ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸ਼ਿਵ ਦੇ ਇਕਾਗਰਤਾ II ਦੇ 112 ਤਰੀਕੇ, ਚਾਰ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਣ, ਆਓ ਅਸੀਂ ਹਿਮਾਲਿਆ ਵੱਲ ਵਾਪਸ ਆਉਂਦੇ ਹਾਂ ਅਤੇ ਦੇਖੋਦੇ ਸ਼ਿਵ ਕੀ ਕਰ ਰਿਹਾ ਹੈ। ਅਸੀਂ ਇੱਥੇ ਬੇਸਬਾਲ ਨਹੀਂ ਖੇਡਦੇ। ਠੀਕ ਹੈ, ਨੰਬਰ ਤੇਈ: "ਆਪਣੇ ਪਦਾਰਥ ਨੂੰ ਮਹਿਸੂਸ ਕਰੋ," ਭਾਵ ਤੁਹਾਡਾ ਰੂਪ, ਤੁਹਾਡਾ ਭੌਤਿਕ ਵਜੂਦ, "ਜਿਵੇਂ ਕਿ ਹੱਡੀਆਂ, ਮਾਸ, ਖੂਨ, ਸਾਰੇ ਬ੍ਰਹਿਮੰਡੀ ਤੱਤ ਨਾਲ ਭਰਪੂਰ ਹਨ।" ਇਹ ਇਸ ਗੱਲ 'ਤੇ ਵਿਚਾਰ ਕਰਨ ਦਾ ਇੱਕ ਹੋਰ ਤਰੀਕਾ ਹੈ ਕਿ ਤੁਹਾਡੀਆਂ ਸਾਰੀਆਂ ਨਾੜਾਂ ਅਤੇ ਇੰਦਰੀਆਂ (ਅੰਦਰੂਨੀ ਸਵਰਗੀ) ਰੌਸ਼ਨੀ ਨਾਲ ਬਣੀਆਂ ਹਨ। ਇਹ ਬਹੁਤ ਸਮਾਨ ਹੈ। ਪਰ ਸ਼ਾਇਦ ਉਸਨੂੰ ਇਸ ਵਿੱਚੋਂ ਇੱਕ ਸੁੰਦਰ ਕਵਿਤਾ ਬਣਾਉਣੀ ਪਵੇਗੀ। ਇਸ ਲਈ, ਇੱਕ ਵਾਕ ਦਰ ਇੱਕ ਵਾਕ, ਉਸਨੇ ਸਰੋਤਿਆਂ, ਜਾਂ ਦੇਵੀ, ਨੂੰ ਅਧਿਆਤਮਿਕ ਅਭਿਆਸ ਦੀ ਸਮਝ ਵਿੱਚ ਲਿਆਂਦਾ। ਫਿਰ ਵੀ, ਜੇ ਉਹ ਕਿਸੇ ਚੀਜ਼ ਨੂੰ ਵਾਰ-ਵਾਰ ਦੁਹਰਾਉਂਦਾ ਹੈ, ਤਾਂ ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਕਿਉਂਕਿ ਸਾਨੂੰ ਦੁਹਰਾਉਣ ਦੀ ਲੋੜ ਹੁੰਦੀ ਹੈ। ਸਾਡੇ ਕਰਮ, ਸਾਡੀ ਬੁਰੀ ਆਦਤ, ਕਈ, ਹਜ਼ਾਰਾਂ ਸਾਲਾਂ ਤੋਂ ਦੁਹਰਾਈ ਜਾਂਦੀ ਰਹੀ ਹੈ। ਇਸ ਲਈ ਜੇਕਰ ਗੁਰੂ ਇੱਕ ਚੰਗੀ ਚੀਜ਼ ਨੂੰ ਸਿਰਫ਼ ਕੁਝ ਵਾਰ ਹੀ ਦੁਹਰਾਉਂਦਾ ਹੈ, ਤਾਂ ਇਹ ਬਹੁਤ ਜ਼ਿਆਦਾ ਨਹੀਂ ਹੈ। ਕਈ ਵਾਰ ਇਹ ਸਾਡੇ ਸਾਰੇ ਕੂੜੇ ਦੇ ਬਚੇ ਹੋਏ ਹਿੱਸੇ ਨੂੰ ਧੋਣ ਲਈ ਵੀ ਕਾਫ਼ੀ ਨਹੀਂ ਹੁੰਦਾ ।

ਠੀਕ ਹੈ, ਨੰਬਰ ਚੌਵੀ: "ਮੰਨ ਲਓ... - ਤੁਸੀਂ ਕਲਪਨਾ ਕਰ ਸਕਦੇ ਹੋ - ਤੁਹਾਡਾ ਰੂਪ ਇੱਕ ਖਾਲੀ ਕਮਰਾ ਹੋਵੇਗਾ ਜਿਸ ਵਿੱਚ ਸਿਰਫ਼ ਚਮੜੀ ਦੀਆਂ ਕੰਧਾਂ ਹੋਣਗੀਆਂ।" ਅਤੇ ਅੰਦਰ ਹੈ? ਅੰਦਾਜ਼ਾ ਲਗਾਓ। ਕੀ? ਨਹੀਂ! ਖਾਲੀ!

ਨੰਬਰ ਪੱਚੀ: ਹੁਣ, ਉਸਨੂੰ ਉਸਦੀ (ਪਾਰਵਤੀ/ਦੇਵੀ) ਯਾਦ ਆਈ, ਇਸ ਲਈ ਉਸਨੇ ਆਪਣੇ ਆਪ ਨੂੰ ਯਾਦ ਦਿਵਾਇਆ ਕਿ ਉਹ ਮਹਾਨ ਹੈ। ਤਾਂ, ਉਸਨੇ ਕਿਹਾ, "ਧੰਨ ਹੈ" - ਦੇਵੀ ਧੰਨ ਹੈ। ਕਿਸੇ ਅਜਿਹੇ ਵਿਅਕਤੀ ਨੂੰ ਕਹਿਣਾ ਇੱਕ ਸਤਿਕਾਰਯੋਗ ਰੂਪ ਹੈ ਜੋ ਇੰਨਾ ਧੰਨ ਹੈ, ਜੋ ਇੰਨਾ ਗਿਆਨਵਾਨ ਹੈ, ਜਿਸਨੂੰ ਪ੍ਰਮਾਤਮਾ ਬਹੁਤ ਪਿਆਰ ਕਰਦਾ ਹੈ। ਇਸਦਾ ਅਰਥ ਹੈ "ਗਿਆਨ-ਪ੍ਰਾਪਤ ਵਿਅਕਤੀ।" "ਧੰਨ ਹੈ, ਜਿਵੇਂ ਹੀ ਇੰਦਰੀਆਂ ਦਿਲ ਵਿੱਚ ਲੀਨ ਹੁੰਦੀਆਂ ਹਨ, ਕਮਲ ਦੇ ਕੇਂਦਰ ਤੱਕ ਪਹੁੰਚ ਜਾਂਦੀਆਂ ਹਨ।" ਹੁਣ, ਮੈਨੂੰ ਇਹ ਸਮਝ ਨਹੀਂ ਆ ਰਹੀ। ਕੀ ਤੁਸੀਂ (ਸਮਝਦੇ ਹੋਂ)? ਨਹੀਂ। ਠੀਕ ਹੈ, ਫਿਰ ਇਸਨੂੰ ਭੁੱਲ ਜਾਈਏ। ਸਾਨੂੰ ਉਸ ਚੀਜ਼ ਬਾਰੇ ਕਿਉਂ ਚਿੰਤਾ ਕਰਨੀ ਚਾਹੀਦੀ ਹੈ ਜੋ ਸਾਨੂੰ ਪਸੰਦ ਨਹੀਂ ਹੈ? ਮੈਨੂੰ ਲੱਗਦਾ ਹੈ ਕਿ ਤੁਸੀਂ ਸਮਝ ਗਏ ਹੋ। ਉਸਦਾ ਮਤਲਬ ਇਹ ਸੀ ਕਿ ਸਰੀਰਕ ਤੌਰ 'ਤੇ ਆਪਣੇ ਆਪ ਨੂੰ ਭੁੱਲ ਜਾਣਾ, ਇਹ ਬਿਲਕੁਲ ਇਸ ਤਰ੍ਹਾਂ ਹੈ ਜਿਵੇਂ ਤੁਹਾਡੀਆਂ ਸਾਰੀਆਂ ਇੰਦਰੀਆਂ ਇਕਾਗਰਤਾ ਵਿੱਚ ਲੀਨ ਹੋ ਜਾਂਦੀਆਂ ਹਨ। "ਦਿਲ ਵਿੱਚ" ਦਾ ਅਰਥ ਹੈ ਇਕਾਗਰਤਾ ਵਿੱਚ। ਅਤੇ ਫਿਰ, "ਕਮਲ ਦੇ ਕੇਂਦਰ ਵਿੱਚ ਦਾਖਲ ਹੋਵੋ" ਦਾ ਅਰਥ ਹੈ ਬੁੱਧੀ, ਗਿਆਨ ਦੇ ਕੇਂਦਰ ਵਿੱਚ ਦਾਖਲ ਹੋਣਾ। "ਕਮਲ" ਦਾ ਅਰਥ ਹੈ ਪਵਿੱਤਰਤਾ। ਸਾਡੀ ਪਵਿੱਤਰਤਾ ਹੀ ਗਿਆਨ ਕੇਂਦਰ ਹੈ, ਅਸਲੀ ਹਸਤੀ ਹੈ, ਬੁੱਧ ਪ੍ਰਕਿਰਤੀ ਹੈ, ਜਾਂ ਪ੍ਰਮਾਤਮਾ ਦਾ ਰਾਜ ਹੈ। ਇਸੇ ਲਈ ਮੈਂ ਤੁਹਾਨੂੰ ਦੱਸਿਆ ਕਿ ਸਾਰੇ ਨਾਮ ਇੱਕ ਵਿਲੱਖਣ ਮਹਿਮਾ ਲਈ ਇੱਕੋ ਚੀਜ਼ ਹਨ। "ਕਮਲ ਦੇ ਕੇਂਦਰ ਤੱਕ ਪਹੁੰਚੋ" ਦਾ ਅਰਥ ਹੈ ਸਮਾਧੀ ਤੱਕ ਪਹੁੰਚਣਾ, ਬੁੱਧਤਵ ਤੱਕ ਪਹੁੰਚਣਾ, ਬੁੱਧ ਪ੍ਰਕਿਰਤੀ ਤੱਕ ਪਹੁੰਚਣਾ।

ਹੁਣ, ਨੰਬਰ ਛੱਬੀ: ਹੁਣ, "ਬੇਧਿਆਨੀ ਵਾਲੇ ਮਨ ਨਾਲ" ਦਾ ਮਤਲਬ ਹੈ ਕਿ ਤੁਸੀਂ ਕਿਸੇ ਵੀ ਚੀਜ਼ 'ਤੇ ਖਾਸ ਤੌਰ 'ਤੇ ਕੇਂਦ੍ਰਿਤ ਨਹੀਂ ਹੋ। ਤੁਸੀਂ ਬਸ ਉੱਥੇ ਬੈਠੋ "ਅਤੇ ਵਿਚਕਾਰ ਰਹੋ," ਭਾਵ ਕੇਂਦਰਿਤ ਰਹੋ, "ਜਦੋਂ ਤੱਕ ਇਹ ਅੰਤ ਵਿੱਚ ਨਹੀਂ ਵਾਪਰਦਾ।" ਕੀ ਹੁੰਦਾ ਹੈ ? ਤੁਸੀਂ ਆਪਣੇ ਸਰੀਰ ਨੂੰ ਸਾਰੇ ਪਾਸੇ ਪੇਂਟ ਕਰਦੇ ਹੋ ਅਤੇ ਰੰਗੀਨ ਬਣ ਜਾਓ? ਹੁੰਦਾ ਕੀ ਹੈ, ਉਸ ਸਮੇਂ, ਤੁਸੀਂ ਗੁਆਚ ਜਾਂਦੇ ਹੋ। ਤੁਸੀਂ ਸਮਾਧੀ ਵਿੱਚ ਗੁਆਚ ਜਾਂਦੇ ਹੋ। ਤੁਸੀਂ ਬ੍ਰਹਿਮੰਡ ਦੇ ਸਾਰ ਵਿੱਚ ਗੁਆਚ ਗਏ ਹੋ। ਤੁਸੀਂ ਸ਼ਾਂਤ ਅਤੇ ਸਰਬਵਿਆਪੀ ਹੋ ਜਾਂਦੇ ਹੋ। ਇਹ ਸਭ ਸਿਰਫ਼ ਆਪਣੇ ਆਪ ਨੂੰ ਪ੍ਰਮਾਤਮਾ ਨਾਲ ਇੱਕ ਹੋਣ ਦੀ ਸਥਿਤੀ ਦਾ, ਸਮਾਧੀ ਅਵਸਥਾ ਦਾ ਵਰਣਨ ਹੈ। ਤਾਂ, ਬਹੁਤ ਆਸਾਨ। ਕਹਿਣਾ ਸੌਖਾ ਹੈ, ਮੇਰਾ ਮਤਲਬ ਹੈ। ਮੈਂ ਇਹ ਨਹੀਂ ਕਹਾਂਗੀ ਕਿ ਆਸਾਨੀ ਨਾਲ ਹੋ ਜਾਂਦਾ ਹੈ।

ਨੰਬਰ ਸਤਾਈ: "ਜਦੋਂ ਤੁਸੀਂ ਸੰਸਾਰਿਕ ਕੰਮਾਂ ਵਿੱਚ ਹੋ, ਤਾਂ ਦੋ ਸਾਹਾਂ ਦੇ ਵਿਚਕਾਰ ਧਿਆਨ ਰੱਖੋ, ਅਤੇ ਇਸ ਤਰ੍ਹਾਂ ਅਭਿਆਸ ਕਰੋ ਕਿ ਕੁਝ ਦਿਨਾਂ ਬਾਅਦ, ਤੁਹਾਡਾ ਨਵਾਂ ਜਨਮ ਹੋਵੇ।" ਇਹ ਸਮਾਧੀ ਤੱਕ ਪਹੁੰਚਣ ਲਈ ਉਹਨਾਂ ਚੀਜ਼ਾਂ ਵਿੱਚੋਂ ਇੱਕ ਹੈ। ਉਦਾਹਰਣ ਵਜੋਂ, ਕੁਝ ਲੋਕ, ਉਹ ਬਹੁਤ ਸਖ਼ਤ ਮਿਹਨਤ ਕਰਦੇ ਹਨ, ਜਾਂ ਹੋ ਸਕਦਾ ਹੈ ਕਿ ਉਹ ਜੌਗਿੰਗ ਕਰ ਰਹੇ ਹੋਣ, ਜਾਂ ਉਹ ਖੇਡ ਸਿਖਲਾਈ ਲੈ ਰਹੇ ਹੋਣ, ਅਤੇ ਫਿਰ ਬੇਸ਼ੱਕ ਉਹ ਭਾਰੀ ਸਾਹ ਲੈ ਰਹੇ ਹੋਣ। ਹੁਣ, ਹੋ ਸਕਦਾ ਹੈ ਕਿ ਉਹ ਪੰਜ (ਪਵਿੱਤਰ) ਨਾਮ ਵੀ ਭੁੱਲ ਜਾਣ, ਜਾਂ ਸੁਮਾ ਚਿੰਗ ਹਾਈ ਜ਼ੂ ਨੂੰ ਭੁੱਲ ਜਾਣ, ਜਾਂ ਕੁਆਨ ਯਿਨ (ਅੰਦਰੂਨੀ ਸਵਰਗੀ ਆਵਾਜ਼ ਮੈਡੀਟੇਸ਼ਨ) ਨੂੰ ਭੁੱਲ ਜਾਣ। ਬੇਸ਼ੱਕ, ਜਦੋਂ ਤੁਸੀਂ ਦੌੜ ਰਹੇ ਹੁੰਦੇ ਹੋ ਤਾਂ ਤੁਸੀਂ ਕੁਆਨ ਯਿਨ (ਅੰਦਰੂਨੀ ਸਵਰਗੀ ਆਵਾਜ਼ ਮੈਡੀਟੇਸ਼ਨ) ਨਹੀਂ ਕਰ ਸਕਦੇ। ਇਸ ਲਈ, ਉਸ ਸਥਿਤੀ ਵਿੱਚ ਗੁਰੂ ਉਨ੍ਹਾਂ ਨੂੰ ਸਿਰਫ਼ ਦੋ ਸਾਹਾਂ ਦੇ ਵਿਚਕਾਰ, ਅੰਦਰ ਅਤੇ ਬਾਹਰ, ਕੇਂਦਰਿਤ ਰਹਿਣ ਦਾ ਸੁਝਾਅ ਦਿੰਦੇ ਹਨ। ਅਤੇ ਇਹ ਉਸੇ ਤਰ੍ਹਾਂ ਹੈ ਜਿਵੇਂ ਉਸਨੇ ਪਹਿਲਾਂ ਕਿਹਾ ਹੈ। ਇਹ ਬਹੁਤ ਜ਼ਿਆਦਾ ਹਨ। ਪਰ ਕੋਈ ਗੱਲ ਨਹੀਂ। ਜੇ ਅਸੀਂ ਦੁਬਾਰਾ ਦੁਹਰਾਉਂਦੇ ਹਾਂ, ਤਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਇਸ ਲਈ, ਜੇਕਰ ਤੁਸੀਂ ਇਸ ਤਰ੍ਹਾਂ ਕੁਝ ਦਿਨ ਸਿਖਲਾਈ ਲੈ ਰਹੇ ਹੋ, ਤਾਂ ਤੁਸੀਂ ਇਕਾਗਰਤਾ ਦੇ ਕਾਰਨ ਤਾਜ਼ਾ ਹੋ ਜਾਂਦੇ ਹੋ। ਕਿਉਂਕਿ ਤੁਸੀਂ ਬਹੁਤ ਜ਼ਿਆਦਾ ਬਿਹਤਰ ਮਹਿਸੂਸ ਕਰੋਗੇ, ਮਨ ਦੀ ਇੱਕ ਬਹੁਤ ਹੀ ਸਾਫ਼ ਸਥਿਤੀ ਵਿੱਚ, ਬਿਨਾਂ ਕਿਸੇ ਉਲਝਣ-ਵਾਲੀ ਅਤੇ ਪਰੇਸ਼ਾਨ ਕਰਨ-ਵਾਲੀ ਚੀਜ਼ ਬਾਰੇ ਸੋਚੇ। ਫਿਰ ਬੇਸ਼ੱਕ, ਤੁਸੀਂ ਇੱਕ ਨਵਜੰਮੇ ਬੱਚੇ ਵਾਂਗ ਹੋਵੋਗੇ - ਮਾਸੂਮ, ਸਾਫ਼, ਤਾਜ਼ਾ ਅਤੇ ਮਜ਼ਬੂਤ।

ਹੁਣ, ਨੰਬਰ ਅਠਾਈ: ਇੱਕ ਹੋਰ ਤਰੀਕਾ ਹੈ, ਤੁਸੀਂ "ਤੁਹਾਡੇ ਆਪਣੇ ਰੂਪ ਵਿੱਚੋਂ ਪੈਰਾਂ ਦੀਆਂ ਉਂਗਲਾਂ ਤੋਂ ਉੱਠਦੀ ਅੱਗ 'ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ, ਜਦੋਂ ਤੱਕ ਸਰੀਰ ਸੜ ਕੇ ਸੁਆਹ ਨਹੀਂ ਹੋ ਜਾਂਦਾ," ਪਰ ਤੁਸੀਂ ਨਹੀਂ। ਉਸਦਾ ਮਤਲਬ ਹੈ, ਬਸ ਕਲਪਨਾ ਕਰੋ; ਕਿਰਪਾ ਕਰਕੇ ਆਪਣਾ ਰੂਪ, ਆਕਾਰ ਨੂੰ ਨਾ ਸਾੜੋ ਕਿਉਂਕਿ ਤੁਹਾਡੇ ਕੋਲ ਇਸ ਵੇਲੇ ਸਿਰਫ਼ ਇਹੀ ਹੈ। ਜਦੋਂ ਤੱਕ ਤੁਹਾਨੂੰ ਸਮਾਧੀ ਨਹੀਂ ਮਿਲਦੀ, ਕਿਰਪਾ ਕਰਕੇ ਆਪਣੇ ਸਰੀਰ ਦੇ ਮੰਦਰ ਨੂੰ ਨਾ ਸਾੜੋ। ਉਸਦਾ ਮਤਲਬ ਇਹ ਸੀ ਕਿ ਇਸ ਹਉਮੈ ਨਾਲ ਸਬੰਧਤ ਹਰ ਤਰ੍ਹਾਂ ਦੇ ਲਗਾਵ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ। ਹੁਣ, "ਮੈਂ ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ ਹਾਂ," "ਮੈਂ ਅਮਰੀਕਾ ਦਾ ਕਾਂਗਰਸਮੈਨ ਹਾਂ," "ਮੈਂ ਚੀਨ ਦਾ ਚੇਅਰਮੈਨ ਹਾਂ,"ਆਦਿ, ਆਦਿ, ਇਸ ਲਈ, ਇੰਨਾ ਵੱਡਾ ਅਹੁਦਾ - ਸਭ ਕੁਝ ਸਾੜ ਕੇ ਸੁਆਹ ਕਰ ਦਿਓ ਅਤੇ ਅਸਲੀ ਰਹੋ, ਇੱਕੋ ਇੱਕ ਸਵੈ (ਆਪਾ), ਬੁੱਧ ਪ੍ਰਕਿਰਤੀ, ਸੁਭਾਅ ਰਹੋ, ਜੋ ਕਦੇ ਨਹੀਂ ਮਰਦਾ, ਕਦੇ ਪੈਦਾ ਨਹੀਂ ਹੁੰਦਾ, ਅਤੇ ਹਮੇਸ਼ਾ ਮੌਜੂਦ ਰਹਿੰਦਾ ਹੈ। ਉਸਦਾ ਇਹੀ ਮਤਲਬ ਸੀ। ਅਤੇ ਆਪਣੇ ਆਪ ਨੂੰ ਸਾੜ ਕੇ ਨਾ ਕਹੋ ਕਿ ਸਤਿਗੁਰੂ ਚਿੰਗ ਹਾਈ ਜੀ ਨੇ ਇਹ ਕਿਹਾ ਸੀ। ਮੈਨੂੰ ਸਪੱਸ਼ਟ ਤੌਰ 'ਤੇ ਦੱਸਣਾ ਪਵੇਗਾ, ਨਹੀਂ ਤਾਂ

ਤੁਸੀਂ ਸਭ ਕੁਝ ਮੇਰੇ ਮੂੰਹ ਵਿੱਚ ਪਾ ਦਿੰਦੇ ਹੋ।

ਤਾਂ, ਨੰਬਰ ਉਨੱਤੀ: "ਤੁਸੀਂ ਇਸ ਕਾਲਪਨਿਕ ਦੁਨੀਆਂ 'ਤੇ ਵੀ ਮੈਡੀਟੇਸ਼ਨ ਕਰ ਸਕਦੇ ਹੋ ਜੋ ਸੜ ਕੇ ਸੁਆਹ ਹੋ ਰਹੀ ਹੈ।" ਹੁਣ ਉਹ ਸਾਰੀ ਦੁਨੀਆਂ ਨੂੰ ਸਾੜ ਦਿੰਦਾ ਹੈ "ਅਤੇ ਮਨੁੱਖ ਤੋਂ ਉੱਪਰ ਉਠ ਜਾਓ।" ਠੀਕ ਹੈ, ਬੇਸ਼ੱਕ, ਇਸੇ ਲਈ ਲੋਕ ਉਸਨੂੰ ਵਿਨਾਸ਼ ਦਾ ਦੇਵਤਾ ਕਹਿੰਦੇ ਹਨ। ਉਹ ਮਨੁੱਖੀ ਸਰੀਰ ਨੂੰ ਤਬਾਹ ਕਰ ਦਿੰਦਾ ਹੈ, ਅਤੇ ਉਹ ਸਾਰੀ ਦੁਨੀਆਂ ਨੂੰ ਸਾੜਦਾ ਵੀ ਰਹਿੰਦਾ ਹੈ। ਹੇ ਰੱਬਾ। ਜੇ ਪੁਲਿਸ ਉਸ ਸਮੇਂ ਉਸਨੂੰ ਜਾਣਦੀ (ਹੁੰਦੀ)। ਤੁਸੀਂ ਜਾਣਦੇ ਹੋ, ਹਹ? ਹੁਣ, ਜ਼ਰਾ ਕਲਪਨਾ ਕਰੋ, ਬੱਸ ਇੰਨਾ ਹੀ। ਤੁਸੀਂ ਇੱਕ ਦੁਨੀਆਂ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਅਤੇ ਫਿਰ ਪੂਰੀ ਚੀਜ਼ ਨੂੰ ਸਾੜ ਦਿੰਦੇ ਹੋ, ਸਿਰਫ਼ ਆਪਣੇ ਮਨ ਨੂੰ ਭੌਤਿਕ ਹੋਂਦ ਦੇ ਥੋੜ੍ਹੇ ਸਮੇਂ ਦੇ ਸੁਭਾਅ ਦਾ ਆਦੀ ਹੋਣ ਦੇਣ ਲਈ। ਸ਼ਾਇਦ ਇਹੀ ਇਸ ਮੈਡੀਟੇਸ਼ਨ ਵਿਧੀ ਦਾ ਉਦੇਸ਼ ਹੈ। ਤਾਂ ਜੋ ਤੁਸੀਂ ਕਿਸੇ ਵੀ ਚੀਜ਼ ਨਾਲ ਬਿਲਕੁਲ ਵੀ ਚਿਪਕ ਨਾ ਸਕੋ, ਅਤੇ ਤੁਸੀਂ ਆਪਣੇ ਆਪ ਨੂੰ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਲੁਕਾ ਨਾ ਸਕੋ, ਕਿਉਂਕਿ ਸਾਰੀ ਦੁਨੀਆਂ ਚਲੀ ਗਈ ਹੈ। ਉਸ ਸਮੇਂ, ਫਿਰ, ਤੁਸੀਂ ਕੀ ਕਰਦੇ ਹੋ? ਭੌਤਿਕ ਹੋਂਦ ਤੋਂ ਉੱਪਰ ਉੱਠਣ ਅਤੇ ਮਨੁੱਖੀ ਹੋਂਦ ਤੋਂ ਉੱਪਰ ਉਠਣ ਤੋਂ ਇਲਾਵਾ। ਇਹ ਸਾਨੂੰ ਇਸ ਸੰਸਾਰ ਦੇ ਅਣਹੋਂਦ ਦੀ ਯਾਦ ਦਿਵਾਉਣ ਦੇ ਤਰੀਕਿਆਂ ਵਿੱਚੋਂ ਇੱਕ ਹੈ, ਤਾਂ ਜੋ ਅਸੀਂ ਆਸਾਨੀ ਨਾਲ - ਹੋਰ ਆਸਾਨੀ ਨਾਲ - ਹੇਠਾਂ ਰੱਖ ਸਕੀਏ ਅਤੇ ਅਭਿਆਸ ਕਰਨ ਅਤੇ ਆਪਣੇ ਮਨਾਂ ਨੂੰ ਅਧਿਆਤਮਿਕ ਆਜ਼ਾਦੀ ਵੱਲ ਹੋਰ ਅੱਗੇ ਵਧਾਉਣ ਲਈ ਉਤਸੁਕ ਹੋ ਸਕੀਏ।

ਜਿਵੇਂ ਬੁੱਧ ਨੇ ਆਪਣੇ ਪੈਰੋਕਾਰਾਂ ਨੂੰ ਤਰੀਕਿਆਂ ਵਿਚੋਂ ਇਕ ਦੀ ਸਿਫ਼ਾਰਸ਼ ਕੀਤੀ ਹੈ, ਉਹ ਹੈ ਸਰੀਰ ਦੇ ਅਪਵਿੱਤਰ ਪਹਿਲੂਆਂ ਵੱਲ ਧਿਆਨ ਦੇਣਾ, ਜਿਵੇਂ ਕਿ ਸਰੀਰ ਦਾ ਰਿਸਣ ਪਦਾਰਥ, ਸਰੀਰ ਦੀ ਰਹਿੰਦ-ਖੂੰਹਦ (ਮਲ-ਮੂਤਰ), ਇਸ ਤਰ੍ਹਾਂ ਦੀਆਂ ਚੀਜ਼ਾਂ। ਅਤੇ ਕਲਪਨਾ ਕਰੋ ਕਿ ਸਰੀਰ ਚਿੱਟੀਆਂ ਹੱਡੀਆਂ ਦਾ ਬਣਿਆ ਹੋਇਆ ਹੈ ਅਤੇ ਅੰਦਰੋਂ ਸਾਰੀਆਂ ਭੈੜੀਆਂ ਅਤੇ ਗੰਦੀਆਂ ਚੀਜ਼ਾਂ ਨਾਲ ਭਰਿਆ ਹੋਇਆ ਹੈ, ਚਮੜੀ ਦੇ ਗੰਦੇ ਥੈਲੇ ਦੇ ਅੰਦਰ। ਅਤੇ ਜੇਕਰ ਪੈਰੋਕਾਰ ਇਸ ਤਰੀਕੇ 'ਤੇ ਮੈਡੀਟੇਸ਼ਨ ਕਰਦਾ ਹੈ, ਤਾਂ ਉਹ ਜਲਦੀ ਹੀ ਆਪਣੇ ਸਾਹਮਣੇਲੰਘਦੇ ਤੋਂ ਕਿਸੇ ਵੀ ਭੌਤਿਕ ਰੂਪ ਤੋਂ ਘਿਣਾਉਣਾ ਹੋ ਜਾਵੇਗਾ, ਅਤੇ ਇਸ ਤਰ੍ਹਾਂ ਔਰਤਾਂ ਜਾਂ ਮਰਦਾਂ, ਪ੍ਰਸਿੱਧੀ ਅਤੇ ਅਹੁਦੇ ਆਦਿ ਦੀ ਇੱਛਾ ਗੁਆ ਦੇਵੇਗਾ। ਅਤੇ ਉਹ ਆਪਣੇ ਅਸ਼ਾਂਤ ਕਾਮੁਕ ਵਿਚਾਰਾਂ ਨੂੰ ਸ਼ਾਂਤ ਕਰਨ ਦੇ ਯੋਗ ਹੋਵੇਗਾ, ਅਤੇ ਫਿਰ ਅਧਿਆਤਮਿਕ ਅਭਿਆਸ 'ਤੇ ਵਧੇਰੇ ਧਿਆਨ ਕੇਂਦਰਿਤ ਕਰਨ ਦੇ ਯੋਗ ਹੋਵੇਗਾ। ਇਸ ਸਬੰਧ ਵਿੱਚ, ਮੈਨੂੰ ਲੱਗਦਾ ਹੈ ਕਿ ਉਨੱਤੀਵੀਂ ਮੈਡੀਟੇਸ਼ਨ ਵਿਧੀ ਉਸ ਅਪਵਿੱਤਰ ਸਰੀਰ ਵਿਧੀ ਦੇ ਸਮਾਨ ਹੈ ਜਿਸਦੀ ਸਿਫਾਰਸ਼ ਬੁੱਧ ਨੇ ਆਪਣੇ ਕੁਝ ਪੈਰੋਕਾਰਾਂ ਨੂੰ ਕੀਤੀ ਹੈ। ਪਰ ਉਸ ਸਥਿਤੀ ਵਿੱਚ, ਤੁਹਾਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਇਹ ਤਰੀਕੇ ਸਿਰਫ ਸ਼ੁਰੂਆਤ ਕਰਨ ਵਾਲਿਆਂ ਲਈ ਹਨ। ਉਨ੍ਹਾਂ ਲਈ ਜੋ ਅਜੇ ਵੀ ਦੁਨੀਆ ਦੀਆਂ ਚੀਜ਼ਾਂ ਨਾਲ ਇੰਨੇ ਜੁੜੇ ਹੋਏ ਹਨ, ਔਰਤਾਂ ਅਤੇ ਮਰਦਾਂ ਦੀ ਬਾਹਰੀ ਸੁੰਦਰਤਾ ਨਾਲ ਇੰਨੇ ਜੁੜੇ ਹੋਏ ਹਨ। ਉਸ ਸਥਿਤੀ ਵਿੱਚ, ਉਸਨੂੰ ਇਸ ਤਰ੍ਹਾਂ ਦੇ ਢੰਗ ਬਾਰੇ ਕੁਝ ਸਮੇਂ ਲਈ ਸੋਚਣਾ ਚਾਹੀਦਾ ਹੈ, ਜਾਂ ਘੱਟੋ ਘੱਟ ਜਦੋਂ ਉਹ ਦੁਨਿਆਵੀ ਭੌਤਿਕ ਰੂਪਾਂ ਅਤੇ ਸੰਪਤੀਆਂ ਲਈ ਅਜਿਹੇ ਮਾਲਕੀ ਅਤੇ ਕਾਮੁਕ ਵਿਚਾਰ ਰੱਖ ਰਿਹਾ ਹੋਵੇ। ਜਦੋਂ ਤੱਕ ਉਸਦਾ ਮਨ ਇਸ ਭੌਤਿਕ ਹੋਂਦ ਦੇ ਥੋੜ੍ਹੇ ਸਮੇਂ ਦੇ ਰੂਪਾਂ ਦਾ ਪਿੱਛਾ ਕਰਨ ਦੀ ਬਜਾਏ, ਅੰਦਰ ਦੀ ਸ਼ੁੱਧਤਾ 'ਤੇ ਕੇਂਦ੍ਰਿਤ ਹੋਣ ਦਾ ਆਦੀ ਨਹੀਂ ਹੋ ਜਾਂਦਾ।

ਇਸ ਲਈ, ਉਸ ਸਥਿਤੀ ਵਿੱਚ, ਇਹ ਮੁੱਖ ਤਰੀਕਾ ਨਹੀਂ ਹੈ ਜਿਸਦਾ ਸਾਨੂੰ ਹਰ ਰੋਜ਼ ਅਭਿਆਸ ਕਰਨਾ ਚਾਹੀਦਾ ਹੈ, ਪਰ ਸਿਰਫ਼ ਇੱਕ ਸਮਾਂ ਹੈ ਜਦੋਂ ਤੱਕ ਸਾਡਾ ਮਨ ਸ਼ੁੱਧ ਨਹੀਂ ਹੋ ਜਾਂਦਾ। ਅਤੇ ਫਿਰ ਅਸੀਂ ਮੁੱਖ ਵਿਧੀ 'ਤੇ ਧਿਆਨ ਕੇਂਦਰਿਤ ਕਰਦੇ ਹਾਂ, ਜੋ ਕਿ ਕੁਆਨ ਯਿਨ (ਅੰਦਰੂਨੀ ਸਵਰਗੀ ਰੌਸ਼ਨੀ ਅਤੇ ਆਵਾਜ਼) ਵਿਧੀ ਹੈ। ਹੁਣ, ਜੇ ਤੁਹਾਨੂੰ ਸੁਰੰਗਾਮ ਸੂਤਰ ਵਿੱਚ ਯਾਦ ਹੈ, ਤਾਂ ਬੁੱਧ ਨੇ ਸਾਰੇ ਬੋਧੀਸਤਵਾਂ ਨੂੰ ਆਪਣੇ ਵੱਖੋ-ਵੱਖਰੇ ਤਰੀਕਿਆਂ ਦੀ ਸਿਫ਼ਾਰਸ਼ ਕਰਨ ਲਈ ਵੀ ਕਿਹਾ ਸੀ, ਤਾਂ ਜੋ ਪੈਰੋਕਾਰ ਚੁਣ ਸਕਣ ਕਿ ਉਨ੍ਹਾਂ ਲਈ ਸਭ ਤੋਂ ਵਧੀਆ ਕੀ ਹੈ। ਅਤੇ ਫਿਰ ਉਨ੍ਹਾਂ ਸਾਰਿਆਂ ਨੇ ਵੱਧ ਜਾਂ ਘੱਟ 25 ਤਰੀਕਿਆਂ ਬਾਰੇ ਗੱਲ ਕੀਤੀ ਹੈ, ਪਰ ਫਿਰ ਸਾਰਿਆਂ ਨੇ ਸਿਫਾਰਸ਼ ਕੀਤੀ ਹੈ ਕਿ ਕੁਆਨ ਯਿਨ (ਅੰਦਰੂਨੀ ਸਵਰਗੀ ਰੌਸ਼ਨੀ ਅਤੇ ਆਵਾਜ਼ ਮੈਡੀਟੇਸ਼ਨ) ਸਭ ਤੋਂ ਵਧੀਆ ਹੈ, ਕਿਉਂਕਿ ਇਹ ਸਭ ਤੋਂ ਵੱਧ ਸ਼ੁੱਧ ਕਰਨ ਵਾਲਾ, ਸਭ ਤੋਂ ਮਜ਼ਬੂਤ ਅਤੇ ਸਭ ਤੋਂ ਅਸਲੀ ਹੈ। ਪਰ ਜੇਕਰ ਤੁਸੀਂ ਦੁਨਿਆਵੀ ਇੰਦਰੀਆਂ ਤੋਂ ਬਹੁਤ ਪਰੇਸ਼ਾਨ ਹੋ, ਜੋ ਸਾਡੇ ਸਰੀਰਾਂ ਵਿੱਚ ਫਸੀਆਂ ਹੋਈਆਂ ਹਨ ਅਤੇ ਸਾਡੇ ਲਈ ਇਸ ਤੋਂ ਬਚਣਾ ਬਹੁਤ ਮੁਸ਼ਕਲ ਹੈ, ਤਾਂ ਤੁਹਾਨੂੰ ਸਰੀਰ ਦੇ ਅਪਵਿੱਤਰ ਰੂਪ ਬਾਰੇ ਸੋਚਣਾ ਚਾਹੀਦਾ ਹੈ। ਜਾਂ ਦੁਨੀਆਂ, ਸਾਰਾ ਸੰਸਾਰ ਸੜ ਕੇ ਸੁਆਹ ਹੋ ਰਿਹਾ ਹੈ, ਆਦਿ, ਤਰੀਕਾ, ਆਪਣੇ ਮਨ ਨੂੰ ਉਦੋਂ ਤੱਕ ਟਿਕਾਉਣ ਲਈ ਜਦੋਂ ਤੱਕ ਤੁਹਾਡਾ ਮਨ ਸ਼ਾਂਤ ਨਹੀਂ ਹੋ ਜਾਂਦਾ। ਫਿਰ ਤੁਸੀਂ ਮੁੱਖ ਵਿਧੀ 'ਤੇ ਬਿਹਤਰ ਧਿਆਨ ਕੇਂਦਰਿਤ ਕਰ ਸਕਦੇ ਹੋ, ਜੋ ਕਿ ਕੁਆਨ ਯਿਨ (ਅੰਦਰੂਨੀ ਸਵਰਗੀ ਆਵਾਜ਼ ਮੈਡੀਟੇਸ਼ਨ) ਵਿਧੀ ਹੈ।

ਪਰ ਤੁਹਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪੁਰਾਣੇ ਸਮਿਆਂ ਵਿੱਚ, ਲੋਕਾਂ ਕੋਲ ਹੁਣ ਨਾਲੋਂ ਜ਼ਿਆਦਾ ਸਮਾਂ ਹੁੰਦਾ ਸੀ। ਮੈਨੂੰ ਹੈਰਾਨੀ ਹੈ ਕਿ ਕਿਉਂ। ਪੁਰਾਣੇ ਸਮੇਂ ਵਿੱਚ, ਲੋਕਾਂ ਕੋਲ ਸਹੂਲਤਾਂ ਘੱਟ ਸਨ ਅਤੇ ਉਨ੍ਹਾਂ ਨੂੰ ਸਭ ਕੁਝ ਹੱਥੀਂ ਕਰਨਾ ਪੈਂਦਾ ਸੀ। ਪਰ ਉਨ੍ਹਾਂ ਕੋਲ ਹੋਰ ਸਮਾਂ ਕਿਵੇਂ ਸੀ? ਤੁਸੀਂ ਆਪਣੀ ਮਾਂ, ਭਰਾ, ਪਿਤਾ ਅਤੇ ਦਾਦੀ, ਦਾਦਾ ਜੀ ਤੋਂ ਪੁੱਛੋ, ਹੁਣ ਸਾਡੇ ਨਾਲੋਂ ਉਨ੍ਹਾਂ ਕੋਲ ਜ਼ਿਆਦਾ ਸਮਾਂ ਸੀ। ਉਹ ਗੁਆਂਢੀਆਂ ਨਾਲ ਬੈਠ ਕੇ ਸਾਰੀ ਦੁਪਹਿਰ ਚਾਹ ਪੀ ਸਕਦੇ ਸਨ, ਅੱਗ ਬਾਲ ਸਕਦੇ ਸਨ ਅਤੇ ਗੱਲਾਂ-ਬਾਤਾਂ ਕਰ ਸਕਦੇ ਸਨ। ਪਰ ਹੁਣ, ਅੱਜ, ਸਾਡੇ ਕੋਲ ਨਹੀਂ ਹੈ। ਅਤੇ ਸਾਡੇ ਕੋਲ ਤੇਜ਼ ਕਾਰਾਂ ਹਨ, ਸਾਡੇ ਕੋਲ ਟੈਲੀਵਿਜ਼ਨ ਹੈ, ਸਾਡੇ ਕੋਲ ਪਹਿਲਾਂ ਨਾਲੋਂ ਕਿਤੇ ਤੇਜ਼ ਹਵਾਈ ਜਹਾਜ਼ ਹਨ। ਪਰ ਸਾਡੇ ਕੋਲ ਜਿੰਨੀਆਂ ਜ਼ਿਆਦਾ ਚੀਜ਼ਾਂ ਹੋਣਗੀਆਂ, ਓਨਾ ਹੀ ਘੱਟ ਸਮਾਂ ਹੋਵੇਗਾ। ਸ਼ਾਇਦ ਕਿਉਂਕਿ ਸਾਡੇ ਕੋਲ ਇਹ ਸਾਰੀਆਂ ਸਹੂਲਤਾਂ ਹਨ, ਇਸ ਲਈ ਅਸੀਂ ਉਨ੍ਹਾਂ ਦੇ ਪਿੱਛੇ ਭੱਜਦੇ ਹਾਂ। ਸਾਨੂੰ ਇਨ੍ਹਾਂ ਤੇਜ਼ੀ-ਨਾਲ ਚੱਲਣ ਵਾਲੀਆਂ ਵਸਤੂਆਂ ਨੂੰ ਪ੍ਰਾਪਤ ਕਰਨ ਲਈ ਹੋਰ ਸਖ਼ਤ ਮਿਹਨਤ ਕਰਨੀ ਪਵੇਗੀ। ਅਤੇ ਪੁਰਾਣੇ ਸਮਿਆਂ ਵਿੱਚ, ਉਨ੍ਹਾਂ ਕੋਲ ਇਹ ਨਹੀਂ ਸਨ, ਇਸ ਲਈ ਉਨ੍ਹਾਂ ਨੂੰ ਇੰਨੀ ਮਿਹਨਤ ਨਹੀਂ ਕਰਨੀ ਪੈਂਦੀ। ਉਨ੍ਹਾਂ ਕੋਲ ਖਾਣ ਲਈ ਕਾਫ਼ੀ ਖਾਣਾ ਸੀ, ਦੋ ਵਾਰ ਖਾਣਾ, ਤਿੰਨ ਵਾਰ ਖਾਣਾ ਅਤੇ ਸਿਰਫ਼ ਕੁਝ ਕੱਪੜੇ। ਉਹ ਕਿਤੇ ਨਹੀਂ ਜਾਂਦੇ ਸਨ, ਇਸ ਲਈ ਉਨ੍ਹਾਂ ਨੂੰ ਆਪਣੀ ਕਲੀਵੇਜ ਜਾਂ ਕਮਰ ਦਿਖਾਉਣ ਦੀ ਲੋੜ ਨਹੀਂ ਹੈ, 125 ਮੇਰੀ ਤਰ੍ਹਾਂ। ਉਦਾਹਰਣ ਵਜੋਂ। ਇਸ ਲਈ, ਮਹਿੰਗੇ ਕੱਪੜਿਆਂ ਦੀ, ਬਹੁਤ ਹੀ ਸ਼ਾਨਦਾਰ ਪਰਫਿਊਮ ਦੀ, ਜਾਂ ਬਹੁਤ ਹੀ, ਬਹੁਤ ਹੀ ਵਿਸਤ੍ਰਿਤ ਵਾਲਾਂ ਨੂੰ ਬਣਾਉਣ ਦੀ ਕੋਈ ਲੋੜ ਨਹੀਂ ਸੀ। ਅਤੇ ਕਾਰਾਂ ਦੀ ਵੀ ਕੋਈ ਲੋੜ ਨਹੀਂ, ਕਿਉਂਕਿ ਉਨ੍ਹਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਸੀ। ਉਹਨਾਂ ਵਿੱਚ ਸ਼ਾਇਦ ਘੱਟ ਇੱਛਾ ਸੀ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਅਗਲੇ ਸ਼ਹਿਰ ਕੋਲ ਕੀ ਪੇਸ਼ਕਸ਼ ਹੈ? ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ। ਜੋ ਉਹਨਾਂ ਨੂੰ ਨਹੀਂ ਪਤਾ ਸੀ, ਉਹਨਾਂ ਨੇ ਉਸ ਨਾਲ ਕੋਈ ਚਿੰਤਤ ਨਹੀਂ ਸੀ, ਉਹਨਾਂ ਦੀ ਇੱਛਾ ਨਹੀਂ ਸੀ। ਕੀ ਇਹ ਸੱਚ ਨਹੀਂ ਹੈ? (ਹਾਂਜੀ।)

Photo Caption: "ਰੱਬੀ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ, ਮਨੁੱਖੀ ਮਨ ਧਾਰਨਾ ਨੂੰ ਸੀਮਤ ਕਰਦਾ ਹੈ!"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/4)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-19
2954 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-20
2561 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-21
2398 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-22
2243 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਗਿਆਨ ਭਰਪੂਰ ਸ਼ਬਦ
2026-05-27
640 ਦੇਖੇ ਗਏ
ਸਿਹਤਮੰਦ ਜੀਵਨ ਸ਼ੈਲੀ
2026-05-27
622 ਦੇਖੇ ਗਏ
ਵਿਗਿਆਨ ਅਤੇ ਰੂਹਾਨੀਅਤ
2026-05-27
662 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-27
1474 ਦੇਖੇ ਗਏ
ਸ਼ਾਰਟਸ
2026-05-27
613 ਦੇਖੇ ਗਏ
ਧਿਆਨਯੋਗ ਖਬਰਾਂ
2026-05-26
1154 ਦੇਖੇ ਗਏ
34:22
ਧਿਆਨਯੋਗ ਖਬਰਾਂ
2026-05-26
673 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-05-26
664 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ