ਖੋਜ
ਪੰਜਾਬੀ
  • ਸਾਰੀਆਂ ਭਾਸ਼ਾਵਾਂ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • ਸਾਰੀਆਂ ਭਾਸ਼ਾਵਾਂ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ

ਵਿਸ਼ਵ ਭਵਿਖ ਦੀਆਂ ਘਟਨਾਵਾਂ ਬਾਰੇ ਸਵਰਗਾਂ ਦੇ ਖੁਲਾਸੇ, ਪੰਜ ਹਿਸਿਆਂ ਦਾ ਚੌਥਾ ਭਾਗ

2023-03-09
Lecture Language:English
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਹਾਡੇ ਕੋਲ ਕੋਈ ਪੈਸਾ ਨਹੀਂ ਹੈ ਬਹੁਤ ਸਾਰਾ ਭੋਜ਼ਨ ਅਤੇ ਸਭ ਕਿਸਮ ਦੀਆਂ ਫੈਂਸੀ ਚੀਜ਼ਾਂ ਸਟੋਰ ਕਰਨ ਲਈ, ਤੁਸੀਂ ਬਸ ਜਿਵੇਂ ਭੂਰੇ ਚਾਵਲ ਅਤੇ ਤਿਲ ਖਰੀਦੋ, ਪਹਿਲੇ ਹੀ ਭੁੰਨੇ ਹੋਏ ਜਾਂ ਸ਼ਾਇਦ ਕਚੇ, ਅਤੇ ਫਿਰ ਤੁਸੀਂ ਇਹ ਆਪ ਭੁੰਨ ਲਵੋ ਜੇਕਰ ਤੁਸੀਂ ਕਰ ਸਕਦੇ ਹੋਵੋਂ। ਜੇਕਰ ਨਹੀਂ, ਬਸ ਭੁੰਨੇ ਹੋਏ ਤਿਲ ਖਰੀਦੋ ਅਤੇ ਇਹ ਭੂਰੇ ਚਾਵਲਾਂ ਅਤੇ ਨਮਕ ਨਾਲ ਖਾਓ। ਸੋ ਕੁਝ ਇਹ ਸੋਟਰ ਕਰੋ। ਇਹ ਇਕ ਲੰਮੇ ਸਮੈਂ ਲਈ ਰਹਿਣਗੇ। (ਹਾਂਜੀ, ਸਤਿਗੁਰੂ ਜੀ।) ਪਰ ਭੂਰੇ ਚਾਵਲ ਉਤਨੇ ਜਿਆਦਾ ਸਮੇਂ ਤਕ ਨਹੀਂ ਰਹਿੰਦੇ ਜਿਵੇਂ ਚਿਟੇ ਚਾਵਲਾਂ ਵਾਂਗ, ਸੋ ਤੁਸੀਂ ਦੋਨੋਂ ਖਰੀਦੋ। ਸੋ ਤੁਸੀਂ ਭੂਰੇ ਚਾਵਲ ਪਹਿਲਾਂ ਖਾਣੇ ਅਤੇ ਫਿਰ ਚਿਟੇ ਚਾਵਲ, ਤੁਸੀਂ ਬਾਅਦ ਵਿਚ ਖਾਣੇ। (ਸਮਝੇ। ਠੀਕ ਹੈ, ਸਤਿਗੁਰੂ ਜੀ।) ਤਿਲ ਅਤੇ ਮੂੰਹਫਲੀ ਰਖੋ।

ਉਨਾਂ ਚੀਜ਼ਾਂ ਵਿਚ ਬਹੁਤ, ਬਹੁਤ ਜਿਆਦਾ ਪ੍ਰੋਟੀਨ ਹੈ। ਭਾਵੇਂ ਜੇਕਰ ਤੁਸੀਂ ਕੋਈ ਚੀਜ਼ ਪਕਾ ਨਾਂ ਸਕੋਂ, ਤੁਸੀਂ ਉਨਾਂ ਨੂੰ ਚਾਵਲਾਂ ਨਾਲ ਖਾ ਸਕਦੇ ਹੋ। (ਸਮਝੇ।) ਅਤੇ ਫਿਰ, ਤੁਹਾਡੇ ਕੋਲ ਕਾਫੀ ਪੋਸ਼ਣ ਹੋਵੇਗਾ ਜਿੰਦਾ ਰਹਿਣ ਲਈ। (ਹਾਂਜੀ, ਸਤਿਗੁਰੂ ਜੀ।) ਮੈਂ ਉਹ ਤਿੰਨ ਮਹੀਨਿਆਂ ਤਕ ਘਟੋ ਘਟ ਕੀਤਾ ਹੈ। ਜਦੋਂ ਮੇਰੇ ਕੋਲ ਕੋਈ ਅਖੌਤੀ ਪੈਰੋਕਾਰ ਨਹੀਂ ਸਨ, ਮੈਂ ਰਿਟਰੀਟ ਉਤੇ ਗਈ, ਜਿਵੇਂ ਹਰ ਇਕ ਭਿਖਸ਼ੂ ਨੂੰ ਹਰ ਸਾਲ ਕਰਨਾ ਚਾਹੀਦਾ ਹੈ, ਤਿੰਨ ਮਹੀਨ‌ਿਆਂ ਲਈ ਜਾਂ ਮੀਂਹ ਵਾਲੇ ਮੌਸਮ ਵਿਚ, ਅਤੇ ਮੈਂ ਸਿਰਫ ਭੂਰੇ ਚਾਵਲ ਅਤੇ ਤਿਲ ਖਾਧੇ ਕੁਝ ਨਮਕ ਨਾਲ। ਅਤੇ ਉਸ ਸਮੇਂ, ਮੈਂ ਇਕ ਬੋਤਲ ਸੋ‌ਇਆ ਸਾਸ ਦੀ ਪੁਗਾ ਸਕਦੀ ਸੀ ਅਤੇ ਮੈਂ ਇਹ ਥੋੜਾ ਜਿਹਾ ਸੁਆਦ ਲਕਈ ਵਿਚ ਪਾਉਂਦੀ ਸੀ। ਨਹੀਂ ਤਾਂ, ਬਸ ਭੂਰੇ ਚਾਵਲ, ਤਿਲ ਅਤੇ ਨਮਕ ਪਹਿਲੇ ਹੀ ਕਾਫੀ ਹੈ। (ਸਮਝੇ, ਸਤਿਗੁਰੂ ਜੀ।)

ਮੈਂ ਤਾਏਪੇ ਵਿਚ ਪਹਿਲਾਂ ਇਕ ਭਿਖਸੂ ਨੂੰ ਜਾਣਦੀ ਸੀ। ਮੈਂ ਉਸ ਦੇ ਮੰਦਰ ਵਿਚ ਰਹਿੰਦੀ ਸੀ ਉਸ ਨੇ ਕੇਵਲ ਉਹ ਖਾਧਾ, ਅਤੇ ਪਾਣੀ, ਹੋਰ ਕੁਝ ਨਹੀਂ। ਪਰ ਉਹ ਬਹੁਤ, ਬਹੁਤ ਮਜ਼ਬੂਤ ਸੀ, ਕਿਉਂਕਿ ਉਹ ਕਸਰਤਾਂ ਕਰਦਾ ਹੈ, ਉਹ ਚੀਗੋਂਗ ਦਾ ਅਭਿਆਸ ਕਰਦਾ ਹੈ। (ਹਾਂਜੀ।) ਅਤੇ ਉਸ ਨੇ ਆਪਣੇ ਪੈਰੋਕਾਰਾਂ ਨੂੰ ਸਿਖਾਇਆ ਅਤੇ ਉਸ ਨੇ ਸਾਬਤ ਕੀਤਾ ਕਿ ਜੇਕਰ ਤੁਸੀਂ ਇਕ ਚਾਕੂ ਉਸ ਦੇ ਗਲੇ ਉਤੇ ਰਖਦੇ ਹੋ, ਇਹ ਨਹੀਂ ਵਿਚ ਦੀ ਲੰਘੇਗਾ। (ਵਾਓ! ਓਹ।) ਜੇਕਰ ਤੁਸੀਂ ਉਸ ਨੂੰ ਪਿਛੋਂ ਵੀ ਟੁਟੇ ਹੋਏ ਕਚ ਜਾਂ ਚਾਕੂ ਨਾਲ ਜਾਂ ਕੁਝ ਚੀਜ਼ ਨਾਲ, ਇਹ ਵਿਚ ਦੀ ਨਹੀਂ ਲੰਘੇਗਾ। (ਵਾਓ!) ਅਤੇ ਉਹ ਨੇ ਸਿਰਫ ਤਿਲ ਅਤੇ ਭੂਰੇ ਚਾਵਲ ਖਾਧੇ ਜਦੋਂ ਤਕ ਮੈਂ ਉਥੇ ਸੀ; ਉਸ ਨੇ ਕਈ ਸਾਲ ਪਹਿਲਾਂ ਉਹ ਖਾਧੇ ਸਨ, ਅਤੇ ਇਥੋਂ ਤਕ ਮੇਰੇ ਚਲੇ ਜਾਣਤੋਂ ਬਾਅਦ ਵੀ, ਮੇਰੇ ਖਿਆਲ ਵਿਚ। (ਵਾਓ।) ਸੋ, ਤੁਸੀਂ ਜਿੰਦਾ ਰਹੋਂਗੇ। ਅਤੇ ਉਹ ਬਹੁਤ ਵਡਾ, ਮਜ਼ਬੂਤ ਹੈ, ਸੁਕੜਾ ਜਿਹਾ ਮੇਰੇ ਵਰਗਾ ਨਹੀਂ। ਨਹੀਂ, ਉਹ ਵਡਾ ਅਤੇ ਤਾਕਤਵਰ ਹੈ। ਉਸ ਨੇ ਮੈਨੂੰ ਹੋਰ ਖਾਣ ਦੀ ਸਲਾਹ ਦਿਤੀ, ਕੁਝ ਚੀਜ਼ ਕਰਨ ਲਈ ਆਪਣੇ ਆਪ ਨੂੰ ਵਡਾ ਉਸ ਦੇ ਵਾਂਗ ਬਨਾਉਣ ਲਈ। ਉਸ ਨੇ ਮੈਨੂੰ ਕਿਹਾ, "ਬਸ ਜਿਵੇਂ ਇਕ ਪਹਾੜ ਦੀ ਤਰਾਂ।" ਮੈਂ ਕਿਹਾ, "ਪਰ ਮੈਂ ਬਹੁਤੀ ਛੋਟੀ ਹਾਂ, ਮੈਂ ਇਕ ਪਹਾੜ ਕਿਵੇਂ ਬਣ ਸਕਦੀ ਹਾਂ?" ਉਸ ਨੇ ਕਿਹਾ, "ਇਕ ਛੋਟੇ ਪਹਾੜ ਬਣੋ।" ਮੇਰੇ ਖਿਆਲ ਵਿਚ ਮੈਂ ਵੀ ਹੁਣ ਇਕ ਛੋਟਾ ਜਿਹਾ ਪਹਾੜ ਹਾਂ, ਬਹੁਤ ਸਾਰੀਆਂ ਚੀਜ਼ਾਂ ਨੂੰ ਸੰਭਾਲਦੀ ਹੋਈ। (ਹਾਂਜੀ, ਸਤਿਗੁਰੂ ਜੀ। ਤੁਸੀਂ ਸੰਭਾਲ ਰਹੇ ਹੋ।)

ਇੰਟਰਨੈਟ ਉਤੇ ਦੇਖੋ ਦੂਜ਼ੇ ਲੋਕਾਂ ਤੋਂ ਸਿਖਣ ਲਈ ਕਿਵੇਂ ਉਹ ਆਪਣੀਆਂ ਸਬਜ਼ੀਆਂ ਉਗਾਉਂਦੇ ਹਨ ਘਰ ਵਿਚ, ਕਿਸੇ ਵੀ ਕਮਰੇ ਵਿਚ, ਇਥੋਂ ਤਕ ਬਾਲਟੀਆਂ ਨਾਲ, ਜਾਂ ਇਥੋਂ ਤਕ ਪਲਾਸਟਿਕ ਥੈਲਿਆਂ ਨਾਲ ਜਾਂ ਕੋਈ ਵੀ ਸੁਟੇ ਗਏ ਥੈਲਿਆਂ ਨਾਲ, ਕਿਸੇ ਵੀ ਚੀਜ਼ ਵਿਚ ਉਹ ਇਹਨਾਂ ਨੂੰ ਵਿਚ ਉਗਾ ਸਕਦੇ ਹਨ, ਕਿਵੇਂ ਉਹ ਉਨਾਂ ਨੂੰ ਉਗਾਉਂਦੇ ਹਨ ਅਤੇ ਕਿਵੇਂ ਉਹ ਵਾਢੀ ਕਰਦੇ ਹਨ ਅਤੇ ਉਨਾਂ ਦੀ ਵਰਤੋਂ ਕਰਦੇ ਹਨ। (ਹਾਂਜੀ, ਸਤਿਗੁਰੂ ਜੀ।) ਜਾਂ ਇਹ ਬੈਲਕੋਨੀ ਉਤੇ ਉਗਾਉਂਦੇ ਹਨ, ਇਹ ਇਥੋਂ ਤਕ ਤੁਹਾਡੇ ਵਡੇ ਗੁਸਲਖਾਨੇ ਵਿਚ ਉਗਾਉ। ਮੈਂ ਸੋਇਆ ਤੂਈਆਂ ਉਗਾਈਆਂ ਸੀ ਆਪਣੇ ਬਾਥਟਬ ਵਿਚ ਪਹਿਲਾਂ। (ਵਾਓ!) ਲੰਮੇ, ਲੰਮੇ, ਲੰਮੇ ਦਹਾਕੇ ਪਹਿਲਾਂ, ਸਾਡੇ ਕੋਲ ਕੋਈ ਪੈਸਾ ਨਹੀਂ ਸੀ ਅਤੇ ਫਿਰ ਅਸੀਂ ਬਾਹਰ ਕੁਝ ਸਬਜ਼ੀਆਂ ਉਗਾਈਆਂ, ਅਤੇ ਮੈਂ ਸੋਇਆ ਤੂਈਆਂ ਉਗਾਈਆਂ ਬਾਥਟਬ ਵਿਚ, ਅਤੇ ਉਹ ਚੰਗੀ ਤਰਾਂ ਵਧੀਆਂ। ਅਸੀਂ ਉਨਾਂ ਨੂੰ ਵੇਚ ਸਕਦੇ ਸੀ ਅਤੇ ਕੁਝ ਪੈਸੇ ਕਮਾਏ ਗੁਜ਼ਾਰਾ ਕਰਨ ਲਈ, ਉਸ ਸਮੇਂ। ਕਿਉਂਕਿ ਮੈਂ ਕਦੇ ਕੋਈ ਦਾਨ ਲੈਣਾ ਨਹੀਂ ਚਾਹੁੰਦੀ ਸੀ। ਮੈਂ ਨਹੀਂ ਲਿਆ, ਇਥੋਂ ਤਕ ਜਦੋਂ ਮੇਰੇ ਕੋਲ ਕੁਝ ਨਹੀਂ ਸੀ ਜਿੰਦਾ ਰਹਿਣ ਲਈ। ਅਸੀਂ ਹਮੇਸ਼ਾਂ ਕੁਝ ਚੀਜ਼ ਬਾਰੇ ਸੋਚ ਸਕਦੇ ਸੀ ਕਿ ਕੀ ਕਰਨਾ ਹੈ ਜਿੰਦਾ ਰਹਿਣ ਲਈ ਦਾਨ ਨਾ ਲੈਣ ਬਿਨਾਂ। (ਸਮਝੇ, ਸਤਿਗੁਰੂ ਜੀ।)

ਸੋ ਇਹ ਸਭ ਮੈਂ ਆਪਣੇ ਆਵਦੇ ਅਨੁਭਵ ਤੋਂ ਵੀ ਤੁਹਾਨੂੰ ਦਸਦੀ ਹਾਂ। ਤੁਸੀਂ ਕੋਈ ਵੀ ਚੀਜ਼ ਘਰ ਦੇ ਅੰਦਰ ਉਗਾ ਸਕਦੇ ਹੋ ਅਤੇ ਇਸ ਨੂੰ ਖਿੜਕੀ ਦੀ ਦਹਿਲੀਜ਼ ਦੇ ਲਾਗੇ ਰਖ ਸਕਦੇ ਹੋ ਜਾਂ ਖਿੜਕੀ ਦੀ ਦਹਿਲੀਜ਼ ਉਤੇ, ਜਾਂ ਖਿੜਕੀ ਦੇ ਲਾਗੇ ਰਖ ਸਕਦੇ ਹੋ, ਜਾਂ ਇਕ ਵਾਧੂ ਕਮਰੇ ਵਿਚ, ਜਾਂ ਉਨਾਂ ਨੂੰ ਆਪਣੇ ਲਿਵਿੰਗ ਕਮਰੇ ਵਿਚ, ਬਸ ਇਕ ਪੌਂਦੇ ਵਜੋਂ, ਬਸ ਇਕ ਸਜਾਵਟ ਵਾਲੇ ਪੌਂਦੇ ਵਜੋਂ ਵੀ। (ਹਾਂਜੀ, ਸਤਿਗੁਰੂ ਜੀ।) ਉਨਾਂ ਨੂੰ ਉਗਾਵੋ ਹੋਰ ਕੋਈ ਵੀ ਪੌਂਦਿਆਂ ਵਾਂਗ। ਤੁਸੀਂ ਆਪਣੀਆਂ ਸਬਜ਼ੀਆਂ ਉਗਾ ਸਕਦੇ ਹੋ ਸਜਵਟ ਵਾਲੇ ਪੌਂਦਿਆਂ ਵਾਂਗ ਤਾਂਕਿ ਤੁਸੀਂ ਤਿਆਰ ਹੋਵੋਂ ਜੇਕਰ ਇਕ ਐਮਰਜੇਂਨਸੀ ਵਿਚ। (ਸਮਝੇ, ਸਤਿਗੁਰੂ ਜੀ।) ਜੇਕਰ ਉਥੇ ਕੋਈ ਹੋਰ ਚੀਜ਼ ਤੁਸੀਂ ਖਰੀਦ ਸਕਦੇ ਹੋ ਜਾਂ ਇਹ ਸੰਭਵ ਨਹੀਂ ਹੈ ਕੋਈ ਪੈਸਾ ਰਖਣ ਲਈ ਜਾਂ ਕੋਈ ਵੀ ਪੈਸਾ ਨਹੀਂ ਸਵੀਕਾਰ ਕਰੇਗਾ, ਬਸ ਉਨਾਂ ਨੂੰ ਉਗਾਉਣਾ ਜ਼ਾਰੀ ਰਖੋ। ਭਾਵੇਂ ਜੇਕਰ ਉਥੇ ਐਮਰਜ਼ੰਨਸੀ ਨਾਂ ਹੋਵੇ, ਤੁਸੀਂ ਅਜ਼ੇ ਵੀ ਉਨਾਂ ਨੂੰ ਖਾ ਸਕਦੇ ਹੋ। (ਹਾਂਜੀ, ਸਤਿਗੁਰੂ ਜੀ।) ਹਰ ਰੋਜ਼ ਤੁਹਾਨੂੰ ਉਨਾਂ ਦੀ ਲੋੜ ਹੈ ਕਿਵੇਂ ਵੀ। ਉਨਾਂ ਨੂੰ ਖਰੀਦਣ ਲਈ ਤੁਹਾਨੂੰ ਸੁਪਰਮਾਰਕੀਟ ਨੂੰ ਜਾਣਾ ਜ਼ਰੂਰੀ ਹੈ। ਅਤੇ ਅਜ਼ਕਲ, ਭੌਜ਼ਨ ਘਟ ਅਤੇ ਹੋਰ ਘੇਟ ਉਪਲਬਧ ਹੁੰਦਾ ਜਾਂਦਾ ਹੈ ਤੇ ਹੋਰ ਅਤੇ ਹੋਰ ਮਹਿੰਗਾ। ਸੋ, ਤੁਸੀਂ ਉਨਾਂ ਨੂੰ ਆਸਾਨੀ ਨਾਲ, ਬਹੁਤ ਆਸਾਨੀ ਨਾਲ ਉਗਾ ਸਕਦੇ ਹੋ। ਪੌਂਦੇ ਨੂੰ ਸਿਰਫ ਬਸ ਮਿਟੀ ਦੀ ਲੋੜ ਹੈ - ਕੋਈ ਵੀ ਮਿਟੀ ਬਾਗ ਵਿਚੋਂ ਜਾਂ ਤੁਸੀਂ ਦੁਕਾਨ ਤੋਂ ਖਰੀਦੋ ਅਤੇ ਰਲਾਵੋ ਕੁਝ ਆਪਣੇ ਬਾਗ ਵਿਚ ਮਿਟੀ ਨਾਲ ਜਾਂ ਕੁਝ ਰੇਤ ਨਾਲ। ਅਤੇ ਜੇਕਰ ਤੁਹਾਡੇ ਕੋਲ ਇਕ ਬਾਗ ਹੈ, ਅਤੇ ਦਰਖਤ ਹਨ, ਫਿਰ ਤੁਸੀਂ ਪਤਿਆਂ ਨੂੰ ਕੌਂਮਪੋਸਟ ਲਈ ਵਰਤ ਸਕਦੇ ਹੋ। (ਹਾਂਜੀ, ਸਤਿਗੁਰੂ ਜੀ।) ਅਤੇ ਕੋਈ ਵੀ ਚੀਜ਼, ਜਿਵੇਂ ਜਦੋਂ ਤੁਸੀਂ ਘਾਹ ਨੂੰ ਕਟਦੇ ਹੋ, ਤੁਸੀਂ ਬਸ ਇਹ ਕੌਮਪੋਸਟ ਵਿਚ ਪਾਉ, ਇਕਠਾ ਪਤਿਆਂ ਨਾਲ ਅਤੇ ਕੁਝ ਮਿਟੀ ਪਾਉ ਅਤੇ ਕੁਝ ਹੋਰ ਚੀਜ਼ਾਂ, ਅਤੇ ਇਹ ਪਹਿਲੇ ਹੀ ਵਧੀਆ ਹੋਵੇਗੀ। (ਹਾਂਜੀ।) ਮੇਰੇ ਕੋਲ ਇਹ ਸਭ ਸੁਖ ਨਹੀਂ ਹੈ। ਮੇਰੇ ਕੋਲ ਇਹ ਨਹੀਂ ਸੀ, ਸੋ ਉਸ ਸਮੇਂ ਜਦੋਂ ਮੈਂ ਉਗਾਇਆ ਸੀ, ਮੈਂ ਬਸ ਚਾਹ ਦੇ ਪਤੇ ਪਾਏ। ਚਾਹ ਦੇ ਬੈਗ ਜਿਹੜੇ ਤੁਸੀੰ ਕਪ ਵਿਚ ਪਾਉਂਦੇ ਹੋ ਚਾਹ ਬਨਾਉਣ ਲਈ, ਅਤੇ ਬੈਗ ਅਜ਼ੇ ਉਥੇ ਹੈ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਤੁਸੀਂ ਇਹ ਨੂੰ ਬਾਹਰ ਕਢੋ ਅਤੇ ਇਹ ਆਪਣੇ ਪੌਦੇ ਨੂੰ ਦੇਵੋ। (ਹਾਂਜੀ। ਓਹ, ਅਛਾ।) ਉਹ ਪਾਗਲਾਂ ਵਾਂਗ ਵਧਦੇ ਹਨ। ਜੋ ਵੀ ਮੈਂ ਕੀਤਾ, ਇਹ ਵਧਦੇ ਸੀ।

ਇਕ ਵਾਰ , ਮੈਂ ਨਿਉ ਯਾਰਕ ਵਿਚ ਰਹਿ ਰਹੀ ਸੀ ਇਕ ਮੰਦਰ ਵਿਚ ਅਤੇ ਪੌਂਦਾ... ਮੇਰੇ ਖਿਆਲ ਵਿਚ ਮੈਂ ਤੁਹਾਨੂੰ ਉਹ ਪਹਿਲੇ ਦਸ‌ਿਆ ਹੈ, ਪਰ ਪਕਾ ਪਤਾ ਨਹੀਂ। ਪੌਂਦਾ ਬਹੁਤ ਛੋਟਾ ਸੀ, ਜਿਵੇਂ ਸ਼ਾਇਦ 10 ਇੰਚ (25 ਸੈਂਟੀਮੀਟਰ) ਲੰਮਾਂ, ਪੀਲਾ ਅਤੇ ਬਹੁਤ ਦੁਖੀ। ਉਨਾ ਨੇ ਇਹ ਖਿੜਕੀ ਉਤੇ ਰਖਿਆ। ਮੇਰੇ ਖਿਆਲ ਵਿਚ ਕਿਸੇ ਨੂੰ ਉਸ ਨੂੰ ਪਾਣੀ ਜਾਂ ਕੁਝ ਚੀਜ਼ ਨਹੀਂ ਦਿਤੀ। ਮੰਦਰ ਦੇ ਲੋਕ ਚਾਹ ਬਣਾਉਂਦੇ ਸੀ ਅਤੇ ਬਕੀ ਰਹਿੰਦ ਖੂੰਹਦ ਚਾਹ ਦੇ ਬੈਗਾਂ ਤੋਂ, ਮੈਂ ਬਸ ਉਨਾਂ ਨੂੰ ਕੁਝ ਦਿਤਾ ਅਤੇ ਪਾਣੀ ਦਿਤਾ। ਓਹ, ਉਹ ਬਹੁਤ ਵਡਾ ਹੋ ਗਿਆ ਕਿ ਕਿ ਮੈਨੂੰ ਆਪਣੇ ਕਮਰੇ ਵਿਚੋਂ ਬਾਹਰ ਨਿਕਲਣਾ ਪਿਆ ਤਾਂਕਿ ਪੌਂਦਾ ਵਡਾ ਹੋ ਸਕੇ। ਇਹ ਸਮੁਚੇ ਕਮਰੇ ਵਿਚ ਵਧ ਗਿਆ। (ਵਾਓ!) ਅਤੇ ਫਿਰ ਬਾਅਦ ਵਿਚ, ਮੈਂ ਨਹੀਂ ਜਾਣਦੀ ਸੀ ਕੀ ਕਰਨਾ ਹੈ ਸੋ ਮੈਂ ਇਸ ਨੂੰ ਛੋਟੇ , ਛੋਟੇ ਪੌਂਦਿਆਂ ਵਿਚ ਕਟ‌ਿਆ ਅਤੇ ਫਿਰ ਉਨਾਂ ਨੂੰ ਉਗਣ ਦਿਤਾ, ਮੇਰਾ ਭਾਵ ਹੈ ਵਧਣ ਦਿਤਾ, ਅਤੇ ਫਿਰ ਮੈਂ ਉਨਾਂ ਨੂੰ ਬਾਹਰ ਇਕ ਪਲਾਸਟਿਕ ਬੈਗ ਜਾਂ ਪਲਾਸਟਿਕ ਕੰਟੇਨਰ ਵਿਚ ਰਖਿਆ, ਜੋ ਮੈਂ ਵੀ ਵਰਤ ਸਕਦੀ ਸੀ, ਸੋ ਮੈਂ ਉਨਾਂ ਨੂੰ ਬਾਹਰ ਰਖ‌ਿਆ ਸੜਕ ਉਤੇ ਅਤੇ ਲੋਕ ਜਿਹੜੇ ਕੋਲੋਂ ਦੀ ਲੰਘਦੇ ਸੀ, ਉਨਾਂ ਨੇ ਇਹ ਲੈ ਲਏ। (ਵਾਓ।) ਨਹੀਂ ਤਾਂ, ਇਹ ਸੰਭਵ ਨਹੀਂ ਸੀ। ਇਹ ਵਧਦਾ ਗਿਆ ਸਮੁਚੇ ਮੰਦਰ ਵਿਚ। ਅਤੇ ਮੇਰੇ ਕੋਲ ਸਿਰਫ ਕੁਝ ਆਮ ਬਾਗ ਵਾਲੀ ਮਿਟੀ ਅਤੇ ਚਾਹ ਸੀ, ਰਹਿੰਦੇ ਖੂੰਹਦੇ ਚਾਹ ਬੈਗ, ਬਸ ਇਹੀ। ਅਤੇ ਬਿਨਾਂਸ਼ਖ, ਜੇਕਰ ਤੁਸੀਂ ਇਹ ਸਭ ਨਹੀਂ ਪੀਂਦੇ, ਤੁਹਾਡੇ ਕੋਲ ਅਜ਼ੇ ਵੀ ਬਾਕੀ ਚਾਹ ਹੋਵੇਗੀ । ਜਿਵੇਂ ਮੰਦਰ ਵਿਚ, ਕਦੇ ਕਦਾਂਈ, ਉਹ ਸਾਰੀ ਚਾਹ ਨਹੀਂ ਪੀਂਦੇ ਸੀ, ਸੋ ਮੈਂ ਇਹਨੂੰ ਹੋਰ ਪਾਣੀ ਨਾਲ ਪਤਲੀ ਕਰਦੀ ਸੀ ਅਤੇ ਫਿਰ ਮੈਂ ਪੌਂਦੇ ਨੂੰ ਇਹਦੇ ਨਾਲ ਪਾਣੀ ਦਿੰਦੀ। ਓਹ, ਇਹ ਬਹੁਤ ਜਿਆਦਾ ਵਧ‌ਿਆ। ਹਰ ਇਕ ਹੈਰਾਨ ਸੀ। (ਵਾਓ।)

ਮੇਰੇ ਕੋਲ ਇਕ ਗਵਾਹ ਸੀ, ਇਹ ਨਹੀਂ ਜਿਵੇਂ ਮੈਂ ਤੁਹਾਨੂੰ ਇਕ ਕਹਾਣੀ ਦਸ ਰਹੀ ਹਾਂ। ਮੈਂ ਮਾਸਟਰ ਸ਼ੇਂਗ ਯੈਨ ਤੋਂ ਉਸ ਮੰਦਰ ਵਿਚ ਰਹਿੰਦੀ ਸੀ। (ਹਾਂਜੀ।) ਅਤੇ ਉਸ ਨੇ ਆਪਣੇ ਤਾਏਵਾਨ (ਫਾਰਮੋਸਾ) ਵਿਚ ਪੈਰੋਕਾਰਾਂ ਨੂੰ ਦਸਿਆ ਕਿ ਉਹ ਹੈ ਜਿਵੇਂ ਪੌਂਦਾ ਸਾਰੀ ਜਗਾ ਵਧ ਗਿਆ ਉਸ ਤਰਾਂ। ਉਹ ਇਹ ਜਾਣਦਾ ਸੀ, ਅਤੇ ਉਸ ਨੇ ਇਥੋਂ ਤਕ ਆਪਣੇ ਪੈਰੋਕਾਰਾਂ ਨੂੰ ਦਸ‌ਿਆ, ਆਪਣੇ ਤਾਏਵਾਨ (ਫਾਰਮੋਸਾ) ਵਿਚ ਅਨੁਯਾਈਆਂ ਨੂੰ ਜਦੋਂ ਉਹ ਅਮਰੀਕਾ ਤੋਂ ਆਪਣੇ ਮੰਦਰ ਨੂੰ ਵਾਪਸ ਗਿਆ। ਅਤੇ ਫਿਰ, ਤੁਹਾਡੇ ਭਰਾਵਾਂ ਵਿਚੋਂ ਇਕ, ਮੈਂ ਉਸ ਦਾ ਨਾਂ ਭੁਲ ਗਈ ਹਾਂ, ਉਸ ਨੇ ਮੈਨੂੰ ਦਸ‌ਿਆ ਕਿ ਉਹ ਕੌਂਫਿਉਸ਼ੇਸ ਦੀ ਔਲਾਦ ‌ਵਿਚੋਂ ਇਕ ਹੈ। (ਓਹ। ਹਾਂਜੀ।) ਮੈਨੂੰ ਉਹ ਯਾਦ ਹੈ। ਸੋ, ਉਹ ਵੀ ਉਥੇ ਗਿਆ ਸੀ ਮਾਸਟਰ ਸ਼ੇਂਗ ਯੈਨ ਨੂੰ ਸੁਣਨ ਲਈ, ਅਤੇ ਉਸ ਨੇ ਮੈਨੂੰ ਉਹ ਕਹਾਣੀ ਦਸੀ ਸੀ, ਕਿਉਂਕਿ ਮੈਂ ਉਥੇ ਨਹੀਂ ਸੀ ਉਸ ਨੂੰ ਸੁਣਦੀ ਹੋਈ। ਪਰ ਉਸ ਨੇ ਮੈਨੂੰ ਦਸ‌ਿਆ ਸੀ ਜਦੋਂ ਮੈਂ ਉਸ ਨੂੰ। ਤਾਏਵਾਨ (ਫਾਰਮੋਸਾ) ਵਿਚ ਦੁਬਾਰਾ ਦੇਖਿਆ। ਉਸ ਨੇ ਮੈਨੂੰ ਕਿਹਾ, "ਓਹ, ਉਹ ਹੈ ਜੋ ਮਾਸਟਰ ਸ਼ੇਂਗ ਯੇਨ ਨੇ ਕਿਹਾ ਸੀ; ਕਿਹਾ ਕਿ ਤੁਹਾਡੇ ਕੋਲ ਕਰਾਮਾਤੀ ਸ਼ਕਤੀਆਂ ਹਨ ਜਾਂ ਕੁਝ ਚੀਜ਼ ਇਕ ਛੋਟੇ ਜਿਹੇ ਪੌਂਦੇ ਤੋਂ ਸਾਰੀ ਜਗਾ ਕਮਰੇ ਵਿਚ ਉਸ ਨੂੰ ਉਗਾਉਣ ਲਈ, ਮੰਦਰ ਵਿਚ ਦੋ, ਤਿੰਨ ਕਮਰ‌ਿਆਂ ਵਿਚ।" ਅਤੇ ਜੇਕਰ ਮੈਂ ਉਸ ਨੂੰ ਨਾਂ ਕਟਦੀ, ਇਹਨੇ ਸਮੁਚੇ ਮੰਦਰ ਵਿਚ ਵਧ ਜਾਣਾ ਸੀ। (ਹਾਂਜੀ। ਵਾਓ।)

ਸੋ, ਸਚਮੁਚ, ਸਾਨੂੰ ਜਿੰਦਗੀ ਵਿਚ ਬਹੁਤੇ ਕੁਝ ਦੀ ਨਹੀਂ ਲੋੜ। ਜੇਕਰ ਤੁਹਾਡੇ ਕੋਲ ਕੋਈ ਚੀਜ਼ ਨਾਂ ਹੋਵੇ ਖਾਣ ਲਈ, ਯਕੀਨੀ ਬਣਾਉਣਾ ਤੁਹਾਡੇ ਕੋਲ ਭੂਰੇ ਚਾਵਲ ਹਨ, ਤਿਲ ਅਤੇ ਨਮਕ, ਅਤੇ ਤੁਸੀਂ ਜਿੰਦਾ ਰਹੋਂਗੇ। (ਹਾਂਜੀ, ਸਤਿਗੁਰੂ ਜੀ।) ਅਤੇ ਪਾਣੀ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਅਤੇ ਯਕੀਨੀ ਬਨਾਉਣਾ ਤੁਸੀ ਕੁਝ ਪਾਣੀ ਫਿਲਟਰ ਕਰਨ ਵਾਲੇ ਰਖਦੇ ਹੋ, ਜੇ ਕਦੇ ਪਾਣੀ ਬਹੁਤਾ ਦੂ‌ਸ਼ਿਤ ਜਾਂ ਗੰਦਾ ਬਣ ਜਾਵੇ, ਤੁਸੀਂ ਪਾਣੀ ਨੂੰ ਫਿਲਟਰ ਕਰ ਸਕਦੇ, ਅਤੇ ਇਸ ਨੂੰ ਪਕਾ ਸਕਦੇ ਹੋ। ਜਾਂ ਇਸ ਨੂੰ ਸਿਧਾ ਹੀ ਪੀ ਸਕਦੇ, ਬਿਨਾਂ ਉਬਾਲਣ ਦੇ, ਇਹ ਨਿਰਭਰ ਕਰਦਾ ਹੈ। (ਹਾਂਜੀ, ਸਤਿਗੁਰੂ ਜੀ। ਸਮਝੇ, ਸਤਿਗੁਰੂ ਜੀ।) ਪਰ ਮੈਂ ਹਮੇਸ਼ਾਂ ਪਾਣੀ ਨੂੰ ਉਬਾਲਦੀ ਹਾਂ, ਭਾਵੇਂ ਜੇਕਰ ਇਹ ਫਿਲਟਰ ਕੀਤਾ ਗਿਆ ਹੋਵੇ। ਮੈਂ ਉਸ ਤਰਾਂ ਵਧੇਰੇ ਸੁਰਖਿਅਤ ਮਹਿਸੂਸ ਕਰਦੀ ਹਾਂ। ਮੈਂ ਬਿਹਤਰ ਮਹਿਸੂਸ ਕਰਦੀ ਹਾਂ।

ਤੁਹਾਨੂੰ ਡਬਾਬੰਦ ਭੋਜ਼ਨ ਵੀ ਖਰੀਦਣਾ ਚਾਹੀਦਾ ਹੈ, ਤਾਂਕਿ ਕੋਈ ਲੋੜ ਨਾਂ ਹੋਵੇ ਪਕਾਉਣ ਦੀ ਜੇ ਕਦੇ ਸਾਡੇ ਕੋਲ ਇਥੋਂ ਤਕ ਬਿਜ਼ਲੀ ਜਾਂ ਗੈਸ ਜਾਂ ਪਕਾਉਣ ਲਈ ਕੋਈ ਸਾਧਨ ਨਾ ਹੋਵੇ - ਸਭ ਕਿਸਮ ਦੇ ਦ੍ਰਿਸ਼ਾਂ ਲਈ ਤਿਆਰ ਹੋਣਾ ਚਾਹੀਦਾ ਹੈ। ਤੁਹਾਨੂੰ ਇਥੋਂ ਤਕ ਆਪਣੇ ਪਾਲਤੂ-ਜਾਨਵਰਾਂ ਨੂੰ ਟ੍ਰੇਂਨ ਕਰਨਾ ਚਾਹੀਦਾ ਹੈ ਆਪਣਾ ਟਟੀ ਪਿਸ਼ਾਬ ਅੰਦਰ ਕਰਨ ਲਈ - ਕਿਸੇ ਜਗਾ ਬਾਥਰੂਮ ਵਿਚ, ਜਾਂ ਸ਼ਾਇਦ ਕੁਝ ਨਕਲੀ ਘਾਹ ਦੇ ਟੁਕੜੇ ਉਤੇ, ਜਾਂ ਕੁਝ ਚੀਜ਼ ਜਿਸ ਉਤੇ ਉਹ ਆਪਣਾ ਟਟੀ, ਪਿਸ਼ਾਬ ਅੰਦਰੇ ਉਸ ਉਤੇ ਕਰ ਸਕਣ। ਕਿਉਂਕਿ ਜੇ ਕਦੇ ਇਕ ਨਿਉਕਲੀਅਰ ਜਾਂ ਐਟੋਮਿਕ ਵਿਸਫੋਟ ਹੋਵੇ, ਪਾਲਤੂ ਜਾਨਵਰ ਬਾਹਰ ਨਹੀਂ ਜਾ ਸਕਦੇ ਕਿਉਂਕਿ ਉਹ ਜ਼ਹਿਰੀਲਾ ਰੇਡੀਏਸ਼ਨ ਘਰ ਦੇ ਅੰਦਰ ਲਿਆਉਣਗੇ ਜਦੋਂ ਉਹ ਵਾਪਸ ਅੰਦਰ ਆਉਂਦੇ ਹਨ। ਅਤੇ ਉਹ ਮਾੜਾ ਹੋਵੇਗਾ ਤੁਹਾਡੇ ਸਾਰ‌ਿਆਂ ਲਈ, ਪਾਲਤੂ ਜਾਨਵਰਂ ਦੇ ਸਮੇਤ।

ਉਥੇ ਸਾਡੇ ਲਈ ਬਹੁਤ ਸਾਰ‌ੀਆਂ ਚੀਜ਼ਾਂ ਹਨ ਜੋ ਕਰਨੀਆਂ ਜ਼ਰੂਰੀ ਹਨ ਜੇ ਅਸੀਂ ਜਿੰਦਾ ਰਹਿਣਾ ਚਾਹੁੰਦੇ ਹਾਂ, ਜੇ ਕਦੇ, ਕਿਸੇ ਮਨੁਖਾਂ ਵਿਚਕਾਰ ਦਾਨਵੀ, ਦੁਸ਼ਟ ਯੁਧ ਵਿਚ। ਸਾਨੂੰ ਸਿਰਫ ਮਨੁਖੀ ਜੰਗਬਾਜ਼ਾਂ ਦੇ ਨਾਲ ਹੀ ਨਹੀਂ ਨਜਿਠਣਾ ਪਵੇਗਾ, ਸਾਨੂੰ ਇਥੋਂ ਤਕ ਹਣੁ ਦਾਨਵਾਂ ਦੀ ਸ਼ਕਤੀ ਨਾਲ ਸਿਝਣਾ ਪਵੇਗਾ, ਜੋ ਮਜ਼ਬੂਰ ਕੀਤੀ ਗਈ ਹੈ ਆ ਕੇ, ਮਾਰਨ ਅਤੇ ਬਰਬਾਦ ਕਰਨ ਲਈ, ਅਤੇ ਸਮੁਚੀ ਮਾਨਵਤਾ ਨੂੰ ਖਤਮ ਕਰਨ ਲਈ। ਕੁਝ ਚੋਟੀ ਦੇ ਦਾਨਵ ਜਿਨਾਂ ਨੂੰ ਮੈਂ ਨਰਕ ਵਿਚ ਪਾਬੰਦੀ ਲਗਾਈ, ਉਨਾਂ ਨੂੰ ਵਾਪਸ ਆਉਣ ਕਈ ਹੁਣ ਇਜ਼ਾਜ਼ਤ ਹੈ। (ਵਾਓ।) ਮੈਂ ਨਹੀਂ ਜਾਣਦੀ ਕਿਵੇਂ ਇਸ ਸਥਿਤੀ ਵਿਚ ਜਿਤ ਸਕਦੇ ਹਾਂ ਕਿਉਂਕਿ ਸਾਡੇ ਕੋਲ ਮਨੁਖਾਂ ਦਾ ਸਹਿਯੋਗ ਹੋਣਾ ਜ਼ਰੂਰੀ ਜਿਤਨਾ ਮਜ਼ਬੂਤ ਹੋ ਸਕਦੇ, ਇਹਨਾਂ ਸਾਰੀਆਂ ਨਾਕਾਰਾਤਮਿਕ ਤਾਕਤਾਂ ਨੂੰ ਹਰਾਾਉਣ ਲਈ। ਉਹ ਹੁਣ ਸਭ ਜਗਾ ਹਨ । ਉਹ ਮਾਨਸਾਂ ਨੂੰ ਭਰਮਾਉਂਦੇ ਹਨ, ਉਹ ਮਾਨਸਾਂ ਨੂੰ ਦੂਸ਼ਿਤ ਕਰ ਰਹੇ ਹਨ, ਅਤੇ ਉਹ ਮਾਨਸਾਂ ਦੇ ਦਿਮਾਗਾਂ, ਮਨਾਂ ਅਤੇ ਸਰੀਰਾਂ ਨੂੰ ਜ਼ਹਿਰ ਦੇ ਰਹੇ ਹਨ। ਉਸੇ ਕਰਕੇ ਤੁਸੀਂ ਸਭ ਕਿਸਮ ਦੀਆਂ ਆਫਤਾਂ ਦੇਖ ਸਕਦੇ ਹੋ ਤਕਰੀਬਨ ਸਾਰੀਆਂ ਇਕਠੀਆਂ ਆਉਂਦੀਆਂ, ਪਰ ਇਹ ਹੋਰ ਵੀ ਬਦਤਰ ਹੋਣ ਲਗਾ ਹੈ। ਉਹ ਵਧੇਰੇ ਇਕਠੇ ਆਉਣਗੇ, ਸਮਾਨ ਸਮੇਂ... ਸਭ ਕਿਸਮ ਦੀਆਂ ਆਫਤਾਂ, ਬਿਮਾਰੀਆਂ ਅਤੇ ਉਹ ਸਭ। ਇਹ ਸਿਰਫ ਸ਼ੁਰੂਆਤ ਹੀ ਹੈ। (ਵਾਓ।)

ਅ ਇਸ ਕਰਮਾਂ ਦੇ ਯੁਧ ਨੂੰ ਜਿਤਣ ਲਈ, ਸਾਨੂੰ ਵੀ ਮਨੁਖਾਂ ਦੇ ਸਹਿਯੋਗ ਦੀ ਲੌੜ ਹੈ ਤਾਂਕਿ ਸਵਰਗ ਅਤੇ ਧਰਤੀ ਇਕਜੁਟ ਹੋਣ। (ਸਮਝੇ। ਹਾਂਜੀ, ਸਤਿਗੁਰੂ ਜੀ।) ਫਿਰ ਅਸੀਂ ਇਸ ਗ੍ਰਹਿ ਉਤੇ ਸਾਰੇ ਮਨੁਖਾਂ, ਅਤੇ ਸਾਰੇ ਹੋਰ ਗੈਰ ਮਨੁਖੀ ਲੋਕਾਂ ਲਈ ਸ਼ਾਂਤੀ, ਇਕਸਾਰਤਾ ਅਤੇ ਸੁਰਖਿਆ ਸਿਰਜਣ ਦੇ ਯੋਗ ਹੋਣ ਲਈ ਵਧੇਰੇ ਮਜ਼ਬੂਤ ਹੋਵਾਂਗੇ। ਮੈਂ ਬਹੁਤ, ਬਹੁਤ ਹੀ... ਮਾਯੂਸ ਮਹਿਸੂਸ ਕਰ ਰਹੀ ਹਾਂ। ਅਤੇ ਬਹੁਤ ਇਕਲੀ, ਇਥੋਂ ਤਕ ਸਵਰਗਾਂ ਦੀ ਮਦਦ ਨਾਲ। ਕੋਈ ਵੀ ਧਰਤੀ ਦੇ ਨਿਵਾਸੀਆਂ ਦੇ ਸਹਿਯੋਗ ਤੋਂ ਬਿਨਾਂ ਇਕਲਾ ਮਹਿਸੂਸ ਕਰੇਗਾ। ਮੈਂਨੂੰ ਉਮੀਦ ਹੈ ਹਰ ਕੋਈ ਸਮਝਦਾ ਹੈ ਜੋ ਮੈਂ ਕਹਿ ਰਹੀ ਹਾਂ। (ਹਾਂਜੀ, ਅਸੀਂ ਆਸ ਕਰਦੇ ਹਾਂ।) ਇਕਜੁਟ ਅਸੀਂ ਖੜੇ ਹਾਂ, ਕਿਉਂਕਿ ਇਹ ਸੰਸਾਰ, ਧਰਤੀ ਦੇ ਜੀਵ ਅਤੇ ਜਾਨਵਰ-ਲੋਕਾਂ ਬਾਰੇ ਹੈ ਜੋ ਇਥੇ ਜੀਅ ਰਹੇ ਹਨ।

ਜਾਨਵਰ-ਲੋਕ ਸਾਡੇ ਨਾਲ ਸਹਿਯੋਗ ਕਰ ਰਹੇ ਹਨ, ਪਰ ਮਨੁਖ - ਪੂਰੀ ਤਰਾਂ ਨਹੀਂ। ਬਹੁਤੇ ਨਹੀਂ ਇਸ ਪਲ। ਸੋ ਭਾਵੇਂ ਸਵਰਗਾਂ ਨੇ ਮੈਨੂੰ ਦਿਲਾਸਾ ਦਿਤਾ ਅਤੇ ਮੈਨੂੰ ਕਿਹਾ, "ਆਪਣੇ ਗ੍ਰਹਿ ਨੂੰ ਬਚਾਉਣ ਦੀ ਉਮੀਦ ਨਾ ਛਡਣ," ਇਸ ਪਲ ਸਚ ਦਸਾਂ, ਮੈਂ ਬਸ ਨਹੀਂ ਜਾਣਦੀ ਕਿਵੇਂ ਅਸੀਂ ਜਿਤ ਸਕਦੇ ਹਾਂ। ਕ੍ਰਿਪਾ ਕਰਕੇ ਪ੍ਰਾਰਥਨਾ ਕਰੋ, ਜਿਹੜਾ ਵੀ ਕਰ ਸਕਦਾ ਹੈ, ਕ੍ਰਿਪਾ ਕਰਕੇ। ਸਾਨੂੰ ਸਾਰੀ ਮਾਨਵਤਾ ਨੂੰ ਖੜੇ ਹੋਣ ਦੀ ਲੋੜ ਹੈ, ਇਸ ਮੁਸ਼ਕਲ ਸਮੇਂ ਵਿਚ ਸਾਡਾ ਸਮਰਥਨ ਕਰਨ ਲਈ। ਮੈਂ ਨਹੀਂ ਜਾਣਦੀ... ਮੈਂ ਹੋਰ ਨਹੀਂ ਰੋ ਸਕਦੀ। ਫਿਰ ਮੈਂ ਕਹਿੰਦੀ ਹਾਂ, ਜੋ ਵੀ ਵਾਪਰਦਾ ਹੈ, ਵਾਪਰੇ।

ਆਤਮਾ ਨਹੀਂ ਮਰੇਗੀ, ਕਦੇ ਵੀ। ਇਹੀ ਹੈ ਬਸ ਮਨੁਖੀ ਆਤਮਾਵਾਂ ਜਾਂ ਜਾਨਵਰ-ਲੋਕਾਂ ਦੀਆਂ ਆਤਮਾਵਾਂ ਅਜ਼ੇ ਵੀ ਅਨੇਕ ਹੀ ਅਖੌਤੀ ਸਰੀਰਾਂ ਦੀਆਂ ਤੈਹਾਂ ਵਿਚ ਫਸੀਆਂ ਹੋਈਆਂ ਹਨ। ਸੋ ਭਾਵੇਂ ਜੇਕਰ ਭੌਤਿਕ ਸਰੀਰ ਖਤਮ ਹੋ ਜਾਂਦੇ ਹਨ, ਐਸਟਰਲ ਸਰੀਰ ਅਜ਼ੇ ਉਥੇ ਮੌਜ਼ੂਦ ਹਨ ਅਤੇ ਉਨਾਂ ਨੂੰ ਨਰਕ ਵਿਚ ਅਜ਼ੇ ਵੀ ਸਜ਼ਾ ਦਿਤੀ ਜਾਵੇਗੀ, ਭਿਆਨਕ ਤੌਰ ਤੇ। ਤੁਸੀਂ ਉਥੋਂ ਦੀ ਸਜ਼ਾ ਦੀ ਕਲਪਨਾ ਨਹੀਂ ਕਰ ਸਕਦੇ, ਜਿਸ ਨੂੰ ਵੀ ਨਰਕ ਨੂੰ ਜਾਣਾ ਪਵੇਗਾ। ਪਰ... ਓਹ ਰਬਾ। ਪਰ ਉਹ ਇਹ ਨਹੀਂ ਜਾਣਦੇ, ਉਹੀ ਸਮਸ‌ਿਆ ਹੈ। ਉਹ ਇਤਨੇ ਅੰਨੇ ਹਨ... ਅਖਾਂ ਉਤੇ ਪਟੀ ਬੰਨੀ ਹੈ, ਕਿ ਉਹ ਸਵਰਗਾਂ ਬਾਰੇ ਨਹੀਂ ਜਾਣਦੇ , ਉਹ ਨਰਕ ਬਾਰੇ ਨਹੀਂ ਜਾਣਦੇ। ਅਤੇ ਉਹ ਬਸ ਕੋਈ ਵੀ ਚੀਜ਼ ਕਰਦੇ ਹਨ, ਸੋਚਦੇ ਹੋਏ ਉਥੇ ਕੋਈ ਨਤੀਜ਼ੇ ਨਹੀਂ ਹਨ। ਅਤੇ ਮੇਰਾ ਦਿਲ ਇਹ ਸਭ ਹੋਰ ਸਹਿਣ ਕਰਨਾ ਜ਼ਾਰੀ ਨਹੀਂ ਰਖ ਸਕਦਾ।
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-03-28
209 ਦੇਖੇ ਗਏ
1:57

Animals are People, Part 23

78 ਦੇਖੇ ਗਏ
2024-03-28
78 ਦੇਖੇ ਗਏ
2:06

Animals are People, Part 24

68 ਦੇਖੇ ਗਏ
2024-03-28
68 ਦੇਖੇ ਗਏ
2:29

Animals are People, Part 25

59 ਦੇਖੇ ਗਏ
2024-03-28
59 ਦੇਖੇ ਗਏ
39:42
2024-03-27
11 ਦੇਖੇ ਗਏ
9:36

Ukraine (Ureign) Relief Update

80 ਦੇਖੇ ਗਏ
2024-03-27
80 ਦੇਖੇ ਗਏ
2024-03-27
9 ਦੇਖੇ ਗਏ
2024-03-27
8 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ