ਖੋਜ
ਪੰਜਾਬੀ
 

Spiritual Experiences, Part 10 – The Glorious Past of Earth

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪਿਆਰੇ ਪ੍ਰੀਤਮ ਸਤਿਗੁਰੂ ਜੀ, ਮੈਨੂੰ ਇਕ ਅੰਦਰੂਨੀ ਦ੍ਰਿਸ਼ ਹੋਇਆ ਜੋ ਮੈਂ ਸਤਿਗੁਰੂ ਜੀ ਅਤੇ ਸਾਡੇ ਸਾਥੀ ਦੀਖਿਅਕਾਂ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ।

ਦ੍ਰਿਸ਼ ਵਿਚ, ਸਤਿਗੁਰੂ ਜੀ ਮੈਨੂੰ ਸਾਡੀ ਧਰਤੀ ਦੇ ਅਰਬਾਂ ਅਤੇ ਅਰਬਾਂ ਹੀ ਸਾਲ ਪਹਿਲਾਂ ਸ਼ਾਨਦਾਰ ਅਤੀਤ ਵਿਚ ਵਾਪਸ ਲੈ ਗਏ, ਜਦੋਂ ਪ੍ਰਮਾਤਮਾ ਨੇ ਬਸ ਹੁਣੇ ਹੀ ਇਸ ਖੂਬਸੂਰਤ ਗ੍ਰਹਿ ਨੂੰ ਸਿਰਜ਼ਿਆ ਸੀ। ਦ੍ਰਿਸ਼ ਵਿਚ, ਮੈਂ ਇਕ ਜੰਗਲ ਵਿਚ ਗੁਆਚ ਗਈ ਸੀ। ਮੇਰੇ ਸਜੇ ਪਾਸੇ, ਮੈਂ ਸਭ ਕਿਸਮ ਦੀ ਬਨਸਪਤੀ ਅਤੇ ਜੀਵ-ਜੰਤੂਆਂ ਨੂੰ ਦੇਖਿਆ, ਸਮੇਤ ਉਹ ਜਿਹੜੇ ਧਰਤੀ ਤੇ ਇਕ ਬਹੁਤ ਸਮਾਂ ਪਹਿਲਾਂ ਅਲੋਪ ਹੋ ਗਏ, ਜਾਂ ਜਾਨਵਰ-ਲੋਕ ਜ਼ਿਨਾਂ ਦਾ ਸਿਰਫ ਕਥਾਵਾਂ ਵਿਚ ਜ਼ਿਕਰ ਕੀਤਾ ਜਾਂਦਾ ਹੈ, ਸਾਰੇ ਇਥੇ ਪ੍ਰਗਟ ਹੋਏ। ਡਾਇਨਾਸੌਰ-, ਵਿਸ਼ਾਲ ਸਪ-, ਸ਼ੇਰ-, ਚੀਤਾ-ਲੋਕ... ਅਤੇ ਕਈ ਹੋਰ ਦੈਂਤ ਜਾਨਵਰ-ਲੋਕ ਜਿਨਾਂ ਦੇ ਮੈਂ ਇਥੋਂ ਤਕ ਨਾਵਾਂ ਨੂੰ ਵੀ ਨਹੀਂ ਜਾਣਦੀ।

ਇਸ ਜਗਾ ਵਿਚ, ਹਰ ਚੀਜ਼ ਪੌਂਦਿਆਂ ਤੋਂ, ਜਾਨਵਰ-ਲੋਕਾਂ ਤੋਂ ਲੈਕੇ, ਜ਼ਮੀਨ ਤਕ, ਸਾਰ‌ੇ ਇਕ ਕੋਮਲ, ਹਲਕੀ-ਨੀਲੇ ਰੰਗ ਦਾ ਸਕੂਨ ਪੈਦਾ ਕਰਨ ਵਾਲੀ ਰੋਸ਼ਨੀ ਛਡ ਰਹੇ ਸੀ। ਇਹ ਨੀਲੀ ਰੋਸ਼ਨੀ ਪਾਰਦਰਸ਼ੀ ਸੀ ਅਤੇ ਬਹੁਤ ਹੀ ਜਾਦੂਮਈ ਸੀ, ਜਿਵੇਂ ਇਕ ਅਸਲੀ ਪਰੀ ਦੇ ਦੇਸ਼ ਵਿਚ, ਅਤੇ ਮੈਂ ਇਥੋਂ ਸਪੇਸ ਵਿਚ ਦੀ ਦੇਖ ਸਕਦੀ ਸੀ। ਇਸ ਤੋਂ ਇਲਾਵਾ, ਇਸ ਧਰਤੀ ਵਿਚ ਜੀਵ ਇਕਠੇ ਮਿਲਜੁਲ ਕੇ ਰਹਿੰਦੇ ਸਨ, ਭਾਵੇਂ ਉਹ ਵਖ ਵਖ ਨਸਲਾਂ, ਸਪੀਸੀਜ਼ ਦੇ ਨਾਲ ਸਬੰਧਤ ਹਨ। ਮੈਂ ਸਪਸ਼ਟ ਤੌਰ ਤੇ ਉਨਾਂ ਤੋਂ ਪਿਆਰ ਅਤੇ ਸ਼ਾਂਤ ਮਹੌਲ ਮਹਿਸੂਸ ਕਰ ਸਕਦੀ ਸੀ।

ਪਰ ਜਦੋਂ ਮੈਂ ਆਪਣੇ ਖਬੇ ਪਾਸੇ ਨੂੰ ਦੇਖਿਆ, ਇਹ ਪੂਰੀ ਤਰਾਂ ਉਲਟ ਸੀ। ਇਹ ਜਾਨਵਰ-ਲੋਕਾਂ ਦੀ ਹਤਿਆ ਦੇ ਨਿਸ਼ਾਨਾਂ ਵਾਲੀ ਇਕ ਧਰਤੀ ਸੀ। ਅਤੇ ਫਿਰ,ਮਿਟੀ ਬੰਜਰ ਬਣ ਗਈ ਅਤੇ ਇਕ ਭੂਰੇ ਰੰਗ ਦੀ ਸੀ, ਸਭ ਚੀਜ਼ ਆਪਣੀ ਮੂਲ ਖੂਬਸੂਰਤ ਨੀਲੇ ਰੰਗ ਦੀ ਰੋਸ਼ਨੀ ਗੁਆ ਬੈਠੀ ਸੀ। ਦਰਖਤਾਂ ਦੇ ਪਤੇ ਪੀਲੇ ਹੋਣੇ ਸ਼ੁਰੂ ਹੋ ਗਏ ਸੀ, ਅਤੇ ਮੈਂ ਸਮਝ ਗਈ ਕਿ ਉਦੋਂ ਤੋਂ, ਮਨੁਖਾਂ ਕੋਲ "ਜਨਮ, ਬੁਢਾਪਾ, ਬਿਮਾਰੀ, ਮੌਤ" ਹੋਣੀ ਸ਼ੁਰੂ ਹੋ ਗਈ। ਅਤੇ ਹਾਂਜੀ, ਇਹ ਧਰਤੀ ਧਰਤੀ ਗ੍ਰਹਿ ਹੈ ਜਿਸ ਉਪਰ ਅਸੀਂ ਐਸ ਵਖਤ ਰਹਿ ਰਹੇ ਹਾਂ।

ਮੈਂ ਸਤਿਗੁਰੂ ਜੀ ਦਾ ਧੰਨਵਾਦ ਕਰਦੀ ਹਾਂ ਮੈਨੂੰ ਸਪਸ਼ਟ ਤੌਰ ਤੇ ਦਸਣ ਲਈ ਕਿ ਸਾਡੀ ਧਰਤੀ ਪਹਿਲਾਂ ਇਕ ਸਵਰਗ ਸੀ, ਇਕ ਪਰੀ ਦੇਸ਼ - ਸਿਰਫ ਸ਼ਰਤ-ਰਹਿਤ ਪਿਆਰ, ਸ਼ਾਂਤੀ ਵਾਲੀ ਇਕ ਜਗਾ ਸੀ, ਅਤੇ ਜਾਦੂਈ ਰੋਸ਼ਨੀ ਨਾਲ ਭਰਪੂਰ। ਇਹ ਇਕ ਧਰਤੀ ਸੀ ਜਿਥੇ ਕੋਈ ਯੁਧ, ਕੋਈ ਮੌਤ, ਕੋਈ ਦੁਖ ਨਹੀਂ ਸੀ।

ਹੁਣ, ਜਦੋਂ ਮੈਂ ਸੜਕਾਂ ਉਤੇ ਤੁਰਦੀ ਹਾਂ ਭੂਰੀ ਭੂਮੀ ਟ੍ਰੈਕਟਾਂ ਦੇ ਨਾਲ, ਮੈਂ ਦੇਖਦੀ ਹਾਂ ਦਰਖਤਾਂ ਕੋਲ ਵੀ ਆਪਣਾ ਜਨਮ ਮਰਨ ਦਾ ਚਕਰ ਹੈ, ਪੀਲੇ ਪਤੇ, ਜਾਨਵਰ ਦੋਸਤ ਜ਼ੁਲਮ ਅਤੇ ਕਤਲ ਤੋਂ ਦੁਖ ਪਾਉਂਦੇ ਹਨ, ਮਨੁਖ ਵੀ ਬਹੁਤ ਦੁਖੀ ਹੁੰਦੇ ਹਨ। ਫਿਰ, ਮੈਂ ਸਾਡੀ ਧਰਤੀ ਦੇ ਖੂਬਸੂਰਤ ਅਤੀਤ ਲਈ ਉਦਾਸੀ ਮਹਿਸੂਸ ਕੀਤੀ - ਖੂਬਸੂਰਤ ਸੰਸਾਰ ਜੋ ਪ੍ਰਮਾਤਮਾ ਨੇ ਸਾਡੇ ਲਈ ਸ਼ੁਰੂ ਤੋਂ ਹੀ ਬਣਾਇਆ ਸੀ।

ਮੈਂ ਸਤਿਗੁਰੂ ਜੀ ਦਾ. ਤੁਹਾਡੇ ਨੇਕ ਕੰਮਾਂ ਲਈ ਬਹੁਤ ਧੰਨਵਾਦ ਕਰਦੀ ਹਾਂ। ਤੁਸੀਂ ਸਾਨੂੰ ਸਾਡੀ ਪਵਿਤਰ ਹੋਂਦ ਨੂੰ ਪਛਾਨਣ ਦਿੰਦੇ ਹੋ ਅਤੇ ਸਾਨੂੰ ਜਾਨਣ ਦਿੰਦੇ ਹੋ ਅਸੀਂ ਅਤੀਤ ਵਿਚ ਕਿਤਨੇ ਖੁਸ਼ ਅਤੇ ਸ਼ਾਨਦਾਰ ਸੀ। ਔ ਲੈਕ (ਵੀਐਤਨਾਮ) ਤੋਂ, ਖਾਨ ਨਗੋਕ

ਵੀਗਨ: ਧਰਤੀ ਉਤੇ ਸਵਰਗ ਦਾ ਇਕ ਚਾਨਣ-ਮੁਨਾਰਾ।

ਵੀਗਨ: ਆਪਣੇ ਸੁਪਨੇ ਨੂੰ ਸਾਕਾਰ ਕਰੋ, ਧਰਤੀ ਉਤੇ ਇਕ ਬੈਕੁੰਠ ।

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ-ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਸਿਰਫ ਕੁਝ ਨਮੂਨੇ ਹਨ । ਆਮ ਤੌਰ ਤੇ ਅਸੀਂ ਸਤਿਗੁਰੂ ਜੀ ਦੀ ਸਲਾਹ ਦੇ ਮੁਤਾਬਕ, ਉਨਾਂ ਨੂੰ ਆਪਣੇ ਆਪ ਤਕ ਰਖਦੇ ਹਾਂ।

ਹੋਰ ਪ੍ਰਮਾਣਾ ਨੂੰ ਮੁਫਤ ਡਾਉਨਲੋਡ ਕਰਨ ਲਈ, ਕ੍ਰਿਪਾ ਕਰਕੇ ਜਾਓ SupremeMasterTV.com/to-heaven
ਹੋਰ ਦੇਖੋ
ਸਾਰੇ ਭਾਗ (10/13)
3
ਸ਼ਾਰਟਸ
2022-04-02
10552 ਦੇਖੇ ਗਏ
4
ਸ਼ਾਰਟਸ
2022-06-27
8709 ਦੇਖੇ ਗਏ
5
ਸ਼ਾਰਟਸ
2022-04-06
12716 ਦੇਖੇ ਗਏ
6
ਸ਼ਾਰਟਸ
2022-10-21
7565 ਦੇਖੇ ਗਏ
7
ਸ਼ਾਰਟਸ
2022-12-21
5822 ਦੇਖੇ ਗਏ
8
ਸ਼ਾਰਟਸ
2022-12-24
6923 ਦੇਖੇ ਗਏ
9
ਸ਼ਾਰਟਸ
2023-05-11
5868 ਦੇਖੇ ਗਏ
10
ਸ਼ਾਰਟਸ
2024-02-28
4004 ਦੇਖੇ ਗਏ
11
ਸ਼ਾਰਟਸ
2024-06-04
4666 ਦੇਖੇ ਗਏ
12
ਸ਼ਾਰਟਸ
2024-06-04
3688 ਦੇਖੇ ਗਏ
13
ਸ਼ਾਰਟਸ
2024-07-20
6229 ਦੇਖੇ ਗਏ