ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਨੂੰ ਆਪਣੀ ਸੁਰਖਿਆ, ਸਲਾਮਤੀ ਸੰਭਾਲਣ ਦੀ ਲੋੜ ਹੈ, ਤਾਂਕਿ ਮੈਂ ਤੁਹਾਡੇ ਲਈ, ਸੰਸਾਰ ਲਈ ਕੰਮ ਕਰਨਾ ਜਾਰੀ ਰਖ ਸਕਾਂ। ਮੇਰੇ ਕੋਲ ਹੋਰਨਾਂ ਗ੍ਰਹਿਆਂ ਤੇ ਕੰਮ ਵੀ ਹਨ ਕਰਨ ਲਈ। ਮੈਂ ਕਾਫੀ ਵਿਆਸਤ ਹਾਂ, ਅਤੇ ਮੈਨੂੰ ਆਪਣੇ ਆਪ ਨੂੰ ਫਿਟ ਰਖਣਾ ਜ਼ਰੂਰੀ ਹੈ। ਜੀਵਾਂ ਦੇ ਕਰਮ, ਖਾਸ ਕਰਕੇ ਮਨੁਖੀ ਜੀਵਾਂ ਦੇ, ਸਚਮੁਚ ਤੁਹਾਨੂੰ ਬੇਜਾਨ ਕਰ ਸਕਦਾ, ਸਚਮੁਚ ਤੁਹਾਨੂੰ ਇਕ ਹਦ ਤਕ ਕਦੇ ਕਦਾਂਈ ਹੇਠਾਂ ਨੂੰ ਖਿਚ ਸਕਦਾ ਹੈ। ਮੈਂ ਇਹਨਾਂ ਸਾਰੇ ਦਹਾਕਿਆਂ ਦੇ ਨਾਲ ਇਹ ਸਿਖਿਆ ਹੈ। ਮੈਨੂੰ ਇਕ ਟੈਕਸੀ ਦੇ ਨਾਲ ਬਾਹਰ ਵੀ ਨਹੀਂ ਜਾਣਾ ਚਾਹੀਦਾ ਜਾਂ ਇਸ ਤਰਾਂ ਦੀਆਂ ਚੀਜ਼ਾਂ, ਪਰ ਮੈਨੂੰ ਕਰਨਾ ਪੈਂਦਾ ਹੈ। ਕਦੇ ਕਦਾਂਈ ਮੈਨੂੰ ਕਰਨਾ ਪੈਂਦਾ ਹੈ। ਸੋ ਇਹ ਬਸ ਇਸ ਤਰਾਂ ਹੋਣਾ ਚਾਹੀਦਾ ਹੈ।ਪਰ ਜਿਆਦਾਤਰ ਮੈਂ ਇਕਲੀ ਹਾਂ ਅਤੇ ਬਹੁਤ ਤੀਬਰਤਾ ਨਾਲ ਮੈਡੀਟੇਸ਼ਨ ਕਰਦੀ ਹਾਂ ਜਦੋਂ ਮੇਰੇ ਕੋਲ ਸਮਾਂ ਹੋਵੇ - ਜਿਆਦਾਤਰ ਰਾਤ ਨੂੰ, ਤੜਕੇ ਸਵੇਰੇ ਜੇਕਰ ਮੈਂ ਇਹ ਕਰ ਸਕਾਂ, ਪਰ ਕਦੇ ਕਦਾਂਈ ਮੈਂ ਕੰਮ ਕਾਰਨ ਨਹੀਂ ਕਰ ਸਕਦੀ। ਹਰ ਰੋਜ਼, ਕੰਮ ਨੂੰ ਦੇਰੀ ਨਹੀਂ ਹੋ ਸਕਦੀ, ਕਿਉਂਕਿ ਅਗਲੇ ਦਿਨ ਹੋਰ ਕੰਮ ਆਉਂਦਾ ਹੈ। ਸੋ ਮੈਂ ਨਹੀਂ ਕਹਿ ਸਕਦੀ, "ਓਹ, ਮੈਂ ਇਹ ਕਲ ਨੂੰ ਕਰਾਂਗੀ" ਜਾਂ "ਮੈਂ ਇਕ ਆਰਾਮ ਕਰਦੀ ਹਾਂ।" ਬਿਲਕੁਲ ਵੀ ਸੰਭਵ ਨਹੀਂ। ਹੁਣ ਹੋਰ ਨਹੀਂ, ਹੋਰ ਨਹੀਂ।ਜਦੋਂ ਮੇਰੇ ਕੋਲ ਘਟ ਪੈਰੋਕਾਰ ਸਨ, ਮੇਰੇ ਕੋਲ ਵਧੇਰੇ ਆਰਾਮ ਸੀ, ਮੈਨੂੰ ਹੋਰ ਮਜ਼ੇਦਾਰ ਸੀ। ਇਹ ਵਧੇਰੇ ਆਸਾਨ ਸੀ, ਅਤੇ ਮੈਂ ਇਸ ਭਿਆਨਕ ਸਥਿਤੀ ਬਾਰੇ ਬਹੁਤਾ ਨਹੀਂ ਜਾਣਦੀ ਸੀ ਜਿਸ ਦਾ ਮੈਂ ਸਾਹਮੁਣਾ ਕਰਾਂਗੀ। ਮੈਂ ਬਹੁਤਾ ਨਹੀਂ ਜਾਣਦੀ ਸੀ ਆਪਣੇ ਆਵਦੇ ਅਖੌਤੀ ਪੈਰੋਕਾਰਾਂ ਤੋਂ ਲੁਟ ਬਾਰੇ। ਮੈਂ ਲੋਕਾਂ ਬਾਰੇ ਬਹੁਤਾ ਨਹੀਂ ਜਾਣਦੀ ਸੀ ਜੋ ਅੰਦਰ ਆ ਸਕਦੇ ਬਸ ਕੰਮ ਨੂੰ ਲੁਟਣ ਲਈ ਜੋ ਮੈਂ ਕਰਦੀ ਹਾਂ ਅਤੇ ਇਸ ਨੂੰ ਆਪਣੇ ਲਈ ਲਾਭਦਾਇਕ ਬਨਾਉਂਦੇ, ਅਤੇ ਇਥੋਂ ਤਕ ਮੈਨੂੰ ਵਖ-ਵਖ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਂਦੇ - ਕਰਮਾਂ ਦੇ ਪਖੋਂ, ਅਤੇ ਨੇਕਨਾਮੀ ਦੇ ਪਖੋਂ, ਵਿਤੀ ਦੇ ਪਖੋਂ, ਸਭ ਕਿਸਮ ਦੀਆਂ ਚੀਜ਼ਾਂ! ਸਿਹਤ ਅਤੇ ਸਿਰ ਦਰਦ, ਚਿੰਤਾ, ਕੰਮ, ਵਾਧੂ ਕੰਮ, ਵਾਧੂ ਸਮਾਂ ਖਾਧਾ ਜਾਂਦਾ ਅਤੇ ਗੁਆਇਆ ਜਾਂਦਾ, ਬਹੁਤ ਸਾਰੀ ਮੁਸੀਬਤ ਬਣਾਉਂਦੇ, ਤਾਂਕਿ ਮੇਰੇ ਕੋਲ ਨੀਂਦ ਰਹਿਤ ਰਾਤਾਂ ਹੋਣ। ਸਭ ਕਿਸਮ ਦਾ ਘਾਟਾ, ਸਚਮੁਚ। ਇਹ ਅਸਲ ਵਿਚ ਬਿਲਕੁਲ ਵੀ ਉਚਿਤ ਨਹੀਂ ਹੈ।ਪਰ ਇਕ ਸਤਿਗੁਰੂ ਹੋਣ ਦੇ ਨਾਤੇ, ਸਾਡੇ ਵਿਚੋਂ ਕਿਸੇ ਕੋਲ ਵੀ ਆਸਾਨ ਸਮਾਂ ਨਹੀਂ ਹੈ। ਸੋ ਜੇਕਰ ਕੋਈ ਵੀ ਸੋਚਦਾ ਹੈ ਕਿ ਮੈਂ ਸਚਮੁਚ ਆਪਣੇ ਸਿਰਲੇਖ ਨੂੰ ਪਸੰਦ ਕਰਦੀ ਹਾਂ, ਇਸ ਸੰਸਾਰ ਨੂੰ ਪਿਆਰ ਕਰਦੀ ਅਤੇ ਉਹ ਸਭ ਪਿਆਰ ਕਰਦੀ ਹਾਂ - ਮੇਰੇ ਕੋਲ ਕੁਝ ਨਹੀਂ ਹੈ। ਮੈਂ ਸੋਚਦੀ ਵੀ ਨਹੀਂ ਕਿ ਇਹ ਮੇਰਾ ਸਿਰਲੇਖ ਹੈ। ਇਹ ਸਭ ਪ੍ਰਮਾਤਮਾ ਦਾ ਪ੍ਰਬੰਧ ਹੈ, ਅਤੇ ਸਾਰੇ ਗੁਣ, ਯੋਗਤਾ ਜੋ ਪੁਰਾਣੇ ਸਮਿਆਂ ਤੋਂ, ਯੁਗਾਂ ਤੋਂ ਇਕਠੀ ਕੀਤੀ ਹੈ। ਸੋ ਮੈਂ ਬਹੁਤਾ ਨਹੀਂ ਮਹਿਸੂਸ ਕਰਦੀ, ਇਥੋਂ ਤਕ ਬਹੁਤਾ ਨਹੀਂ ਸੋਚ ਸਕਦੀ ਮੁਲ ਬਾਰੇ ਕਿ ਮੈਂ ਕੀ ਕਰ ਰਹੀ ਹਾਂ। ਬਸ ਬਹੁਤ, ਬਹੁਤ ਵਿਆਸਤ। ਮੈਂ ਖੁਸ਼ ਹਾਂ ਮੈਂ ਹੋਰ ਬਹੁਤੀ ਜਵਾਨ ਨਹੀਂ ਹਾਂ। ਮੈਂ ਹੁਣ ਬਜ਼ੁਰਗ ਹਾਂ, ਸੋ ਇਹ ਬਹੁਤੇ ਸਮੇਂ ਲਈ ਨਹੀਂ ਹੋਵੇਗਾ। ਜੇਕਰ ਤੁਸੀਂ ਉਮੀਦ ਕਰਦੇ ਹੋ ਮੈਂ ਲੰਮੇਂ ਸਮੇਂ ਲਈ ਰਹਾਂ, ਮੈਂ ਸੋਚਦੀ ਹਾਂ ਮੈਂ ਨਹੀਂ ਚਾਹੁੰਦੀ।ਮੈਨੂੰ ਸ਼ਕਿਆਮੁਨੀ ਬੁਧ ਬਾਰੇ ਸੋਚਣਾ ਜ਼ਰੂਰੀ ਹੈ। ਉਹ ਕਿਉਂ ਇਸ ਸੰਸਾਰ ਵਿਚ ਲੰਮੇਂ ਸਮੇਂ ਲਈ ਰਹਿਣ ਬਾਰੇ ਚਾਹੁੰਦਾ ਸੀ ਕਿਵੇਂ ਵੀ? ਸ਼ਾਇਦ ਉਸ ਸਮੇਂ, ਲੋਕਾਂ ਨੂੰ ਬਦਲਾਉਣਾ ਵਧੇਰੇ ਸੌਖਾ ਸੀ, ਅਤੇ ਉਨਾਂ ਨੂੰ ਘਰ ਜਾਂ ਭੋਜਨ ਬਾਰੇ ਜਾਂ ਟੈਕਸ ਜਾਂ ਕਿਸੇ ਚੀਜ਼ ਬਾਰੇ ਚਿੰਤਾ ਕਰਨ ਦੀ ਨਹੀਂ ਲੋੜ ਸੀ। ਅਤੇ ਉਨਾਂ ਨੂੰ ਸਮੁਚੇ ਸੰਸਾਰ ਦੀ ਦੇਖ ਭਾਲ ਕਰਨ ਦੀ ਨਹੀਂ ਲੋੜ ਸੀ। ਉਨਾਂ ਨੂੰ ਸੁਪਰੀਮ ਮਾਸਟਰ ਟੈਲੀਵੀਜ਼ਨ ਕੰਮ ਦਾ ਸੰਪਾਦਨ ਕਰਨ ਦੀ ਨਹੀਂ ਲੋੜ ਸੀ। ਉਨਾਂ ਨੂੰ ਕਾਰੋਬਾਰ ਬਾਰੇ ਅਤੇ ਨਿਰਭਰ ਲੋਕਾਂ ਬਾਰੇ ਅਤੇ ਵਰਕਰਾਂ ਬਾਰੇ ਅਤੇ ਹੋਰ ਹਰ ਸਬੰਧਿਤ ਚੀਜ਼ ਬਾਰੇ ਚਿੰਤਾ ਕਰਨ ਦੀ ਨਹੀਂ ਲੋੜ ਸੀ। ਅਤੇ ਉਨਾਂ ਨੂੰ ਦੇਵਦਤਾ ਦੇ ਨਾਲ ਨਹੀਂ ਸਿਝਣਾ ਪਿਆ, ਜਿਸ ਨੇ ਬਸ ਉਸ ਦੀ ਵਿਧੀ ਚੋਰੀ ਕੀਤੀ ਅਤੇ ਬਸ ਕੁਝ ਅਨੁਯਾਈ ਸਨ ਅਤੇ ਸਿਰਫ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਬਸ ਇਹੀ । ਅਤੇ ਉਨਾਂ ਨੇ ਦੇਖ ਭਾਲ ਕੀਤੀ, ਜਿਹੜਾ ਵੀ ਪਨਾਹ ਲਈ ਉਨਾਂ ਕੋਲ ਆਇਆ। ਪਰ ਫਿਰ ਵੀ, ਉਥੇ ਉਹਦੇ ਉਪਰ ਬਹੁਤ ਸਾਰੇ ਗਲਤ ਦੋਸ਼ ਥੋਪੇ ਗਏ, ਜਿਵੇਂ ਇਥੋਂ ਤਕ ਇਕ ਔਰਤ ਆਈ ਅਤੇ ਆਪਣੇ ਪੇਟ ਵਿਚ ਸਰਾਣਾ ਪਾਇਆ...ਜਾਂ ਜਿਸ ਕਿਸੇ ਨੇ ਇਕ ਭਿਕਸ਼ੂ ਬਣਨ ਲਈ ਬੁਧ ਦਾ ਅਨੁਸਰਨ ਕੀਤਾ, ਉਨਾਂ ਨੇ ਆਪਣੀ ਦੇਖ ਭਾਲ ਆਪ ਕੀਤੀ। ਉਹ ਬਾਹਰ ਗਏ ਭੀਖ ਮੰਗਣ ਲਈ ਅਤੇ ਆਪਣੀ ਦੇਖ ਭਾਲ ਕੀਤੀ। ਅਤੇ ਉਹ ਬਸ ਕੁਝ ਪੁਰਾਣੇ ਕਪੜੇ ਚੁਕਦੇ ਜੋ ਲੋਕ ਨਹੀਂ ਚਾਹੁੰਦੇ ਸੀ ਕਾਸਾਇਆ (ਚੋਗਾ) ਬਨਾਉਣ ਲਈ, ਸਾਦਾ। ਮਰਦਾਂ ਲਈ ਇਹ ਬਹੁਤ ਆਸਾਨ ਹੈ। ਤੁਹਾਨੂੰ ਇਥੋਂ ਤਕ ਬਹੁਤਾ ਪਹਿਨਣ ਦੀ ਨਹੀਂ ਲੋੜ। ਅਤੇ ਭਾਰਤ ਗਰਮ ਹੈ। ਨੇਪਾਲ ਜਿਆਦਾਤਰ ਸਮਾਂ ਗਰਮ ਹੈ। ਅਤੇ ਸੋ ਮੀਂਹ ਦੇ ਮੌਸਮ ਵਿਚ, ਉਸ ਨੇ ਆਪਣੇ ਆਪ ਨੂੰ ਅਤੇ ਆਪਣੇ ਭਿਕਸ਼ੂਆਂ ਨੂੰ ਇਕ ਸਥਿਰ ਜਗਾ ਵਿਚ ਰਹਿਣ ਦਿਤਾ। ਉਨਾਂ ਨੂੰ ਇਕ ਆਸ਼ਰਮ ਵੀ ਪੇਸ਼ਕਸ਼ ਕੀਤੀ ਗਈ ਸੀ, ਸੋ ਉਨਾਂ ਸਾਰਿਆਂ ਕੋਲ ਕਮਰੇ ਸਨ ਅਤੇ ਸੁਖ ਆਰਾਮ, ਅਤੇ ਪੈਰੋਕਾਰ ਜਿਹੜੇ ਆਏ ਅਤੇ ਉਨਾਂ ਨੂੰ ਇਹਨਾਂ ਮੀਂਹ ਵਾਲੇ ਮੌਸਮਾਂ ਵਿਚ ਭੋਜਨ ਪੇਸ਼ਕਸ਼ ਕਰਦੇ ਸਨ। ਬੁਧ ਬਹੁਤ ਦਿਆਲੂ ਸਨ, ਭਿਕਸ਼ੂਆਂ ਬਾਰੇ ਚਿੰਤਤ ਸਨ ਕਿ ਉਹ ਹਰ ਰੋਜ਼ ਬਾਹਰ ਜਾਣਗੇ ਅਤੇ ਮੋਨਸੂਨ ਅਤੇ ਬਰਸਾਤੀ ਮੌਸਮ ਵਿਚ ਗਿਲੇ ਹੋ ਜਾਣਗੇ। ਇਹ ਭੀਖ ਮੰਗਲ ਲਈ ਜਾਣਾ ਬਹੁਤ ਮੁਸ਼ਕਲ ਹੋ ਸਕਦਾ ਹੈ। ਸੋ, ਬਰਸਾਤੀ ਮੌਸਮ ਦੇ ਤਿੰਨ ਮਹੀਨਿਆਂ ਲਈ, ਉਹ ਰੀਟਰੀਟ ਕਰਦੇ ਸਨ। ਉਹ ਸਾਰੇ ਆਉਂਦੇ, ਇਕਠੇ ਹੁੰਦੇ ਅਤੇ ਆਪਣੇ ਰੂਹਾਨੀ ਅਨੁਭਵਾਂ ਦਾ ਅਤੇ ਸੁਝਾਵਾਂ ਦਾ ਵਟਾਂਦਰਾ ਕਰਦੇ, ਅਤੇ ਉਨਾਂ ਦੀਆਂ ਯਾਤਰਾਵਾਂ ਤੋਂ ਚੰਗੀਆਂ ਕਹਾਣੀਆਂ ਅਤੇ ਇਹ ਸਭ। ਸੋ, ਇਹ ਇਕ ਬਹੁਤ ਵਧੀਆ ਕਿਸਮ ਦੀ ਜਿੰਦਗੀ ਸੀ।ਤਕਰੀਬਨ ਜਿਵੇਂ ਮੇਰੇ ਮਿਸ਼ਨ ਦੇ ਸ਼ੁਰੂ ਵਿਚ, ਜਦੋਂ ਮੇਰੇ ਕੋਲ ਕੁਝ ਸੌ ਕੁ ਭਿਕਸ਼ੂ ਅਤੇ ਭਿਕਸ਼ਣੀਆਂ ਸਨ। ਅਸੀਂ ਹਰ ਹਫਤੇ (ਵੀਗਨ) ਬਾਰਬੀਕਿਊ ਕਰਦੇ ਸੀ। ਅਤੇ ਅਸੀਂ ਗਾਉਂਦੇ ਅਤੇ ਅਸੀਂ ਕਹਾਣੀਆਂ ਦਸਦੇ ਸੀ, ਜਾਂ ਅਸੀਂ ਸੰਗੀਤ ਸਾਜ ਵੀ ਵਜਾਉਂਦੇ ਸੀ ਅਤੇ ਇਹ ਸਭ। ਅਤੇ ਇਥੋਂ ਤਕ ਸਾਡੇ ਕੋਲ ਬਹੁਤਾ ਪੈਸਾ ਨਹੀਂ ਸੀ। ਉਸ ਤੋਂ ਪਹਿਲਾਂ, ਅਸੀਂ ਨਦੀ ਦੇ ਕਿਨਾਰੇ ਜਾਂਦੇ ਸੀ, ਅਸੀਂ ਸਿਰਫ ਆਲੂਆਂ, ਅਤੇ ਸੇਬਾਂ, ਸੰਤਰਿਆਂ ਨੂੰ ਭੁੰਨਦੇ ਸੀ। ਅਤੇ ਅਸੀਂ ਇਕ ਛੋਟੀ ਜਿਹੀ ਅਗ ਬਾਲਣੀ ਜਾਂ ਇਕ ਆਵੰਨ ਅਗ ਵਡੇ ਪਥਰਾਂ ਨਾਲ, ਅਤੇ ਫਿਰ ਅਸੀਂ ਬਸ ਕੁਝ ਚੀਜ਼ ਸਧਾਰਨ ਪਕਾਉਂਦੇ ਸੀ, ਜਿਵੇਂ (ਵੀਗਨ) ਨੂਡਲਜ਼ ਕੁਝ ਜੰਗਲੀ ਸਬਜ਼ੀਆਂ ਨਾਲ ਜੋ ਅਸੀਂ ਸਾਡੇ ਆਲੇ ਦੁਆਲੇ ਤੋਂ ਇਕਠੀਆਂ ਕਰਦੇ ਸੀ। ਅਤੇ ਉਸ ਸਮੇਂ ਜਿੰਦਗੀ ਸਚਮੁਚ ਵਧੀਆ ਸੀ। ਮੈਂ ਉਸ ਕਿਸਮ ਦੀ ਜਿੰਦਗੀ ਸਚਮੁਚ ਪਸੰਦ ਕਰਦੀ ਹਾਂ, ਉਸ ਜਿੰਦਗੀ ਨਾਲੋਂ ਜੋ ਮੇਰੇ ਕੋਲ ਆਸ਼ਰਮਾਂ ਵਿਚ ਸੀ, ਅਤੇ ਹੁਣ ਨਾਲੋਂ ਹੋਰ ਵੀ, ਕਿਉਂਕਿ ਸਾਡੇ ਕੋਲ ਕੋਈ ਮਾਨਸਿਕ ਤਣਾਅ ਨਹੀਂ ਸੀ, ਕੁਝ ਨਹੀਂ, ਕੋਈ ਕੰਮ ਕਰਨ ਲਈ ਨਹੀਂ ਸੀ। ਨਦੀ ਕਿਨਾਰੇ ਜਿੰਦਗੀ ਮੇਰੇ ਲਈ ਅਤੇ ਭਿਕਸ਼ੂਆਂ ਲਈ ਸਭ ਤੋਂ ਵਧੀਆ ਜਿੰਦਗੀ ਸੀ।ਅਤੇ ਕਦੇ ਕਦਾਂਈ, ਬਾਹਰਲੇ ਪੈਰੋਕਾਰ ਕੁਝ ਯੈਮ ਅਤੇ ਅਜਿਹੀਆਂ ਚੀਜ਼ਾਂ ਖਰੀਦਣ ਲਈ ਸਾਡੀ ਮਦਦ ਕਰਦੇ ਸਨ, ਜਾਂ ਕੁਝ ਨੂਡਲਜ਼ ਤਾਂਕਿ ਅਸੀਂ ਪਕਾ ਸਕੀਏ। ਅਤੇ ਉਹ ਇਕ ਬਹੁਤ ਵਧੀਆ ਜੀਵਨ ਸੀ। ਇਸੇ ਕਰਕੇ ਅਸੀਂ ਇਹ ਕਈ ਵਾਰ ਕੀਤਾ ਸੀ। ਅਤੇ ਇਥੋਂ ਤਕ ਬਾਅਦ ਵਿਚ, ਮੈਂ ਇਹ ਆਪ ਵੀ ਕੀਤਾ ਸੀ। ਮੈਂ ਬਾਹਰ ਜਾਂਦੀ ਸੀ ਸਿਰਫ ਦੋ ਕੁ ਰੈਸੀਡੇਂਟਾਂ ਨਾਲ ਅਤੇ ਉਸ ਕਿਸਮ ਦੀ ਜਿੰਦਗੀ ਦੁਬਾਰਾ ਨਦੀ ਦੇ ਕਿਨਾਰੇ ਬਣਾਉਂਦੀ ਸੀ, ਜੰਗਲ ਵਿਚ, ਅਤੇ ਬਸ ਲੈਂਦੀ ਜੋ ਮੈਂ ਲੈ ਸਕਦੀ ਸੀ, ਬਸ ਕੁਝ ਸਮੇਂ ਲਈ। ਅਤੇ ਫਿਰ ਸਾਨੂੰ ਘਰ ਨੂੰ ਵਾਪਸ ਆਉਣਾ ਪੈਂਦਾ ਸੀ, ਅਪੋਇੰਟਮੇਂਟਾਂ, ਕੰਮ, ਵੀਸਾ ਦੇ ਕਾਰਨ, ਅਤੇ ਜੋ ਵੀ। ਪਰ ਮੈਂ ਉਸ ਕਿਸਮ ਦੀ ਜਿੰਦਗੀ ਨੂੰ ਸਚਮੁਚ ਬਹੁਤ ਪਸੰਦ ਕਰਦੀ ਹਾਂ।ਪਰ ਹੁਣ ਮੇਰੇ ਕੋਲ ਉਤਨਾ ਜਿਆਦਾ ਨਸੀਬ ਨਹੀਂ ਹੈ। ਅਜਕਲ, ਮੈਂਨੂੰ ਬਸ ਬਹੁਤ ਸਾਰਾ ਕੰਮ ਕਰਨਾ ਪੈਂਦਾ ਹੈ, ਅਗੇ ਨਾਲੋਂ ਵਧੇਰੇ। ਪਰ ਮੈਂ ਨਹੀਂ ਪਰਵਾਹ ਕਰਦੀ, ਮੈਂ ਨਹੀਂ ਪਰਵਾਹ ਕਰਦੀ। ਮੈਂ ਵੀ ਖੁਸ਼ ਹਾਂ। ਮੈਂ ਉਦਾਸ, ਦੁਖੀ ਨਹੀਂ ਹਾਂ ਜਾਂ ਕੁਝ ਅਜਿਹਾ। ਮੈਂ ਬਸ ਕਦੇ ਕਦਾਂਈ ਬਹੁਤ ਜਿਆਦਾ ਕੰਮ ਕਰ ਰਹੀ ਹਾਂ। ਪਰ ਮੈਂ ਅਜ਼ੇ ਵੀ ਜਾਰੀ ਰਖ ਸਕਦੀ ਹਾਂ। ਅਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ, ਇੰਨ-ਹਾਓਸ ਵਰਕਰ ਅਤੇ ਰਿਮੋਟ ਵਰਕਰ, ਇਸ ਪ੍ਰਮਾਤਮਾ-ਦੁਆਰਾ-ਹੁਕਮ ਦਿਤੇ ਗਏ ਮਿਸ਼ਨ ਦਾ ਸਮਰਥਨ ਕਰਨਾ ਜਾਰੀ ਰਖਣਗੇ ਹੋਰ ਵਧੇਰੇ ਆਤਮਾਵਾਂ ਦੇ ਮੁਕਤ ਹੋਣ ਅਤੇ ਨਰਕ ਤੋਂ ਦੂਰ ਰਹਿਣ ਵਿਚ ਮਦਦ ਕਰਨ ਲਈ। ਕ੍ਰਿਪਾ ਕਰਕੇ ਮੇਰੇ ਨਾਲ ਬਣੇ ਰਹਿਣਾ। ਪ੍ਰਮਾਤਮਾ ਜਾਣਦੇ ਹਨ ਕਿ ਤੁਸੀਂ ਕੰਮ ਕਰ ਰਹੇ ਹੋ, ਅਤੇ ਤੁਹਾਡਾ ਇਨਾਮ ਬਹੁਤ ਵਡਾ ਹੋਵੇਗਾ। ਤੁਸੀਂ ਇਕ ਵਧੇਰੇ ਉਚੇਰੇ ਸਵਰਗ ਨੂੰ ਜਾਵੋਂਗੇ। ਪਰ ਤੁਹਾਨੂੰ ਮੈਡੀਟੇਸ਼ਨ ਕਰਨਾ ਵੀ ਪਵੇਗਾ, ਰੀਚਾਰਜ਼ ਕਰਨ ਲਈ, ਆਪਣੀ ਐਨਰਜ਼ੀ ਨੂੰ ਮੁੜ ਤਾਜ਼ਾ ਕਰਨ ਲਈ, ਤਾਂਕਿ ਤੁਸੀਂ ਮਨ ਅਤੇ ਸਰੀਰ ਦੀ ਇਕ ਤੰਦਰੁਸਤ ਅਵਸਥਾ ਵਿਚ ਕੰਮ ਕਰਨਾ ਜਾਰੀ ਰਖ ਸਕੋਂ।ਅਸਲ ਵਿਚ, ਮੈਂ ਤੁਹਾਨੂੰ ਗਹਿਣਿਆਂ ਨਾਲੋਂ ਵਧੇਰੇ ਇਕ ਹੋਰ ਮਹਤਵਪੂਰਨ ਚੀਜ਼ ਦਸਣੀ ਚਾਹੁੰਦੀ ਸੀ. ਅਤੇ ਮੈਂ ਬਸ ਜਾਰੀ ਰਖਿਆ ਅਤੇ ਮੈਂ ਭੁਲ ਗਈ। ਮੈਂ ਬਸ ਤੁਹਾਨੂੰ ਦਸਦੀ ਹਾਂ ਜੋ ਮੈਨੂੰ ਯਾਦ ਹੈ, ਕੋਈ ਫਰਕ ਨਹੀਂ ਪੈਂਦਾ ਜੇਕਰ ਇਹ ਤਰਤੀਬ ਵਿਚ ਹੈ ਜਾਂ ਨਹੀਂ। ਹੁਣ, ਇਹ ਮਹਤਵਪੂਰਨ ਹੈ। ਹੁਣ ਤੋਂ ਸਾਡੇ ਸੰਸਾਰ ਦੇ ਸਚਮੁਚ ਸ਼ਾਂਤੀ ਵਿਚ ਹੋਣ ਤਕ, ਤੁਹਾਨੂੰ ਹਮੇਸ਼ਾਂ ਆਪਣੇ ਘਰ ਵਿਚ ਕੁਝ ਭੋਜਨ ਤਿਆਰ ਰਖਣਾ ਜ਼ਰੂਰੀ ਹੈ, ਭਾਵੇਂ ਜੇਕਰ ਤੁਹਾਡੇ ਸ਼ਹਿਰ ਜਾਂ ਕਸਬੇ ਵਿਚ ਕੋਈ ਚੀਜ਼ ਨਹੀਂ ਵਾਪਰਦੀ, ਕਿਉਂਕਿ ਸ਼ਾਇਦ ਉਹ ਸ਼ਹਿਰ, ਉਹ ਕਸਬੇ ਕੋਲ ਵਧੇਰੇ ਗੁਣ ਹੈ ਦੂਜੇ ਸ਼ਹਿਰਾਂ ਨਾਲੋਂ। ਪਰ ਬਹੁਤ ਸਾਰੇ ਸ਼ਹਿਰ, ਬਹੁਤ ਸਾਰੇ ਪਿੰਡ, ਬਹੁਤ ਸਾਰੇ ਨਗਰ ਤਬਾਹ ਹੋ ਜਾਣਗੇ, ਜਿਆਦਾਤਰ ਪੂਰੀ ਤਰਾਂ ਵੀ ਹੋ ਸਕਦਾ ਹੈ। ਤੁਸੀਂ ਇੰਟਰਨੈਟ ਉਤੇ ਜਾ ਕੇ ਅਤੇ ਦੇਖ ਸਕਦੇ ਹੋ। ਹਰ ਵਾਰ ਮੈਂ ਦੇਖਦੀ ਹਾਂ, ਮੈਂ ਬਸ ਦਰਦ ਤੋਂ ਥਕਾਵਟ ਮਹਿਸੂਸ ਕਰਦੀ ਹਾਂ। ਮੈਂ ਸਚਮੁਚ ਨਹੀਂ ਚਾਹੁੰਦੀ ਵਿਸ਼ਵੀ ਖਬਰਾਂ ਵਿਚ ਦੇਖਣਾ, ਪਰ ਕਦੇ ਕਦਾਂਈ ਮੈਨੂੰ ਕਰਨਾ ਪੈਂਦਾ ਹੈ। ਆਦਿ... ਸੋ, ਤੁਸੀਂ ਆਪਣੇ ਆਪ ਦੀ ਦੇਖ ਭਾਲ ਕਰੋ।ਮੇਰਾ ਭਾਵ ਹੈ, ਮੇਰੇ ਅਖੌਤੀ ਪੈਰੋਕਾਰਾਂ ਲਈ, ਤੁਹਾਡੇ ਕੋਲ ਕੋਈ ਸਮਸਿਆ ਨਹੀਂ ਹੋਵੇਗੀ, ਜਾਂ ਫਿਰ ਇਹ ਤੁਹਾਡੇ ਜਾਣ ਦਾ ਸਮਾਂ ਹੋਵੇ। ਫਿਰ ਖੁਸ਼ੀ ਨਾਲ ਜਾਓ। ਉਥੇ ਇਸ ਸੰਸਾਰ ਵਿਚ ਬਹੁਤਾ ਕੁਝ ਨਹੀਂ ਹੈ ਜਿਸ ਨੂੰ ਤੁਹਾਨੂੰ ਇਥੇ ਰਖਣਾ ਚਾਹੀਦਾ ਹੈ, ਕਿਉਂਕਿ ਤੁਸੀਂ ਪਹਿਲੇ ਹੀ ਸਵਰਗਾਂ ਬਾਰੇ ਜਾਣਦੇ ਹੋ। ਇਥੋਂ ਤਕ ਕੁਝ ਲੋਕ ਕਦੇ ਕਦਾਂਈ ਉਨਾਂ ਕੋਲ ਇਕ ਮੌਤ-ਨੇੜੇ ਅਨੁਭਵ ਹੁੰਦਾ ਹੈ, ਉਹ ਸਿਰਫ ਕੁਝ ਮਿੰਟਾਂ ਲਈ ਮਰਦੇ ਹਨ ਜਾਂ ਕੁਝ ਘੰਟਿਆਂ ਲਈ ਅਤੇ ਉਹ ਕਦੇ ਇਸ ਸੰਸਾਰ ਨੂੰ ਵਾਪਸ ਨਹੀਂ ਆਉਣਾ ਚਾਹੁੰਦੇ। ਅਸੀਂ ਕਿਉਂ ਚਾਹਾਂਗੇ, ਉਹ ਜਿਹੜੇ ਸਪਸ਼ਟ ਤੌਰ ਤੇ ਸਵਰਗ ਅਤੇ ਨਰਕ ਬਾਰੇ ਅਤੇ ਬੈਕੁੰਠ ਵਿਚ ਅਨੰਦ ਬਾਰੇ ਪਹਿਲੇ ਹੀ ਜਾਣਦੇ ਹਨ, ਅਸੀਂ ਇਥੋਂ ਤਕ ਵਾਪਸ ਆਉਣਾ ਜਾਂ ਲੰਮੇਂ ਸਮੇਂ ਲਈ ਇਥੇ ਰਹਿਣਾ ਕਿਉਂ ਚਾਹਾਂਗੇ? ਮੈਂ ਖੁਦ ਆਪ ਵੀ ਇਥੇ ਲੰਮੇਂ ਸਮੇਂ ਲਈ ਨਹੀਂ ਰਹਿਣਾ ਚਾਹੁੰਦੀ, ਪਰ ਮੈਨੂੰ ਰਹਿਣਾ ਜ਼ਰੂਰੀ ਹੈ। ਪਰ ਮੈਂ ਸਦਾ ਲਈ ਰਹਿਣਾ ਨਹੀਂ ਚਾਹੁੰਦੀ। ਮੈਂ ਤੁਹਾਨੂੰ ਇਹ ਦਸਣਾ ਚਾਹੁੰਦੀ ਹਾਂ। ਜਾਂ ਜੇਕਰ ਮੈਨੂੰ ਵਾਪਸ ਆ ਕੇ ਦੁਬਾਰਾ ਕੰਮ ਕਰਨਾ ਪਵੇ, ਘਟੋ ਘਟ ਮੈਂਨੂੰ ਇਕ ਲੰਮੀ, ਲੰਮੀ ਛੁਟੀ ਦੀ ਲੋੜ ਹੈ ਆਪਣੇ ਆਵਦੇ ਘਰ ਵਿਚ, ਟਿਮ ਕੁਓ ਟੂ ਦੇ ਨਵੇਂ ਮੰਡਲ ਵਿਚ।Photo Caption: ਭਾਵੇਂ ਸਪਸ਼ਟ ਤੌਰ ਤੇ ਦੇਖਿਆ ਜਾ ਸਕਦਾ, ਯਕੀਨਨ ਤੁਸੀਂ ਮੈਨੂੰ ਨਹੀਂ ਦੇਖਿਆ ਹੋਵੇਗਾ