ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਨੁਖੀ ਸਰੀਰ ਦੀ ਅਨਮੋਲਤਾ, ਅਠ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮਨੁਖਾਂ ਦੀ ਸਥਿਤੀ ਨੂੰ ਜਾਣਦੇ ਹੋਏ, ਭੌਤਿਕ ਪਧਰ ਤੇ ਦੁਖਾਂ ਦੇ ਸਮੁੰਦਰ ਵਿਚ ਇਤਨੀ ਸੰਘਰਸ਼ ਕਰਦੇ ਦੇਖਦੇ ਹੋਏ, ਉਹ ਥਲੇ ਆਉਦੇ ਹਨ; ਸਾਨੂੰ ਸਿਖਾਉਣ ਲਈ ਪ੍ਰਮਾਤਮਾ ਉਨਾਂ ਨੂੰ ਥਲੇ ਭੇਜਦੇ ਹਨ, ਸਾਨੂੰ ਦੁਬਾਰਾ ਘਰ ਜਾਣ ਦਾ ਰਾਹ ਦਿਖਾਉਣ ਲਈ, ਸਾਨੂੰ ਦਿਖਾਉਣ ਲਈ ਘਟੋ ਘਟ ਸਾਡਾ ਸਵਰਗੀ ਸ਼ਕਤੀ ਨਾਲ ਸੰਪਰਕ ਤਾਂਕਿ ਘਰ ਨੂੰ ਵਾਪਸ ਜਾ ਸਕੀਏ, ਜਾਂ ਬੁਧ ਦੀ ਜ਼ਮੀਨ ਨੂੰ ਜਾ ਸਕੀਏ - ਜਿਥੇ ਵੀ ਅਸੀਂ ਜਾਣਾ ਚਾਹੁੰਦੇ ਹੋ। "ਘਰ ਨੂੰ ਵਾਪਸ ਜਾਣਾ" ਇਸ ਦਾ ਭਾਵ ਬੁਧ ਦੀ ਧਰਤੀ ਵੀ ਹੈ, ਸਵਰਗ - ਜਦੋਂ ਮੈਂ ਸਵਰਗ ਕਹਿੰਦੀ ਹਾਂ, ਮੇਰਾ ਭਾਵ ਹੈ ਕੁਝ ਚੀਜ਼ ਸਾਡੇ ਭੌਤਿਕ ਪਧਰ ਤੋਂ ਉਪਰ। ਬੁਧ ਦੀਆਂ ਧਰਤੀਆਂ ਵੀ ਇਹਨਾਂ ਕੁਝ ਸਵਰਗਾਂ ਵਿਚ ਵੀ ਹਨ। ਬੁਧਾਂ ਵਿਚੋਂ ਕਈ, ਉਨਾਂ ਦੇ ਗੁਣ ਇਤਨੇ ਜਿਆਦਾ ਹਨ, ਉਨਾਂ ਨੇ ਆਪਣੇ ਅਨੁਯਾਈਆਂ ਲਈ ਆਪਣੇ ਸਵਰਗ ਸਿਰਜ਼ੇ, ਆਪਣੇ ਪੈਰੋਕਾਰਾਂ ਲਈ ਜਿਨਾਂ ਨੇ ਉਨਾਂ ਦਾ ਅਨੁਸਰਨ ਕੀਤਾ ਸੀ ਜਦੋਂ ਉਹ ਧਰਤੀ ਉਤੇ ਸਨ। ਅਤੇ ਸ਼ਾਇਦ ਉਥੇ ਉਨਾਂ ਬੁਧਾਂ ਤੋਂ ਬਾਕੀ ਰਹਿੰਦੀ-ਖੂੰਹਦੀ ਐਨਰਜ਼ੀ ਸੀ, ਅਤੇ ਲੋਕਾਂ ਨੇ ਉਨਾਂ ਵਿਚ ਵਿਸ਼ਵਾਸ਼ ਕੀਤਾ, ਸੋ ਉਨਾਂ ਬੁਧਾਂ ਨੇ ਉਨਾਂ ਦੀ ਵੀ ਮਦਦ ਕੀਤੀ, ਜਾਂ ਉਨਾਂ ਨੂੰ ਬੁਧ ਧਰਤੀ ਤੋਂ ਆਪਣੇ ਉਚੇ ਪੈਰੋਕਾਰਾਂ ਵਿਚੋਂ ਕਈਆਂ ਨੂੰ ਥਲੇ ਭੇਜ‌ਿਆ ਉਨਾਂ ਦੀ ਮਦਦ ਕਰਨ ਲਈ ਜਿਹੜੇ ਮਦਦ ਲਈ ਪ੍ਰਾਰਥਨਾ ਕਰਦੇ ਹਨ।

ਬੁਧ ਧਰਤੀ ਵੀ ਇਕ ਸਵਰਗ ਹੈ। ਸੋ ਅਸੀਂ ਕਹਿ ਸਕਦੇ ਹਾਂ "ਬੁਧ ਦੀ ਧਰਤੀ," ਜਾਂ ਅਸੀਂ ਕਹਿ ਸਕਦੇ ਹਾਂ "ਸਵਰਗ ਦੀ ਧਰਤੀ"; ਇਹ ਸਮਾਨ ਹੈ। ਇਸ ਦਾ ਭਾਵ ਇਕ ਅਨੰਦਮਈ, ਖੁਸ਼ਹਾਲ, ਬੇਅੰਤ ਆਜ਼ਾਦੀ, ਬੇਅੰਤ ਆਸ਼ੀਰਵਾਦ, ਬੇਅੰਤ ਇਛਾ-ਪੂਰੀਆਂ ਹੋਣ ਵਾਲੀਆਂ ਸਥਿਤੀਆਂ ਤੁਹਾਡੇ ਜੀਵਨ ਦੇ ਹਰ ਸਕਿੰਟ ਵਿਚ। ਤੁਹਾਨੂੰ ਚਿੰਤਾ ਕਰਨ ਦੀ ਨਹੀਂ ਲੋੜ। ਤੁਹਾਨੂੰ ਸਖਤ ਕੰਮ ਕਰਨ ਦੀ ਨਹੀਂ ਲੋੜ। ਤੁਹਾਨੂੰ ਯੁਧ ਤੋਂ, ਜ਼ੁਲਮ, ਜਾਂ ਕਿਸੇ ਚੀਜ਼ ਤੋਂ ਡਰਨ ਦੀ ਨਹੀਂ ਲੋੜ ਜੋ ਸਾਨੂੰ ਬਦਕਿਸਮਤੀ ਨਾਲ ਧਰਤੀ ਉਤੇ ਝਲਣਾ ਪੈਂਦਾ। ਧਰਤੀ ਉਤੇ ਉਥੇ ਨਿਰਾਸ਼ਾ ਨਾਲੋਂ ਘਟ ਖੁਸ਼ੀ ਹੈ। ਅਸੀਂ ਸਾਰੇ ਉਹ ਜਾਣਦੇ ਹਾਂ। ਹੁਣ, ਸਵਰਗਾਂ ਵਿਚ ਜਾਂ ਬੁਧਾਂ ਦੀ ਧਰਤੀ ਵਿਚ - ਭਾਵ ਸਾਡੇ ਕੋਲ ਇਹ ਸਭ ਨਹੀਂ ਹੈ , ਜੋ ਸਾਡੇ ਕੋਲ ਧਰਤੀ ਉਤੇ ਹੈ - ਸਾਡੇ ਕੋਲ ਸਿਰਫ ਸਭ ਤੋਂ ਵਧ ਖੁਸ਼ਹਾਲੀ ਹੈ, ਸਭ ਤੋਂ ਵਧ ਆਸ਼ੀਰਵਾਦ, ਅਤੇ ਸਭ ਤੋਂ ਵਧ ਸੰਤੁਸ਼ਟ ਦਿਲ ਅਤੇ ਭਾਵਨਾ। ਜੋ ਵੀ ਅਸੀਂ ਚਾਹੁੰਦੇ ਹਾਂ, ਇਹ ਸਾਡੇ ਕੋਲ ਆਉਂਦਾ ਹੈ। ਜਿਥੇ ਵੀ ਅਸੀਂ ਜਾਂਦੇ ਹਾਂ, ਅਸੀਂ ਬਸ ਉਥੇ ਉਡ ਕੇ ਜਾਂਦੇ ਹਾਂ, ਜਾਂ ਇਕ ਵਿਚਾਰ ਵਿਚ, ਅਸੀਂ ਉਥੇ ਹੋਵਾਂਗੇ। ਇਹ ਨਿਰਭਰ ਕਰਦਾ ਹੈ ਕਿਹੜੇ ਸਵਰਗ ਵਿਚ ਅਸੀਂ ਹਾਂ।

ਕੁਝ ਸਵਰਗ ਇਕ ਵਧੇਰੇ ਉਚੇ ਆਯਾਮ ਵਿਚ ਹਨ, ਫਿਰ ਅਸੀਂ ਬਸ ਸੋਚਦੇ ਹਾਂ, ਅਤੇ ਅਸੀਂ ਕਿਸੇ ਵੀ ਜਗਾ ਜਾ ਸਕਦੇ ਹਾਂ; ਅਤੇ ਅਸੀਂ ਬਸ ਸੋਚਦੇ ਹਾਂ, ਫਿਰ ਕੋਈ ਵੀ ਚੀਜ਼ ਚਾਹੁੰਦੇ ਆਵੇਗੀ। ਕੁਝ ਉਚੇਰੇ ਸਵਰਗਾਂ ਵਿਚ, ਅਸੀਂ ਇਥੋਂ ਤਕ ਕੋਈ ਵੀ ਚੀਜ਼ ਨਹੀਂ ਚਾਹੁੰਦੇ ਕਿਉਂਕਿ ਅਸੀਂ ਆਪ ਖੁਦ ਹੋਵਾਂਗੇ, ਸਾਡਾ ਬੁਧ ਸੁਭਾਅ ਪੂਰੀ ਤਰਾਂ ਪ੍ਰਗਟ ਹੋਵੇਗਾ, ਅਤੇ ਅਸੀਂ ਬਸ ਬੁਧ ਹਾਂ। ਜਾਂ ਤੁਸੀਂ ਕਹਿ ਸਕਦੇ ਹੋ ਅਸੀਂ ਸਵਰਗ ਵਿਚ ਹਾਂ। ਅਸੀਂ ਪ੍ਰਮਾਤਮਾ ਨਾਲ ਇਕ ਬਣ ਜਾਂਦੇ, ਫਿਰ ਅਸੀਂ ਕੋਈ ਚੀਜ਼ ਨਹੀਂ ਚਾਹੁੰਦੇ।

ਪਰ ਮਨੁਖੀ ਸਰੀਰ ਵਿਚ, ਰੂਹਾਨੀ ਤੌਰ ਤੇ ਅਭਿਆਸ ਕਰਨਾ ਸੌਖਾ ਹੈ ਔਖਿਆਈ, ਤੰਗੀ ਦੇ ਕਾਰਨ, ਅਤੇ ਕਿਉਂਕਿ ਸਾਡੇ ਕੋਲ ਇਕ ਭੌਤਿਕ ਸਰੀਰ ਹੈ ਜਿਸ ਵਿਚ ਚਮਤਕਾਰ ਸ਼ਕਤੀ ਹੈ, ਬੇਅੰਤ ਸ਼ਕਤੀ - ਇਸੇ ਕਰਕੇ। ਅਤੇ ਇਹ ਇਕ ਅਫਸੋਸ ਹੈ ਕਿ ਲੋਕ ਇਹਦੇ ਬਾਰੇ ਨਹੀਂ ਜਾਣਦੇ। ਮੈਂ ਵੀ ਇਹ ਹੁਣੇ ਜਿਹੇ ਹੀ ਪਤਾ ਕੀਤਾ। ਦੋਂ ਮੈਂ ਪਹਿਲੇ ਗਿਆਨਵਾਨ ਹੋਈ, ਮੈਂ ਇਹ ਨਹੀਂ ਜਾਣਦੀ ਸੀ। ਅਤੇ ਮੈਂ ਨਹੀਂ ਜਾਣਦੀ ਸੀ ਜਦੋਂ ਮੇਰੇ ਕੋਲ ਬਹੁਤ ਥੋੜੇ ਪੈਰੋਕਾਰ ਸਨ। ਬਸ ਕਿਉਂਕਿ ਮੇਰੇ ਕੋਲ ਸੁਪਰੀਮ ਮਾਸਟਰ ਟੀਵੀ ਹੈ ਅਤੇ ਮੈਨੂੰ ਸੰਸਾਰ ਵਿਚ ਬਹੁਤ ਸਾਰੀਆਂ ਘਟਨਾਵਾਂ ਦੀ ਖੋਜ ਕਰਨੀ ਪੈਂਦੀ ਹੈ, ਤਾਂਕਿ ਮੈਂ ਗਹਿਰਾਈ ਵਿਚ ਜਾਣ ਸਕਾਂ, ਇਨਸਾਨਾਂ ਦੇ, ਜਾਨਵਰ-ਲੋਕਾਂ ਦੇ ਦੁਖਾਂ ਨੂੰ ਵਧੇਰੇ ਡੂੰਘਾਈ ਵਿਚ ਜਾਣ ਸਕਾਂ। ਮੈਂ ਇਹ ਭੌਕਿਤ ਤੌਰ ਤੇ, ਮਾਨਸਿਕ ਤੌਰ ਤੇ, ਅਤੇ ਰੂਹਾਨੀ ਤੌਰ ਤੇ ਵੀ ਇਹ ਦੇਖਿਆ। ਸੋ ਫਿਰ ਮੈਂ ਖੋਜ਼ ਕਰਦੀ ਰਹੀ, ਕੁਝ ਹੋਰ ਦੀ ਖੋਜ਼ ਕਰਦੀ ਰਹੀ ਜੋ ਮੈਂ ਕਰ ਸਕਦੀ ਸੰਸਾਰ ਲਈ, ਹੋਰ ਕੀ ਹੈ ਜੋ ਮੈਂ ਕਰ ਸਕਦੀ ਹਾਂ। ਫਿਰ ਮੈਂ ਮਨੁਖੀ ਸਰੀਰ ਦੇ ਅੰਦਰ ਹੋਰ ਅਤੇ ਹੋਰ ਸ਼ਕਤੀ ਲਭ ਰਹੀ ਹਾਂ। ਉਹ ਹੈ ਜਿਵੇਂ ਮੈਂ ਹੁਣ ਤਕ ਜਿੰਦਾ ਰਹਿ ਸਕੀ ਹਾਂ। ਮੇਰੇ ਖਿਆਲ ਵਿਚ ਕੋਈ ਵੀ ਹੋਰ - ਇਕ ਛੋਟੀ ਔਰਤ ਹੋਣ ਦੇ ਨਾਤੇ, ਬਹੁਤ ਨਾਜ਼ਕ - ਇਕ ਲੰਮਾਂ, ਲੰਮਾ ਸਮਾਂ ਪਹਿਲਾਂ ਪਹਿਲਾਂ ਟੁਕੜਿਆਂ ਵਿਚ ਦੀ ਟੁਟ ਗਿਆ ਹੁੰਦਾ ਜੇਕਰ ਮੈਂ, ਪ੍ਰਮਾਤਮਾ ਦੀ ਮਿਹਰ ਦੁਆਰਾ, ਬੁਧਾਂ ਦੀਆ ਆਸ਼ੀਰਵਾਦ ਦੁਆਰਾ, ਹੌਲੀ ਹੌਲੀ ਉਸ ਸਮੇਂ ਕੁਝ ਪਤਾ ਨਾ ਕੀਤਾ ਹੁੰਦਾ, ਉਸ ਸਮੇਂ ਕੁਝ ਸ਼ਕਤੀ ਜੋ ਵੀ ਸਥਿਤੀ ਦੇ ਨਾਲ ਨਜਿਠਣ ਲਈ, ਅਤੇ ਨਾਲੇ ਹੋਰ ਵੀ ਆਸ਼ੀਰਵਾਦ ਪ੍ਰਾਪਤ ਕਰਨ ਲਈ ਸੰਸਾਰ ਵਿਚ ਵਹਾਉਣ ਲਈ।

ਇਸ ਲਈ ਸਚਮੁਚ ਹੁਣ ਮੈਨੂੰ ਅਹਿਸਾਸ ਹੋਇਆ ਜੋ ਬੁਧ ਨੇ ਕਿਹਾ ਸੀ - ਕਿ ਇਕ ਮਨੁਖੀ ਸਰੀਰ ਹੋਣਾ ਬਹੁਤ ਦੁਰਲਭ ਅਤੇ ਕੀਮਤੀ ਹੈ, ਅਤੇ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੈ । ਅਤੇ ਹੁਣ ਮੈਨੂੰ ਵੀ ਅਹਿਸਾਸ ਹੋਇਆ ਕੀ ਪ੍ਰਮਾਤਮਾ ਨੇ ਕਿਹਾ ਸੀ - ਕਿ ਪ੍ਰਮਾਤਮਾ ਨੇ ਮਨੁਖਾਂ ਨੂੰ ਆਪਣੇ ਆਵਦੇ ਚਿਤਰ ਵਿਚ ਬਣਾਇਆ ਸੀ। ਕਿਉਂਕਿ ਪ੍ਰਮਾਤਮਾ ਕੋਲ, ਬਿਨਾਂਸ਼ਕ, ਬਹੁਤ ਹੀ ਸ਼ਕਤੀ ਹੈ, ਇਕ ਕਲਪਨਾ-ਅਤੀਤ, ਜ਼ਬਰਦਸਤ ਸ਼ਕਤੀ ਦੀ ਮਾਤਰਾ ਜਿਸ ਬਾਰੇ ਅਸੀਂ ਕਦੇ ਕਲਪਨਾ ਨਹੀਂ ਕਰ ਸਕਦੇ। ਮੇਰੇ ਇਤਨੀ ਜਿਆਦਾ ਮਨੁਖੀ ਸਰੀਰ ਵਿਚ ਛੁਪੀ ਹੋਈ ਸ਼ਕਤੀ ਨੂੰ ਮੁੜ ਖੋਜ਼ਣ ਤੋਂ ਪਹਿਲਾਂ, ਮੈਂ ਵੀ ਬਹੁਤਾ ਨਹੀਂ ਸਮਝਦੀ ਸੀ। ਤੁਸੀਂ ਸਭ ਚੀਜ਼ ਪੜਦੇ ਹੋ, ਪਰ ਤੁਹਾਨੂੰ ਹਮੇਸ਼ਾਂ ਇਹਦਾ ਅਹਿਸਾਸ ਨਹੀਂ ਹੁੰਦਾ ਕੀ ਇਹਦਾ ਭਾਵ ਹੈ ਜਦੋਂ ਤਕ ਤੁਸੀਂ ਇਹਦੇ ਬਾਰੇ ਸਚਮੁਚ ਆਪਣੇ ਗਿਆਨ ਨਾਲ ਜਾਣ ਲੈਂਦੇ ਹੋ। ਇਹੀ ਹੈ ਬਸ ਕਿਉਂਕਿ ਸੰਸਾਰ ਕੋਲ ਹੁਣ ਬਹੁਤ ਦੁਖ ਪੀੜਾ ਹੈ, ਸੋ, ਮੈਂ ਖੋਜ਼ਣਾ ਜ਼ਾਰੀ ਰਖਿਆ, ਖੋਜ਼ਣਾ; ਮੈਂ ਕੋਸ਼ਿਸ਼ ਕਰਦੀ ਰਹੀ, ਇਹ ਅਤੇ ਉਹ ਦੀ ਕੋਸ਼ਿਸ਼ ਕਰਦੀ ਰਹੀ, ਅਤੇ ਫਿਰ ਮੈਂ ਮੁੜ ਲਭ ਲਈ ਉਹ ਸ਼ਕਤੀ ਜੋ ਮਨੁਖਾਂ ਨੂੰ ਦਿਤੀ ਗਈ ਹੈ - ਮੇਨੂੰ, ਘਟੋ ਘਟ।

ਇਸੇ ਕਰਕੇ ਮੈਂ ਤੁਹਾਨੂੰ ਕਿਹਾ ਹੈ ਆਪਣੇ ਸਰੀਰ ਦੀ ਦੇਖ ਭਾਲ ਕਰੋ, ਕਿਉਂਕਿ ਇਹ ਪ੍ਰਮਾਤਮਾ ਦਾ ਮੰਦਰ ਹੈ। ਹੁਣ ਤੁਸੀਂ ਮਸਝਦੇ ਹੋ ਕੀ ਇਸ ਦਾ ਭਾਵ ਹੈ ਕਿ ਸਰੀਰ ਪ੍ਰਮਾਤਮਾ ਦਾ ਇਕ ਮੰਦਰ ਹੈ। ਬੁਧ ਨੇ ਕਿਹਾ, "ਸਾਰੇ ਜੀਵ ਮੇਰੇ ਵਰਗੇ ਹਨ। ਇਹ ਕਿਉਂ ਹੈ ਉਹ ਇਹ ਨਹੀਂ ਜਾਣਦੇ?" ਇਸੇ ਕਰਕੇ ਬੁਧ ਨੇ ਸਾਨੂੰ ਉਤਸ਼ਾਹਿਤ ਕੀਤਾ, ਕਿਹਾ, "ਮੈਂ ਪਹਿਲੇ ਹੀ ਇਕ ਬੁਧ ਹਾਂ। ਤੁਸੀ ਵੀ ਇਕ ਬੁਧ ਬਣੋਂਗੇ। ਤੁਹਾਡੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਹੈ; ਤੁਸੀਂ ਵੀ ਇਕ ਬੁਧ ਬਣੋਂਗੇ।" ਅਤੇ ਭਗਵਾਨ ਈਸਾ ਨੇ ਵੀ ਕਿਹਾ, "ਜੋ ਵੀ ਮੈਂ ਕਰਦਾ ਹਾਂ, ਤੁਸੀਂ ਵੀ ਕਰ ਸਕਦੇ ਹੋ। ਤੁਸੀਂ ਇਥੋਂ ਤਕ ਹੋਰ ਬਿਹਤਰ ਕਰ ਸਕਦੇ ਹੋ।" ਕਿਉਂਕਿ ਈਸਾ ਨੂੰ ਸ਼ਾਇਦ ਅਹਿਸਾਸ ਹੋ ਗਿਆ ਸੀ ਇਹ ਕਿਤਨਾ ਮਹਤਵਪੂਰਨ ਹੈ ਅਜਿਹਾ ਇਕ ਵਿਸ਼ੇਸ਼ ਅਧਿਕਾਰ ਦਿਤਾ ਜਾਣਾ ਮਨੁਖੀ ਸਰੀਰ ਦੇ ਰੂਪ ਵਿਚ ਇਤਨੇ ਜਿਆਦਾ ਉਪਕਰਣਾਂ ਨਾਲ - ਚਮਤਕਾਰੀ ਉਪਕਰਣ।

ਅਸੀਂ ਬਹੁਤ ਸਨਮਾਨਿਤ ਹਾਂ, ਭਾਗਾਂ ਵਾਲੇ ਪ੍ਰਮਾਤਮਾ ਦੇ ਬਚੇ ਹੋਣ ਲਈ, ਭਾਵ ਅਸੀਂ ਪ੍ਰਮਾਤਮਾ ਦੀ ਸ਼ਕਤੀ ਨਾਲ ਜਨਮ ਲਿਆ ਹੈ। ਬੁਧ ਦਾ ਭਾਵ ਸੀ ਸਾਨੂੰ ਇਕ ਮਨੁਖ ਹੋਣ ਦਾ ਬਹੁਤ ਮਾਣ ਹੈ, ਕਿਉਂਕਿ ਉਹ ਬੁਧ ਬਣ ਗਿਆ, ਅਤੇ ਹੋਰ ਮਨੁਖ ਵੀ ਬੁਧ ਬਣ ਜਾਣਗੇ। ਬੁਧ ਨੇ ਨਹੀਂ ਕਿਹਾ, "ਕੇਵਲ ਮੈਂ ਇਕ ਬੁਧ ਹਾਂ। ਤੁਸੀਂ, ਤੁਹਾਡੇ ਵਿਚੋਂ ਸਾਰੇ, ਕਦੇ ਬੁਧ ਨਹੀਂ ਬਣ ਸਕਦੇ। ਤੁਸੀਂ ਸਾਰੇ ਪਾਪੀ ਹੋ, ਮਾੜੇ ਹੋ।" ਬੁਧ ਨੇ ਕਦੇ ਉਹ ਨਹੀਂ ਕਿਹਾ ਸੀ। ਇਹੀ ਕਿ ਉਸ ਸਮੇਂ, ਕੇਵਲ ਬੁਧ ਹੋ ਸਕਦਾ ਇਕਲੇ ਸਨ, ਜਾਂ ਕੁਝ ਦੋ ਕੁ ਜਾਂ ਕੁਝ ਲੋਕਾਂ ਵਿਚਕਾਰ, ਜਿਨਾਂ ਨੇ ਆਪਣੇ ਬੁਧ ਸੁਭਾਅ ਨੰ ਆਪਣੇ ਅੰਦਰ ਮਹਿਸੂਸ ਕਰ ਲਿਆ ਸੀ। ਬਸ ਇਹੀ। ਬਸ ਜਿਵੇਂ ਭਗਵਾਨ ਈਸਾ - ਹੋ ਸਕਦਾ ਕੇਵਲ ਇਕੋ ਸਨ ਉਸ ਸਮੇਂ ਦੀ ਮਿਆਦ ਤੇ ਜਿਸ ਨੂੰ ਪ੍ਰਮਾਤਮਾ ਦੀ ਬਾਦਸ਼ਹਿਤ ਦਾ ਪੂਰੀ ਤਰਾਂ ਅਹਿਸਾਸ ਹੋ ਗਿਆ ਸੀ।

ਪਰ ਜਿਵੇਂ ਤੁਸੀਂ ਜਾਣਦੇ ਹੋ, ਇਹ ਸੰਸਾਰ, ਇਹਨਾਂ ਅਜ਼ਮਾਇਸ਼ਾਂ, ਮੁਸੀਬਤਾਂ, ਅਤੇ ਚਣੌਤੀਪੂਰਨ ਡਿਗੇ ਹੋਏ ਫਰਿਸ਼ਤਿਆਂ ਦਾ ਦਾ ਸੰਸਾਰ ਹੈ, ਜੋ ਗ੍ਰਹਿ ਤੇ ਰਾਜ ਕਰਦੇ ਹਨ। ਇਸ ਲਈ, ਜਦੋਂ ਅਸੀਂ ਇਥੇ ਆਏ ਸੀ, ਅਸੀਂ ਆਪਣੀਆਂ ਯਾਦਾਂ ਗੁਆ ਲਈਆਂ। ਅਸੀਂ ਆਪਣਾ ਘਰ ਨੂੰ ਰਾਹ ਭੁਲ ਗਏ। ਇਹਦਾ ਇਹ ਭਾਵ ਨਹੀਂ ਹੈ ਕਿ ਅਸੀਂ ਜੁੜੇ ਹੋਏ ਨਹੀਂ ਹਾਂ, ਇਹਦਾ ਭਾਵ ਨਹੀਂ ਅਸੀਂ ਘਰ ਨੂੰ ਜਾਣ ਦਾ ਰਸਤਾ ਨਹੀਂ ਜਾਣਦੇ। ਇਹੀ ਹੈ ਬਸ ‌ਕਿ ਅਸੀਂ ਭੁਲ ਗਏ ਇਹ ਕਿਥੇ ਹੈ। ਭਾਵੇਂ ਇਹ ਬਸ ਐਨ ਉਥੇ ਹੈ, ਸਾਡੇ ਅੰਦਰ। ਤੁਹਾਨੂੰ ਬਸ ਇਕ ਗ‌ਿਆਨਵਾਨ ਗੁਰੂ ਦੀ ਲੋੜ ਹੈ, ਜਿਹੜਾ ਜਾਣਦਾ ਹੈ ਕਿਵੇਂ ਤੁਹਾਨੂੰ ਜਗਾਉਣਾ ਹੈ ਅਤੇ ਤੁਹਾਨੂੰ ਸ਼ੁਰੂ ਵਿਚ ਦਿਖਾਉਣਾ ਹੈ, ਅਤੇ ਤੁਸੀਂ ਅੰਤ ਤਕ ਤੁਰਦੇ ਜਾਂਦੇ ਰਹੋਂਗੇ। ਉਥੇ ਕੋਈ ਅੰਤ ਨਹੀਂ, ਬਿਨਾਂਸ਼ਕ; ਇਹ ਬਸ ਕਹਿਣ ਦਾ ਇਕ ਤਰੀਕਾ ਹੈ। ਉਥੇ ਕੋਈ ਸ਼ੁਰੂਆਤ ਨਹੀਂ। ਪਰ ਸਿਰਫ ਇਕ ਗਿਆਨਵਾਨ ਗੁਰੂ ਤੁਹਾਨੂੰ ਉਹ ਦਿਖਾ ਸਕਦਾ ਹੈ, ਪ੍ਰਮਾਤਮਾ ਦੀ ਮਿਹਰ ਨਾਲ, ਬਿਨਾਂਸ਼ਕ। ਬਸ ਕਿਉਂਕਿ ਤੁਹਾਡੇ ਕੋਲ ਕੀਮਤੀ ਸਰੀਰ ਹੈ - ਇਹਦੇ ਅੰਦਰ, ਤੁਹਾਡੇ ਕੋਲ ਸਭ ਚੀਜ਼ ਹੈ ਜਿਸ ਦੀ ਤੁਹਾਨੂੰ ਲੋੜ ਹੈ; ਤੁਹਾਡੇ ਕੋਲ ਸਮੁਚਾ ਬ੍ਰਹਿਮੰਡ ਤੁਹਾਡੇ ਅੰਦਰੇ ਹੈ; ਤੁਹਾਡੇ ਕੋਲ ਸਾਰੀਆਂ ਸ਼ਕਤੀਆਂ ਹਨ ਜਿਨਾਂ ਬਾਰੇ ਤੁਸੀਂ ਕਦੇ ਕਲਪਨਾ ਨਹੀਂ ਕੀਤੀ।

ਗਲ ਸਿਰਫ ਇਹ ਹੈ ਕਿ ਜੇਕਰ ਤੁਸੀਂ ਇਹ ਸਭ ਆਪਣੇ ਆਪ, ਅਤੇ ਦੋ ਕੁ ਪਰਵਾਰ ਦੇ ਮੈਂਬਰਾਂ ਨਾਲ ਕਰਦੇ ਹੋ, ਫਿਰ ਤੁਸੀਂ ਖੁਸ਼ ਹੋਵੋਂਗੇ ਆਪਣੀ ਸਾਰੀ ਜਿੰਦਗੀ ਦਾ ਅਨੰਦ ਲਵੋਂਗੇ - ਬਸ ਉਵੇਂ ਜਿਵੇਂ ਤੁਹਾਡੇ ਅਨੇਕ ਹੀ ਭਰਾ ਅਤੇ ਭੈਣਾਂ ਵਾਂਗ ਜਿਹੜੇ ਹਮੇਸ਼ਾਂ ਖੂਬਸੂਰਤ ਹਾਰਟਲਾਇਨਾਂ ਲਿਖਦੇ ਹਨ ਕਿਉਂਕਿ ਉਨਾਂ ਨੇ ਇਹ ਆਪਣੇ ਆਪ ਅਨੁਭਵ ਕੀਤਾ ਹੈ। ਕਿਉਂਕਿ ਉਹ ਗੁਰੂ ਨਹੀਂ ਹਨ; ਉਨਾਂ ਨੂੰ ਚੁਣ‌ਿਆ ਨਹੀਂ ਗਿਆ ਇਕ ਹੋਣ ਲਈ ਸੰਸਾਰ ਲਈ ਕੁਰਬਾਨੀ ਕਰਨ ਲਈ। ਸੋ, ਜੋ ਵੀ ਉਹ ਕਰਦੇ ਹਨ, ਇਹ ਹਮੇਸ਼ਾਂ ਸਤਿਗੁਰੂ ਉਨਾਂ ਦੀ ਮਦਦ ਕਰਦੇ ਹਨ। ਅਤੇ ਉਨਾਂ ਨੇ ਆਪਣੇ ਅੰਦਰ ਸ਼ਕਤੀ ਲਭ ਲਈ ਹੈ। ਸੋ, ਉਨਾਂ ਨੂੰ ਬਹੁਤੀ ਵਰਤੋਂ ਨਹੀਂ ਕਰਨੀ ਪੈਂਦੀ, ਸਿਵਾਇ ਬਸ ਮੈਡੀਟੇਸ਼ਨ ਕਰਨਾ ਸਹੀ ਵਿਧੀ ਨਾਲ: ਕੁਆਨ ਯਿੰਨ ਵਿਧੀ, ਤੁਰੰਤ ਗਿਆਨ ਪ੍ਰਾਪਤੀ ਦੀ ਵਿਧੀ, ਵਿਧੀ ਜੋ ਕੋਈ ਵੀ ਬਾਈਬਲ (ਗ੍ਰੰਥ), ਕੋਈ ਸੂਤਰਾਂ ਵਿਚ ਨਹੀਂ ਲਿਖੀ ਗਈ। ਕਿਉਂਕਿ, ਜਿਵੇਂ ਬੁਧ ਨੇ ਸੁਰੰਗਾਮਾ ਸੂਤਰ ਵਿਚ ਕਿਹਾ ਸੀ, ਉਥੇ ਇਕ ਛੋਟਾ ਰਸਤਾ ਹੈ। ਅਸੀਂ ਪਹਿਲੇ ਹੀ ਉਹਦੀ ਕੁਝ ਸਾਲ ਪਹਿਲਾਂ ਚਰਚਾ ਕੀਤੀ ਸੀ। ਮੈਂ ਇਹ ਬਾਰ ਬਾਰ ਦੁਹਰਾ ਨਹੀਂ ਸਕਦੀ - ਇਹ ਬਹੁਤ ਲੰਮਾ ਹੈ।

ਸੋ, ਸਾਨੂੰ ਮੌਕਾ ਦਿਤਾ ਗਿਆ ਘਰ ਨੂੰ ਵਾਪਸ ਜਾਣ ਲਈ, ਸਾਡੇ ਆਪਣੇ ਆਪ ਇਹਦੀ ਅਜ਼ਮਾਇਸ਼ ਕਰਨ ਤੋਂ ਬਾਅਦ ਦੇਖਣ ਲਈ ਕਿ ਅਸੀਂ ਕਿਤਨੇ ਸ਼ਕਤੀਸ਼ਾਲੀ ਹਾਂ, ਸੁਤੰਤਰ ਤੌਰ ਤੇ। ਪਰ ਫਿਰ ਅਸੀਂ ਧਰਤੀ ਨੂੰ ਥਲੇ ਆਏ, ਅਤੇ ਸਾਨੂੰ ਕੁਟਿਆ ਗਿਆ ਕਾਲਾ ਅਤੇ ਨੀਲਾ (ਬਹੁਤ ਜਿਆਦਾ), ਸਾਨੂੰ ਇਥੇ ਅਤੇ ਉਥੇ ਸਜ਼ਾ ਦਿਤੀ ਗਈ ਬਿਨਾਂ ਕਿਸੇ ਚੀਜ਼ ਦੇ ਜਾਂ ਕੁਝ ਵੀ ਨਹੀਂ, ਗਲਤ ਕਰਨ ਲਈ ਪਰਤਾਏ ਗਏ। ਅਤੇ ਫਿਰ ਅਸੀਂ ਇਤਨੇ ਥਕ ਗਏ ਹਾਂ, ਅਸੀਂ ਕਮਜ਼ੋਰ ਕੀਤੇ ਗਏ ਅਤੇ ਅਸੀਂ ਇਥੋਂ ਤਕ ਘਰ ਨੂੰ ਜਾਣ ਦਾ ਰਾਹ ਨਹੀਂ ਲਭ ਸਕਦੇ। ਬਸ ਉਵੇਂ ਜਿਵੇਂ ਬਹੁਤਾ ਤੈਰਦੇ ਹੋਏ ਤੇਜ਼ ਕਰੰਟ ਵਿਚ: ਤੁਸੀਂ ਇਥੋਂ ਤਕ ਕੰਢੇ ਤਕ ਨਹੀਂ ਪਹੁੰਚ ਸਕਦੇ। ਸੋ, ਤੁਹਾਨੂੰ ਕਿਸੇ ਵਿਆਕਤੀ ਦੀ ਲੋੜ ਹੈ ਜਿਸ ਦੇ ਕੋਲ ਇਕ ਮਜ਼ਬੂਤ ਤੈਰਨ ਵਾਲਾ ਸਰੀਰ ਹੈ, ਤਕਨੀਕੀ ਹੈ, ਜਾਂ ਕੋਈ ਜਿਸ ਦੇ ਕੋਲ ਇਕ ਕਿਸ਼ਤੀ ਹੈ, ਇਕ ਕਿਸ਼ਤੀ ਨਾਲ ਆ ਕੇ ਅਤੇ ਤੁਹਾਨੂੰ ਬਚਾਉਣ ਲਈ। ਉਹ ਗੁਰੂ ਦਾ ਮਿਸ਼ਨ ਹੈ - ਤੁਹਾਡੀ ਕਿਸ਼ਤੀ ਬਣਨਾ, ਤੁਹਾਨੂੰ ਦੂਜੇ ਕੰਢੇ ਤੇ ਲਿਜਾਣਾ।

ਸੋ, ਪ੍ਰਮਾਤਮਾ ਆਪਣੀ ਟੀਮ ਨੂੰ, ਜਾਂ ਆਪਣੇ ਪੁਤਰ ਨੂੰ ਥਲੇ ਭੇਜ਼ਣਾ ਜ਼ਾਰੀ ਰਖਦਾ ਅਤੇ ਸਾਡੀ ਸਾਰਾ ਸਮਾਂ ਮਦਦ ਕਰਦਾ ਹੈ। ਇਹੀ ਹੈ ਬਸ ਕਦੇ ਕਦਾਂਈ ਅਸੀਂ ਇਹ ਪਛਾਨਣ ਲਈ ਬਹੁਤੇ ਧੁੰਦਲੇ ਹੁੰਦੇ ਹਾਂ। ਬਸ ਉਵੇਂ ਜਿਵੇਂ ਭਗਵਾਨ ਈਸਾ ਨੇ ਜਨਮ ਲਿਆ ਸੀ, ਲੋਕ ਅਜ਼ੇ ਵੀ ਮੁਕਤੀਦਾਤੇ ਦੀ ਉਡੀਕ ਕਰ ਰਹੇ ਸੀ। ਅਤੇ ਇਹ ਉਵੇਂ ਹੈ ਜਿਵੇਂ ਜਦੋਂ ਬੁਧ ਉਥੇ ਐਨ ਉਨਾਂ ਦੇ ਸਾਹਮੁਣੇ ਸਨ, ਉਨਾਂ ਨੇ ਉਨਾਂ ਨੂੰ ਬਦਨਾਮ ਕੀਤਾ ਉਡੀਕਦੇ ਹੋਏ ਕਿਸੇ ਹੋਰ ਬੁਧ ਦੇ ਥਲੇ ਆਉਣ ਲਈ। ਅਤੇ ਹੁਣ ਉਹ ਮਤਰੇਆ ਦੇ ਥਲੇ ਆਉਣ ਦੀ ਦੁਬਾਰਾ ਉਡੀਕ ਕਰ ਰਹੇ ਹਨ। ਕਲਪਨਾ ਕਰੋ ਮਤਰੇਆ ਕਲ ਨੂੰ ਥਲੇ ਆ ਜਾਣ, ਕੀ ਤੁਸੀਂ ਉਨਾਂ ਨੂੰ ਪਛਾਣ ਲਵੋਂਗੇ? ਕੀ ਉਸ ਨੂੰ ਇਕ ਭਿਕਸ਼ੂ ਦਾ ਚੋਗਾ ਪਹਿਨ‌ਣਾ ਪਵੇਗਾ? ਫਿਰ ਦੂਜੇ ਭਿਕਸ਼ੂ ਉਸ ਦੀ ਅਲ਼ੋਚਨਾ ਕਰਨਗੇ। ਅਤੇ ਉਹ ਜਾਂ ਕੋਈ ਹੋਰ ਕਿਵੇਂ ਜਾਣ ਸਕੇਗਾ ਕਿ ਉਹ ਮਤਰੇਆ ਬੁਧ ਹਨ? ਅਤੇ ਜੇਕਰ ਉਹ ਇਕ ਭਿਕਸ਼ੂ ਦੇ ਚੋਗੇ ਵਿਚ ਨਹੀਂ ਹੈ, ਪਰ ਇਕ ਪਾਦਰੀ ਦੇ ਲਿਬਾਸ ਵਿਚ, ਤੁਸੀਂ ਉਨਾਂ ਨੂੰ ਕਿਸੇ ਵੀ ਜਗਾ ਕਿਵੇਂ ਪਛਾਣੋਂਗੇ? ਜਿਉਂ ਉਹ ਥਲੇ ਆਉਂਦਾ ਹੈ, ਉਸ ਨੂੰ ਕੁਝ ਚੀਜ਼ ਕਰਨੀ ਪਵੇਗੀ; ਉਸ ਨੂੰ ਕੋਈ ਵਿਆਕਤੀ ਹੋਣਾ ਪਵੇਗਾ। ਤੁਸੀਂ ਕਿਵੇਂ ਜਾਣ ਸਕਦੇ ਹੋ ਕਿਹੜਾ ਕੀ ਹੈ?

ਅਤੇ ਇਥੋਂ ਤਕ ਜੇਕਰ ਤੁਸੀਂ ਦਿਹਾੜੀ ਵਿਚ ਸਿਰਫ ਇਕ ਭੋਜ਼ਨ ਖਾਂਦੇ ਹੋ ਜਾਂ ਤਿੰਨ ਤਿਲਾਂ ਦੇ ਬੀਜ਼ ਅਤੇ ਦਿਹਾੜੀ ਵਿਚ ਪਾਣੀ ਦੀਆਂ ਤਿੰਨ ਘੁਟਾਂ ਪੀਂਦੇ ਹੋ, ਲੋਕ ਨਹੀਂ ਸੋਚਣਗੇ ਕਿ ਤੁਸੀਂ ਬੁਧ ਹੋ। ਕਿਉਂਕਿ ਬਹੁਤੇ ਭਿਕਸ਼ੂ ਅਜ਼ਕਲ ਅਜ਼ੇ ਉਹ ਕਰਦੇ ਹਨ = ਏਸ਼ੀਆ ਵਿਚ, ਘਟੋ ਘਟ, ਅਨੇਕ ਹੀ ਦੇਸ਼ਾਂ ਵਿਚ। ਜਾਂ ਦਸ ਹਜ਼ਾਰ ਬੁਧਾਂ ਦੇ ਮੰਦਰ ਦੇ ਸ਼ਹਿਰ ਵਿਚ, ਯੂਐਸਏ ਵਿਚ ਗੁਰੂ ਸੁਆਨ ਹੁਆ ਦੇ ਵਾਂਨਫੋ ਸ਼ੈਂਗਚੈਂਗ ਵਿਚ, ਕਿਸੇ ਜਗਾ ਪਹਿਲਾਂ। ਉਨਾਂ ਦੇ ਸਾਰੇ ਭਿਕਸ਼ੂ ਅਤੇ ਭਿਕਸ਼ਣੀਆਂ ਨੂੰ ਦਿਹਾੜੀ ਵਿਸ ਸਿਰਫ ਇਕ ਡੰਗ ਭੋਜ਼ਨ ਖਾਣਾ ਜ਼ਰੂਰੀ ਹੈ, ਅਤੇ ਬਹੁਤ ਹੀ ਥੋੜਾ। ਕੋਈ ਨਹੀਂ ਉਥੇ ਗਿਆ ਅਤੇ ਜਾਂਚ ਕੀਤੀ ਜੇਕਰ ਉਹ ਸਾਰੇ ਬੁਧ ਹਨ। ਉਹ ਬਹੁਤ ਜਿਆਦਾ ਸੰਜ਼ਮ ਅਤੇ ਨਿਮਰਤਾ ਨਾਲ। ਅਤੇ ਇਥੋਂ ਤਕ ਕੁਝ ਭਿਕਸ਼ੂ ਬਾਹਰ ਗਏ, ਇਸ ਸ਼ਹਿਰ ਤੋਂ ਦੂਜੇ ਸ਼ਹਿਰ ਨੂੰ: ਇਕ ਕਦਮ, ਉਹ ਇਕ ਵਾਰ ਥਲੇ ਝੁਕੇ; ਦੋ ਕਦਮ, ਦੋ ਵਾਰ; ਤਿੰਨ ਕਦਮ, ਤਿੰਨ ਵਾਰ ਝੁਕਣਾ - ਡੰਡਾਉਤ ਕਰਨੀ, ਮੀਂਹ ਹੋਵੇ ਜਾਂ ਧੁਪ, ਸੜਕ ਉਤੇ, ਕਿਸੇ ਜਗਾ ਇਕ ਮੰਦਰ ਦੇ ਸਧਾਰਨ ਬਾਗ ਵਿਚ ਨਹੀਂ। ਅਤੇ ਲੋਕ ਇਥੋਂ ਤਕ ਕੋਲੋਂ ਦੀ ਲੰਘਦੇ ਸੀ ਅਤੇ ਉਨਾਂ ਵਲ ਹਸਦੇ ਸਨ, ਉਨਾਂ ਨੂੰ ਬਦਨਾਮ ਕਰਦੇ, ਉਨਾਂ ਨੂੰ ਝਿੜਕਾਂ ਦਿੰਦੇ, ਉਨਾਂ ਦਾ ਮਖੌਲ ਉਡਾਉਂਦੇ, ਸਭ ਕਿਸਮ ਦੀਆਂ ਚੀਜ਼ਾਂ। ਪਰ ਕੋਈ ਕੋਈ ਨਹੀਂ ਉਥੇ ਸੁਆਨ ਹੁਆ ਮੰਦਰ ਨੂੰ ਗਿਆ ਪਤਾ ਕਰਨ ਲਈ ਜੇਕਰ ਉਨਾਂ ਵਿਚੋਂ ਕੋਈ ਬੁਧ ਹਨ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
31:33
2024-07-02
159 ਦੇਖੇ ਗਏ
2024-07-02
202 ਦੇਖੇ ਗਏ
2024-07-02
123 ਦੇਖੇ ਗਏ
32:16
2024-07-01
231 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ