਬਣਾ ਕੇ ਰਖਦੀ ਹੈ, ਤੁਹਾਨੂੰ ਘੁਟ ਕੇ ਅਤੇ ਸੁਰਖਿਅਤ ਰਖਦੀ ਹੈ, ਗਲਵਕੜੀ ਵਿਚ ਰਖਦੀ ਸਾਰੇ ਪਿਆਰ ਅਤੇ ਆਸ਼ੀਰਵਾਦ ਅਤੇ ਸੁਰਖਿਆ ਨਾਲ। ਸਚਮੁਚ ਉਸ ਤਰਾਂ ਹੈ। ਉਥੇ ਕੋਈ ਹੋਰ ਸ਼ਕਤੀ ਨਹੀਂ ਹੈ ਜਿਹੜੀ ਤੁਹਾਨੂੰ ਸੁਰਖਿਅਤ ਰਖ ਸਕਦੀ ਹੈ ਇਸ ਸੰਸਾਰ ਵਿਚ। ਉਹ ਭੇਦ ਹੈ। (ਹਾਂਜੀ, ਸਤਿਗੁਰੂ ਜੀ।) ਉਹ ਭੇਦ ਹੈ ਬ੍ਰਹਿਮੰਡ ਦਾ ਜਿਸ ਨੂੰ ਬਹੁਤੇ ਲੋਕ ਨਹੀਂ ਸਮਝਦੇ ਜਾਂ ਅਧਿਕਾਰ ਨਹੀਂ ਹੈ ਜਾਨਣ ਦਾ, ਪਰ ਕਦੇ ਕਦਾਂਈ ਲੋਕੀਂ ਇਹਨੂੰ ਬਸ ਤੁਛ ਸਮਝਦੇ ਹਨ ਅਤੇ ਉਨਾਂ ਕੋਲ ਸਮਸਿਆ ਹੁੰਦੀ ਹੈ ਅਤੇ ਉਹਨਾਂ ਕੋਲ ਬਿਮਾਰੀ ਅਤੇ ਉਹ ਸਭ, ਅਤੇ ਉਹ ਬਾਹਰ ਜਾਂਦੇ ਹਨ ਅਤੇ ਦਵਾਈ ਲੈਂਦੇ ਹਨ ਅਤੇ ਫਿਰ ਡਾਕਟਰ ਦਾ ਧੰਨਵਾਦ ਕਰਦੇ ਹਨ। ਇਹ ਠੀਕ ਹੈ ਜਦੋਂ ਤੁਸੀਂ ਰੁਹਾਨੀ ਤੌਰ ਤੇ ਕਾਫੀ ਮਜ਼ਬੂਤ ਨਾ ਹੋਵੋ ਅਤੇ ਕਰਮ ਤੁਹਾਡੇ ਉਤੇ ਹਾਵੀ ਹੁੰਦੇ ਹਨ, ਫਿਰ ਤੁਹਾਨੂੰ ਜ਼ਰੂਰੀ ਹੈ ਡਾਕਟਰ ਕੋਲ ਜਾਣਾ। ਪਰ ਸਾਡੇ ਕੋਲ ਇਲਾਜ਼ ਅੰਦਰੇ ਮੌਜ਼ੂਦ ਹੈ। ਅਤੇ ਅਸੀਂ ਹਮੇਸ਼ਾਂ ਸਿਹਤਮੰਦ ਅਤੇ ਤਕੜੇ ਰਹਿ ਸਕਦੇ ਹਾਂ ਆਪਣੀ ਖੁਦ ਮਦਦ ਕਰਨ ਲਈ ਅਤੇ ਸੰਸਾਰ ਨੂੰ ਆਪਣੇ ਸਿਰ ਲੈਣ ਲਈ, ਜਦੋਂ ਤਕ ਲੋਕੀਂ ਵਧੇਰੇ ਜਾਗਰੂਕ ਨਹੀਂ ਹੋ ਜਾਂਦੇ ਅਤੇ ਵਿਚ ਮਦਦ ਨਹੀਂ ਕਰਦੇ।

ਇਕਠੇ ਅਸੀਂ ਖਲੋਂਦੇ ਹਾਂ। ਇਹ ਉਸ ਤਰਾਂ ਹੈ। ਜੇਕਰ ਤੁਸੀਂ ਇਕਲੇ ਬੈਠਦੇ ਹੋ ਆਪਣੇ ਕਮਰੇ ਵਿਚ, ਇਹ ਵਧੇਰੇ ਸੌਖਾ ਹੈ ਆਪਣੇ ਆਪ ਨੂੰ ਵਿਗਾੜਨਾ ਅਤੇ ਸੌਂ ਜਾਣਾ। (ਹਾਂਜੀ, ਸਤਿਗੁਰੂ ਜੀ।) ਪਰ ਜੇਕਰ ਤੁਸੀਂ ਇਕਠੇ ਬੈਠਦੇ ਹੋ, ਤੁਹਾਡੇ ਕੋਲ ਵਧੇਰੇ ਜ਼ਾਰੀ ਰਹਿਣ ਵਾਲੀ ਸ਼ਕਤੀ ਹੋਵੇਗੀ, ‌ਜਿਵੇਂ ਤੁਸੀਂ ਬਣਾਉਂਦੇ ਹੋ ਇਕ ਘੇਰਾ । ਇਹ ਹੈ ਜਿਵੇਂ ਜੇਕਰ ਤੁਹਾਡੇ ਕੋਲ ਇਕ ਗੁਛਾ ਚਾਪਸਟਿਕਾਂ ਦਾ ਹੋਵੇ, ਤੁਸੀਂ ਇਹ ਨਹੀਂ ਤੋੜ ਸਕਦੇ। ਪਰ ਜੇਕਰ ਤੁਸੀਂ ਇਹ ਲੈਂਦੇ ਹੋ ਇਕ ਇਕ ਕਰਕੇ ਜਾਂ ਇਥੋਂ ਤਕ ਦੋ ਜਾਂ ਤਿੰਨਾਂ ਨੂੰ, ਤੁਸੀਂ ਤੋੜ ਸਕਦੇ ਹੋ । (ਹਾਂਜੀ, ਸਤਿਗੁਰੂ ਜੀ।) ਵਧੇਰੇ ਸੌਖਾ ਹੈ। ਤੁਸੀਂ ਨਹੀਂ ਤੋੜ ਸਕਦੇ ਸਮੁਚਾ ਗੁਛਾ ਘੁਟ ਕੇ ਬੰਨੀਆਂ ਇਕਠੀਆਂ ਚਾਪਸਟਿਕਾਂ ਦਾ। (ਹਾਂਜੀ, ਸਤਿਗੁਰੂ ਜੀ।) ਸੋ ਹੁਣ ਸਾਡੇ ਕੋਲ ਬਿਹਤਰ ਜਗਾ ਹੈ। ਵਧੀਆ ਹਲ। (ਹਾਂਜੀ, ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਸੋ ਇਕ ਦੂਸਰੇ ਤੋਂ ਅਲਗ ਬੈਠਣਾ, ਜਿਤਨਾ ਦੂਰ ਤੁਸੀਂ ਹੋ ਸਕੇ। ( ਹਾਂਜੀ, ਅਸੀਂ ਕਰਦੇ ਹਾਂ, ਸਤਿਗੁਰੂ ਜੀ। ) ਉਹ ਵਧੀਆ ਹੈ। ਬਸ ਵਧੇਰੇ ਜਗਾ ਲਈ। ( ਹਾਂਜੀ, ਸਤਿਗੁਰੂ ਜੀ। ) ਅਤੇ ਰਸੋਈ ਨੂੰ ਵੀ ਦਸਣਾ: ਅਭਿਆਸ ਕਰੋ। (ਹਾਂਜੀ, ਸਤਿਗੁਰੂ ਜੀ।) ਚਾਰ ਘੰਟੇ ਘਟ ਤੋਂ ਘਟ। ਪਰ ਅਭਿਆਸ ਕਰੋ ਤੁਹਾਡੇ ਸੌਣ ਤੋਂ ਪਹਿਲਾਂ। ਇਥੋਂ ਤਕ ਉਸ ਤੋਂ ਬਾਦ ਵੀ। (ਹਾਂਜੀ, ਸਤਿਗੁਰੂ ਜੀ।) ਤੁਸੀਂ ਆਪਣੇ ਮੰਜੇ ਜਾਂ ਸੋਫੇ ਉਤੇ ਬੈਠੋ ਪਹਿਲੇ ਹੀ, ਜਾਂ ਫਰਸ਼ ਉਤੇ, ਜਿਥੇ ਕਿਤੇ ਵੀ, ਅਤੇ ਫਿਰ ਅਭਿਆਸ ਕਰੋ ਤੁਹਾਡੇ ਸੌਣ ਤੋਂ ਪਹਿਲਾਂ। ਇਸ ਤਰਾਂ, ਸਾਰੀ ਰਾਤ ਉਵੇਂ ਹੋਵੇਗੀ ਜਿਵੇਂ ਇਕ ਸੁਤਿਆਂ ਅਭਿਆਸ ਵਾਲੀ ਅਵਸਥਾ। (ਹਾਂਜੀ, ਸਤਿਗੁਰੂ ਜੀ।)

ਕਿਸੇ ਵੀ ਸਮੇਂ ਦਾ ਲਾਭ ਉਠਾਉਣਾ, ਕੋਈ ਵੀ ਪਲ, ਇਥੋਂ ਤਕ ਗੁਸਲਖਾਨੇ ਵਿਚ ਬੈਠਿਆਂ, ਅਭਿਆਸ ਕਰੋ। ਕੋਈ ਵੀ ਮਿੰਟ, ਕਿਸੇ ਜਗਾ, ਹਮੇਸ਼ਾਂ ਪਰਮਾਤਮਾ ਨਾਲ ਸੰਪਰਕ ਕਰੋ। ਜਿਤਨਾ ਜਿਆਦਾ ਤੁਸੀਂ ਜੁੜਦੇ ਹੋ, ਉਤਨਾ ਬਿਹਤਰ ਹੈ ਤੁਹਾਡੇ ਲਈ, ਤੁਹਾਡੀ ਤੰਦਰੁਸਤੀ ਲਈ ਅਤੇ ਤੁਹਾਡੀ ਰੂਹਾਨੀ ਸ਼ਕਤੀ ਲਈ ਨਿਆਸਰ‌ਿਆਂ ਦੀ ਮਦਦ ਕਰਨ ਲਈ। ਅਸਲ ਵਿਚ, ਸਾਨੂੰ ਉਨਾਂ ਨੂੰ ਚੁਕਣਾ ਜ਼ਰੂਰੀ ਹੈ, ਕਿਉਂਕਿ ਉਹ ਬਹੁਤ ਹੀ ਕਮਜ਼ੋਰ ਹਨ। ਅਸੀਂ ਚਾਹੁੰਦੇ ਹਾਂ ਤਕੜੇ ਹੋਣਾ। ਅਸੀਂ ਚਾਹੁੰਦੇ ਹਾਂ ਉਥੇ ਹੋਣਾ, ਹਰ ਇਕ ਲਈ। (ਹਾਂਜੀ, ਸਤਿਗੁਰੂ ਜੀ।) ਇਸ ਪਲ ਲਈ ਘਟੋ ਘਟੋ। ਖਾਸ ਕਰਕੇ ਇਸ ਪਲ, ਕਿਉਂ‌ਿਕਿ ਸਾਡੇ ਕੋਲ ਬਹੁਤ ਹੀ ਸਮਸਿਆ ਹੈ ਐਸ ਵਕਤ ਹੁਣ ਸੰਸਾਰ ਵਿਚ। ਤੁਸੀਂ ਸਾਰੇ ਹੀ ਜਾਣਦੇ ਹੋ, ਠੀਕ ਹੈ? (ਹਾਂਜੀ।)

ਕੋਈ ਹੋਰ ਸਵਾਲ, ਪਿਆਰੇ? ਨਹੀਂ? ( ਨਹੀਂ, ਸਤਿਗੁਰੂ ਜੀ। ) ਠੀਕ ਹੈ, ਵਧੀਆ। ਸੋ ਤੁਸੀਂ ਸਾਰੇ ਖੁਸ਼ ਹੋ ਉਹਦੇ ਨਾਲ? (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਅਤੇ ਦੋ ਅਤੇ ਜਿਹੜੇ ਹਾਜ਼ਰ ਨਹੀਂ ਹਨ ਵੀ ਵੋਟ ਕੀਤੇ ਗਏ। ਵਧੀਆ ਫਿਰ। ਤੁਸੀਂ ਦੋਨੋਂ, ਪਰ ਹਸਦੇ ਹੋ ਬਹੁਤ ਹੀ ਖੁਸ਼ੀ ਨਾਲ ਅਤੇ ਉਚੀ। ਮੈਂ ਸੋਚ‌ਿਆ ਉਥੇ ਦੋਆਂ ਨਾਲੋਂ ਹੋਰ ਹੋਣਗੇ। ਜਦੋਂ ਤੁਸੀਂ ਇਕਠੇ ਹਸਦੇ ਹੋ, ਇਹ ਲਗਦਾ ਹੈ ਜਿਵੇਂ ਉਥੇ ਦੋਆਂ ਨਾਲੋਂ ਵਧ ਹਨ। ਹੋ ਸਕਦਾ ਗੂੰਜ ਕਰਕੇ ਵੀ। ਵਧ‌ੀਆ ਸੁਣਾਈ ਦਿੰਦੀ ਹੈ। ਤੁਸੀਂ ਸਾਰੇ ਠੀਕ ਚਲ ਰਹੇ ਹੋ ਹੁਣ ਤਕ ਅਤੇ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਦੇ ਨਾਮ ਵਿਚ। ਠੀਕ ਹੈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਪ੍ਰਭੂ ਸਾਡੇ ਉਤੇ ਮਿਹਰ ਕਰਨ, ਪ੍ਰਭੂ ਸਾਡੇ ਉਤੇ ਮਿਹਰ ਕਰਨ। ਕੇਵਲ ਪ੍ਰਭੂ ਸਾਨੂੰ ਆਸ਼ੀਰਵਾਦ ਦਿੰਦਾ ਹੈ ਕਿ ਅਸੀਂ ਜ਼ਾਰੀ ਰਖ ਸਕੀਏ। (ਹਾਂਜੀ, ਸਤਿਗੁਰੂ ਜੀ।) ਪਰ ਸਾਨੂੰ ਵੀ ਉਥੇ ਮੌਜ਼ੂਦ ਹੋਣਾ ਜ਼ਰੂਰੀ ਹੈ ਪ੍ਰਭੂ ਦੀ ਆਸ਼ੀਰਵਾਦ ਲਈ। (ਹਾਂਜੀ।) ਅਭਿਆਸ ਕਰਨ ਰਾਹੀਂ, ਅਸੀਂ ਵਧੇਰੇ ਜੁੜਦੇ ਹਾਂ ਸਮੁਚੇ ਬ੍ਰਹਿਮੰਡ ਨਾਲ। ਅਤੇ ਉਹ ਸ਼ਕਤੀ ਦਾ ਅਸੀਂ ਸਹਾਰਾ ਲੈ ਸਕਦੇ ਹਾਂ। (ਹਾਂਜੀ, ਸਤਿਗੁਰੂ ਜੀ।) ਨਹੀਂ ਤਾਂ, ਸ਼ਕਤੀ ਇਸ ਸੰਸਾਰ ਦੀ ਸਾਨੂੰ ਹਾਵੀ ਕਰਦੀ ਹੈ। ਕੀ ਤੁਸੀਂ ਸਮਝਦੇ ਹੋ ਤਰਕ ਹੁਣ? ਤੁਸੀਂ ਇਹ ਦੇਖਦੇ ਹੋ? (ਹਾਂਜੀ। ਹਾਂਜੀ, ਸਤਿਗੁਰੂ ਜੀ।)

ਜੇਕਰ ਅਸੀਂ ਵਲੇਟੇ ਨਾ ਹੋਈਏ ਮਹਾਨ, ਮਹਾਨ ਬ੍ਰਹਿਮੰਡੀ ਸ਼ਕਤੀ ਰਾਹੀਂ, ਫਿਰ ਅਸੀਂ ਵਲੇਟੇ ਜਾਵਾਂਗੇ ਸੰਸਾਰ ਦੀ ਨਾਕਾਰਾਤਮਿਕ ਸ਼ਕਤੀ ਦੁਆਰਾ। ਭਾਵੇਂ ਮਾਇਆ ਨਸ਼ਟ ਹੋ ਗਈ ਹੈ ਅਤੇ ਮਾਇਆ ਸ਼ਕਤੀ ਨਸ਼ਟ ਹੋ ਗਈ, ਪਰ ਨਾਕਾਰਾਤਮਿਕ ਸ਼ਕਤੀ ਅਜ਼ੇ ਲੋਕਾਂ ਦੇ ਅੰਦਰ ਹੈ। (ਹਾਂਜੀ।) ਇਹਦੇ ਲਈ ਬਸ ਇਕ ਮਿੰਟ ਨਹੀਂ ਲਗਦਾ ਉਨਾਂ ਨੂੰ ਸਾਫ ਕਰਨ ਲਈ। ਨਹੀਂ, ਨਹੀਂ, ਨਹੀਂ। ਇਹ ਉਸ ਤਰਾਂ ਨਹੀਂ ਹੈ। ਉਨਾਂ ਕੋਲ ਵੀ ਕਰਮ ਹਨ, ਜੁੜੇ ਹੋਏ ਇਕਠੇ ਅਤੇ ਹੋਰ ਚੀਜ਼ਾਂ, ਉਨਾਂ ਨੂੰ ਬਣਾਈ ਰਖਣ ਲਈ ਸੰਸਾਰ ਵਿਚ। ਨਹੀਂ ਤਾਂ, ਜੇਕਰ ਸਾਰੇ ਸਾਫ ਹੋਣ, ਉਹ ਸਾਰੇ ਚਲੇ ਗਏ ਹੁੰਦੇ। ਜਾਂ ਨਰਕ ਨੂੰ ਜਾਂ ਸਵਰਗ ਨੂੰ, ਉਨਾਂ ਨੂੰ ਜਾਣਾ ਜ਼ਰੂਰੀ ਹੈ ਜੇਕਰ ਉਨਾਂ ਦੇ ਸਾਰੇ ਕਰਮ ਸਾਫ ਹੋਣ। ਉਹ ਨਹੀਂ ਰਹਿ ਸਕਦੇ। ਠੀਕ ਹੈ। ਸੋ ਸਾਰੀ ਇਹ ਨਾਕਾਰਾਤਮਿਕ ਸ਼ਕਤੀ, ਸਾਨੂੰ ਅਜ਼ੇ ਵੀ ਨਾਲ ਸਿਝਣਾ ਜ਼ਰੂਰੀ ਹੈ। ਇਹਨੂੰ ਨਾ ਵਲੇਟਣ ਦੇਣਾ ਆਪਣੇ ਨਾਲ, ਬ੍ਰਹਿਮੰਡੀ ਸ਼ਕਤੀ ਨੂੰ ਪਹਿਨਣ ਰਾਹੀਂ। (ਹਾਂਜੀ।) ਤੁਸੀਂ ਇਹਨੂੰ ਪਹਿਨੋ ਸਾਰਾ ਸਮਾਂ, ਕਿਸੇ ਵੀ ਸਮੇਂ ਅਭਿਆਸ ਦੁਆਰਾ ਇਹਨੂੰ ਮਜ਼ਬੂਤ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਬਸ ਜਿਵੇਂ ਆਪਣੇ ਕਪੜੇ, ਸਾਨੂੰ ਹਮੇਸ਼ਾਂ ਇਹਨਾਂ ਦੀ ਦੇਖ ਭਾਲ ਕਰਨੀ ਜ਼ਰੂਰੀ ਹੈ, ਜਾਂ ਉਹ ਜਾਂ ਮੁੜ ਨਵੇਂ, ਨਹੀਂ ਤਾਂ ਉਹ ਪਾਟ ਜਾਂਦੇ ਹਨ। (ਹਾਂਜੀ, ਸਤਿਗੁਰੂ ਜੀ।) ਇਹਨਾਂ ਨੂੰ ਟਾਕੀ ਲਾਉਣੀ ਪੈਂਦੀ ਹੈ ਜਾਂ ਇਕ ਨਵਾਂ ਬਨਾਉਣਾ ਪੈਂਦਾ। ਤੁਹਾਡਾ ਧੰਨਵਾਦ।

ਮੈਂ ਬਹੁਤ ਜ਼ਲਦੀ ਬੋਲਦੀ ਹਾਂ। ਮੈਂ ਇਕ ਗੀਨੇਸ ਰੀਕਾਰਡ ਕਰ ਸਕਦੀ ਸੀ। ਕਿਉਂਕਿ ਮੇਰੇ ਕੋਲ ਬਹੁਤਾ ਕੰਮ ਹੈ ਕਰਨ ਵਾਲਾ। ਮੈ੍ਹਂ ਕਦੇ ਨਹੀਂ ਗਲ ਕਰਦੀ ਸੀ ਇਤਨਾ ਅਤੇ ਇਤਨੀ ਜ਼ਲਦੀ ਪਹਿਲਾਂ, ਇਹ ਦਫਤਰ ਸੰਭਾਲਣ ਤੋਂ ਪਹਿਲਾਂ। ਮੈਂ ਆਪਣੇ ਆਪ ਉਤੇ ਹੈਰਾਨ ਹੁੰਦੀ ਹਾਂ ਜਦੋਂ ਮੈ ਦੇਖਦੀ ਹਾਂ ਪਿਛੇ ਨੂੰ ਜਦੋਂ ਮੈਂ ਕਿਛੋਰੀ ਸੀ ਜਾਂ ਪਹਿਲਾਂ, ਬੀਐਮ, ਭਾਵ ਹੈ "ਇਕ ਗੁਰੂ ਬਣਨ ਤੋਂ ਪਹਿਲਾਂ," ਮੈਂ ਕਦੇ ਨਹੀਂ ਉਸ ਤਰਾਂ ਗਲ ਕਰ ਸਕਦੀ ਸੀ, ਅਤੇ ਇਤਨਾ ਜਿਆਦਾ ਅਤੇ ਇਤਨੀ ਜ਼ਲਦੀ। ਠੀਕ ਹੈ, ਮੇਰੇ ਪਿਆਰੇ। ਪ੍ਰਭੂ ਤੁਹਾਡੇ ਉਤੇ ਮਿਹਰ ਕਰਨ, ਤੁਹਾਡੇ ਸਾਰਿਆਂ ਉਤੇ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਪ੍ਰਭੂ ਤੁਹਾਨੂੰ ਸੁਰਖਿਅਤ ਰਖਣ। (ਤੁਹਾਡਾ ਧੰਨਵਾਦ, ਤੁਹਾਨੂੰ ਵੀ।)

ਰਸੋਈ, ਸ਼ਾਇਦ ਉਹ ਨਹੀਂ ਅਭਿਆਸ ਕਰ ਸਕਦੇ ਸਮਾਨ ਸਮੇਂ ਤੁਹਾਡੇ ਨਾਲ ਕਿਉਂਕਿ ਉਨਾਂ ਨੂੰ ਪਕਾਉਣਾ ਪੈਂਦਾ ਹੈ। (ਹਾਂਜੀ, ਸਤਿਗੁਰੂ ਜੀ।) ਉਨਾਂ ਨੂੰ ਭੋਜ਼ਨ ਤਿਆਰ ਕਰਨਾ ਪੈਂਦਾ ਪਹਿਲੇ ਹੀ ਅਤੇ ਉਹ ਸਭ ਉਨਾਂ ਦੇ ਪਕਾਉਣ ਤੋਂ ਪਹਿਲਾਂ, ਸੋ ਇਹਦੇ ਲਈ ਸਮਾਂ ਲਗਦਾ ਹੈ। ਮੇਰੇ ਖਿਆਲ ਉਹ ਨਹੀਂ ਅਨੁਸਰਨ ਕਰ ਸਕਦੇ ਤੁਹਾਡੇ ਸਕੈ‌ਡਿਊਲ ਦਾ। ਕੇਵਲ ਸੁਪਰੀਮ ਮਾਸਟਰ ਟੀਵੀ ਠੀਕ ਹੈ। (ਹਾਂਜੀ, ਸਤਿਗੁਰੂ ਜੀ।) ਪਰ ਇਹ ਦੇਣਾ ਰਸੋਈ ਨੂੰ, ਉਨਾਂ ਨੂੰ ਕਹਿਣਾ ਚਾਰ ਘੰਟਿਆਂ ਲਈ ਅਭਿਆਸ ਕਰਨ ਲਈ ਘਟੋ ਘਟ, ਆਪਣੇ ਸਮੇਂ ਵਿਚ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਉਹ ਕੰਮ ਕਰਦੇ ਹਨ ਭਿੰਨ ਤਰਾਂ। ਤੁਹਾਡੀ ਆਪਣੀ ਤੰਦਰੁਸਤੀ ਲਈ, ਉਨਾਂ ਨੂੰ ਆਪਣੇ ਸਭ ਤੋਂ ਵਧੀਆ ਸਮੇਂ ਅਭਿਆਸ ਕਰਨ ਦੇ ਕੁਰਬਾਨ ਕਰਨੇ ਪੈਂਦੇ ਹਨ। (ਹਾਂਜੀ, ਸਤਿਗੁਰੂ ਜੀ।) ਸੋ ਉਨਾਂ ਨੂੰ ਫਿਰ ਕਹਿਣਾ, ਘਟੋ ਘਟੋ। ਫਿਰ ਲਿਖ ਕੇ ਦੇਣਾ ਜੋ ਵੀ ਉਨਾਂ ਲਈ ਅਨੁਕੂਲ ਹੋਵੇ। (ਹਾਂਜੀ, ਸਤਿਗੁਰੂ ਜੀ।) ਮੇਰੇ ਸਮੇਤ ਕਹਿਣ ਲਈ ਕਿ ਰਸੋਈ ਨੂੰ ਵੀ ਚਾਰ ਘੰਟੇ ਅਭਿਆਸ ਕਰਨਾ ਚਾਹੀਦਾ ਹੈ ਘਟੋ ਘਟ। (ਹਾਂਜੀ, ਸਤਿਗੁਰੂ ਜੀ।) ਇਹ ਵੀ ਸ਼ਾਮਲ ਕਰਨਾ। ਮੇਰੀ ਆਵਾਜ਼ ਸਮੇਤ ਅਤੇ ਉਨਾਂ ਦੀ ਲਿਖੀ ਹੋਈ ਤਾਂਕਿ ਉਹ ਇਹ ਦੇਖ ਸਕਣ ਇਕਠੇ। (ਹਾਂਜੀ, ਸਤਿਗੁਰੂ ਜੀ।) ਠੀਕ ਹੈ, ਤਹਾਡਾ ਧੰਨਵਾਦ। ਅਸਲ ਵਿਚ, ਸਾਰੇ ਲੋਕ ਜਿਹੜੇ ਸੰਬੰਧਿਤ ਹਨ ਕਿਸੇ ਵੀ ਸਮਾਜਕ ਕੰਮ ਵਿਚ, ਹੋਰਨਾਂ ਲਈਂ ਕਰਮ ਕਰਦੇ, ਸਤਿਗੁਰੂ ਲਈ ਕੰਮ ਕਰਦੇ, ਜ਼ਰੂਰੀ ਹੈ ਅਭਿਆਸ ਕਰਨਾ ਘਟੋ ਘਟ ਚਾਰ ਘੰਟਿਆਂ ਲਈ ਦਿਹਾੜੀ ਵਿਚ। (ਹਾਂਜੀ, ਸਤਿਗੁਰੂ ਜੀ।)

ਤੁਹਾਡਾ ਧੰਨਵਾਦ। ਠੀਕ ਹੈ। ਬਸ ਉਹੀ ਹੈ, ਮੇਰਾ ਪਿਆਰ। ਠੀਕ ਹੈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਧੰਨਵਾਦ ਹੈ ਕਿ ਤੁਸੀਂ ਅਜ਼ੇ ਇਥੇ ਮੌਜ਼ੂਦ ਹੋ। ਕਿਵੇਂ ਨਾ ਕਿਵੇਂ ਤੁਹਾਡੇ ਲਈ ਜ਼ਰੂਰੀ ਹੈ ਸੰਜ਼ੀਦਾ ਹੋਣਾ ਅੰਦਰੋਂ ਇਹ ਸਭ ਤਣਾਊ ਨੂੰ ਸਹਿਣ ਲਈ। ਠੀਕ ਹੈ। ਸੋ, ਅਸੀਂ ਵਧੇਰੇ ਤਕੜੇ ਹੋਵੋਂਗੇ। (ਹਾਂਜੀ, ਸਤਿਗੁਰੂ ਜੀ।) ਵਧੇਰੇ ਦ੍ਰਿੜ ਰਹਿਣਾ ਅਭਿਆਸ ਕਰਨ ਲਈ, ਵਧੇਰੇ ਬ੍ਰਹਿਮੰਡੀ ਸ਼ਕਤੀ ਨਾਲ, ਤਾਂਕਿ ਅਸੀਂ ਇਸ ਸੁਰਖਿਅਤ ਢਾਲ ਵਿਚ ਵਲੇਟੇ ਜਾ ਸਕੀਏ। ( ਹਾਂਜੀ, ਸਤਿਗੁਰੂ ਜੀ।) ਠੀਕ ਹੈ। ਪ੍ਰਭੂ ਤੁਹਾਨੂੰ ਸਾਰਿਆ ਨੂੰ ਬਖਸ਼ੇ (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਅਤੇ ਮੈਂ ਤੁਹਾਨੂੰ ਪਿਆਰ ਕਰਦੀ ਹਾਂ ਅਤੇ ਤੁਹਾਡਾ ਧੰਨਵਾਦ ਕਰਦੀ ਹਾਂ। (ਅਸੀਂ ਵੀ ਤੁਹਾਡੇ ਨਾਲ ਪਿਆਰ ਕਰਦੇ ਹਾਂ, ਸਤਿਗੁਰੂ ਜੀ।)

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-03-28
94 ਦੇਖੇ ਗਏ
1:57

Animals are People, Part 23

25 ਦੇਖੇ ਗਏ
2024-03-28
25 ਦੇਖੇ ਗਏ
9:36

Ukraine (Ureign) Relief Update

20 ਦੇਖੇ ਗਏ
2024-03-28
20 ਦੇਖੇ ਗਏ
2:06

Animals are People, Part 24

24 ਦੇਖੇ ਗਏ
2024-03-28
24 ਦੇਖੇ ਗਏ
2:29

Animals are People, Part 25

19 ਦੇਖੇ ਗਏ
2024-03-28
19 ਦੇਖੇ ਗਏ
2024-03-27
366 ਦੇਖੇ ਗਏ
30:11
2024-03-26
88 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ