ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪਰ ਉਹ (ਸ਼ਕਿਆਮੁਨੀ ਬੁਧ) ਪਹਿਲਾਂ ਸਦਾ ਤੋਂ ਬੁਧ ਰਿਹਾ ਹੈ। ਯੁਗਾਂ, ਯੁਗਾਂ ਤੋਂ, ਅਣਗਿਣਤ ਹੀ ਧਰਤੀ ਦੀਆਂ ਅਵਧੀਆਂ, ਅਨੇਕ ਹੀ ਸਵਰਗ, ਬਰਬਾਦ ਕੀਤੇ ਗਏ, ਮੁੜ ਉਸਾਰੇ ਗਏ - ਉਹ ਪਹਿਲੇ ਹੀ ਇਕ ਲੰਮੇਂ ਸਮੇਂ ਤੋਂ ਬੁਧ ਰਿਹਾ ਹੈ। ਇਤਨਾ ਲੰਮਾਂ ਸਮਾਂ ਤੁਸੀਂ ਕਦੇ ਗਿਣ ਨਹੀਂ ਸਕਦੇ। ਇਸ ਨੂੰ ਬਹੁਤ, ਬਹੁਤ ਯੁਗਾਂ ਦਾ ਸਮਾਂ ਆਖਿਆ ਗਿਆ ਹੈ। ਉਵੇਂ ਹੀ ਮੇਤਰੇਆ ਬੁਧ ਅਤੇ ਬਹੁਤ ਸਾਰੇ ਬੁਧਾਂ ਨਾਲ ਵੀ ਸਮਾਨ ਹੈ। ਬਿਨਾਂਸ਼ਕ, ਇਕ ਮਨੁਖ ਲਈ ਇਕ ਬੁਧ ਬਣਨਾ ਵੀ ਸੰਭਵ ਹੈ।ਅਤੇ ਤੁਸੀਂ ਦੇਖੋ ਜਿਵੇਂ ਭਿਕਸ਼ੂ ਗੁਆਂਗ ਕਿੰਨ, ਉਹ ਧਰਤੀ ਤੇ ਅਮੀਤਬਾ ਬੁਧ ਧਰਤੀ ਤੋਂ ਆਪਣੇ ਆਖਰੀ ਜੀਵਨਕਾਲ ਤੋਂ ਪਹਿਲਾਂ 600 ਸਾਲਾਂ ਲਈ ਥਲੇ ਆਇਆ ਸੀ, ਅਤੇ ਉਸ ਦਾ ਅਧਿਆਪਕ ਅਜ਼ੇ ਅਮੀਤਬਾ ਬੁਧ ਦੀ ਧਰਤੀ ਵਿਚ ਸੀ, ਪਰ ਉਹ ਮਨੁਖੀ ਹੋਂਦ ਲਈ 600 ਸਾਲਾਂ ਲਈ ਆਇਆ ਸੀ। ਸ਼ਾਇਦ ਕਿਉਂਕਿ ਉਹ ਸੰਸਾਰ ਵਿਚ ਕੁਝ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ, ਜੋ, ਜੇਕਰ ਉਹ ਨਹੀਂ ਕਰਦਾ, ਉਹ ਹੋ ਸਕਦਾ ਨਰਕ ਵਿਚ ਡਿਗ ਪੈਣਗੇ ਜਾਂ ਕੁਝ ਬਹੁਤ ਨੀਂਵੀਂ ਮੌਜ਼ੂਦਗੀ, ਹੋਂਦ ਵਿਚ। ਅਤੇ ਫਿਰ ਵੀ, 600 ਸਾਲਾਂ ਦੌਰਾਨ, ਉਸ ਨੇ ਬਹੁਤ ਸਾਰੇ ਮਾੜੇ ਕੰਮ ਕੀਤੇ, ਸੋ ਉਹ ਇਥੋਂ ਤਕ ਜਾਨਵਰ ਦੇ ਰਾਜ ਵਿਚ ਜਲਾਵਤਨ ਹੋ ਗਿਆ, ਇਕ ਜਾਨਵਰ-ਵਿਆਕਤੀ ਬਣ ਗਿਆ। ਉਸ ਨੇ ਖੁਦ ਆਪ ਲੋਕਾਂ ਨੂੰ ਇਹ ਦਸਿਆ ਅਤੇ ਇਹ ਉਸ ਦੀ ਕਿਤਾਬ ਵਿਚ ਲਿਖਿਆ ਗਿਆ ਹੈ।ਸੋ ਇਹ ਨਹੀਂ ਜਿਵੇਂ ਤੁਸੀਂ ਇਕ ਬੁਧ ਹੋ ਅਤੇ ਤੁਸੀਂ ਸੰਸਾਰ ਨੂੰ ਹੇਠਾਂ ਆਉਂਦੇ ਹੋ ਮਨੁਖੀ ਸੰਸਾਰ ਵਿਚ ਅਤੇ ਤੁਸੀਂ ਬਸ ਬੁਧ ਦਾ ਰੁਤਬਾ ਰਖੀ ਰਖੋਂਗੇ ਅਤੇ ਫਿਰ ਹਰ ਕੋਈ ਤੁਹਾਨੂੰ ਇਕ ਬੁਧ ਵਜੋਂ ਦੇਖੇਗਾ ਅਤੇ ਤੁਹਾਡੀ ਪੂਜਾ ਕਰੇਗਾ, ਅਤੇ ਤੁਹਾਨੂੰ ਭੇਟਾਵਾਂ ਦੇਵੇਗਾ, ਅਤੇ ਪਛਾਣੇਗਾ ਅਤੇ ਸਵੀਕਾਰ ਕਰੇਗਾ ਕਿ ਤੁਸੀਂ ਇਕ ਬੁਧ ਹੋ। ਇਹ ਇਸ ਤਰਾਂ ਨਹੀਂ ਹੈ। ਇਥੋਂ ਤਕ ਜਦੋਂ ਬੁਧ ਆਏ ਸੀ, ਬੁਧ ਵਜੋਂ ਆਪਣੇ ਚਕਰ ਦੇ ਆਖਰੀ ਵਾਰ ਦੁਬਾਰਾ , ਲੋਕ ਅਜ਼ੇ ਵੀ ਉਸ ਨੂੰ ਮਾਰਨਾ ਚਾਹੁੰਦੇ ਸੀ। ਇਥੋਂ ਤਕ ਉਸ ਦੇ ਆਪਣੇ ਭਾਣਜੇ ਨੇ, ਜਿਹੜਾ ਇਕ ਭਿਕਸ਼ੂ ਵੀ ਸੀ, ਉਸ ਦਾ ਪੈਰੋਕਾਰ ਵੀ ਸੀ, ਜਿਹੜਾ ਬੁਧ ਦਾ ਪੈਰੋਕਾਰ ਸੀ, ਉਸ ਨੂੰ ਕਈ ਵਾਰ ਮਾਰਨਾ ਚਾਹੁੰਦਾ ਸੀ, ਅਤੇ ਉਸ ਨੂੰ ਪਤਿਤ ਕੀਤਾ, ਉਸ ਦੀ ਬਦਨਾਮੀ ਕੀਤੀ, ਅਤੇ ਸਭ ਕਿਸਮ ਦੀਆਂ ਚੀਜ਼ਾਂ ਕੀਤੀਆਂ। ਸੋ, ਤੁਸੀਂ ਕਦੇ ਵੀ ਬਹੁਤੇ ਸੁਰਖਿਅਤ ਨਹੀਂ ਹੋ ਸਕਦੇ। ਠੀਕ ਹੈ, ਮੈਂ ਇਕ ਭਿਕਸ਼ੂ ਹਾਂ, ਮੈਂ ਇਕ ਪਾਦਰੀ ਹਾਂ, ਮੈਂ ਇਕ ਭਿਕਸ਼ਣੀ ਹਾਂ, ਮੈਂ ਬੁਧ ਦਾ ਨਾਮ ਹਰ ਰੋਜ਼ ਉਚਾਰਦੀ ਹਾਂ, ਅਤੇ ਮੈਂ ਵੀਗਨ ਖਾਂਦੀ ਹਾਂ ਅਤੇ ਹਰ ਰੋਜ਼ ਸੂਤਰ ਉਚਾਰਦੀ ਹਾਂ, ਮੈਂ ਇਕ ਸਾਹ ਦੀ ਤਕਨੀਕੀ ਉਤੇ ਅਭਿਆਸ ਕਰਦੀ ਹਾਂ, ਜਾਂ ਬੁਧ ਦੀ ਤਕਨੀਕੀ ਉਚਾਰਦੀ, ਜੋ ਵੀ, ਫਿਰ ਮੈਂ ਬੁਧ ਧਰਤੀ ਨੂੰ ਜਾਵਾਂਗੀ। ਜ਼ਰੂਰੀ ਨਹੀਂ ਹੈ। ਕ੍ਰਿਪਾ ਕਰਕੇ, ਜਦੋਂ ਤਕ ਤੁਸੀਂ ਪਹਿਲੇ ਹੀ ਇਕ ਬੁਧ ਨਹੀਂ ਬਣ ਜਾਂਦੇ, ਇਕੇਰਾਂ ਤੁਸੀਂ ਇਸ ਸੰਸਾਰ ਵਿਚ ਹੋ, ਆਪਣੇ ਆਪ ਨੂੰ ਇਹਦੇ ਵਿਚੋਂ ਬਚਾਉਣਾ ਬਹੁਤ ਮੁਸ਼ਕਲ ਹੈ, ਸੋ ਬਹੁਤ ਮਿਹਨਤੀ, ਮਿਹਨਤੀ ਹੋਵੋ।ਭਿਕਸ਼ੂ ਅਤੇ ਭਿਕਸ਼ਣੀਆਂ, ਤੁਹਾਡੇ ਆਦਰਸ਼ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਪਿਆਰ ਅਤੇ ਸਤਿਕਾਰ ਨਾਲ ਇਹ ਸਭ ਦਸ ਰਹੀ ਹਾਂ। ਤੁਹਾਡੇ ਆਪਣੇ ਭਿਕਸ਼ੂਹੁਡ ਸ਼ੁਰੂ ਕਰਨ ਤੋਂ ਪਹਿਲਾਂ, ਤੁਹਾਡੇ ਕੋਲ ਆਦਰਸ਼ ਹਨ - ਤੁਸੀਂ ਇਕ ਪਵਿਤਰ ਵਿਆਕਤੀ ਬਣਨਾ ਚਾਹੁੰਦੇ ਹੋ, ਬੁਧ ਦਾ ਅਨੁਸਰਨ ਕਰਨਾ, ਅਤੇ ਇਹ ਅਤੇ ਉਹ ਕਰਨਾ ਦੂਜੇ ਜੀਵਾਂ ਦੀ ਮਦਦ ਕਰਨ ਲਈ। ਪਰ ਇਸ ਦੌਰਾਨ, ਤੁਹਾਡੇ ਵਿਚੋਂ ਕਈ ਸ਼ਾਇਦ ਗੁਮਰਾਹ ਹੋ ਸਕਦੇ ਇਸ ਸੰਸਾਰ ਵਿਚ ਮੁਸ਼ਕਲ ਸਥਿਤੀ ਦੁਆਰਾ, ਜਾਂ ਸਿਆਸੀ ਸਥਿਤੀ ਦੁਆਰਾ, ਜਾਂ ਬਹੁਤੇ ਅਨੁਯਾਈਆਂ ਦੇ ਤੁਹਾਡੀ ਪ੍ਰਸ਼ੰਸਾ ਕਰਦੇ ਅਤੇ ਤੁਹਾਨੂੰ ਅਸਮਾਨ ਤਕ ਉਚਾ ਚੁਕਦੇ ਅਤੇ ਤੁਸੀਂ ਕਿਸੇ ਤਰਾਂ ਅਸਫਲ ਹੁੰਦੇ ਹੋ। ਪਰ ਤੁਸੀਂ ਹਮੇਸ਼ਾਂ ਆਪਣੇ ਮੂਲ ਨੇਕ ਆਦਰਸ਼ ਵਲ ਵਾਪਸ ਆ ਸਕਦੇ ਹੋ ਅਤੇ ਇਕ ਚੰਗੇ ਭਿਕਸ਼ੂ ਬਣ ਸਕਦੇ। ਬਸ ਯਾਦ ਰਖੋ, ਅੰਦਰਵਾਰ ਜਾਓ, ਹਮੇਸ਼ਾਂ ਆਪਣੇ ਆਪ ਦੀ ਜਾਂਚ ਕਰੋ, ਆਪਣੀ ਨਿੰਦਿਆ ਕਰੋ, ਕਿਸੇ ਹੋਰ ਦੀ ਨਹੀਂ। ਸਭ ਤੋਂ ਘਟ ਮੇਰੀ। ਤੁਹਾਡੇ ਕੋਲ ਬਹੁਤ ਮਾੜੇ ਕਰਮ ਹੋਣਗੇ ਜੇਕਰ ਤੁਸੀਂ ਇਹ ਕਰਦੇ ਹੋ। ਮੈਂ ਤੁਹਾਡੇ ਤੋਂ ਡਰਦੀ ਨਹੀਂ ਹਾਂ। ਮੈਨੂੰ ਤੁਹਾਡੀ ਪ੍ਰਸ਼ੰਸਾ ਦੀ ਜਾਂ ਪੂਜਾ ਕੀਤੇ ਜਾਣ ਜਾਂ ਸਵੀਕਾਰ ਕੀਤੇ ਜਾਣ ਦੀ ਲੋੜ ਨਹੀਂ ਹੈ। ਮੈਨੂੰ ਇਸਦੀ ਨਹੀਂ ਲੋੜ। ਮੈਂਨੂੰ ਇਸ ਸੰਸਾਰ ਵਿਚ ਕੁਝ ਚੀਜ਼ ਦੀ ਨਹੀਂ ਲੋੜ, ਬਸ ਮੈਂਨੂੰ ਸਿਰਫ ਤੁਹਾਡੇ ਲਈ ਡਰ ਹੈ।ਅਸੀਂ ਦੁਬਾਰਾ ਬਾਹਰ ਭੀਖ ਮੰਗਣ ਲਈ ਜਾਣ ਬਾਰੇ ਗਲ ਕਰਦੇ ਹਾਂ। ਜੇਕਰ ਤੁਸੀਂ ਪਹਿਲੇ ਹੀ ਆਪਣੇ ਰਾਹ ਨੂੰ ਜਾਣਦੇ ਹੋ ਅਤੇ ਪਿੰਡ ਵਾਸੀ ਪਹਿਲੇ ਹੀ ਤੁਹਾਨੂੰ ਜਾਣਦੇ ਅਤੇ ਉਹ ਤੁਹਾਨੂੰ ਭੇਟਾਵਾਂ ਦੇਣੀਆਂ ਚਾਹੁੰਦੇ ਹਨ, ਇਹ ਇਕ ਛੋਟੀ ਦੂਰੀ ਹੈ ਅਤੇ ਤੁਸੀਂ ਆਪਣੇ ਮੰਦਰ ਨੂੰ ਵਾਪਸ ਜਾਂਦੇ ਹੋ, ਫਿਰ ਇਹ ਵੀ ਅਨੁਕੂਲ ਹੈ।ਇਹ ਸ਼ਾਇਦ ਠੀਕ ਹੈ ਜੇਕਰ ਤੁਸੀਂ ਇਸ ਤਰਾਂ ਇਹ ਪਸੰਦ ਕਰਦੇ ਹੋ, ਅਤੇ ਜੇਕਰ ਤੁਸੀਂ ਇਹ ਪੁਗਾ ਸਕਦੇ ਹੋ, ਅਤੇ ਜੇਕਰ ਇਹ ਹੋਰਨਾਂ ਭਿਕਸ਼ੂਆਂ ਲਈ ਸਮਸਿਆ ਨਹੀਂ ਬਣਾਉਂਦਾ। ਕਿਉਂਕਿ ਜੇਕਰ ਤੁਸੀਂ ਇਹ ਕਰਦੇ ਹੋ, ਅਤੇ ਜੇਕਰ ਤੁਹਾਡੇ ਦੇਸ਼ ਜਾਂ ਤੁਹਾਡੇ ਖੇਤਰ ਦੇ ਜਿਆਦਾਤਰ ਮਹਾਯਾਨਾ ਭਿਕਸ਼ੂ ਹਨ, ਭਾਵ ਉਹ ਬਸ ਵੀਗਨ ਖਾਂਦੇ ਹਨ, ਜਾਂ ਵਧ ਤੋਂ ਵਧ ਸ਼ਾਕਾਹਾਰੀ, ਭਾਵ ਉਹ ਅੰਡੇ ਖਾਂਦੇ, ਦੁਧ ਪੀਂਦੇ ਅਤੇ ਚੀਸ ਖਾਂਦੇ ਅਤੇ ਇਹ ਸਭ, ਫਿਰ ਦੂਜੇ ਲੋਕ ਜਾਂ ਕੁਝ ਕਟੜ ਲੋਕ ਵੀ ਜਿਵੇਂ ਤੁਹਾਡੀ ਬਹੁਤ ਪ੍ਰਸ਼ੰਸਾ ਕਰਨਗੇ ਅਤੇ ਤੁਹਾਨੂੰ ਟੀਸੀ ਤੇ ਬਿਠਾ ਦੇਣਗੇ ਤਾਂਕਿ ਤੁਸੀਂ ਕਦੇ ਦੁਬਾਰਾ ਹੇਠਾਂ ਉਤਰ ਨਾ ਸਕੋਂ। ਉਹ ਤੁਹਾਨੂੰ ਜਿਵੇਂ ਇਕ ਜਿੰਦਾ ਬੁਧ ਬਨਾਉਣਗੇ ਅਤੇ ਇਹ ਨੈਟ ਉਤੇ ਸਭ ਜਗਾ ਫੈਲਾ ਦੇਣਗੇ, ਅਤੇ ਕਿਸੇ ਤੇ ਵੀ ਦਬਾਅ ਪਾਉਣਗੇ ਜਿਹੜਾ ਵਿਸ਼ਵਾਸ਼ ਨਹੀਂ ਕਰਦਾ ਕਿ ਤੁਸੀਂ ਇਕ ਬੁਧ ਹੋ, ਭਾਵੇਂ ਤੁਸੀਂ ਅਜ਼ੇ ਇਕ ਬੁਧ ਨਹੀਂ ਹੋ। ਅਤੇ ਤੁਸੀਂ ਉਨਾਂ ਨੂੰ ਦਸ ਸਕਦੇ ਹੋ, ਪਰ ਹੌਲੀ ਹੌਲੀ, ਤੁਸੀਂ ਸ਼ਾਇਦ ਸੋਚਦੇ ਇਕ ਇਹਦੇ ਵਿਚ ਕੋਈ ਨੁਕਸਾਨ ਨਹੀਂ ਹੈ, ਅਤੇ ਫਿਰ ਤੁਸੀਂ ਫਖਰ ਮਹਿਸੂਸ ਕਰਦੇ ਹੋ ਕਿ ਲੋਕ ਤੁਹਾਡੇ ਉਤੇ ਵਿਸ਼ਵਾਸ਼ ਕਰਦੇ ਹਨ, ਅਤੇ ਕਿਸੇ ਵੀ ਜਗਾ ਤੁਸੀਂ ਜਾਂਦੇ ਹੋ, ਲੋਕ ਤੁਹਾਨੂੰ ਭੇਟਾਵਾਂ ਦਿੰਦੇ ਅਤੇ ਇਹ ਸਭ।ਫਿਰ ਕੁਝ ਸ਼ਰਧਾਲੂ, ਕੁਝ ਕਟੜ ਲੋਕ ਦੂਜੇ ਭਿਕਸ਼ੂਆਂ ਨੂੰ ਨੀਂਵੀ ਅਖ ਨਾਲ ਦੇਖਣਗੇ ਜਿਹੜੇ ਦਿਹਾੜੀ ਵਿਚ ਦੋ, ਤਿੰਨ ਵਾਰ ਖਾਂਦੇ ਹਨ, ਅਤੇ ਇਕ ਮੰਦਰ ਵਿਚ ਰਹਿੰਦੇ ਹਨ, ਪਰ ਉਹ ਵੀ ਕੋਈ ਨੁਕਸਾਨ ਨਹੀਂ ਕਰਦੇ। ਉਹ ਵੀ ਬੁਧਾਂ ਦੇ ਨਾਮ ਹਰ ਰੋਜ਼ ਉਚਾਰਦੇ ਹਨ। ਉਹ ਸੂਤਰ ਉਚਾਰਦੇ ਹਨ। ਅਤੇ ਉਹ ਆਪਣੇ ਸ਼ਰਧਾਲੂਆਂ ਦੀ ਦੇਖ ਭਾਲ ਕਰਦੇ ਹਨ। ਜਦੋਂ ਸ਼ਰਧਾਲੂ ਬਿਮਾਰ ਹੁੰਦੇ, ਉਹ ਉਨਾਂ ਕੋਲ ਆਉਂਦੇ ਹਨ। ਜਦੋਂ ਉਨਾਂ ਕੋਲ ਸਮਸਿਆ ਹੋਵੇ, ਉਹ ਉਨਾਂ ਕੋਲ ਆਉਂਦੇ ਹਨ, ਆਦਿ। ਸੋ, ਉਹ ਵੀ ਕੰਮ ਕਰ ਰਹੇ ਹਨ, ਅਤੇ ਉਹ ਮੰਦਰ ਨੂੰ ਸਾਫ ਰਖਦੇ ਹਨ ਸ਼ਰਧਾਲੂਆਂ ਦੇ ਆਉਣ ਲਈ ਮੈਡੀਟੇਸ਼ਨ ਕਰਨ ਲਈ ਅਤੇ ਰੀਟਰੀਟ ਲਈ ਅਤੇ ਪਨਾਹ ਲੈਣ ਲਈ ਜਦੋਂ ਉਨਾਂ ਕੋਲ ਵਿਹਲਾ ਸਮਾਂ ਹੁੰਦਾ ਜਾਂ ਜਦੋਂ ਉਹ ਮੁਸੀਬਤ ਵਿਚ ਹੁੰਦੇ, ਇਕ ਜਗਾ ਦੀ ਲੋੜ ਕੁਝ ਸਮੇਂ ਲਈ ਆਰਾਮ ਕਰਨ ਲਈ, ਕੁਝ ਦਿਨਾਂ ਲਈ। ਜਾਂ ਇਥੋਂ ਤਕ ਇਕ ਉਦਾਹਰਣਨ ਬਣਾਉਂਦੇ ਹਨ ਤਾਂਕਿ ਦੂਜੇ ਲੋਕ ਭਿਕਸ਼ੂ ਅਤੇ ਭਿਕਸ਼ਣੀਆਂ ਬਣ ਜਾਣਗੇ ਅਤੇ ਬੋਧੀ ਨੇਕ ਪਵਿਤਰ ਰਵਾਇਤ ਨੂੰ ਬਣਾਈ ਰਖਣਾ ਜਾਰੀ ਰਖਣਗੇ। ਉਹ ਵੀ ਆਪਣਾ ਕੰਮ ਕਰ ਰਹੇ ਹਨ। ਅਤੇ ਜਦੋਂ ਲੋਕ ਬਿਮਾਰ ਹੁੰਦੇ, ਉਹ ਆਉਂਦੇ ਅਤੇ ਉਨਾਂ ਲਈ ਪ੍ਰਾਰਥਨਾ ਕਰਦੇ ਹਨ, ਉੇਨਾਂ ਲਈ ਸੂਤਰ ਉਚਾਰਦੇ । ਅਤੇ ਜਦੋਂ ਉਹ ਮਰਦੇ ਹਨ, ਜਾਂ ਉਨਾਂ ਦੇ ਰਿਸ਼ਤੇਦਾਰ ਮਰਦੇਕ, ਉਹ ਆਉਂਦੇ ਅਤੇ ਉਨਾਂ ਲਈ ਪ੍ਰਾਰਥਨਾ ਕਰਦੇ ਹਨ।ਉਹ ਵੀ ਕੁਝ ਚੀਜ਼ ਕਰ ਰਹੇ ਹਨ, ਅਤੇ ਇਥੋਂ ਤਕ ਜੇਕਰ ਉਹ ਕੰਮ ਕਰ ਰਹੇ ਹਨ ਇਸ ਤਰਾਂ ਅਤੇ ਉਹ ਦਿਹਾੜੀ ਵਿਚ ਸਿਰਫ ਤਿੰਨ ਵਾਰ ਭੋਜਨ ਕਮਾਉਂਦੇ ਹਨ, ਜਾਂ ਦਿਹਾੜੀ ਵਿਚ ਦੋ ਵਾਰ ਆਪਣੇ ਸਰੀਰ ਤੇਕੁਝ ਚੋਗਿਆਂ ਨਾਲ, ਫਿਰ ਉਹ ਵੀ ਬਹੁਤਾ ਬੁਰਾ ਨਹੀਂ ਕਰ ਰਹੇ, ਕਿਉਂਕਿ ਮਨੁਖਾਂ ਨੂੰ ਹਮੇਸ਼ਾਂ ਕਿਸੇ ਦੀ ਲੋੜ ਹੈ ਸਹਾਰਾ ਲੈਣ ਲਈ, ਆਪਣੀਆਂ ਸਮਸਿਆਵਾਂ ਦਸਣ ਲਈ, ਅਤੇ ਉਨਾਂ ਦੀ ਆਪਣੇ ਲਈ ਪ੍ਰਾਰਥਨਾ ਕਰਨ ਲਈ ਮਦਦ ਕਰਨ ਲਈ ਉਨਾਂ ਦੇ ਮਰਨ ਤੋਂ ਪਹਿਲਾਂ ਜਾਂ ਜਦੋਂ ਉਹ ਬਿਮਾਰ ਹੁੰਦੇ ਜਾਂ ਜਦੋਂ ਉਨਾਂ ਦੇ ਰਿਸ਼ਤੇਦਾਰ ਅਤੇ ਅਜ਼ੀਜ਼ ਮਰਦੇ ਹਨ। ਉਨਾਂ ਨੂੰ ਇਹ ਸਭ ਆਰਾਮ ਦੀ ਲੋੜ ਹੈ। ਅਤੇ ਉਨਾਂ ਨੂੰ ਵੀ ਯਾਦ ਦਿਲਾਉਣ ਦੀ ਲੋੜ ਹੈ ਕਿ ਉਨਾਂ ਨੂੰ ਚੰਗਾ ਕਰਨਾ ਚਾਹੀਦਾ ਹੈ - ਵੀਗਨ ਬਣਨਾ, ਚੰਗਾ ਕਰਨਾ ਅਤੇ ਹੋਰਨਾਂ ਦੀ ਮਦਦ ਕਰਨੀ। ਭਿਕਸ਼ੂ ਉਨਾਂ ਨੂੰ ਯਾਦ ਦਿਲਾਉਣਗੇ ਇਹ ਕਰਨ ਲਈ। ਸੋ, ਇਹ ਨਹੀਂ ਹੈ ਜਿਵੇਂ ਉਹ ਬਸ ਇਕ ਖਾਲੀ ਪੇਟ ਕਾਰਨ ਖਾ ਰਹੇ ਹਨ। ਉਹ ਵੀ ਸਮਾਜ ਦੀ ਮਦਦ ਕਰਨ ਲਈ ਮਨੋਵਿਗਿਆਨਕ ਤੌਰ ਤੇ ਅਤੇ ਮਾਨਸਿਕ ਤੌਰ ਤੇ ਵੀ ਕੁਝ ਚੀਜ ਕਰ ਰਹੇ ਹਨ । ਸੋ ਇਹ ਨਹੀਂ ਹੈ ਜਿਵੇਂ ਉਹ ਤੁਹਾਡੇ ਨਾਲੋਂ ਬਦਤਰ ਹਨ ਜਾਂ ਕੁਝ ਅਜਿਹਾ, ਪਰ ਕੁਝ ਲੋਕ ਜਿਹੜੇ ਗਹਿਰੇ ਤੌਰ ਤੇ ਨਹੀਂ ਇਸ ਤਰਾਂ ਸਮਝਦੇ, ਸੋਚਦੇ ਹਨ ਕਿ ਭਿਕਸ਼ੂ ਜਿਹੜੇ ਦਿਹਾੜੀ ਵਿਚ ਦੋ, ਤਿੰਨ ਵਾਰ ਖਾਂਦੇ ਹਨ ਅਤੇ ਥੋੜੇ ਜਿਹੇ ਮੋਟੇ ਬਣ ਜਾਂਦੇ ਹਨ, ਜਾਂ ਆਲੇ ਦੁਆਲੇ ਭੀਖ ਮੰਗਣ ਲਈ ਜਾਂਦੇ ਹਨ, ਫਿਰ ਉਹ ਮਾੜੇ ਭਿਕਸ਼ੂ ਹਨ। ਇਹ ਇਸ ਤਰਾਂ ਨਹੀਂ ਹੈ। ਨਹੀਂ, ਨਹੀਂ, ਨਹੀਂ। ਖਾਣਾ ਜਾਂ ਨਾ ਖਾਣਾ ਤੁਹਾਡੇ ਬੁਧਹੁਡ ਦਾ ਫੈਂਸਲਾ ਨਹੀਂ ਬਣਾਉਂਦਾ।ਅਤੇ ਸਭ ਤੋਂ ਬਦਤਰ ਇਹ ਹੈ ਜੇਕਰ ਲੋਕ ਤੁਹਾਡੀ ਸ਼ਲਾਘਾ ਅਸਮਾਨ ਤਕ ਕਰਦੇ ਹਨ ਜਦੋਂ ਤੁਸੀਂ ਇਸ ਦੇ ਲਾਇਕ ਨਹੀਂ ਹੋ, ਫਿਰ ਤੁਹਾਡੇ ਗੁਣ ਸਭ ਖਤਮ, ਖਤਮ, ਖਤਮ ਹੋ ਜਾਣਗੇ। ਅਤੇ ਜਾਂ ਤਾਂ ਤੁਸੀਂ ਭਿਕਸ਼ੂਵਾਦ ਨੂੰ ਜ਼ਲਦੀ ਹੀ ਛਡ ਦੇਵੋਂਗੇ, ਇਕ ਔਰਤ ਜਾਂ ਆਦਮੀ ਦੁਆਰਾ ਲੁਭਾਏ ਜਾਵੋਂਗੇ, ਜਾਂ ਇਤਨੇ ਬਿਮਾਰ ਹੋ ਜਾਵੋਂਗੇ, ਜਾਂ ਕੋਈ ਹੋਰ ਚੀਜ਼ ਤੁਹਾਡੇ ਨਾਲ ਵਾਪਰੇਗੀ। ਜੇਕਰ ਤੁਸੀਂ ਇਕ ਮਾਇਆ ਦਾ ਰਿਸ਼ਤੇਦਾਰ ਹੋ, ਫਿਰ ਹੋ ਸਕਦਾ ਤੁਹਾਨੂੰ ਇਹਦੇ ਬਾਰੇ ਚਿੰਤਾ ਨਾ ਕਰਨੀ ਪਵੇ, ਕਿਉਂਕਿ ਤੁਸੀਂ ਇਹ ਬੁਧ ਲਈ ਜਾਂ ਲੋਕਾਂ ਲਈ ਨਹੀਂ ਕਰ ਰਹੇ। ਤੁਸੀਂ ਇਹ ਬੁਧ ਧਰਮ ਨੂੰ ਬਰਬਾਦ ਕਰਨ ਲਈ ਕਰ ਰਹੇ ਹੋ। ਇਹ ਵੀ ਵਾਪਰਿਆ ਹੈ, ਕਿਉਂਕਿ ਮਾਰਾ ਨੇ ਬੁਧ ਨੂੰ ਕਿਹਾ ਸੀ, ਅਤੇ ਬੁਧ ਨੂੰ ਰੋਆਇਆ, ਕਿ ਧਰਮ-ਅੰਤ ਦੇ ਯੁਗ ਵਿਚ, ਜਿਵੇਂ ਸਾਡੇ ਸਮੇਂ ਵਿਚ ਹੁਣ, ਉਹ ਆਵੇਗਾ ਅਤੇ ਇਥੋਂ ਤਕ ਬੁਧ ਦੇ ਕੌਲੇ ਵਿਚ ਟਟੀ ਕਰੇਗਾ, ਅਤੇ ਆਪਣੇ ਬਚਿਆਂ ਨੂੰ ਭਿਕਸ਼ੂ ਬਣਨ ਲਈ ਬਾਹਰ ਭੇਜਣ ਦੁਆਰਾ ਅਤੇ ਬੁਧ ਦੇ ਵਿਰੁਧ, ਅਸਲੀ ਬੁਧ ਧਰਮ ਦੇ ਵਿਰੁਧ ਪ੍ਰਚਾਰ ਕਰਨ ਦੁਆਰਾ, ਬੁਧ ਧਰਮ ਨੂੰ ਬਰਬਾਦ ਕਰ ਦੇਵੇਗਾ।ਸੋ, ਇਹ ਵਾਪਰ ਸਕਦਾ ਹੈ। ਮੁਖ ਨੁਕਤਾ ਇਹ ਹੈ ਕਿ ਤੁਹਾਨੂੰ ਭਿਕਸ਼ੂਆਂ ਅਤੇ ਭਿਕਸ਼ੂਆਂ ਵਿਚਕਾਰ, ਭਿਕਸ਼ਣੀਆਂ ਅਤੇ ਭਿਕਸ਼ਣੀਆਂ ਵਿਚਕਾਰ, ਵਖਰੇਵਾਂ ਕਰਨ ਦਾ ਕਾਰਨ ਨਹੀਂ ਬਣਨਾ ਚਾਹੀਦਾ ਜਿਵੇਂ ਕਿ ਤੁਸੀਂ ਉਨਾਂ ਨਾਲੋਂ ਬਿਹਤਰ ਹੋ। ਉਹ ਵੀ ਤੁਹਾਨੂੰ ਬਹੁਤ ਮਾੜੇ ਕਰਮ ਦੇਵੇਗਾ।ਬੁਧ ਦੇ ਸਮੇਂ ਵਿਚ, ਇਕ ਮੰਦਰ ਹੋਣਾ ਅਤੇ ਇਕੋ ਥਾਂ ਵਿਚ ਰਹਿਣਾ ਭੇਟਾਵਾਂ ਦੇ ਹੋਣ ਲਈ ਇਹ ਮੁਸ਼ਕਲ ਸੀ । ਪਰ ਅਜਕਲ, ਇਹ ਬਹੁਤ ਆਸਾਨ ਹੈ। ਤੁਹਾਡੇ ਕੋਲ ਇੰਟਰਨੈਟ ਹੈ, ਇਥੋਂ ਤਕ ਤੁਸੀਂ ਔਨਲਾਇਨ ਪ੍ਰਚਾਰ ਕਰ ਸਕਦੇ ਹੋ। ਅਤੇ ਤੁਹਾਡੇ ਲਈ ਇਕ ਮੰਦਰ ਵਿਚ ਰਹਿਣਾ ਵਧੇਰੇ ਸੁਰਖਿਅਤ ਹੈ। ਤੁਹਾਨੂੰ ਆਪਣੇ ਸਰੀਰ ਦੀ ਦੇਖਭਾਲ ਕਰਨੀ ਜ਼ਰੂਰੀ ਹੈ ਕਿਉਂਕਿ ਇਹ ਬੁਧ ਦਾ ਇਕ ਮੰਦਰ ਹੈ। ਕਿਉਂਕਿ ਬੁਧ, ਕੁਦਰਤ ਸੁਭਾਅ ਤੁਹਾਡੇ ਅੰਦਰ ਹੈ। ਪ੍ਰਮਾਤਮਾ ਤੁਹਾਡੇ ਅੰਦਰ ਵਸਦਾ ਹੈ - ਇਸਾਈ ਧਰਮ ਦੇ ਅਨੁਸਾਰ। ਪ੍ਰਮਾਤਮਾ, ਬੁਧ ਸੁਭਾਅ - ਇਕੋ ਸਮਾਨ ਹੈ। ਜੇਕਰ ਤੁਸੀਂ ਚੰਗੀ ਤਰਾਂ ਗਿਆਨਵਾਨ ਹੋਵੋਂ, ਤੁਸੀਂ ਇਹ ਸਪਸ਼ਟ ਤੌਰ ਤੇ ਸਮਝ ਲਵੋਂਗੇ, ਉਵੇਂ ਜੇਕਰ ਤੁਸੀਂ ਆਪਣੇ ਸਾਹਮਣੇ ਸੂਰਜ ਨੂੰ ਦੇਖਦੇ ਹੋ।ਜੇਕਰ ਤੁਸੀਂ ਗਿਆਨਵਾਨ ਨਹੀਂ ਹੋ, ਖੈਰ, ਫਿਰ ਤੁਸੀਂ ਅਜ਼ੇ ਵੀ ਸੋਚਦੇ ਹੋ ਬੁਧ ਧਰਮ ਇਸਾਈ ਧਰਮ ਨਾਲੋਂ ਬਿਹਤਰ ਹੈ। ਅਤੇ ਲੋਕ ਅਜ਼ੇ ਵੀ ਈਸਾ ਅਤੇ ਬੁਧ ਦੀ ਬਦਨਾਮੀ ਕਰਦੇ ਹਨ, ਕਿਉਂਕਿ ਉਹ ਉਨਾਂ ਦਾ ਧਰਮ ਨਹੀਂ ਹੈ। ਪਰ ਇਹ ਹੈ ਕਿਉਂਕਿ ਉਹ ਅਗਿਆਨੀ, ਅਣਜਾਣ ਹਨ। ਪਰ ਤੁਸੀਂ ਭਿਕਸ਼ੂ, ਅਤੇ ਭਿਕਸ਼ਣੀਆਂ, ਅਤੇ ਪਾਦਰੀ; ਤੁਹਾਡੇ ਕੋਲ ਘਟੋ ਘਟ ਕੁਝ ਗਿਆਨ ਹੋਣਾ ਚਾਹੀਦਾ ਹੈ, ਸ਼ਾਇਦ ਘਟ ਗਿਆਨ। ਪਰ ਇਹ ਤੁਹਾਡੀ ਪੂੰਜੀ ਹੈ। ਤੁਹਾਨੂੰ ਇਸ ਵਿਚ ਨਿਵੇਸ਼ ਕਰਨਾ ਜ਼ਾਰੀ ਰਖਣਾ ਜ਼ਰੂਰੀ ਹੇ, ਆਪਣੇ ਸਮੇਂ ਨਾਲ, ਆਪਣੀ ਸੰਜੀਦਗੀ, ਇਮਾਨਦਾਰੀ ਨਾਲ, ਆਪਣੀ ਸ਼ੁਧ ਸ਼ਰਧਾ ਨਾਲ। ਫਿਰ ਤੁਸੀਂ ਸਾਰਾ ਸਮਾਂ ਹੋਰ ਅਤੇ ਹੋਰ ਗਿਆਨਵਾਨ ਬਣ ਜਾਵੋਂਗੇ। ਬੁਧ ਦੀ ਉਸਤਿਤ ਜੋ ਤੁਹਾਡੀ ਮਦਦ ਕਰਦਾ ਹੈ। ਪ੍ਰਮਾਤਮਾ ਦੀ ਉਸਤਿਤ ਜੋ ਤੁਹਾਡੀ ਪਰਵਰਿਸ਼ ਕਰਦਾ, ਤੁਹਾਡਾ ਸਮਰਥਨ ਕਰਦਾ ਅਤੇ ਤੁਹਾਡੀ ਮਦਦ ਕਰਦਾ ਹੈ।ਇਥੋਂ ਤਕ ਭਿਕਸ਼ੂਆਂ ਕੋਲ ਆਪਣੀ ਆਵਦੀ ਕਿਸਮਤ ਹੈ, ਜਿਵੇਂ ਕੀ ਉਨਾਂ ਨੂੰ ਕਰਨਾ ਚਾਹੀਦਾ ਹੈ। ਸੋ ਇਸੇ ਕਰਕੇ ਕੁਝ ਭਿਕਸ਼ੂ ਇਕ ਅਸਲੀ ਭਿਕਸ਼ੂ ਨਹੀਂ ਬਣ ਸਕਦੇ, ਜਾਂ ਉਹ ਥੋੜੇ ਸਮੇਂ ਤੋਂ ਬਾਅਦ ਰੁਕ ਜਾਣਗੇ, ਕਿਉਂਕਿ ਇਹ ਉਨਾਂ ਦੀ ਕਿਸਮਤ ਨਹੀਂ ਹੈ, ਭਾਵੇਂ ਉਹ ਸਚਮੁਚ ਇਕ ਭਿਕਸ਼ੂ ਬਣਨਾ ਚਾਹੁੰਦੇ ਹਨ। ਥਾਏਲੈਂਡ ਵਿਚ, ਉਨਾਂ ਕੋਲ ਅਸਥਾਈ ਭਿਕਸ਼ੂ ਹਨ। ਇਹ ਵੀ ਬਹੁਤ ਢੁਕਵਾਂ ਹੈ, ਇਹਦੇ ਲਈ ਬਹੁਤ ਵਧੀਆ ਹੈ। ਕੁਝ ਲੋਕ ਇਕ ਹਫਤੇ ਲਈ ਇਕ ਭਿਕਸ਼ੂ ਬਣਨਾ ਚਾਹੁੰਦੇ ਹਨ ਆਪਣੇ ਪ੍ਰੀਵਾਰ ਦੇ ਮੈਂਬਰਾਂ ਦੀ ਕੁਝ ਗੁਣ ਲਈ, ਜਾਂ ਇਕ ਮਹੀਨੇ ਲਈ ਇਕ ਭਿਕਸ਼ੂ ਬਣਨਾ ਚਾਹੁੰਦੇ, ਦੋ ਮਹੀਨਿਆਂ, ਤਿੰਨ ਮਹੀਨਿਆਂ, ਜਾਂ ਇਕ ਸਾਲ ਲਈ, ਆਦਿ। ਫਿਰ ਤੁਹਾਨੂੰ ਆਪਣੀ ਸਾਰੀ ਜਿੰਦਗੀ ਲਈ ਇਕ ਭਿਕਸ਼ੂ ਹੋਣ ਦੀ ਲੋੜ ਨਹੀਂ ਹੈ। ਲੋਕ ਇਹ ਥਾਏਲੈਂਡ ਵਿਚ ਕਰਦੇ ਹਨ, ਉਨਾਂ ਵਿਚੋਂ ਬਹੁਤੇ ਇਹ ਕਰਦੇ ਹਨ। ਅਤੇ ਹੁਣ, ਜੇਕਰ ਤੁਸੀਂ ਭੀਖ ਮੰਗਣ ਦਾ ਮਾਰਗ ਚੁਣਦੇ ਹੋ ਜਿਉਂ ਤੁਸੀਂ ਤੁਰ ਰਹੇ ਹੋ, ਇਹ ਇਕ ਵਖਰੇ ਕਿਸਮ ਦਾ ਭਿਕਸ਼ੂ ਹੈ - ਉਹ ਇਸ ਨੂੰ "ਹੀਨਾਯਾਨਾ" ਆਖਦੇ ਹਨ, ਜਾਂ ਉਹ ਇਸ ਨੂੰ "ਸ਼ੁਰੂਆਤੀ ਬੋਧੀ" ਭਿਕਸ਼ੂ ਸ਼ੈਲੀ ਆਖਦੇ ਹਨ।ਪਰ ਜਿਵੇਂ ਮੈਂ ਪਹਿਲਾਂ ਕਿਹਾ ਸੀ, ਮੈਂ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ। ਮੈਂ ਬਸ ਕਹਿ ਰਹੀ ਹਾਂ ਜੋ ਮੈਂ ਜਾਣਦੀ ਹਾਂ। ਜੋ ਮੈਂ ਜਾਣਦੀ ਹਾਂ ਸ਼ਾਇਦ ਉਵੇਂ ਨਾ ਹੋਵੇ ਜੋ ਤੁਸੀਂ ਸੋਚਦੇ ਤੁਸੀਂ ਜਾਣਦੇ ਹੋ, ਜਾਂ ਜੋ ਤੁਸੀਂ ਸੋਚਦੇ ਹੋ ਸਹੀ ਹੈ। ਪਰ ਮੈਂ ਬਸ ਤੁਹਾਨੂੰ ਸਚ ਦਸਦੀ ਹਾਂ, ਹੋਰ ਕੁਝ ਨਹੀਂ। ਇਹ ਤੁਹਾਡੇ ਤੇ ਨਿਰਭਰ ਹੈ। ਮੈਂ ਵੀ ਅਕਸਰ ਭਿਕਸ਼ੂਆਂ ਨੂੰ ਭੇਟਾਵਾਂ ਦਿੰਦੀ ਹਾਂ। ਮੈਂ ਜਾਨਵਰ-ਲੋਕਾਂ ਦਾ ਮਾਸ ਖਾਣ ਵਾਲੇ ਭਿਕਸ਼ੂ, ਪਾਦਰੀ ਜਾਂ ਗੈਰ-ਮਾਸ ਖਾਣ ਵਾਲੇ ਪਾਦਰੀ ਜਾਂ ਭਿਕਸ਼ੂ ਵਿਚਕਾਰ ਪਖ-ਪਾਤ ਨਹੀਂ ਕਰਦੀ। ਪਰ ਤੁਹਾਡੇ ਲਈ, ਤੁਹਾਡੇ ਖੁਦ ਲਈ, ਜੇਕਰ ਤੁਸੀਂ ਬਾਹਰ ਭੀਖ ਮੰਗਣ ਲਈ ਜਾਂਦੇ ਹੋ, ਤੁਹਾਨੂੰ ਚਾਹੀਦਾ ਹੈ... ਜੇਕਰ ਤੁਸੀਂ ਆਪਣੇ ਸ਼ਹਿਰ ਦੇ ਲਾਗੇ ਰਹਿੰਦੇ ਹੋ, ਜਾਂ ਆਪਣੇ ਪਿੰਡ ਦੇ ਲਾਗੇ, ਫਿਰ ਲੋਕ ਪਹਿਲੇ ਹੀ ਜਾਣਦੇ ਹਨ ਕਿਸ ਸਮੇਂ ਤੁਸੀਂ ਬਾਹਰ ਆਉਂਦੇ ਹੋ, ਕਿਸ ਸਮੇਂ ਤੁਸੀਂ ਜਾਂਦੇ ਹੋ ਆਪਣੇ ਕਟੋਰੇ ਨਾਲ ਭੀਖ ਲਈ ਜਾਂਦੇ ਹੋ। ਫਿਰ ਉਹ ਸੜਕ ਦੀ ਕਤਾਰ ਬਣਾਉਣਗੇ ਅਤੇ ਇਹ ਤੁਹਾਨੂੰ ਦੇਣਗੇ। ਹਰ ਇਕ ਵਖਰਾ ਦਿੰਦਾ ਹੈ। ਅਤੇ ਫਿਰ ਤੁਸੀਂ ਘਰ ਨੂੰ ਜਾ ਕੇ ਅਤੇ ਹੋ ਸਕਦਾ ਇਕਠੇ ਖਾਂਦੇ ਹੋ ਜਾਂ ਬਸ ਖਾਂਦੇ ਹੋ ਜੋ ਵੀ ਤੁਹਾਡੇ ਕਟੋਰੇ ਵਿਚ ਹੈ, ਇਹ ਨਿਰਭਰ ਕਰਦਾ ਹੈ। ਸ਼ਾਇਦ ਇਹ ਰਵਾਇਤ ਤੇ ਨਿਰਭਰ ਕਰਦਾ ਹੈ, ਪਰ ਜਿਆਦਾਤਰ ਖਾਂਦੇ ਜੋ ਵੀ ਤੁਹਾਡੇ ਆਪਣੇ ਕਟੋਰੇ ਵਿਚ ਦਿਤਾ ਗਿਆ, ਬਸ ਇਹੀ। ਹੁਣ, ਜੇਕਰ ਤੁਸੀਂ ਪਹਿਲੇ ਹੀ ਲੋਕਾਂ ਨੂੰ ਚੰਗੀ ਤਰਾਂ ਜਾਣਦੇ ਹੋ, ਤੁਸੀਂ ਉਨਾਂ ਨੂੰ ਕਹਿ ਸਕਦੇ ਹੋ, "ਕ੍ਰਿਪਾ ਕਰਕੇ ਸਿਰਫ ਵੀਗਨ ਦੇਵੋ।" ਕਿਉਂਕਿ ਇਕ ਭਿਕਸ਼ੂ ਦੇ ਨਾਤੇ, ਤੁਹਾਡੇ ਕੋਲ ਦਇਆ ਹੈ। ਇਸੇ ਕਰਕੇ ਤੁਸੀਂ ਇਕ ਭਿਕਸ਼ੂ ਬਣਨਾ ਚਾਹੁੰਦੇ ਹੋ।Photo Caption: ਇਕਜੁਟਤਾ ਜੀਵਨ ਨੂੰ ਬਹੁਤ ਹੀ ਸੁੰਦਰ ਬਣਾਉਂਦਾ ਹੈ