ਵਿਸਤਾਰ
ਡਾਓਨਲੋਡ Docx
ਹੋਰ ਪੜੋ
ਯਕੀਨਨ, ਸਰੀਰ ਅਜ਼ੇ ਵੀ ਜੁੜਿਆ ਹੋਇਆ ਹੈ ਆਤਮਾਂ ਦੇ ਨਾਲ। ਨਹੀਂ ਤਾਂ, ਤੁਸੀਂ ਮਰ ਜਾਵੋਂਗੇ। ਇਕ ਡੋਰੀ ਹੈ ਜਿਹੜੀ ਸਾਡੀ ਆਤਮਾਂ ਦੇ ਨਾਲ ਜੁੜੀ ਹੋਈ ਹੈ ਭਾਵੇਂ ਕਿਹੜੇ ਵੀ ਪਧਰ ਉਤੇ ਤੁਸੀਂ ਜਾਂਦੇ ਹੋਂ। ਅਤੇ ਜਦੋਂ ਤੁਸੀਂ ਮਰ ਜਾਂਦੇ ਹੋਂ, ਫਿਰ ਇਹ ਕਟੀ ਜਾਂਦੀ ਹੈ। ਪ੍ਰੰਤੂ ਤੁਹਾਡੇ ਮਰਨ ਤੋਂ ਪਹਿਲੇ, ਤੁਸੀਂ ਇਸ ਦੇ ਨਾਲ ਜੁੜੇ ਹੋਏ ਹੋਂ। ਠੀਕ ਹੈ? ਸੋ, ਜਦੋਂ ਤੁਸੀਂ ਇਥੇ ਮੌਜ਼ੂਦ ਹੋਂ, ਮਿਸਾਲ ਵਜੋਂ, ਸਤਿਗੁਰੂ ਦੀ ਹਾਜ਼ਰੀ ਵਿਚ, ਤੁਹਾਡਾ ਸਰੀਰ ਵੀ ਇਸ ਨੂੰ ਲੀਨ ਕਰਦਾ ਹੈ। ਸਰੀਰ ਦੀ ਨੇੜਤਾ ਦੇ ਰਾਹੀਂ, ਅਤੇ ਫਿਰ ਇਹ ਆਤਮਾਂ ਨੂੰ ਭੋਜ਼ਨ ਦਿੰਦੀ ਹੈ। ਠੀਕ ਹੈ? ਅਤੇ ਯਕੀਨਨ, ਮਿਸਾਲ ਵਜੋਂ, ਆਮ ਸਾਧਾਰਨ ਲੋਕੀਂ, ਜਦੋਂ ਤੁਸੀਂ ਸੋਂਦੇ ਹੋਂ, ਆਤਮਾਂ ਵੀ ਛਡਕੇ ਇਕ ਆਰਾਮ ਲਈ ਜਾਂਦੀ ਹੈ। ਕਿਉਂਕਿ ਸਰੀਰ ਸਭ ਕਿਸਮ ਦੀਆਂ ਚੀਜ਼ਾਂ ਕਰਦਾ ਹੈ। ਕਦੇ ਕਦਾਂਈ ਇਹ ਬਹੁਤ ਹੀ ਥਕਾਊ ਹੈ ਆਤਮਾਂ ਨੂੰ ਚਲਣਾ। ਸੋ, ਇਸ ਤਰਾਂ, ਜੇ ਅਸੀ ਗਲਤ ਚੀਜ਼ਾਂ ਕਰਦੇ ਹਾਂ, ਹੋਰਨਾਂ ਲੋਕਾਂ ਨੂੰ ਚੋਟ ਪਹੁੰਚਾਉਂਦੇ ਹਾਂ, ਮਿਸਾਲ ਵਜੋਂ, ਫਿਰ ਕਿਉਂਕਿ ਅਸੀਂ ਇਕ ਹਾਂ, ਸੋ ਜੇ ਉਹ ਆਤਮਾਂ ਚੋਟ, ਦੁਖ ਮ੍ਹਹਿਸੂਸ ਕਰਦੀ ਹੈ, ਫਿਰ ਇਹ ਆਤਮਾਂ ਉਤੇ ਵੀ ਪ੍ਰਭਾਵ ਪੈਂਦਾ ਹੈ। ਅਤੇ ਫਿਰ ਇਵਜ਼ਾਨੇ ਦੇ ਕਾਨੂੰਨ ਦੇ ਮੁਤਾਬਕ, ਤੁਹਾਨੂੰ ਕੁਝ ਦੇਣਾ ਪਵੇਗਾ ਉਸ ਦੁਖੀ ਪ੍ਰਭਾਵਿਤ ਆਤਮਾਂ ਨੂੰ। ਸੋ ਜੇਕਰ ਤੁਸੀਂ ਕਿਸੇ ਵਿਆਕਤੀ ਉਤੋਂ ਦੀ ਦੌੜਦੇ ਹੋਂ ਗਲਤੀ ਦੇ ਨਾਲ, ਫਿਰ ਤੁਹਾਨੂੰ ਉਸਨੂੰ ਅਦਾ ਕਰਨਾ ਪਵੇਗਾ ਮੁੜ ਰਾਜ਼ੀ ਹੋਣ ਲਈਂ। ਸਰੀਰਕ ਤੌਰ ਤੇ ਇਹ ਇੰਝ ਹੈ ਅਤੇ ਅਧਿਆਤਮਿਕ ਤੌਰ ਤੇ ਵੀ ਸਮਾਨ ਹੈ। ਸੋ ਇਸੇ ਕਰਕੇ ਜੋ ਵੀ ਅਸੀਂ ਇਸ ਸੰਸਾਰ ਵਿਚ ਵਰਤੋਂ ਕਰਦੇ ਹਾਂ, ਭਾਵੇਂ ਇਹ ਭੌਤਿਕ ਵਰਤੋਂ ਹੀ ਹੈ, ਜਿਵੇਂ ਅਸੀਂ ਕੁਝ ਚੀਜ਼ ਖਾਂਦੇ ਹਾਂ, ਜਾਂ ਅਸੀਂ ਕੁਝ ਚੀਜ਼ ਲੈਂਦੇ ਹਾਂ, ਸਾਨੂੰ ਹਮੇਸ਼ਾਂ ਸਾਡੇ ਗੁਣ ਸਾਂਝੇ ਕਰਨੇ ਪੈਂਦੇ ਹਨ। ਇਸੇ ਕਰਕੇ ਜੇਕਰ ਅਸੀਂ ਬਹੁਤ ਹੀ ਇਕਠਾ ਕਰਦੇ ਹਾਂ, ਜਾਂ ਅਸੀਂ ਬਹੁਤ ਖਾਂਦੇ ਹਾਂ, ਕੋਈ ਵੀ ਸਾਨੂੰ ਕੁਝ ਨਹੀਂ ਕਹਿੰਦਾ, ਪਰੰਤੂ ਸਾਨੂੰ ਇਹ ਅਦਾ ਕਰਨਾ ਪੈਂਦਾ ਹੈ ਅਧਿਆਤਮਿਕ ਤੌਰ ਤੇ। ਸੋ, ਇਸ ਦਾ ਇਹ ਭਾਵ ਨਹੀਂ ਕਿ ਜ਼ਿਤਨਾ ਜ਼ਿਆਦਾ ਤੁਸੀਂ ਖਾਂਦੇ ਹੋਂ, ਇਹ ਬਿਹਤਰ ਹੈ ਤੁਹਾਡੇ ਲਈਂ। ਇਹ ਇੰਝ ਨਹੀਂ ਹੈ, ਬਸ ਕਿਉਂਕਿ ਇਹ ਮੁਫਤ ਹੈ ਜਾਂ ਕਿਉਂਕਿ ਤੁਸੀਂ ਅਮੀਰ ਹੋਂ। ਤੁਹਾਨੂੰ ਫਿਰ ਵੀ ਇਹ ਅਦਾ ਕਰਨਾ ਪਵੇਗਾ ਭਾਵੇਂ ਇਹ ਤੁਹਾਡੇ ਪੈਸੇ ਹਨ। ਤੁਸੀਂ ਕਿਵੇਂ ਵੀ ਇਹ ਰੂਹਾਨੀ ਤੌਰ ਤੇ ਅਦਾ ਕਰੋਂਗੇ। ਕੁਝ ਰੂਹਾਨੀ ਗੁਣਾਂ ਦੇ ਅੰਕ ਉਸ ਜੀਵ ਪ੍ਰਤੀ ਜਾਣਗੇ ਉਸ ਦੇ ਵਿਕਾਸ ਲਈਂ। ਇਹ ਹੈ ਜਿਸ ਢੰਗ ਨਾਲ ਜੀਵ ਵਿਕਸਤ ਹੁੰਦੇ ਹਨ। ਦੇਖਿਆ? ਇਹ ਬਿਹਤਰ ਹੈ ਕਿ ਅਸੀਂ ਅਭਿਆਸ ਕਰੀਏ ਬਹੁਤ ਸਾਰਾ ਫਿਰ ਸਾਡੇ ਪਾਸ ਬਹੁਤ ਸਾਰੇ ਰੂਹਾਨੀ ਗੁਣ ਹੋਣਗੇ ਕਿਵੇਂ ਵੀ। ਸੋ ਭਾਵੇਂ ਜੇ ਅਸੀਂ ਕੁਝ ਭੋਜ਼ਨ ਤੇ ਖਰਚ ਕਰਦੇ ਹਾਂ ਜਾਂ ਕੋਈ ਹੋਰ ਚੀਜ਼ ਉਤੇ ਜਾਂ ਅਚਨਚੇਤ ਹੋਰਨਾਂ ਨੂੰ ਚੋਟ ਪਹੁੰਚਾਉਂਦੇ ਹਾਂ ਸਾਡੇ ਪਾਸ ਅਜ਼ੇ ਵੀ ਕਾਫੀ ਹੋਣਗੇ ਆਪਣੇ ਆਪ ਨੂੰ ਢਕਣ ਲਈਂ। ਮਿਸਾਲ ਵਜੋਂ, ਜਦੋਂ ਤੁਹਾਡਾ ਇਕ ਹਾਦਸਾ ਹੁੰਦਾ ਹੈ, ਆਤਮਾਂ ਬਸ ਸਰੀਰ ਨੂੰ ਛਡਕੇ ਚਲੀ ਜਾਂਦੀ ਹੈ। ਸੋ, ਜੇਕਰ ਤੁਸੀਂ ਪੀੜ ਜਾਂ ਕੁਝ ਚੀਜ਼ ਮ੍ਹਹਿਸੂਸ ਕਰਦੇ ਹੋਂ, ਇਹ ਬਸ ਕੇਵਲ ਮਨ ਹੈ ਅਤੇ ਸਰੀਰਕ ਪ੍ਰਤੀਕ੍ਰਿਆ ਤੰਤੂਆਂ ਦੀ। ਆਤਮਾਂ ਛਡ ਕੇ ਚਲੀ ਗਈ ਹੈ। ਸੋ, ਤਕਰੀਬਨ, ਲੋਕੀਂ ਪੀੜਾ ਨਹੀਂ ਮ੍ਹਹਿਸੂਸ ਕਰਦੇ। ਜ਼ਿਆਦਾਤਰ ਜਦੋਂ ਲੋਕੀਂ ਬਹੁਤੇ, ਬਹੁਤੇ ਮਾੜੇ ਕੰਮ ਨਾ ਕਰਦੇ ਹੋਣ, ਫਿਰ ਜਦੋਂ ਉਹ ਮਰਦੇ ਹਨ, ਉਹ ਪੀੜ ਨਹੀਂ ਮ੍ਹਹਿਸੂਸ ਕਰਦੇ। ਜਾਂ ਜਦੋਂ ਉਨਾਂ ਦਾ ਇਕ ਹਾਦਸਾ ਹੁੰਦਾ ਹੈ, ਉਨਾਂ ਨੂੰ ਜ਼ਿਆਦਾ ਪੀੜ ਨਹੀਂ ਮ੍ਹਹਿਸੂਸ ਹੁੰਦੀ ਕਿਉਂਕਿ ਆਤਮਾਂ ਛਡਕੇ ਚਲੀ ਗਈ ਅਤੇ ਕੋਸ਼ਿਸ਼ ਕਰਦੀ ਹੈ ਸਰੀਰ ਦੇ ਦੁਖ ਨੂੰ ਘਟ ਕਰਨ ਦੀ। ਸੋ, ਜਦੋਂ ਅਸੀਂ ਕੁਝ ਚੀਜ਼ ਕਰਦੇ ਹਾਂ ਜੋ ਬਹੁਤ ਹੀ ਭਾਰੇ ਬੋਝ ਵਾਲੀ ਹੋਵੇ, ਉਦੋਂ ਵੀ ਆਤਮਾਂ ਛਡਕੇ ਚਲੀ ਜਾਂਦੀ ਹੈ। ਜਾਂ ਜਦੋਂ ਇਹ ਬਹੁਤ ਹੀ ਦਰਦ ਵਾਲੀ ਹੋਵੇ, ਫਿਰ ਤੁਸੀਂ ਬੇਹੋਸ਼ ਹੋ ਜਾਂਦੇ ਹੋਂ। ਕਿਉਂਕਿ ਆਤਮਾਂ ਬਸ ਛਡਕੇ ਚਲੀ ਜਾਂਦੀ । ਆਤਮਾਂ ਨਹੀਂ ਚਾਹੁੰਦੀ ਇਕ ਅਜਿਹੇ ਤੰਗ ਥਾ ਵਿਚ ਰਹਿਣਾ ਅਤੇ ਦਰਦਨਾਕ ਸਰੀਰ ਵਿਚ, ਦਰਦਨਾਕ ਔਜ਼ਾਰ ਵਿਚ। ਸੋ ਆਤਮਾਂ ਆਜ਼ਾਦ ਹੈ, ਪ੍ਰੰਤੂ ਸਾਨੂੰ ਅਜ਼ੇ ਵੀ ਇਕ ਚੰਗਾ ਸੰਪਰਕ ਰਖਣਾ ਜ਼ਰੂਰੀ ਹੈ। ਭੌਤਿਕ ਸਰੀਰ ਵਿਚ, ਸਾਨੂੰ ਸਵਰਗ ਨਾਲ ਵਧੇਰੇ ਸੰਪਰਕ ਕਰਨਾ ਜ਼ਰੂਰੀ ਹੈ। ਤਾਂਕਿ ਸਾਡੀ ਆਤਮਾਂ ਖੁਸ਼ੀ ਮ੍ਹਹਿਸੂਸ ਕਰੇ ਅਤੇ ਉਚਾ ਜਾ ਸਕੇ। ਅਤੇ ਫਿਰ ਜਦੋਂ ਆਤਮਾਂ ਉਚੀ ਹੋਵੇਗੀ, ਆਤਮਾਂ ਰੂਹਾਨੀ ਪੋਸ਼ਣ ਵੀ ਲੈ ਸਕਦੀ ਹੈ ਉਥੇ, ਨਾਲੇ। ਕੇਵਲ ਸਰੀਰ ਦੇ ਸੰਪਰਕ ਰਾਹੀਂ ਹੀ ਨਹੀਂ, ਪ੍ਰੰਤੂ ਆਤਮਾਂ ਦਾ ਉਥੇ ਉਪਰ ਈਸ਼ਵਰੀ ਸੰਪਰਕ ਦੇ ਰਾਹੀਂ। ਸਰੀਰ ਕੇਵਲ ਕਰਮਾਂ (ਪ੍ਰਤਿਫਲ) ਦੇ ਲੈਣ-ਦੇਣ ਲਈ ਹੀ ਹੈ, ਅਤੇ ਨਾਲੇ ਅਧਿਆਤਮਿਕ ਆਸ਼ੀਰਵਾਦ ਦੇ ਲੈਣ-ਦੇਣ ਲਈਂ। ਸੋ ਭਾਵੇਂ ਜੇ ਤੁਸੀਂ ਜ਼ਿਆਦਾ ਉਚਾ ਨਹੀਂ ਮ੍ਹਹਿਸੂਸ ਕਰਦੇ ਰੁਹਾਨੀ ਤਲ ਤੇ, ਪਰ ਜੇ ਤੁਹਾਡਾ ਸਰੀਰ ਆਸ਼ੀਰਵਾਦ ਦੇ ਸੋਮੇਂ ਦੇ ਨਜ਼ਦੀਕ ਹੋਵੇ, ਫਿਰ ਸਰੀਰ ਵੀ ਬਹੁਤ ਵਧੀਆ ਮ੍ਹਹਿਸੂਸ ਕਰਦਾ ਹੈ। ਮਨ ਵੀ ਵ੍ਹਧੀਆ, ਆਰਾਮਦਾਇਕ, ਮ੍ਹਹਿਸੂਸ ਕਰਦਾ, ਅਤੇ ਉਸ ਸਥਿਤੀ ਵਿਚ ਰਾਜ਼ੀ ਵੀ ਹੋ ਜਾਂਦਾ ਹੈ।